ਸੁਸ਼ੀਲ ਕੁਮਾਰ: ਓਲੰਪੀਅਨ ਜਿਸ ਨੂੰ ਮਹਿੰਗੀਆਂ ਗੱਡੀਆਂ ਦਾ ਹੈ ਸ਼ੌਕ, ਜਾਣੋ ਉਸ ਬਾਰੇ ਖਾਸ ਗੱਲਾਂ

ਸੁਸ਼ੀਲ ਕੁਮਾਰ

ਤਸਵੀਰ ਸਰੋਤ, Sushil kumar/fb

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਦੇਸ਼ ਲਈ ਕੁਸ਼ਤੀ ਵਿੱਚ ਦੋ ਮੈਡਲ ਜਿੱਤਣ ਵਾਲੇ ਓਲੰਪੀਅਨ ਸੁਸ਼ੀਲ ਕੁਮਾਰ ਦੀ ਅਗਾਊਂ ਜਮਾਨਤ ਰੱਦ ਹੋ ਗਈ ਹੈ। ਹਰਿਆਣੇ ਦੇ ਅਖਾੜਿਆਂ ਵਿੱਚ ਅੱਜ-ਕੱਲ ਇਹੀ ਚਰਚਾ ਦਾ ਵਿਸ਼ਾ ਹੈ।

ਪਿਛਲੇ ਦਿਨਾਂ ਵਿੱਚ ਇੱਕ 23 ਸਾਲ ਦੇ ਭਲਵਾਨ ਸਾਗਰ ਧਨਖੜ ਦੀ ਛਤਰਸਾਲ ਸਟੇਡੀਂਅਮ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਜਿਨ੍ਹਾਂ ਮੁਲਜ਼ਮਾਂ ਦੀ ਭਾਲ ਹੈ, ਉਨ੍ਹਾਂ ਵਿੱਚ ਸੁਸ਼ੀਲ ਕੁਮਾਰ ਮੁੱਖ ਮੁਲਜ਼ਮ ਵਜੋਂ ਸ਼ਾਮਲ ਹਨ।

ਕ੍ਰਿਪਾ ਸ਼ੰਕਰ ਕੋਚ ਜਿਨ੍ਹਾਂ ਨੇ ਬਾਲੀਵੁੱਡ ਫਿਲਮ ਦੰਗਲ ਵਿੱਚ ਅਦਾਕਾਰ ਆਮਿਰ ਖ਼ਾਨ ਨੂੰ ਕੁਸ਼ਤੀ ਦੀ ਸਿਖਲਾਈ ਦਿੱਤੀ ਸੀ, ਉਨ੍ਹਾਂ ਨੇ ਸੁਸ਼ੀਲ ਕੁਮਾਰ ਦੇ ਸ਼ੁਰੂਆਤੀ ਦਿਨਾਂ ਬਾਰੇ ਦੱਸਿਆ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, "ਮੈਂ ਸੁਸ਼ੀਲ ਕੁਮਾਰ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ 12 ਸਾਲਾਂ ਦਾ ਸੀ। ਘੋਲ ਕਰਨ ਵਿੱਚ ਚੁਸਤ ਅਤੇ ਆਪਣੇ ਕੋਚ ਨੂੰ ਬਿਲਕੁਲ ਰੱਬ ਮੰਨਣ ਵਾਲੇ ਸੁਸ਼ੀਲ ਕੁਮਾਰ ਬਾਹਰੀ ਦਿੱਲੀ ਦੇ ਬਾਪਰੋਲਾ ਪਿੰਡ ਤੋਂ ਹਰ ਰੋਜ਼ ਛਤਰਸਾਲ ਸਟੇਡੀਅਮ ਕੁਸ਼ਤੀ ਸਿੱਖਣ ਆਉਂਦਾ ਸੀ। ਉਸ ਦੇ ਪਿਤਾ ਡੀਟੀਸੀ ਵਿੱਚ ਕੰਡਕਟਰ ਸਨ ਅਤੇ ਪਿੰਡ ਵਿੱਚ ਖੇਤੀ ਵੀ ਕਰਦੇ ਸਨ।"

ਸੁਸ਼ੀਲ ਦੇ ਨਾਲ ਆਪਣੇ ਰਿਸ਼ਤੇ ਬਾਰੇ ਕ੍ਰਿਪਾ ਸ਼ੰਕਰ ਦਸਦੇ ਹਨ ਕਿ ਉਨ੍ਹਾਂ ਨੇ ਸੁਸ਼ੀਲ ਕੁਮਾਰ ਨੰ ਇੱਕ ਵਾਰ ਭਾਰਤ ਕੇਸਰੀ ਟਾਈਟਲ ਦੌਰਾਨ ਲੁਧਿਆਣੇ ਅਤੇ ਇੱਕ ਵਾਰ ਦਿੱਲੀ ਵਿੱਚ ਹਰਾਇਆ ਸੀ।

"ਸੁਸ਼ੀਲ ਬਹੁਤ ਨੇਕ ਦਿਲ ਇਨਸਾਨ ਅਤੇ ਤਪੱਸਵੀ ਭਲਵਾਨ ਰਿਹਾ ਸੀ।"

"ਖ਼ੁਰਾਕ ਦੇ ਮਾਮਲੇ ਵਿੱਚ ਸੁਸ਼ੀਲ ਖਾਸ ਖਿਆਲ ਰੱਖਦਾ ਹੈ। ਕਈ ਵਾਰ ਵਿਦੇਸ਼ੀ ਧਰਤੀ 'ਤੇ ਮੈਚ ਖੇਡਣ ਜਾਂਦੇ ਤਾਂ ਸੁਸ਼ੀਲ ਬਰੈਡ ਅਤੇ ਚਾਵਲ ਖਾ ਕੇ ਕੰਮ ਚਲਾਉਂਦਾ ਸੀ ਪਰ ਮੀਟ ਨਹੀਂ ਖਾਂਦਾ ਸੀ।"

ਰੈਸਲਿੰਗ ਕੋਚ ਈਸ਼ਵਰ ਦਹੀਆ ਜਿਨ੍ਹਾਂ ਨੇ ਉਲੰਪੀਅਨ ਸਾਕਸ਼ੀ ਮਲਿਕ ਨੂੰ ਆਪਣੇ ਅਖਾੜੇ ਵਿੱਚ ਸਿਖਲਾਈ ਦਿੱਤੀ ਸੀ ਨੇ ਕਿਹਾ ਕਿ ਪਹਿਲੀ ਵਾਰ ਸੁਸ਼ੀਲ ਨੂੰ 2007 ਕੋਰੀਆ ਵਿੱਚ ਕੁਸ਼ਤੀ ਕਰਦੇ ਦੇਖਿਆ ਸੀ ਅਤੇ ਉਸੇ ਸਮੇਂ ਉਸ ਦੇ ਗੁਰੂ ਸਤਪਾਲ ਮਹਾਬਲੀ ਨੂੰ ਕਹਿ ਦਿੱਤਾ ਸੀ ਕਿ ਤੁਹਾਡਾ ਭਲਵਾਨ ਓਲੰਪਿਕ ਮੈਡਲ ਲੈ ਕੇ ਆਵੇਗਾ।

ਮਹਾਬਲੀ ਨੂੰ ਮੈਂ ਕਿਹਾ ਸੀ ਕਿ ਇਸ ਮੁੰਡ ਦੀ ਕੁਸ਼ਤੀ ਅਤੇ ਦਿਮਾਗ਼ ਦੋਵੇਂ ਕੰਮ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਸੱਚ ਹੋਈ ਜਦੋਂ 2008 ਬੀਜਿੰਗ ਅਤੇ 2012 ਲੰਡਨ ਵਿੱਚ ਦੇਸ਼ ਲਈ ਉਲੰਪਿਕ ਮੈਡਲ ਲੈ ਕੇ ਆਇਆ।

ਸੁਸ਼ੀਲ ਕੁਮਾਰ

ਤਸਵੀਰ ਸਰੋਤ, Sushil kumar/fb

ਛਤਰਸਾਲ ਸਟੇਡੀਅਮ

ਹਾਲੇ ਹੁਣੇ ਦੀ ਗੱਲ ਹੈ ਸੁਸ਼ੀਲ ਕੁਮਾਰ ਸੋਲੰਕੀ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਨਿਰਦੇਸ਼ਕ ਸੀ। ਇਸ ਤੋਂ ਪਹਿਲਾਂ ਸਤਪਾਲ ਬਾਹਰੀ ਇਸ ਅਹੁਦੇ ਨੂੰ ਸੰਭਾਲਦੇ ਸਨ।

ਉਂਝ ਤਾਂ ਸੁਸ਼ੀਲ ਕੁਮਾਰ ਸੋਲੰਕੀ ਭਾਰਤੀ ਰੇਲਵੇ ਦਾ ਮੁਲਾਜ਼ਮ ਹੈ ਪਰ ਡੈਪੂਟੇਸ਼ਨ 'ਤੇ ਛਤਰਸਾਲ ਸਟੇਡੀਅਮ ਵਿੱਚ ਕੰਮ ਕਰ ਰਿਹਾ ਸੀ।

ਕੁਸ਼ਤੀ ਪ੍ਰੇਮੀਆਂ ਲਈ ਦਿੱਲੀ ਦਾ ਵਿਸ਼ਾਲ ਛਤਰਸ਼ਾਲ ਸਟੇਡੀਅਮ ਕੁਸ਼ਤੀ ਦਾ ਮੱਕਾ ਹੈ। ਹਰਿਆਣੇ ਦੇ ਤਾਂ ਕਈ ਅਜਿਹੇ ਪਿੰਡ ਹਨ ਜਿੱਥੋਂ ਇੱਕ-ਇੱਕ ਪਿੰਡ ਤੋਂ 50 ਤੋਂ ਵੀ ਜ਼ਿਆਦਾ ਬੱਚੇ ਭਲਵਾਨੀ ਦੇ ਗੁਰ ਸਿੱਖਣ ਹਰ ਸਾਲ, ਛਤਰਸਾਲ ਆਉਂਦੇ ਹਨ।

ਸੁਸ਼ੀਲ ਕੁਮਾਰ ਦਾ ਜੋ ਹਰਿਆਣੇ ਦੇ ਰਸੂਖਦਾਰ ਲੋਕਾਂ ਵਿੱਚ ਜੋ ਪਕੜ ਹੈ ਉਸ ਦੀ ਵਜ੍ਹਾ ਇਹ ਵੀ ਹੈ ਕਿ ਉਹ ਛਤਰਸਾਲ ਨਾਲ ਜੁੜਿਆ ਹੋਇਆ ਹੈ।

ਜਦੋਂ ਸੁਸ਼ੀਲ ਕੁਮਾਰ ਓਲੰਪਿਕ ਮੈਡਲ ਲੈ ਕੇ ਆਇਆ ਤਾਂ ਉਸ ਸਮੇਂ ਤੋਂ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸੁਸ਼ੀਲ ਕੁਮਾਰ ਨੂੰ ਹਰਿਆਣੇ ਦਾ ਦਸਦੇ ਹੋਏ ਡੇਢ ਕਰੋੜ ਦੇਣ ਦਾ ਐਲਾਨ ਕੀਤਾ ਅਤੇ ਸੋਨੀਪਤ ਵਿੱਚ ਅਕੈਡਮੀ ਬਣਾਉਣ ਲਈ ਥਾਂ ਦੇਣ ਵੀ ਗੱਲ ਵੀ ਕਹੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸੁਸ਼ੀਲ ਕੁਮਾਰ ਦੀਆਂ ਕਾਂਗਰਸ ਸਰਕਾਰ ਨਾਲ ਨੇੜਤਾਈਆਂ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹਨ। ਛਤਰਸਾਲ ਸਟੇਡੀਅਮ ਦੇ ਉਨ੍ਹਾਂ ਦੇ ਪ੍ਰਭਾਵ ਦੇ ਕਾਰਨ 2019 ਵਿੱਚ ਬਾਹਰੀ ਦਿੱਲੀ ਦੇ ਲਈ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਸੀਟ ਦੇ ਲਈ ਟਿਕਟ ਦੇ ਦਾਅਵੇਦਾਰਾ ਵਿੱਚ ਵੀ ਗਿਣੇ ਗਏ ਸਨ।

ਸੁਸ਼ੀਲ ਦਾ ਲਾਈਫ਼ਸਟਾਈਲ

ਰੋਹਤਕ ਦੇ ਇੱਕ ਸੀਨੀਅਰ ਭਲਵਾਲ ਨੇ ਆਪਣੇ ਨਾ ਗੁਪਤ ਰੱਖੇ ਜਾਣਂ ਦੀ ਸ਼ਰਤ 'ਤੇ ਦੱਸਿਆ ਕਿ ਸੁਸ਼ੀਲ ਨੂੰ ਇੱਕ ਰੁਤਬੇ ਵਾਲਾ ਲਾਈਫ਼ਸਟਾਈਲ ਜਿਊਣ ਦਾ ਸ਼ੌਂਕ ਹੈ।

ਸੁਸ਼ੀਲ ਕੁਮਾਰ ਜਦੋਂ ਵੀ ਛਤਰਸਾਲ ਸਟੇਡੀਅਮ ਤੋਂ ਬਾਹਰ ਕਿਸੇ ਪ੍ਰੋਗਰਾਮ ਵਿੱਚ ਜਾਂਦਾ ਹੈ ਤਾਂ ਉਸ ਨਾਲ 15-20 ਤਕੜੇ ਭਲਵਾਨ ਗੱਡੀਆਂ ਵਿੱਚ ਨਾਲ ਹੁੰਦੇ ਹਨ।

ਸੁਸ਼ੀਲ ਕੁਮਾਰ ਦੇ ਕੋਲ ਇੱਕ ਤੋਂ ਇੱਕ ਮਹਿੰਗੀ ਗੱਡੀ ਹੈ। ਜਿਵੇਂ, ਰੇਂਜ ਰੋਵਰ, ਆਡੀ, ਫਰਚਿਊਨਰ, ਟਾਟਾ ਸਫ਼ਾਰੀ, ਸਕਾਰਪੀਓ। ਜੋ ਮੁੰਡੇ ਨਾਲ ਚਲਦੇ ਹਨ ਉਨ੍ਹਾਂ ਕੋਲ ਲਾਈਸੈਂਸੀ ਹਥਿਆਰ ਹੁੰਦੇ ਹਨ।"

ਭਲਵਾਨੀ ਦੀ ਦੁਨੀਆਂ ਵਿੱਚ ਧਾਂਕ ਜਮਾਉਣ ਲਈ ਲੰਬੀ ਗੱਡੀ, ਕੰਨ ਟੁੱਟੇ ਹੋਏ ਛੇ ਫੁੱਟ ਦੇ ਭਲਵਾਲ ਸਕਿਊਰਿਟੀ ਵਿੱਚ ਦਿਸਣੇ ਜ਼ਰੂਰੀ ਹਨ।

ਭਲਵਾਨ ਨੇ ਕਿਹਾ ਕਿ ਪੁਰਾਣੇ ਲੋਕ ਜਿਵੇਂ ਦਾਰਾ ਸਿੰਘ, ਮਾਸਟਰ ਚੰਦਗੀ ਰਾਮ ਜਿਨ੍ਹਾਂ ਨੇ ਵੱਡਾ ਨਾਂਅ ਕਮਾਇਆ ਹੈ। ਉਨ੍ਹਾਂ ਤੋਂ ਇਲਾਵਾ ਜੇ ਕਿਸੇ ਵੀ ਹੋਰ ਭਲਵਾਨ ਨੇ ਨਾਮ ਕਾਮਾਇਆ ਹੈ ਮਹਿੰਗੀ ਗੱਡੀ ਅਤੇ ਹਥਿਆਰ ਵਾਲੇ ਲੋਕ ਨਾਲ ਰੱਖਣ ਦਾ ਸੌਂਕ ਸਾਰੇ ਪੂਰਾ ਕਰਦੇ ਆਏ ਹਨ। ਅਜਿਹਾ ਵੀ ਦੱਸਿਆ ਜਾਂਦਾ ਹੈ ਕਿ ਸੁਸ਼ੀਲ ਕੁਮਾਰ ਦੀ ਛਤਰਛਾਇਆ ਥੱਲੇ ਦਿੱਲੀ, ਐੱਨਸੀਆਰ ਦੇ ਕਈ ਟੋਲ ਪਲਾਜ਼ੇ ਵੀ ਸੰਭਾਲੇ ਜਾਂਦੇ ਰਹੇ ਹਨ।

ਸੁਸ਼ੀਲ ਕੁਮਾਰ ਬਾਰੇ ਪੁਰਾਣੇ ਵਿਵਾਦ

ਨਰ ਸਿੰਘ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਨਰ ਸਿੰਘ ਯਾਦਵ

ਮੁੰਬਈ ਦੇ ਰੈਸਲਰ ਨਰ ਸਿੰਘ ਯਾਦਵ ਨੇ ਵੀ ਸੁਸ਼ੀਲ ਕੁਮਾਰ ਉੱਪਰ ਗੰਭੀਰ ਇਲਜ਼ਾਮ ਲਾਏ ਸਨ ਕਿ ਉਨ੍ਹਾਂ ਨੂੰ ਡੋਪ ਟੈਸਟ ਵਿੱਚ ਫ਼ਸਾਇਆ ਗਿਆ ਹੈ।

ਨਰ ਸਿੰਘ ਯਾਦਵ ਨੇ 2015 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਜਿੱਤ ਕੇ ਰੀਓ ਉਲੰਪਿਕ ਵਿੱਚ ਆਪਣਾ ਕੋਟਾ ਪੱਕਾ ਕਰ ਲਿਆ ਸੀ। (ਪਰ) ਸੁਸ਼ੀਲ ਕੁਮਾਰ ਜੋ ਉਸੇ ਭਾਰ ਵਰਗ ਲਈ ਤਿਆਰੀ ਕਰ ਰਹੇ ਸਨ, ਨੇ ਸਲੈਕਸ਼ਨ ਟਰਾਇਲ ਦੀ ਮੰਗ ਕੀਤੀ ਪਰ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਨੇ ਸੁਸ਼ੀਲ ਦੀ ਗੱਲ ਮੰਨਣ ਤੋਂ ਮਨ੍ਹਾਂ ਕਰ ਦਿੱਤਾ।

ਬਾਅਦ ਵਿੱਚ ਸੁਸ਼ੀਲ ਕੁਮਾਰ ਨੇ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਲਾਈ ਪਰ ਉਹ ਵੀ ਰੱਦ ਕਰ ਦਿੱਤੀ ਗਈ। ਬਾਅਦ ਵਿੱਚ ਨਰ ਸਿੰਘ ਯਾਦਵ ਨੂੰ ਡੋਪ ਟੈਸਟ ਵਿੱਚ ਸਟੀਰੌਇਡ ਲੈਣ ਦਾ ਮੁਲਜ਼ਮ ਪਾਇਆ ਗਿਆ ਸੀ। ਉਸ ਸਮੇਂ ਨਰ ਸਿੰਘ ਨੇ ਛਤਰਸਾਲ ਦੇ ਇੱਕ ਜੂਨੀਅਰ ਭਲਵਾਨ 'ਤੇ ਸੁਸ਼ੀਲ ਕੁਮਾਰ ਦੇ ਕਹਿਣ 'ਤੇ ਉਸ ਦੇ ਖਾਣੇ ਵਿੱਚ ਸਟੀਰੌਇਡ ਮਿਲਾਉਣ ਦਾ ਇਲਜ਼ਾਮ ਲਾਇਆ ਸੀ।

ਪੁਲਿਸ ਕਾਰਵਾਈ ਤੋਂ ਬਾਅਦ ਮਾਮਲਾ ਸੀਬੀਆਈ ਤੱਕ ਪਹੁੰਚ ਗਿਆ ਸੀ।

2017 ਵਿੱਚ ਇੱਕ ਹੋਰ ਕੌਮਾਂਤਰੀ ਖਿਡਾਰੀ ਪਰਵੀਨ ਰਾਣਾ ਜੋ ਕਿ ਸੁਸ਼ੀਲ ਕੁਮਾਰ ਦਾ ਟਰੇਨਿੰਗ ਪਾਰਟਨਰ ਰਹਿ ਚੁੱਕਿਆ ਹੈ। ਉਸ ਨੇ ਇਲਜ਼ਾਮ ਲਾਇਆ ਸੀ ਕਿ ਨੈਸ਼ਨਲ ਸਿਲੈਕਸ਼ਨ ਟਰਾਇਲ ਦੌਰਾਨ ਉਸ ਨੂੰ ਕੁੱਟਿਆ ਗਿਆ।

ਪਰਵੀਨ ਦਾ ਕਹਿਣਾ ਸੀ ਕਿ ਉਸ ਦੀ ਗਲਤੀ ਸਿਰਫ਼ ਇੰਨੀ ਸੀ ਕਿ ਉਸ ਨੇ ਸੁਸ਼ੀਲ ਕੁਮਾਰ ਨੂੰ ਉਸ ਦੇ ਭਾਰ ਵਰਗ ਵਿੱਚ ਕੁਸ਼ਤੀ ਲਈ ਲਲਕਾਰਿਆ ਸੀ।

ਬਾਅਦ ਵਿੱਚ ਮਾਮਲਾ ਵੱਧ ਗਿਆ ਅਤੇ ਪੁਲਿਸ ਐੱਫ਼ਆਈਆਰ ਵੀ ਦਰਜ ਕੀਤੀ ਗਈ।

ਪੁਰਾਣੇ ਦੋਸਤਾਂ ਨਾਲ ਵਿਵਾਦ

2012 ਓਲੰਪਿਕ ਮੈਡਲਿਸਟ ਯੋਗੇਸ਼ਵਰ ਦੱਤ ਅਤੇ ਅਰਜੁਨ ਅਵਾਰਡੀ ਬਜਰੰਗ ਪੂਨੀਆ ਵੀ ਪਹਿਲਾਂ ਛਤਰਸਾਲ ਸਟੇਡੀਅਮ ਵਿੱਚ ਹੀ ਕੁਸ਼ਤੀ ਕਰਦੇ ਸਨ ਪਰ ਸੁਸ਼ੀਲ ਕੁਮਾਰ ਨਾਲ ਵਿਗੜਨ ਤੋਂ ਬਾਅਦ ਦੋਵੇਂ ਵੱਖ ਹੋ ਗਏ।

ਕੁਸ਼ਤੀ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਛਤਰਸਾਲ ਸਟੇਡੀਅਮ ਵਿੱਚ ਸੁਸ਼ੀਲ ਕੁਮਾਰ ਦੀ ਮਨ-ਮਰਜ਼ੀ ਚਲਦੀ ਹੈ। ਅਜਿਹੇ ਵੀ ਇਲਜ਼ਾਮ ਹਨ ਕਿ ਜਿਸ ਉੱਪਰ ਭਲਵਾਨ ਜੀ ਦਾ ਆਸ਼ੀਰਵਾਦ ਹੋਵੇਗਾ, ਉਹੀ ਕੁਸ਼ਤੀ ਵਿੱਚ ਅੱਗੇ ਵੱਧ ਸਕੇਗਾ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)