You’re viewing a text-only version of this website that uses less data. View the main version of the website including all images and videos.
ਇਜ਼ਰਾਈਲ-ਗਾਜ਼ਾ ਹਿੰਸਾ: UNO 'ਚ ਭਾਰਤ ਨੇ ਕੀਤੀ ਨਿੰਦਾ ਤੇ ਦੱਸਿਆ ਕਿਵੇਂ ਹੋਵੇ ਮਸਲਾ ਹੱਲ
ਸੁਰੱਖਿਆ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਰਾਜਦੂਤ ਟੀ ਐਸ ਤਿਰੂਮੂਰਤੀ ਨੇ ਕਿਹਾ ਹੈ ਕਿ ਭਾਰਤ ਯਰੂਸ਼ਲਮ ਅਤੇ ਗਾਜ਼ਾ ਵਿਚ ਚੱਲ ਰਹੀ ਹਿੰਸਾ ਤੋਂ ਚਿੰਤਤ ਹੈ।
ਭਾਰਤੀ ਰਾਜਦੂਤ ਨੇ ਕਿਹਾ ਕਿ "ਭਾਰਤ ਹਰ ਤਰਾਂ ਦੀ ਹਿੰਸਾ ਦੀ ਨਿੰਦਾ ਕਰਦਾ ਹੈ, ਤਣਾਅ ਤੁਰੰਤ ਖ਼ਤਮ ਕਰਨ ਦੀ ਅਪੀਲ ਕਰਦਾ ਹੈ।"
ਭਾਰਤੀ ਰਾਜਦੂਤ ਤਿਰੂਮੂਰਤੀ ਨੇ ਕਿਹਾ, "ਭਾਰਤ ਫਲਸਤੀਨੀਆਂ ਦੀ ਜਾਇਜ਼ ਮੰਗ ਦੀ ਹਮਾਇਤ ਕਰਦਾ ਹੈ ਅਤੇ ਦੋ-ਰਾਸ਼ਟਰ ਨੀਤੀ ਰਾਹੀਂ ਹੱਲ ਕੱਢਣ ਲਈ ਵਚਨਬੱਧ ਹੈ।"
ਇਹ ਵੀ ਪੜ੍ਹੋ-
ਉਨ੍ਹਾਂ ਕਿਹਾ, "ਭਾਰਤ ਗਾਜ਼ਾ ਪੱਟੀ ਤੋਂ ਰਾਕੇਟ ਹਮਲਿਆਂ ਦੀ ਨਿੰਦਾ ਕਰਦਾ ਹੈ, ਨਾਲ ਹੀ ਇਜ਼ਰਾਈਲ ਦੇ ਜਵਾਬੀ ਕਾਰਵਾਈ ਵਿੱਚ ਵੱਡੀ ਗਿਣਤੀ ਵਿੱਚ ਆਮ ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ, ਜੋ ਬਹੁਤ ਦੁੱਖਦਾਇਕ ਹੈ।"
ਇਕ ਭਾਰਤੀ ਨਾਗਰਿਕ ਦੀ ਵੀ ਮੌਤ ਹੋ ਗਈ
ਉਨ੍ਹਾਂ ਕਿਹਾ, "ਇਸ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ, ਜੋ ਅਸ਼ਕੇਲੋਨ ਵਿੱਚ ਹੋਸਟੇਸ ਸੀ, ਸਾਨੂੰ ਉਸ ਦੀ ਮੌਤ ਤੋਂ ਬਹੁਤ ਦੁੱਖ ਹੈ।"
ਭਾਰਤੀ ਰਾਜਦੂਤ ਨੇ ਕਿਹਾ ਕਿ ਤਣਾਅ ਨੂੰ ਤੁਰੰਤ ਖ਼ਤਮ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਸਥਿਤੀ ਵਿਗੜ ਕੇ ਕੰਟਰੋਲ ਤੋਂ ਬਾਹਰ ਨਾ ਆਵੇ।
ਤਿਰੂਮੂਰਤੀ ਨੇ ਕਿਹਾ, "ਦੋਵਾਂ ਧਿਰਾਂ ਨੂੰ ਇਕਪਾਸੜ ਢੰਗ ਨਾਲ ਕੰਮ ਨਹੀਂ ਕਰਨਾ ਚਾਹੀਦਾ ਅਤੇ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਸ ਵਿਚ ਯਰੂਸ਼ਲਮ ਵਿਚ ਕੋਈ ਤਬਦੀਲੀ ਸ਼ਾਮਲ ਨਹੀਂ ਹੈ।"
ਇਤਿਹਾਸਕ ਯਥਾਸਥਿਤੀ ਬਹਾਲ ਹੋਵੇ
ਉਨ੍ਹਾਂ ਕਿਹਾ ਕਿ ਯਰੂਸ਼ਲਮ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ, ਭਾਰਤ ਤੋਂ ਹਜ਼ਾਰਾਂ ਲੋਕ ਯਰੂਸ਼ਲਮ ਆਉਂਦੇ ਹਨ ਕਿਉਂਕਿ ਇੱਥੇ ਉਹ ਗੁਫਾ ਹੈ, ਜਿਸ ਵਿੱਚ ਸੂਫੀ ਸੰਤ ਬਾਬਾ ਫਰੀਦ ਜੀ ਸਾਧਨਾ ਕਰਦੇ ਸਨ। ਭਾਰਤ ਨੇ ਇਸ ਗੁਫਾ ਦੀ ਰੱਖਿਆ ਕੀਤੀ ਹੈ।
ਉਨ੍ਹਾਂ ਕਿਹਾ , "ਯਰੂਸ਼ਲਮ ਦੇ ਧਾਰਮਿਕ ਸਥਾਨਾਂ 'ਤੇ ਇਤਿਹਾਸਕ ਤੌਰ' ਉੱਤੇ ਸਥਿਤੀ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿਚ ਹਰਮ ਸ਼ਰੀਫ ਅਤੇ ਮੰਦਰ ਪਰਬਤ ਵੀ ਸ਼ਾਮਲ ਹੈ।"
ਉਨ੍ਹਾਂ ਕਿਹਾ, ਤਾਜ਼ਾ ਟਕਰਾਅ ਤੋਂ ਬਾਅਦ ਇਜ਼ਰਾਈਲ ਅਤੇ ਫਲਸਤੀਨੀ ਪ੍ਰਸ਼ਾਸਨ ਵਿਚਾਲੇ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਦੀ ਜ਼ਰੂਰਤ ਹੋਰ ਵਧ ਗਈ ਹੈ। "ਸੰਚਾਰ ਨਾ ਹੋਣ ਕਾਰਨ ਦੋਵਾਂ ਧਿਰਾਂ ਵਿਚ ਵਿਸ਼ਵਾਸ ਵਧ ਰਿਹਾ ਹੈ," ਉਸਨੇ ਕਿਹਾ।
ਉਨ੍ਹਾਂ ਕਿਹਾ ਕਿ ਗੱਲਬਾਤ ਨਾ ਹੋਣ ਦੀ ਸੂਰਤ ਵਿੱਚ ਅਜਿਹੇ ਟਕਰਾਅ ਭਵਿੱਖ ਵਿੱਚ ਵੀ ਵਾਪਰਨਗੇ, ਉਨ੍ਹਾਂ ਨੇ ਗੱਲਬਾਤ ਲਈ ਸਕਾਰਾਤਮਕ ਮਾਹੌਲ ਬਣਾਉਣ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ: