You’re viewing a text-only version of this website that uses less data. View the main version of the website including all images and videos.
ਕੈਨੇਡਾ ਦੇਵੇਗਾ 90 ਹਜ਼ਾਰ ਲੋਕਾਂ ਨੂੰ PR — 9 ਅਹਿਮ ਨੁਕਤੇ ਜਾਣੋ
ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜਨਸ਼ਿਪ ਮੰਤਰਾਲੇ ਨੇ ਉਨ੍ਹਾਂ 90 ਹਜ਼ਾਰ ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ (ਪੀਆਰ) ਦੇਣਾ ਤੈਅ ਕੀਤਾ ਹੈ ਜੋ ਕੈਨੇਡਾ ਦੀ ਆਰਥਿਕਤਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
ਇਮੀਗ੍ਰੇਸ਼ਨ ਮਿਨੀਸਟਰ ਮਾਰਕੋ ਈ ਐਲ ਮੈਂਡੀਸਿਨੋ ਨੇ ਇਸ ਬਾਬਤ ਬਿਆਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ:
ਇਨ੍ਹਾਂ 90 ਹਜ਼ਾਰ ਲੋਕਾਂ ਵਿੱਚ ਜ਼ਰੂਰੀ ਕੰਮਾਂ ਵਿੱਚ ਲੱਗੇ ਆਰਜ਼ੀ ਕਾਮੇ ਅਤੇ ਇੰਟਰਨੈਸ਼ਨਲ ਗ੍ਰੇਜੁਏਟ ਸ਼ਾਮਿਲ ਹਨ। ਇਸ ਦਾ ਮਤਲਬ ਹੈ ਕਿ ਕੈਨੇਡਾ ਸਰਕਾਰ ਦੀ ਇਸ ਨੀਤੀ ਤਹਿਤ ਉਨ੍ਹਾਂ ਲੋਕਾਂ ਨੂੰ ਪੀਆਰ ਮਿਲੇਗੀ ਜਿਹੜੇ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਰਹਿ ਕੇ ਕੰਮ ਕਰਦਿਆਂ ਮਹਾਂਮਾਰੀ ਖ਼ਿਲਾਫ਼ ਲੜਾਈ ਵਿੱਚ ਆਪਣੀ ਹਿੱਸੇਦਾਰੀ ਪਾ ਰਹੇ ਹਨ ਅਤੇ ਆਰਥਿਕਤਾ ਨੂੰ ਉੱਤੇ ਚੁੱਕ ਰਹੇ ਹਨ।
ਮੰਤਰਾਲੇ ਦੀ ਨਵੀਂ ਨੀਤੀ ਦੇ 9 ਅਹਿਮ ਨੁਕਤੇ...
- 20,000 ਅਰਜ਼ੀਆਂ ਹੈਲਥ ਕੇਅਰ ਖ਼ੇਤਰ ਵਿੱਚ ਕੰਮ ਕਰਦੇ ਆਰਜ਼ੀ ਕਰਮਚਾਰੀਆਂ ਲਈ (ਨਰਸ, ਦੰਦਾਂ ਦੇ ਡਾਕਟਰ, ਫਿਜੀਓਥੈਰੇਪਿਸਟ, ਅੱਖਾਂ ਦੇ ਡਾਕਟਰ, ਸਾਈਕੋਲਿਜਿਸਟ ਆਦਿ)
- 30,000 ਅਰਜ਼ੀਆਂ ਹੋਰ ਜ਼ਰੂਰੀ ਪੇਸ਼ਿਆਂ ਵਿੱਚ ਕੰਮ ਕਰਨ ਵਾਲੇ ਆਰਜ਼ੀ ਕਰਮਚਾਰੀਆਂ ਲਈ (ਕੈਸ਼ੀਅਰ, ਠੇਕੇਦਾਰ, ਮਕੈਨਿਕ, ਲੋਹਾ ਤੇ ਵੈਲਡਿੰਗ ਦਾ ਕੰਮ ਕਰਨ ਵਾਲੇ, ਤਰਖ਼ਾਨ, ਪਲੰਬਰ, ਮਿਸਤਰੀ ਆਦਿ)
- 40,000 ਅਰਜ਼ੀਆਂ ਇੰਟਰਨੈਸ਼ਲ ਵਿਦਿਆਰਥੀਆਂ ਲਈ ਜਿਨ੍ਹਾਂ ਨੇ ਕੈਨੇਡਾ ਦੇ ਵਿਦਿਅਕ ਅਦਾਰਿਆਂ ਤੋਂ ਗ੍ਰੈਜੁਏਸ਼ਨ ਕੀਤੀ
- ਇਸ ਨਵੀਂ ਨੀਤੀ ਦਾ ਫੋਕਸ ਕੈਨੇਡਾ ਦੇ ਹਸਪਤਾਲਾਂ ਵਿੱਚ ਆਰਜ਼ੀ ਤੌਰ 'ਤੇ ਕੰਮ ਕਰਦੇ ਕਰਮਚਾਰੀ ਅਤੇ ਕੇਅਰ ਹੋਮਜ਼ ਵਿੱਚ ਕੰਮ ਕਰਦੇ ਕਾਮਿਆਂ ਤੋਂ ਇਲਾਵਾ ਜ਼ਰੂਰੀ ਖ਼ੇਤਰਾਂ 'ਚ ਕੰਮ ਕਰਦੇ ਫਰੰਟਲਾਈਨ ਵਰਕਰਾਂ ਉੱਤੇ ਹੋਵੇਗਾ।
- ਇਸ ਤੋਂ ਇਲਾਵਾ ਇੰਟਰਨੈਸ਼ਲਨ ਗ੍ਰੇਜੁਏਟ (ਜਿਨ੍ਹਾਂ ਕੈਨੇਡਾ ਦੇ ਵਿਦਿਅਕ ਅਦਾਰਿਆਂ ਤੋਂ ਗ੍ਰੈਜੁਏਸ਼ਨ ਕੀਤੀ) ਜੋ ਭਵਿੱਖ ਦੀ ਆਰਥਿਕਤਾ ਨੂੰ ਵਧਾਉਣ ਵਿੱਚ ਯੋਗਦਾਨ ਦੇ ਰਹੇ ਹਨ, ਉਨ੍ਹਾਂ ਉੱਤੇ ਫੋਕਸ ਰਹੇਗਾ।
- ਇਸ ਨੀਤੀ ਤਹਿਤ ਪੀਆਰ ਹਾਸਿਲ ਕਰਨ ਵਾਲੇ ਕਾਮਿਆਂ ਕੋਲ ਘੱਟੋ-ਘੱਟ 1 ਸਾਲ ਦਾ ਕੈਨੇਡਾ ਦੇ ਸਿਹਤ ਖ਼ੇਤਰ ਜਾਂ ਹੋਰ ਜ਼ਰੂਰੀ ਕੰਮ ਦਾ ਤਜਰਬਾ ਹੋਣਾ ਲਾਜ਼ਮੀ ਹੈ।
- ਇੰਟਰਨੈਸ਼ਲ ਗ੍ਰੇਜੁਏਟ ਵਿਦਿਆਰਥੀਆਂ ਕੋਲ 12ਵੀਂ ਦੀ ਪੜ੍ਹਾਈ ਤੋਂ ਬਾਅਦ ਕੈਨੇਡਾ ਦੀ ਚਾਰ ਸਾਲ ਦੀ ਪੜ੍ਹਾਈ ਹੋਣਾ ਲਾਜ਼ਮੀ ਹੈ। (ਜਨਵਰੀ 2017 ਤੋਂ ਪਹਿਲਾਂ ਨਹੀਂ)
- ਕੈਨੇਡਾ ਦਾ ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜਨਸ਼ਿਪ ਮੰਤਰਾਲਾ (IRCC) 6 ਮਈ, 2021 ਤੋਂ ਤਿੰਨ ਕੈਟੇਗਰੀ (ਸਿਹਤ, ਜ਼ਰੂਰੀ ਪੇਸ਼ੇ ਅਤੇ ਇੰਟਰਨੈਸ਼ਲਨ ਗ੍ਰੇਜੁਏਟ) ਅਧੀਨ ਅਰਜ਼ੀਆਂ ਲੈਣੀਆਂ ਸ਼ੁਰੂ ਕਰੇਗਾ। ਇਨ੍ਹਾਂ ਖ਼ੇਤਰਾਂ ਵਿੱਚ ਪੀਆਰ ਲਈ ਅਰਜ਼ੀਆਂ 5 ਨਵੰਬਰ, 2021 ਤੱਕ ਲਈਆਂ ਜਾਣਗੀਆਂ।
- ਕੈਨੇਡਾ ਸਰਕਾਰ ਦੀਆਂ ਇਨ੍ਹਾਂ ਨਵੀਆਂ ਨੀਤੀਆਂ ਮੁਤਾਬਕ ਸਿਹਤ ਖ਼ੇਤਰ ਨਾਲ ਜੁੜੇ 40 ਤਰ੍ਹਾਂ ਦੇ ਕੰਮ-ਕਾਜ ਦੇ ਨਾਲ-ਨਾਲ ਹੋਰਨਾਂ ਜ਼ਰੂਰੀ ਕੰਮਾਂ ਨਾਲ ਜੁੜੇ 95 ਤਰ੍ਹਾਂ ਦੇ ਕੰਮ-ਕਾਜ ਵਿੱਚ ਲੱਗੇ ਲੋਕਾਂ ਨੂੰ ਪੀਆਰ ਮਿਲ ਸਕੇਗੀ।
ਇਹ ਵੀ ਪੜ੍ਹੋ: