ਕੋਰੋਨਾ ਪੀੜਤਾਂ ਦੀ ਮਦਦ ਕਰਨ ਸਬੰਧੀ ਦਿੱਲੀ ਪੁਲਿਸ ਦੀ ਪੁੱਛਗਿੱਛ ਤੋਂ ਕਾਂਗਰਸ ਨਰਾਜ਼ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, ANI
ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਕਾਂਗਰਸ ਆਗੂ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬੀ ਵੀ ਸ੍ਰੀਨਿਵਾਸ ਅਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਤੋਂ ਪੁੱਛਗਿੱਛ ਕੀਤੀ।
ਸ੍ਰੀਨਿਵਾਸ ਅਤੇ ਗੌਤਮ ਗੰਭੀਰ ਦੋਵੇਂ ਕੋਰੋਨਾ ਪੀੜਤਾਂ ਦੀ ਮਦਦ ਲਈ ਆਕਸੀਜਨ ਅਤੇ ਫੈਬੀਫਲੂ ਵਰਗੀਆਂ ਜ਼ਰੂਰੀ ਦਵਾਈਆਂ ਪਹੁੰਚਾ ਰਹੇ ਹਨ।
ਦੋਵਾਂ 'ਤੇ ਦਵਾਈਆਂ ਅਤੇ ਜ਼ਰੂਰੀ ਮੈਡੀਕਲ ਸਮਾਨ ਦਾ ਭੰਡਾਰਨ ਅਤੇ ਵੰਡਣ ਦੇ ਇਲਜ਼ਾਮ ਲਗਾਏ ਗਏ ਹਨ। ਦੋਵੇਂ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸ ਰਹੇ ਹਨ।
ਕਾਂਗਰਸ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਲੋਕ ਕੋਰੋਨਾ ਪੀੜਤਾਂ ਦੀ ਮਦਦ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਦਿੱਲੀ ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਹੈ।
ਇਹ ਵੀ ਪੜ੍ਹੋ:
ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਰਕਾਰ ਨੇ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ 'ਤੇ ਛਾਪਾ ਮਾਰ ਕੇ 'ਸ਼ਰਮਨਾਕ ਮਿਸਾਲ' ਕਾਇਮ ਕੀਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਉਨ੍ਹਾਂ ਨੇ ਕਿਹਾ, "ਮੋਦੀ ਜੀ ਅਤੇ ਅਮਿਤ ਸ਼ਾਹ ਜੀ ਦਾ ਰੇਡ ਰਾਜ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੋਦੀ ਅਤੇ ਅਮਿਤ ਸ਼ਾਹ ਹੁਣ ਅਜਿਹੇ ਸ਼ਾਸਕ ਬਣ ਗਏ ਹਨ ਜੋ ਮਹਾਂਮਾਰੀ ਵਿੱਚ ਜਨ ਸੇਵਾ ਅਤੇ ਮਨੁੱਖੀ ਸੇਵਾ ਕਰਨ ਵਾਲਿਆਂ 'ਤੇ ਛਾਪੇਮਾਰੀ ਕਰ ਰਹੇ ਹਨ ਅਤੇ ਉਨ੍ਹਾਂ ਖਿਲਾਫ਼ ਪੁਲਿਸ ਦੀ ਮਾੜੀ ਵਰਤੋਂ ਕਰ ਰਹੇ ਹਨ।"
ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਨੂੰ ਆਕਸੀਜਨ ਦੇਣਾ, ਜ਼ਿੰਦਗੀ ਬਚਾਉਣ ਵਾਲੀ ਦਵਾਈ ਮੁਹੱਈਆ ਕਰਵਾਉਣਾ ਕੋਈ ਗੁਨਾਹ ਨਹੀਂ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਕਾਨੂੰਨ ਜੋ NGOs ਨੂੰ ਕੋਵਿਡ ਪੀੜਤਾਂ ਦੀ ਮਦਦ ਕਰਨ ਵਿੱਚ ਰੁਕਾਵਟ ਬਣ ਰਿਹਾ
ਬੀਬੀਸੀ ਦੇ ਪ੍ਰਗੋਰਾਮ ਨਿਊਜ਼ਨਾਈਟ ਮੁਤਾਬਕ ਭਾਰਤ ਸਰਕਾਰ ਦਾ ਇੱਕ ਕਾਨੂੰਨ ਦੇਸ਼ ਵਿੱਚ ਕੰਮ ਕਰ ਰਹੀਆਂ ਗੈਰ-ਸਰਕਾਰੀ ਸੰਸਥਾਵਾਂ ਨੂੰ ਸੰਕਟ ਦੇ ਇਸ ਦੌਰ ਵਿੱਚ ਜ਼ਰੂਰੀ ਸਪਲਾਈ ਹਾਸਲ ਕਰਨ ਤੋਂ ਅਤੇ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਰਾਹ ਵਿੱਚ ਅੜਿੱਕਾ ਡਾਹ ਰਿਹਾ ਹੈ।
ਭਾਰਤ ਸਰਕਾਰ ਨੇ ਫੌਰੇਨ ਕੌਂਟ੍ਰੀਬਿਊਸ਼ਨ ਰੈਗੁਲੇਸ਼ਨ ਐਕਟ ਯਾਨੀ ਕਿ FCRA ਵਿੱਚ ਕੋਰੋਨਾਵਾਇਰਸ ਦੀ ਪਹਿਲੀ ਲਹਿਰ ਦੌਰਾਨ ਸੋਧ ਕੀਤੀ ਸੀ।

ਤਸਵੀਰ ਸਰੋਤ, Reuters
ਇਸ ਸੋਧ ਵਿੱਚ ਕਿਹਾ ਗਿਆ ਸੀ ਕਿ ਭਾਰਤ ਵਿੱਚ ਕੰਮ ਕਰਨ ਵਾਲੀ ਕੋਈ ਵੀ ਐਨਜੀਓ ਵਿਦੇਸ਼ਾਂ ਤੋਂ ਹਾਸਲ ਮਦਦ ਨੂੰ ਦੂਜੇ ਸਮੂਹਾਂ ਵਿੱਚ ਨਹੀਂ ਵੰਡ ਸਕਦੀ ਅਤੇ ਕਿਸੇ ਸੰਸਥਾ ਨੂੰ ਮਿਲਣ ਵਾਲੀ ਸਾਰੀ ਵਿਦੇਸ਼ੀ ਇਮਦਾਦ ਨੂੰ ਰਾਜਧਾਨੀ ਦਿੱਲੀ ਦੇ ਇੱਕ ਖ਼ਾਸ ਬੈਂਕ ਖਾਤੇ ਵਿੱਚ ਰੱਖਿਆ ਜਾਵੇ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਇਜ਼ਰਾਈਲ ਨੂੰ ਫਲਸਤੀਨ ਮੁੱਦੇ 'ਤੇ ਚੁਣੌਤੀ ਦੇਣ ਵਾਲਾ ਹਮਾਸ ਕਿੰਨਾ ਤਾਕਤਵਰ
ਗਜ਼ਾ ਪੱਟੀ 'ਚ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੋ ਸੰਘਰਸ਼ ਚੱਲ ਰਿਹਾ ਹੈ, ਉਸ ਦਾ ਖ਼ਾਮਿਆਜ਼ਾ ਦੋਵੇਂ ਹੀ ਪੱਖਾਂ ਨੂੰ ਭੁਗਤਣਾ ਪੈ ਰਿਹਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਇੱਕ ਤਾਕਤਵਰ ਦੇਸ ਹੈ। ਉਸ ਕੋਲ ਹਵਾਈ ਫ਼ੌਜ ਹੈ, ਏਅਰ ਡਿਫੈਂਸ ਸਿਸਟਮ ਹੈ, ਸ਼ਸਤਰ ਡ੍ਰੋਨਸ ਹਨ ਅਤੇ ਖ਼਼ੁਫ਼ੀਆ ਜਾਣਕਾਰੀ ਇਕੱਠਾ ਕਰਨ ਲਈ ਇੱਕ ਸਿਸਟਮ ਹੈ, ਜਿਸ ਵਿੱਚ ਜਦੋਂ ਉਹ ਚਾਹੁਣ ਗਾਜ਼ਾ ਪੱਟੀ ਵਿੱਚ ਆਪਣੇ ਟਾਰਗੇਟ ਨੂੰ ਨਿਸ਼ਾਨਾ ਬਣਾ ਸਕਦੇ ਹਨ।

ਤਸਵੀਰ ਸਰੋਤ, Getty Images
ਹਮਾਸ ਅਤੇ 'ਇਸਲਾਮਿਕ ਜਿਹਾਦ' ਵਰਗੇ ਸੰਗਠਨ ਭਲੇ ਹੀ ਇਸ ਸੰਘਰਸ਼ ਵਿੱਚ ਕਮਜ਼ੋਰ ਪੱਖ ਲਗਦੇ ਹੋਣ ਪਰ ਉਨ੍ਹਾਂ ਕੋਲ ਇੰਨੇ ਹਥਿਆਰ ਤਾਂ ਜ਼ਰੂਰ ਹਨ ਕਿ ਉਹ ਇਜ਼ਰਾਈਲ 'ਤੇ ਹਮਲਾ ਕਰ ਸਕਦੇ ਹਨ।
ਹਮਾਸ ਕੋਲ ਕਿੰਨੀਆਂ ਮਿਜ਼ਾਈਲਾਂ ਦਾ ਸਟੌਕ ਹੈ, ਇਸ ਦਾ ਅਨੁਮਾਨ ਲਗਾਉਣਾ ਅਸੰਭਵ ਹੈ।
ਇਹ ਗੱਲ ਪੱਕੇ ਤੌਰ 'ਤੇ ਕਹੀ ਜਾ ਸਕਦੀ ਹੈ ਕਿ ਹਮਾਸ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਤਰ੍ਹਾਂ ਦੇ ਹਥਿਆਰ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਜ਼ਰਾਈਲੀ ਅਰਬ ਕੌਣ ਹਨ
ਇਜ਼ਰਾਈਲ ਨੂੰ ਯਹੂਦੀਆਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਇਹ ਗ਼ੈਰ-ਯਹੂਦੀਆਂ ਦਾ ਵੀ ਘਰ ਹੈ।
ਇਜ਼ਰਾਈਲ ਵਿੱਚ ਅਰਬ ਘੱਟ ਗਿਣਤੀ ਭਾਈਚਾਰਾ ਹਨ, ਜੋ ਵਿਰਾਸਤੀ ਤੌਰ 'ਤੇ ਫਲਸਤੀਨੀ ਹਨ ਅਤੇ ਇਜ਼ਰਾਈਲ ਦੇ ਨਾਗਰਿਕ ਹਨ।
ਇਜ਼ਰਾਈਲ ਦੀ ਆਬਾਦੀ ਸਿਰਫ਼ 90 ਲੱਖ ਦੇ ਕਰੀਬ ਹੈ ਅਤੇ ਲਗਭਗ ਇਸ ਦਾ ਪੰਜਵਾਂ ਹਿੱਸਾ ਯਾਨਿ ਕਿ 19 ਲੱਖ ਲੋਕ ਇਜ਼ਰਾਈਲੀ ਅਰਬ ਹਨ।

ਤਸਵੀਰ ਸਰੋਤ, Getty Images
ਇਹ ਉਹੀ ਫਲਸਤੀਨੀ ਹਨ ਜੋ 1948 ਤੋਂ ਬਾਅਦ ਵੀ ਇਜ਼ਰਾਈਲ ਦੀ ਸੀਮਾ ਅੰਦਰ ਰਹੇ, ਜਦੋਂਕਿ ਇਸ ਦੌਰਾਨ ਕਰੀਬ 7.5 ਲੱਖ ਲੋਕ ਜਾਂ ਤਾਂ ਭੱਜ ਗਏ ਜਾਂ ਫਿਰ ਜੰਗ ਕਾਰਨ ਘਰੋਂ ਕੱਢ ਦਿੱਤੇ ਗਏ।
ਜੋ ਲੋਕ ਰਹਿ ਗਏ ਉਹ ਇਜ਼ਰਾਈਲ ਦੇ ਵੈਸਟ ਬੈਂਕ ਅਤੇ ਗਾਜ਼ਾ ਦੀਆਂ ਸੀਮਾਵਾਂ ਕੋਲ ਸ਼ਰਨਾਰਥੀ ਕੈਂਪਾਂ ਵਿੱਚ ਵਸ ਗਏ।
ਇਜ਼ਰਾਈਲ ਵਿੱਚ ਬਚੀ ਬਾਕੀ ਆਬਾਦੀ ਖੁਦ ਨੂੰ ਇਜ਼ਰਾਈਲੀ ਅਰਬ, ਇਜ਼ਰਾਈਲੀ ਫਲਸਤੀਨੀ ਜਾਂ ਸਿਰਫ਼ ਫਲਸਤੀਨੀ ਅਖਵਾਉਂਦੀ ਹੈ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਪਾਕਿਸਤਾਨੀ ਪੰਜਾਬ ਦਾ ਪਹਿਲਾ ਸਿੱਖ PRO ਪਵਨ ਸਿੰਘ ਅਰੋੜਾ ਅੱਜ ਕੱਲ ਕੀ ਕਰ ਰਿਹਾ
ਪਵਨ ਸਿੰਘ ਅਰੋੜਾ ਪਾਕਿਸਤਾਨ ਦੇ ਪਹਿਲੇ ਸਿੱਖ ਨੌਜਵਾਨ ਹਨ ਜੋ ਸਾਲ 2019 'ਚ ਪੰਜਾਬ ਦੇ ਰਾਜਪਾਲ ਦੇ PRO (ਲੋਕ ਸੰਪਰਕ ਅਧਿਕਾਰੀ) ਬਣੇ।
ਹਾਲਾਂਕਿ ਇਸ ਵੇਲੇ ਉਹ ਪਾਕਿਸਤਾਨੀ ਪੰਜਾਬ ਦੇ ਰਾਜਪਾਲ ਅਧੀਨ ਹੀ ਘੱਟ ਗਿਣਤੀ ਮਾਮਲੇ ਦੇ ਕੋਆਰਡੀਨੇਟਰ ਹਨ।
ਨਨਕਾਣਾ ਸਾਹਿਬ ਦੀ ਕੰਧ ਨਾਲ ਸਾਂਝੇ ਘਰ 'ਚ ਰਹਿੰਦੇ ਪਾਕਿਸਤਾਨੀ ਸਿੱਖ ਪਵਨ ਸਿੰਘ ਅਰੋੜਾ ਨੇ ਦੱਸਿਆ ਘੱਟ ਗਿਣਤੀ ਹੋਣ ਦਾ ਮਤਲਬ ਕੀ।

ਤਸਵੀਰ ਸਰੋਤ, PAWAN SINGH ARORA
ਇੱਕ ਕਮਰਸ਼ੀਅਲ ਐਡ ਰਾਹੀਂ ਪਵਨ ਇਨੀਂ ਦਿਨੀਂ ਚਰਚਾ ਵਿੱਚ ਹਨ, ਜਿਸ 'ਚ ਪਵਨ ਤੇ ਉਨ੍ਹਾਂ ਦਾ ਪਰਿਵਾਰ ਮੁਸਲਿਮ ਭਾਈਚਾਰੇ ਲਈ ਇਫ਼ਤਾਰ ਦਾ ਪ੍ਰਬੰਧ ਕਰ ਰਿਹਾ ਹੈ।
ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਘੱਟ ਗਿਣਤੀ, ਕਲਾਕਾਰੀ, ਨਵੀਂ ਐਡ ਤੇ ਹੋਰ ਪਹਿਲੂਆਂ 'ਤੇ ਖ਼ਾਸ ਗੱਲਬਾਤ ਕੀਤੀ। ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












