ਇਜ਼ਰਾਈਲ ਨੂੰ ਫਲਸਤੀਨ ਮੁੱਦੇ 'ਤੇ ਚੁਣੌਤੀ ਦੇਣ ਵਾਲਾ ਹਮਾਸ ਕਿੰਨਾ ਤਾਕਤਵਰ ਹੈ ਤੇ ਉਸ ਕੋਲ ਕਿਹੜੇ ਹਥਿਆਰ ਹਨ

ਇਜ਼ਰਾਈਲ-ਫਲਸਤੀਨ ਸੰਘਰਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਮਾਸ ਕੋਲ ਘੱਟ ਦੂਰੀ ਤੱਕ ਮਾਰ ਕਰਨ ਸਕਣ ਵਾਲੀਆਂ 'ਕਾਸਮਸ' ਮਿਜ਼ਾਇਲਾਂ ਦਾ ਵੱਡਾ ਸਟੌਕ ਹੈ
    • ਲੇਖਕ, ਜੋਨਾਥਨ ਮਾਰਕਸ
    • ਰੋਲ, ਰੱਖਿਆ ਅਤੇ ਕੂਟਨੀਤਕ ਮਾਹਿਰ

ਗਜ਼ਾ ਪੱਟੀ 'ਚ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੋ ਸੰਘਰਸ਼ ਚੱਲ ਰਿਹਾ ਹੈ, ਉਸ ਦਾ ਖ਼ਾਮਿਆਜ਼ਾ ਦੋਵੇਂ ਹੀ ਪੱਖਾਂ ਨੂੰ ਭੁਗਤਣਾ ਪੈ ਰਿਹਾ ਹੈ।

ਇਸ ਸੰਘਰਸ਼ ਵਿੱਚ ਦੋਵੇਂ ਹੀ ਪਾਸੇ ਲੋਕਾਂ ਦੀਆਂ ਜਾਨਾਂ ਗਈਆਂ ਹਨ, ਨੁਕਸਾਨ ਹੋਇਆ ਹੈ ਅਤੇ ਲੋਕ ਤਕਲੀਫ਼ ਵਿੱਚ ਹਨ।

ਹਾਲਾਂਕਿ, ਸੱਚ ਇਹ ਵੀ ਹੈ ਕਿ ਇਹ ਸੰਘਰਸ਼ ਇੱਕ ਗ਼ੈਰ-ਬਰਾਬਰੀ ਵਾਲਾ ਮੁਕਾਬਲਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਇੱਕ ਤਾਕਤਵਰ ਮੁਲਕ ਹੈ। ਉਸ ਕੋਲ ਏਅਰ ਫੋਰਸ ਹੈ, ਏਅਰ ਡਿਫੈਂਸ ਸਿਸਟਮ ਹੈ, ਸ਼ਸਤਰ ਡ੍ਰੋਨਸ ਹਨ ਅਤੇ ਖ਼਼ੁਫ਼ੀਆ ਜਾਣਕਾਰੀ ਇਕੱਠਾ ਕਰਨ ਲਈ ਇੱਕ ਸਿਸਟਮ ਹੈ, ਜਿਸ ਵਿੱਚ ਜਦੋਂ ਉਹ ਚਾਹੁਣ ਗਜ਼ਾ ਪੱਟੀ ਵਿੱਚ ਆਪਣੇ ਟਾਰਗੇਟ ਨੂੰ ਨਿਸ਼ਾਨਾ ਬਣਾ ਸਕਦੇ ਹਨ।

ਇਹ ਵੀ ਪੜ੍ਹੋ-

ਇਜ਼ਰਾਈਲ ਬੇਸ਼ੱਕ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਉਹ ਸਿਰਫ਼ ਉਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜਿਨ੍ਹਾਂ ਦੀ ਵਰਤੋਂ ਸੈਨਿਕ ਗਤੀਵਿਧੀਆਂ ਲਈ ਕੀਤਾ ਜਾ ਰਹੀ ਹੈ ਪਰ ਜਿਨ੍ਹਾਂ ਇਲਾਕਿਆਂ ਵਿੱਚ ਹਵਾਈ ਹਮਲੇ ਹੋਏ ਹਨ।

ਫਲਸਤੀਨੀਆਂ ਦੀ ਉੱਥੇ ਇੰਨੀ ਸੰਘਣੀ ਆਬਾਦੀ ਹੈ ਕਿ ਹਮਾਸ ਅਤੇ 'ਇਸਲਾਮਿਕ ਜਿਹਾਦ' ਵਰਗੇ ਸੰਗਠਨਾਂ ਦੇ ਟਿਕਾਣਿਆਂ ਤੋਂ ਉਨ੍ਹਾਂ ਨੂੰ ਵੱਖ ਕਰ ਸਕਣਾ ਬਹੁਤ ਮੁਸ਼ਕਲ ਹੈ।

ਹਮਾਸ ਅਤੇ ਇਸਲਾਮਿਕ ਜਿਹਾਦ

ਕਈ ਵਾਰ ਇਹ ਟਿਕਾਣੇ ਆਮ ਲੋਕਾਂ ਦੀ ਰਿਹਾਇਸ਼ ਵਾਲੀ ਇਮਾਰਤਾਂ ਵਿੱਚ ਲੁਕਾ ਕੇ ਚਲਾਏ ਜਾਂਦੇ ਹਨ। ਅਜਿਹੇ ਵਿੱਚ ਆਮ ਲੋਕਾਂ ਦੀ ਜਾਨ ਬਚਾਉਣਾ ਲਗਬਗ ਅਸੰਭਵ ਹੋ ਜਾਂਦਾ ਹੈ।

ਇਜ਼ਰਾਈਲ-ਫਲਸਤੀਨ ਸੰਘਰਸ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਫਲਸਤੀਨ ਵੱਲੋਂ ਦਾਗ਼ੀਆਂ ਜਾ ਰਹੀਆਂ ਮਿਜ਼ਾਇਲਾਂ ਪਹਿਲਾਂ ਨਾਲੋਂ ਜ਼ਿਆਦਾ ਦੂਰੀ ਤੱਕ ਮਾਰ ਕਰ ਸਕਦੀ ਹੈ

ਹਮਾਸ ਅਤੇ 'ਇਸਲਾਮਿਕ ਜਿਹਾਦ' ਵਰਗੇ ਸੰਗਠ ਭਲੇ ਹੀ ਇਸ ਸੰਘਰਸ਼ ਵਿੱਚ ਕਮਜ਼ੋਰ ਪੱਖ ਲਗਦੇ ਹੋਵੇ ਪਰ ਉਨ੍ਹਾਂ ਕੋਲ ਇੰਨੇ ਹਥਿਆਰ ਤਾਂ ਜ਼ਰੂਰ ਹੈ ਕਿ ਉਹ ਇਜ਼ਰਾਈਲ 'ਤੇ ਹਮਲਾ ਕਰ ਸਕਦੇ ਹਨ।

ਇਜ਼ਰਾਈਲ 'ਤੇ ਹਮਲਾ ਕਰਨ ਲਈ ਉਹ ਪਹਿਲਾ ਵੀ ਕਈ ਤਰੀਕੇ ਅਜ਼ਮਾ ਚੁੱਕੇ ਹਨ।

ਇਜ਼ਰਾਈਲ ਸੈਨਿਕਾਂ ਨੇ ਪਿਛਲੇ ਦਿਨੀਂ ਗਜ਼ਾ ਤੋਂ ਉਸ ਦੀ ਸੀਮਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਡ੍ਰੋਨ ਨੂੰ ਮਾਰ ਸੁੱਟਿਆ ਸੀ, ਮੰਨਿਆ ਜਾਂਦਾ ਹੈ ਕਿ ਉਹ ਡ੍ਰੋਨ ਹਥਿਆਰਾਂ ਨਾਲ ਲੈਸ ਸੀ।

ਇਜ਼ਰਾਈਲ-ਫਲਸਤੀਨ ਸੰਘਰਸ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਜ਼ਰਾਈਲ 'ਤੇ ਹਮਲਾ ਕਰਨ ਲਈ ਹਮਾਸ ਪਹਿਲਾ ਵੀ ਕਈ ਤਰੀਕੇ ਅਜ਼ਮਾ ਚੁੱਕੇ ਹਨ।

ਇਜ਼ਰਾਈਲ ਸੈਨਾ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਇੱਕ 'ਏਲੀਟ ਹਮਾਸ ਯੂਨਿਟ' ਨੇ ਗਜ਼ਾ ਪੱਟੀ ਦੇ ਦੱਖਣੀ ਇਲਾਕੇ ਤੋਂ ਇੱਕ ਸੁਰੰਗ ਰਾਹੀਂ ਇਜ਼ਰਾਈਲ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ।

ਗਜ਼ਾ ਪੱਟੀ ਦੇ ਇਲਾਕੇ ਵਿੱਚ...

ਅਜਿਹਾ ਲਗਦਾ ਹੈ ਕਿ ਇਜ਼ਰਾਈਲ ਦੀ ਸੈਨਾ ਨੂੰ ਪਹਿਲਾਂ ਤੋਂ ਹਮਾਸ ਦਾ ਇਸ ਕੋਸ਼ਿਸ਼ ਦੀ ਭਨਕ ਲਗ ਗਈ ਸੀ।

ਇਜ਼ਰਾਈਲ ਸੈਨਾ ਦੇ ਬੁਲਾਰੇ ਨੇ ਦੱਸਿਆ ਸੀ ਕਿ ਉਨ੍ਹਾਂ ਨੇ "ਉਸ ਸੁਰੰਗ ਨੂੰ ਨਸ਼ਟ ਕਰ ਦਿੱਤਾ।"

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਫਲਸਤੀਨ ਦੇ ਹਥਿਆਰਾਂ ਦੇ ਜ਼ਖੀਰੇ ਵਿੱਚ ਜੋ ਅਸਲਹਾ ਸਭ ਤੋਂ ਮਹਤੱਵਪੂਰਨ ਹੈ, ਉਹ ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀਆਂ ਉਸਦੀਆਂ ਮਿਜ਼ਾਈਲਾਂ ਹਨ।

ਉਨ੍ਹਾਂ ਕੋਲ ਅਜਿਹੀਆਂ ਮਿਜ਼ਾਈਲਾਂ ਵੀ ਵੱਖ-ਵੱਖ ਤਰ੍ਹਾਂ ਦੀਆਂ ਹਨ। ਫਲਸਤੀਨੀ ਖੇਮੇ ਵੱਲ ਪਿਛਲੇ ਦਿਨੀਂ ਕੋਰਨੇਟ ਗਾਈਡੈਡ ਐਂਟੀ ਮਿਜ਼ਾਈਲਾਂ ਦੀ ਵਰਤੋਂ ਵੀ ਦੇਖੀ ਗਈ ਹੈ।

ਮੰਨਿਆ ਜਾ ਰਿਹਾ ਹੈ ਕਿ ਇਹ ਮਿਜ਼ਾਈਲਾਂ ਮਿਸਰ ਦੇ ਸਿਨਾਈ ਦੀਪ ਤੋਂ ਸੁਰੰਗਾਂ ਰਾਹੀਂ ਉਸ ਨੂੰ ਹਾਸਿਲ ਹੋਈਆਂ ਹਨ।

ਇਜ਼ਰਾਈਲ-ਫਲਸਤੀਨ ਸੰਘਰਸ਼

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਹਮਾਸ ਕੋਲ ਮਿਜ਼ਾਈਲਾਂ ਵੀ ਵੱਖ-ਵੱਖ ਤਰ੍ਹਾਂ ਦੀਆਂ ਹਨ

ਪਰ ਹਮਾਸ ਅਤੇ 'ਇਸਲਾਮਿਕ ਜਿਹਾਦ' ਕੋਲ ਹਥਿਆਰਾਂ ਦਾ ਜੋ ਜਖ਼ੀਰਾ ਹੈ, ਉਸ ਦੇ ਇੱਕ ਵੱਡੇ ਹਿੱਸੇ ਦਾ ਨਿਰਮਾਣ ਗਜ਼ਾ ਪੱਟੀ ਦੇ ਇਲਾਕੇ ਵਿੱਚ ਹੋ ਰਿਹਾ ਹੈ।

ਇਰਾਨ ਤੋਂ ਮਦਦ

ਗਜ਼ਾ ਪੱਟੀ ਵਿੱਚ ਵਿਭਿੰਨਤਾ ਅਤੇ ਵੱਖਰੇ ਕਿਸਮ ਦੇ ਹਥਿਆਰਾਂ ਨੂੰ ਬਣਾਉਣ ਦੀ ਸਮਰਥਾ ਕਿਥੋਂ ਆਈ, ਇਸ ਨੂੰ ਲੈ ਕੇ ਇਜ਼ਰਾਈਲ ਅਤੇ ਬਾਹਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੀ ਤਕਨੀਕ ਉਨ੍ਹਾਂ ਕੋਲ ਇਰਾਨ ਤੋਂ ਪਹੁੰਚੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਗਜ਼ਾ ਪੱਟੀ ਵਿੱਚ ਇਸ ਦੀ ਇੰਡਸਟਰੀ ਇਰਾਨ ਦੀ ਮਦਦ ਨਾਲ ਹੀ ਖੜ੍ਹੀ ਹੋਈ ਹੈ।

ਇਹੀ ਕਾਰਨ ਹੈ ਕਿ ਇਜ਼ਰਾਇਲੀ ਹਮਲਿਆਂ ਦਾ ਮੁੱਖ ਨਿਸ਼ਾਨਾ ਹਥਿਆਰਾਂ ਦੀ ਇਹ ਫੈਕਟਰੀਆਂ ਅਤੇ ਉਨ੍ਹਾਂ ਦੇ ਭੰਡਾਰ ਹਨ।

ਇਹ ਵੀ ਪੜ੍ਹੋ-

ਹਮਾਸ ਕੋਲ ਕਿੰਨੀਆਂ ਮਿਜ਼ਾਈਲਾਂ ਦਾ ਸਟੌਕ ਹੈ, ਇਸ ਦਾ ਅਨੁਮਾਨ ਲਗਾਉਣਾ ਅਸੰਭਵ ਹੈ।

ਇਹ ਗੱਲ ਪੱਕੇ ਤੌਰ 'ਤੇ ਕਹੀ ਜਾ ਸਕਦੀ ਹੈ ਕਿ ਹਮਾਸ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਤਰ੍ਹਾਂ ਦੇ ਹਥਿਆਰ ਹੈ।

ਹਾਲਾਂਕਿ, ਇਜ਼ਰਾਈਲ ਦੀ ਸੈਨਾ ਕੋਲ ਇਸ ਨੂੰ ਲੈ ਕੇ ਜ਼ਰੂਰ ਅਨੁਮਾਨ ਹੋਣਗੇ ਪਰ ਉਨ੍ਹਾਂ ਨੇ ਇਸ ਨੂੰ ਜਨਤਕ ਤੌਰ 'ਤੇ ਕਦੇ ਸਾਂਝਾ ਨਹੀਂ ਕੀਤਾ ਹੈ।

'ਕਾਸਮ' ਅਤੇ 'ਕੁਦਮ 101' ਮਿਜ਼ਾਇਲਾਂ

ਹਮਾਸ ਦੀ ਸਮਰੱਥਾ ਨੂੰ ਲੈ ਕੇ ਇਜ਼ਰਾਇਲੀ ਬੁਲਾਰੇ ਨੇ ਕੇਵਲ ਇੰਨਾ ਹੀ ਕਿਹਾ ਹੈ ਕਿ "ਹਮਾਸ ਇਸ ਤਰ੍ਹਾਂ ਦੇ ਹਮਲਿਆਂ ਦਾ ਸਾਹਮਣਾ ਕਾਫੀ ਲੰਬੇ ਸਮੇਂ ਤੱਕ ਕਰ ਸਕਦਾ ਹੈ।"

ਇਜ਼ਰਾਈਲ-ਫਲਸਤੀਨ ਸੰਘਰਸ਼

ਤਸਵੀਰ ਸਰੋਤ, Reuters

ਇਧਰ ਫਲਸਤੀਨੀ ਪੱਖ ਵੱਲੋਂ ਅਜੇ ਤੱਕ ਕਈ ਤਰ੍ਹਾਂ ਦੀਆਂ ਮਿਜ਼ਾਇਲਾਂ ਦਾਗੀਆਂ ਗਈਆਂ ਹਨ। ਪਰ ਇਨ੍ਹਾਂ ਵਿੱਚੋਂ ਕੋਈ ਵੀ ਅਜਿਹਾ ਨਹੀ ਹੈ ਜਿਸ ਨੂੰ ਡਿਜ਼ਾਈਨ ਦੇ ਮਾਮਲੇ 'ਚ ਨਵਾਂ ਕਿਹਾ ਜਾ ਸਕੇ।

ਪਰ ਜੋ ਗੱਲ ਅਜੇ ਤੱਕ ਸਾਹਮਣੇ ਆਈ ਹੈ, ਉਹ ਇਹ ਹੈ ਕਿ ਫਲਸਤੀਨ ਵੱਲੋਂ ਦਾਗ਼ੀਆਂ ਜਾ ਰਹੀਆਂ ਮਿਜ਼ਾਇਲਾਂ ਪਹਿਲਾਂ ਨਾਲੋਂ ਜ਼ਿਆਦਾ ਦੂਰੀ ਤੱਕ ਮਾਰ ਕਰ ਸਕਦੀ ਹੈ ਅਤੇ ਉਹ ਵਧੇਰੇ ਵਿਸਫੋਟਕਾਂ ਨਾਲ ਲੈਸ ਹਨ।

ਹਮਾਸ ਦੀਆਂ ਇਨ੍ਹਾਂ ਮਿਜ਼ਾਇਲਾਂ ਦੇ ਨਾਮ ਨੂੰ ਲੈ ਕੇ ਕਨਫਿਊਜ਼ਨ ਵਾਲੀ ਸਥਿਤੀ ਹੈ। ਪਰ ਅਜਿਹਾ ਲਗਦਾ ਹੈ ਕਿ ਉਸ ਕੋਲ ਘੱਟ ਦੂਰੀ ਤੱਕ ਮਾਰ ਕਰਨ ਸਕਣ ਵਾਲੀਆਂ 'ਕਾਸਮਸ' ਮਿਜ਼ਾਇਲਾਂ ਦਾ ਵੱਡਾ ਸਟੌਕ ਹੈ। ਇਹ ਮਿਜ਼ਾਇਲਾਂ 10 ਕਿਲੋਮੀਟਰ ਤੱਕ ਮਾਰ ਕਰ ਸਕਦੀਆਂ ਹਨ।

ਇਸ ਤੋਂ ਇਲਾਵਾ ਹਮਾਸ ਕੋਲ 'ਕੁਦਸ 101' ਮਿਜ਼ਾਇਲਾਂ ਵੀ ਵੱਡੀਆਂ ਗਿਣਤੀ ਵਿੱਚ ਹਨ ਜੋ 16 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀਆਂ ਹਨ।

ਉਨ੍ਹਾਂ ਕੋਲ 55 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਿੱਚ ਸਮਰੱਥ "ਗਰੈਂਡ ਸਿਸਟਮ' ਅਤੇ 'ਸੇਜਿਲ 55' ਮਿਜ਼ਾਇਲਾਂ ਵੀ ਹਨ।

ਮੋਰਟਾਰ ਹਮਲੇ ਦੀ ਸਮਰੱਥਾ

ਹਮਾਸ ਕੋਲ ਛੋਟੀ ਦੂਰੀ ਤੱਕ ਮਾਰ ਕਰਨ ਵਿੱਚ ਸਮਰੱਥ ਮਿਜ਼ਾਇਲਾਂ ਤੋਂ ਇਲਾਵਾ ਮੋਰਟਾਰ ਹਮਲੇ ਦੀ ਵੀ ਤਾਕਤ ਹੈ।

ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਹਮਾਸ ਦੀ ਤਾਕਤ ਕੇਵਲ ਘੱਟ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਹੀ ਨਹੀਂ ਹਨ। ਉਸ ਦੇ ਨਿਸ਼ਾਨੇ ਦੀ ਜਦ ਵਿੱਚ ਇਜ਼ਰਾਈਲ ਦੇ ਅੰਦਰ 200 ਕਿਲੋਮੀਟਰ ਦੂਰ ਤੱਕ ਦੇ ਟਿਕਾਣੇ ਆ ਸਕਦੇ ਹਨ।

ਇਨ੍ਹਾਂ ਮਿਜ਼ਾਇਲਾਂ ਵਿੱਚ ਐੱਮ-75 (ਮਾਰਕ ਮਸਰੱਥਾ: 75 ਕਿਲੋਮੀਟਰ), ਫਰਜ਼ (100 ਕਿਲੋਮੀਟਰ), ਆਰ-160 (120 ਕਿਲੋਮੀਟਰ) ਅਤੇ ਕੁਝ ਐੱਮ-302 ਮਿਜ਼ਾਇਲ ਵੀ ਹੈ।

ਇਜ਼ਰਾਈਲ-ਫਲਸਤੀਨ ਸੰਘਰਸ਼

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਇਜ਼ਰਾਈਲ ਸੈਨਿਕਾਂ ਨੇ ਪਿਛਲੇ ਦਿਨੀਂ ਗਜ਼ਾ ਤੋਂ ਉਸ ਦੀ ਸੀਮਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਡ੍ਰੋਨ ਨੂੰ ਮਾਰ ਸੁੱਟਿਆ ਸੀ

ਇਸ ਲਈ ਇਹ ਸਾਫ਼ ਹੈ ਕਿ ਹਮਾਸ ਕੋਲ ਅਜਿਹੇ ਹਥਿਆਰ ਹੈ ਜੋ ਯੇਰੂਸ਼ਲਮ ਅਤੇ ਤਲ-ਅਵੀਵ ਦੋਵਾਂ ਨੂੰ ਹੀ ਟਾਰਗੇਟ ਬਣਾ ਸਕਦੇ ਹਨ।

ਇੰਨਾ ਹੀ ਨਹੀਂ ਇਜ਼ਰਾਈਲ ਦਾ ਪੂਰਾ ਤਟਵਰਤੀ ਇਲਾਕਾ ਜਿੱਥੇ ਇਜ਼ਰਾਇਲੀ ਲੋਕਾਂ ਦੀ ਵੱਡੀ ਆਬਾਦੀ ਰਹਿੰਦੀ ਹੈ ਅਤੇ ਉਸ ਦੇ ਮੁੱਖ ਟਿਕਾਣੇ ਮੌਜੂਦ ਹਨ, ਉਹ ਵੀ ਹਮਾਸ ਦੇ ਹਮਲਿਆਂ ਦੀ ਜਦ ਵਿੱਚ ਆ ਸਕਦੇ ਹਨ।

'ਆਇਰਨ ਡੋਮ ਐਂਟੀ ਮਿਜ਼ਾਈਲ ਸਿਸਟਮ'

ਇਜ਼ਰਾਈਲ ਸੈਨਾ ਨੇ ਦੱਸਿਆ ਹੈ ਕਿ ਪਿਛਲੇ ਤਿੰਨ ਦਿਨਾਂ ਵਿੱਚ ਇੱਕ ਹਜ਼ਾਰ ਤੋਂ ਵੱਧ ਮਿਜ਼ਾਇਲਾਂ ਜਾਂ ਰਾਕੇਟ ਇਜ਼ਰਾਈਲ 'ਤੇ ਦਾਗ਼ੇ ਗਏ ਹਨ। ਇਨ੍ਹਾਂ ਵਿੱਚ ਤਕਰੀਬਨ 200 ਮਿਜ਼ਾਇਲਾਂ ਗਜ਼ਾ ਪੱਟੀ ਦੇ ਇਲਾਕਿਆਂ ਵਿੱਚ ਹੀ ਡਿੱਗ ਗਈਆਂ।

ਇਸ ਤੋਂ ਪਤਾ ਲਗਦਾ ਹੈ ਕਿ ਗਜ਼ਾ ਪੱਟੀ ਵਿੱਚ ਜਿਨ੍ਹਾਂ ਹਥਿਆਰਾਂ ਦਾ ਨਿਰਮਾਣ ਹੋ ਰਿਹਾ ਹੈ, ਉਸ ਦੀ ਗੁਣਵੱਤਾ ਕੀ ਹੈ ਅਤੇ ਕੀ ਸਮੱਸਿਆਵਾਂ ਹਨ।

ਇਜ਼ਰਾਇਲੀ ਸੈਨਾ ਦਾ ਕਹਿਣਾ ਹੈ ਕਿ ਇਜ਼ਰਾਈਲ ਵੱਲ ਆਉਣ ਵਾਲੀਆਂ 90 ਫੀਸਦ ਮਿਜ਼ਾਇਲਾਂ ਦਾ ਰਸਤਾ ਉਸ ਦਾ 'ਆਇਰਨ ਡੋਮ ਐਂਟੀ ਮਿਜ਼ਾਇਲ ਸਿਸਟਮ' ਰੋਕ ਲੈਂਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਹਾਲਾਂਕਿ, ਇੱਕ ਵਾਰ ਅਜਿਹਾ ਵੀ ਹੋਇਆ ਹੈ ਕਿ ਅਸ਼ਕਲੋਨ ਸ਼ਹਿਰ ਦੀ ਰੱਖਿਆ ਲਈ ਤੈਨਾਤ ਇਹ ਐਂਟੀ ਮਿਜ਼ਾਇਲ ਸਿਸਟਮ ਤਕਨੀਕੀ ਖਰਾਬੀ ਕਾਰਨ ਕੰਮ ਨਹੀਂ ਕਰ ਰਿਹਾ ਸੀ।

ਯਾਨਿ ਜਿਸ ਐਂਟੀ ਮਿਜ਼ਾਇਲ ਸਿਸਟਮ ਦੀ ਤਕਨੀਕੀ ਸਫ਼ਲਤਾ ਦੀ ਮਿਸਾਲ ਦਿੱਤੀ ਜਾਂਦੀ ਹੈ, ਉਹ ਵੀ ਫੂਲ-ਪਰੂਫ਼ ਨਹੀਂ ਹੈ।

ਜ਼ਮੀਨੀ ਸੈਨਿਕ ਕਾਰਵਾਈ

ਮਿਜ਼ਾਇਲ ਨਾਲ ਹੋਣ ਵਾਲੇ ਹਮਲਿਆਂ ਦਾ ਸਾਹਮਣਾ ਕਰਨ ਲਈ ਤੁਹਾਡੇ ਕੋਲ ਬੇਹੱਦ ਸੀਮਤ ਬਦਲ ਹੁੰਦੇ ਹਨ। ਤੁਸੀਂ ਮਿਜ਼ਾਇਲ ਰੋਧੀ ਰੱਖਿਆ ਪ੍ਰਣਾਲੀ (ਏਅਰ ਡਿਫੈਂਸ ਸਿਸਟਮ) ਤੈਨਾਤ ਕਰ ਸਕਦੇ ਹਨ।

ਤੁਸੀਂ ਇਸ ਭੰਡਾਰ ਅਤੇ ਨਿਰਮਾਣ ਕੇਂਦਰਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹੋ।

ਜ਼ਮੀਨ 'ਤੇ ਸੈਨਿਕ ਮੁਹਿੰਮ ਰਾਹੀਂ ਮਿਜ਼ਾਇਲ ਲਾਂਚ ਕਰਨ ਵਾਲਿਆਂ ਨੂੰ ਇੰਨਾ ਪਿੱਛੇ ਧੱਕਿਆ ਜਾ ਸਕਦਾ ਹੈ ਕਿ, ਜਿੱਥੋਂ ਇਹ ਅਸਰਦਾਰ ਢੰਗ ਨਾਲ ਨਿਸ਼ਾਨਾ ਲੈਣ ਦੀ ਸਥਿਤੀ ਵਿੱਚ ਨਾ ਹੋਣ। ਪਰ ਇਸ ਮਾਮਲੇ ਵਿੱਚ ਇਹ ਹੁੰਦਾ ਨਹੀਂ ਜਾਪ ਰਿਹਾ।

ਫਲਸਤੀਨੀਆਂ ਦੇ ਨਾਲ ਦਿੱਕਤ ਹੈ ਕਿ ਉਨ੍ਹਾਂ ਕੋਲ ਰਣਨੀਤਕ ਗਹਿਰਾਈ ਦੀ ਘਾਟ ਹੈ ਅਤੇ ਬਚਣ ਲਈ ਕੋਈ ਟਿਕਾਣਾ ਨਹੀਂ ਹੈ, ਇੱਥੋ ਉਹ ਜੋਖ਼ਮ ਦੀ ਹਾਲਤ ਵਿੱਚ ਹਨ। ਮਿਜ਼ਾਇਲ ਹਮਲਿਆਂ ਨੂੰ ਰੋਕਣ ਲਈ ਇਜ਼ਰਾਈਲ ਵੱਲੋਂ ਜ਼ਮੀਨੀ ਸੈਨਿਕ ਕਾਰਵਾਈ ਸੰਭਵ ਹੈ।

ਪਰ ਸਾਲ 2014 ਵਿੱਚ ਜਦੋਂ ਇਜ਼ਰਾਇਲ ਨੇ ਆਖ਼ਰੀ ਵਾਰ ਗਜ਼ਾ ਵਿੱਚ ਵੱਡੀ ਸੈਨਿਕ ਕਾਰਵਾਈ ਕੀਤੀ ਸੀ ਤਾਂ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਸੀ ਅਤੇ ਇਸ ਵਾਰ ਵੀ ਇਸ ਦਾ ਖਦਸ਼ਾ ਹੈ।

ਉਸ ਸੈਨਿਕ ਮੁਹਿੰਮ ਵਿੱਚ 2,251 ਫਲਸਤੀਨੀ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 1,462 ਆਮ ਸ਼ਹਿਰੀ ਸਨ। ਇਜ਼ਰਾਈਲ ਵੱਲ ਉਸ ਦੇ 67 ਸੈਨਿਕ ਅਤੇ 6 ਆਮ ਲੋਕ ਮਾਰੇ ਗਏ ਸਨ।

ਫਲਸਤੀਨ ਦੀ ਸਿਆਸੀ ਅਗਵਾਈ

ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਫਿਲਹਾਲ ਜੋ ਸੰਘਰਸ਼ ਚੱਲ ਰਿਹਾ ਹੈ, ਉਸ ਨਾਲ ਦੋਵੇਂ ਹੀ ਪੱਖਾਂ ਨੂੰ ਕੁਝ ਹਾਸਲ ਹੁੰਦਾ ਨਹੀਂ ਨਜ਼ਰ ਆ ਰਿਹਾ ਹੈ।

ਜ਼ਿਆਦਾ ਤੋਂ ਜ਼ਿਆਦਾ ਇਹੀ ਦੇਖਿਆ ਜਾ ਰਿਹਾ ਹੈ ਕਿ ਅਗਲੇ ਰਾਊਂਡ ਦੀ ਗੋਲੀਬਾਰੀ ਤੋਂ ਪਹਿਲਾਂ ਥੋੜ੍ਹੇ ਸਮੇਂ ਲਈ ਇਹ ਲਗਦਾ ਹੈ ਇਹ ਲੜਾਈ ਥਮ ਗਈ ਹੈ।

ਇਜ਼ਰਾਈਲ-ਫਲਸਤੀਨ ਸੰਘਰਸ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਫਲਸਤੀਨ ਦੇ ਹਥਿਆਰਾਂ ਦੇ ਜ਼ਖੀਰੇ ਵਿੱਚ ਜੋ ਅਸਲਹਾ ਸਭ ਤੋਂ ਮਹਤੱਵਪੂਰਨ ਹੈ

ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਯੇਰੂਸ਼ਲਮ ਵਿੱਚ ਤਣਾਅ ਕਾਰਨ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਹਿੰਸਾ ਦਾ ਤਾਜ਼ਾ ਦੌਰ ਸ਼ੁਰੂ ਹੋਇਆ ਹੈ।

ਇਸ ਗੱਲ 'ਤੇ ਫਿਰ ਸਾਰਿਆਂ ਧਿਆਨ ਗਿਆ ਹੈ ਕਿ ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਜਾਰੀ ਵਿਵਾਦ ਨੂੰ ਹਮੇਸ਼ਾ ਲਈ ਨਜ਼ਰਅੰਦਾਜ਼ ਕਰ ਕੇ ਨਹੀਂ ਰੱਖਿਆ ਜਾ ਸਕਦਾ ਹੈ।

ਪਰ ਹਾਲ ਦੇ ਦਿਨਾਂ ਵਿੱਚ ਅਰਬ ਦੇਸ਼ਾਂ ਦੀਆਂ ਸਰਕਾਰਾਂ ਇਜ਼ਰਾਈਲ ਦੇ ਨਾਲ ਅਮਨ ਦੇ ਸਮਝੌਤੇ ਕਰ ਰਹੀਆਂ ਹਨ ਅਤੇ ਫਲਸਤੀਨ ਦੀ ਸਿਆਸੀ ਅਗਵਾਈ ਇੰਨੀ ਵੰਡੀ ਹੋਈ ਹੈ ਜੋ ਪਹਿਲਾਂ ਕਦੇ ਵੀ ਨਹੀਂ ਸੀ।

ਅਜਿਹੇ ਵਿੱਚ ਇਜ਼ਰਾਈਲ ਦੀ ਮੌਜੂਦਾ ਅਗਵਾਈ ਦੇ ਏਜੰਡੇ ਵਿੱਚ ਇਹ ਮੁੱਦਾ ਦੂਰ-ਦੂਰ ਤੱਕ ਨਹੀਂ ਦਿਖਾਈ ਦਿੰਦਾ। ਅਸਲ ਸ਼ਾਂਤੀ ਕਿਵੇਂ ਸਥਾਪਿਤ ਹੋਵੇ, ਇਸ ਦਿਸ਼ਾ ਵਿੱਚ ਕੋਈ ਵਿਕਾਸ ਦਿਖਾਈ ਨਹੀਂ ਦਿੰਦਾ ਹੈ।

ਇਸ ਲਈ ਜ਼ਮੀਨ 'ਤੇ ਮੌਜੂਦ ਸਬੰਧੀ ਪੱਖਾਂ ਵਿਚਾਲੇ ਅੱਗੇ ਵਧਣ ਦੀ ਹੋੜ ਅਤੇ ਦੂਜੇ ਦੇਸ਼ਾਂ ਵੱਲੋਂ ਇਸ ਪਾਸੇ ਦਿਸ਼ਾ ਵਿੱਚ ਪਹਿਲ ਦੀ ਲੋੜ ਹੈ।

ਪਰ ਸ਼ਾਂਤੀ ਦੀ ਰਾਹ 'ਤੇ ਅੱਗੇ ਵਧਣ ਲਈ ਇਹ ਸ਼ਰਤ ਸਾਕਾਰ ਹੁੰਦਿਆਂ ਹੋਇਆ ਨਹੀਂ ਦਿਖਾਈ ਦਿੰਦੀ।

(ਜੋਨਾਥਨ ਮਾਰਕਸ ਵਿਦੇਸ਼ ਮਾਮਲਿਆਂ ਦੇ ਮਾਹਿਰ ਹਨ। ਉਹ ਬੀਬੀਸੀ ਦੇ ਸਾਬਕਾ ਰੱਖਿਆ ਕੂਟਨੀਤਕ ਪੱਤਰਕਾਰ ਹਨ।)

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)