ਪੱਛਮੀ ਬੰਗਾਲ ਵਿੱਚ ਹਿੰਸਾ ਜਾਰੀ, 17 ਮੌਤਾਂ ਤੋਂ ਬਾਅਦ ਹੁਣ ਕੌਣ ਕੀ ਕਹਿ ਰਿਹਾ ਹੈ

ਪੱਛਮੀ ਬੰਗਾਲ

ਤਸਵੀਰ ਸਰੋਤ, SANJAY DAS

    • ਲੇਖਕ, ਪ੍ਰਭਾਕਰ ਮਣੀ ਤਿਵਾੜੀ
    • ਰੋਲ, ਬੀਬੀਸੀ ਲਈ ਕੋਲਕੱਤਾ ਤੋਂ

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਬੀਤੇ ਐਤਵਾਰ ਤੋਂ ਲਗਾਤਾਰ ਹਿੰਸਾ ਹੋ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਸੂਬੇ ਵਿੱਚ ਵੱਖ ਵੱਖ ਥਾਵਾਂ 'ਤੇ ਤਿੰਨ ਹੋਰ ਲੋਕਾਂ ਦੀ ਮੌਤ ਹੋਣ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 17 ਤੱਕ ਪਹੁੰਚ ਗਈ ਹੈ।ਭਾਜਪਾ ਨੇ ਮਰਨ ਵਾਲਿਆਂ ਵਿੱਚੋਂ 9 ਵਿਅਕਤੀਆਂ ਦਾ ਆਪਣੇ ਪਾਰਟੀ ਦੇ ਕਾਰਕੁਨ ਹੋਣ ਦਾ ਦਾਅਵਾ ਕੀਤਾ ਹੈ ਤਾਂ ਟੀਐੱਮਸੀ ਨੇ ਆਪਣੇ ਸੱਤ ਲੋਕਾਂ ਦੀ ਭਾਜਪਾ ਹੱਥੋਂ ਕਤਲ ਦੇ ਇਲਜ਼ਾਮ ਲਗਾਏ ਹਨ। ਇੱਕ ਵਿਅਕਤੀ ਨੂੰ ਇੰਡੀਅਨ ਸੈਕੂਲਰ ਫ਼ਰੰਟ ਦਾ ਕਾਰਕੁਨ ਦੱਸਿਆ ਗਿਆ ਹੈ।

ਇਸ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਭੰਨ-ਤੋੜ ਅਤੇ ਅੱਗ ਲੱਗਣ ਦੀਆਂ ਖ਼ਬਰਾਂ ਵੀ ਆਈਆਂ ਹਨ।

ਇਹ ਵੀ ਪੜ੍ਹੋ:

ਸਰਕਾਰੀ ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ ਐਤਵਾਰ ਰਾਤ ਤੋਂ ਜਾਰੀ ਹਿੰਸਾ ਵਿੱਚ ਹੁਣ ਤੱਕ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦਰਮਿਆਨ, ਭਾਜਪਾ ਦੇ ਪ੍ਰਧਾਨ ਜੇ.ਪੀ.ਨੱਡਾ ਦੋ ਦਿਨਾਂ ਦੇ ਦੌਰੇ 'ਤੇ ਕੋਲਕੱਤਾ ਵਿੱਚ ਹਨ। ਉਨ੍ਹਾਂ ਨੇ ਮੰਗਲਵਾਰ ਸ਼ਾਮ ਨੂੰ ਇਸ ਹਿੰਸਾ ਵਿੱਚ ਕਥਿਤ ਟੀਐੱਮਸੀ ਸਮਰਥਕਾਂ ਦੇ ਹੱਥੋਂ ਮਾਰੇ ਗਏ ਪਾਰਟੀ ਦੇ ਦੋ ਵਰਕਰਾਂ ਦੇ ਘਰ ਜਾ ਕੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ।

ਪੱਛਮੀ ਬੰਗਾਲ

ਤਸਵੀਰ ਸਰੋਤ, SANJAY DAS

ਦੂਜੇ ਪਾਸੇ ਮਮਤਾ ਬੈਨਰਜ਼ੀ ਦਾ ਇਲਜ਼ਾਮ ਹੈ ਕਿ ਭਾਜਪਾ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸ਼ਰਮਨਾਕ ਹਾਰ ਹਜ਼ਮ ਨਹੀਂ ਕਰ ਪਾ ਰਹੀ। ਇਸ ਲਈ ਫ਼ਿਰਕੂ ਹਿੰਸਾ ਭੜਕਾ ਕੇ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਪੂਰਬੀ ਮੇਦਿਨੀਪੁਰ ਤੋਂ ਇਲਾਵਾ ਪੱਛਮੀ ਮੋਦਿਨੀਪੁਰ, ਬੀਰਭੂਮ, ਜਲਪਾਈਗੁੜੀ ਅਤੇ ਦੱਖਣ ਦਿਨਾਜਪੁਰ ਵਿੱਚ ਹਿੰਸਾ ਦੀਆਂ ਖ਼ਬਰਾਂ ਮਿਲੀਆਂ ਹਨ। ਮੇਦਿਨੀਪੁਰ ਦੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਲੈਅ ਪਾਲ ਦਾਅਵਾ ਕਰਦੇ ਹਨ, "ਟੀਐੱਮਸੀ ਵਰਕਰਾਂ ਦੇ ਅਤਿਆਚਾਰ ਤੋਂ ਡਰ ਕੇ ਕਈ ਪਾਰਟੀ ਵਰਕਰ ਜਾਨ ਬਚਾਉਣ ਲਈ ਘਰਾਂ ਤੋਂ ਭੱਜ ਗਏ ਹਨ। ਇਲਾਕੇ ਵਿੱਚ ਕਈ ਥਾਵਾਂ 'ਤੇ ਘਰਾਂ ਵਿੱਚ ਲੁੱਟ ਮਾਰ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਹੋਈਆਂ ਹਨ ਅਤੇ ਔਰਤਾਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ।"

ਪੱਛਮ ਮੇਦਿਨੀਪੁਰ ਦੇ ਭਾਜਪਾ ਆਗੂ ਅਰੂਪ ਪਾਲ ਦਾ ਦਾਅਵਾ ਹੈ, "ਟੀਐੱਮਸੀ ਦੇ ਲੋਕਾਂ ਨੇ ਵੱਖ ਵੱਖ ਇਲਾਕਿਆਂ ਵਿੱਚ ਤਾਂਡਵ ਮਚਾਇਆ ਹੋਇਆ ਹੈ। ਇਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।" ਪਰ ਜ਼ਿਲ੍ਹਾ ਟੀਐੱਮਸੀ ਪ੍ਰਧਾਨ ਅਜਿਤ ਮਾਈਤੀ ਭਾਜਪਾ ਦੇ ਇਲਾਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਜਲਪਾਈਗੁੜੀ ਅਤੇ ਦੱਖਣੀ ਦਿਨਾਜਪੁਰ ਜ਼ਿਲ੍ਹੇ ਦੇ ਭਾਜਪਾ ਆਗੂਆਂ ਨੇ ਵੀ ਟੀਐੱਮਸੀ ਉੱਤੇ ਹਿੰਸਾ ਅਤੇ ਅੱਗ ਲੱਗਣ ਦੇ ਇਲਜ਼ਾਮ ਲਗਾਏ ਹਨ ਪਰ ਟੀਐੱਮਸੀ ਦਾ ਕਹਿਣਾ ਹੈ ਕਿ ਭਾਜਪਾ ਨੇ ਵੀ ਪਾਰਟੀ (ਟੀਐੱਮਸੀ) ਦੇ ਲੋਕਾਂ 'ਤੇ ਹਮਲੇ ਕੀਤੇ ਹਨ ਅਤੇ ਇਸਦਾ ਗ਼ਲਤ ਪ੍ਰਚਾਰ ਕਰ ਰਹੀ ਹੈ।

ਪੱਛਮੀ ਬੰਗਾਲ

ਤਸਵੀਰ ਸਰੋਤ, SANJAY DAS

ਮੁੱਖ ਮੰਤਰੀ ਮਮਤਾ ਬੈਨਰਜ਼ੀ ਨੇ ਕਿਹਾ ਕਿ ਹਿੰਸਾ ਦੀਆਂ ਘਟਨਾਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਕੇ ਭਾਜਪਾ ਬੰਗਾਲ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ, "ਸੂਬੇ ਵਿੱਚ ਚੋਣਾਂ ਤੋਂ ਬਾਅਦ ਹਿੰਸਾ ਦੀਆਂ ਕੁਝ ਘਟਨਾਵਾਂ ਜ਼ਰੂਰ ਹੋਈਆਂ ਹਨ। ਪਰ ਭਾਜਪਾ ਇਸ ਅੱਗ ਵਿੱਚ ਘਿਉ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਿੰਸਾ ਉਨ੍ਹਾਂ ਇਲਾਕਿਆਂ ਵਿੱਚ ਜ਼ਿਆਦਾ ਹੋ ਰਹੀ ਹੈ ਜਿਥੇ ਭਾਜਪਾ ਜਿੱਤੀ ਹੈ। ਇਸ ਹਿੰਸਾ ਨੂੰ ਫ਼ਿਰਕੂ ਰੰਗ ਦੇਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ। ਪਰ ਅਸੀਂ ਅਜਿਹਾ ਹੋਣ ਨਹੀਂ ਦੇਵਾਂਗੇ।"

ਮਮਤਾ ਦਾ ਕਹਿਣਾ ਹੈ ਕਿ ਚੋਣਾਂ ਵਿੱਚੋ ਹੋਈ ਸ਼ਰਮਨਾਕ ਹਾਰ ਨੂੰ ਹਜ਼ਮ ਨਾ ਕਰ ਸਕਣ ਕਰਕੇ ਭਾਜਪਾ ਇਹ ਸਭ ਕੁਝ ਕਰ ਰਹੀ ਹੈ।

ਇਹ ਵੀ ਪੜ੍ਹੋ:

ਮਮਤਾ ਨੇ ਮੰਗਲਵਾਰ ਨੂੰ ਆਪਣੀ ਰਿਹਾਇਸ਼ 'ਤੇ ਮੁੱਖ, ਸਕੱਤਰ, ਗ੍ਰਹਿ ਸਕੱਤਰ ਅਤੇ ਡਾਇਰੈਕਟਰ ਜਨਰਲ ਪੁਲਿਸ ਅਤੇ ਕੋਲਕੱਤਾ ਦੇ ਪੁਲਿਸ ਕਮਿਸ਼ਨ ਦੇ ਨਾਲ ਮੀਟਿੰਗ ਕਰਕੇ ਹਿੰਸਾ ਨਾਲ ਪੈਦਾ ਹੋਈ ਸਥਿਤੀ ਦੀ ਸਮੀਖਿਆ ਕੀਤੀ ਅਤੇ ਪ੍ਰਸ਼ਾਸਨ ਨੂੰ ਇਸ 'ਤੇ ਰੋਕ ਲਗਾਉਣ ਲਈ ਜ਼ਰੂਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਪੱਛਮੀ ਬੰਗਾਲ

ਤਸਵੀਰ ਸਰੋਤ, SANJAY DAS

ਮਮਤਾ ਨੇ ਕਿਹਾ ਕਿ ਸੋਮਵਾਰ ਤੱਕ ਪੂਰਾ ਪ੍ਰਸ਼ਾਸਨ ਚੋਣ ਕਮਿਸ਼ਨ ਦੇ ਹੱਥਾਂ ਵਿੱਚ ਸੀ। ਪਰ ਉਸ ਨੇ ਚੌਵੀ ਘੰਟਿਆਂ ਦੌਰਾਨ ਇਸ 'ਤੇ ਰੋਕ ਲਗਾਉਣ ਲਈ ਕੋਈ ਕਦਮ ਨਹੀਂ ਚੁੱਕਿਆ।ਇਸ ਦਰਮਿਆਨ, ਦੋ ਦਿਨ ਦੇ ਦੌਰੇ 'ਤੇ ਕੋਲਕੱਤਾ ਪਹੁੰਚੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ ਮੰਗਲਵਾਰ ਸ਼ਾਮ ਨੂੰ ਕੁਝ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਨੱਢਾ ਨੇ ਕਿਹਾ ਸੀ, "ਭਾਜਪਾ ਦੇ ਵਰਕਰਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ।"

ਪਾਰਟੀ ਨੇ ਬੀਤੇ ਤਿੰਨ ਦਿਨਾਂ ਦੌਰਾਨ ਸੂਬੇ ਵਿੱਚ ਹੋਈ ਹਿੰਸਾ ਦੀ ਇੱਕ ਸੂਚੀ ਤਿਆਰ ਕੀਤੀ ਹੈ ਜਿਸ ਵਿੱਚ ਕਤਲ, ਹਿੰਸਾ, ਅੱਗ ਅਤੇ ਲੁੱਟ ਖੋਹ ਦੀਆਂ 273 ਘਟਨਾਵਾਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪਾਰਟੀ ਦਾ ਦਾਅਵਾ ਹੈ ਕਿ ਉਸ ਦੇ ਨੌਂ ਲੋਕਾਂ ਦਾ ਕਤਲ ਹੋਇਆ ਹੈ ਅਤੇ ਹਜ਼ਾਰਾਂ ਲੋਕ ਦਹਿਸ਼ਤ ਦੇ ਮਾਰੇ ਘਰ ਛੱਡ ਕੇ ਭੱਜ ਗਏ ਹਨ।ਨੱਢਾ ਟੀਐੱਮਸੀ ਇਸ ਕਥਿਤ ਹਿੰਸਾ ਦੇ ਖ਼ਿਲਾਫ਼ ਬੁੱਧਵਾਰ ਨੂੰ ਭਾਜਪਾ ਦੇ ਸੂਬਾ ਦਫ਼ਤਰ ਵਿੱਚ ਹੋਰ ਆਗੂਆਂ ਸਮੇਤ ਧਰਨੇ 'ਤੇ ਬੈਠ ਕੇ ਵਿਰੋਧ ਪ੍ਰਗਟਾ ਰਹੇ ਹਨ।

ਪੱਛਮੀ ਬੰਗਾਲ

ਤਸਵੀਰ ਸਰੋਤ, SANJAY DAS

ਭਾਜਪਾ ਆਗੂ ਸਪਵਨ ਦਾਸਗੁਪਤਾ ਨੇ ਕੋਲਕੱਤਾ ਹਾਈ ਕੋਰਟ ਨੂੰ ਸਿਆਸੀ ਬਦਲੇ ਦੀ ਭਾਵਨਾ ਨਾਲ ਕੀਤੀ ਜਾ ਰਹੀ ਇਸ ਹਿੰਸਾ ਨੂੰ ਰੋਕਣ ਲਈ ਇਸ ਮਾਮਲੇ ਵਿੱਚ ਖ਼ੁਦ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਟੀਐੱਮਸੀ ਦਾ ਦਾਅਵਾ ਹੈ ਕਿ ਇਸ ਹਿੰਸਾ ਵਿੱਚ ਉਸ ਦੇ ਸੱਤ ਲੋਕ ਮਾਰੇ ਗਏ ਹਨ। ਪਾਰਟੀ ਦੇ ਬੁਲਾਰੇ ਡੇਰੇਕ ਓ ਬ੍ਰਾਇਨ ਕਹਿੰਦੇ ਹਨ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਜਪਾਲ ਨੂੰ ਇਸ ਮੁੱਦੇ 'ਤੇ ਕੀਤਾ ਗਿਆ ਫ਼ੋਨ ਸਟੰਟ ਤੋਂ ਇਲਾਵਾ ਕੁਝ ਨਹੀਂ ਹੈ। ਉਨ੍ਹਾਂ ਨੂੰ ਪਹਿਲਾਂ ਬੰਗਾਲ ਵਿੱਚ ਵੱਧਦੇ ਕੋਰੋਨਾ ਵਾਇਰਸ ਵੱਲ ਧਿਆਨ ਦਿੰਦਿਆਂ ਲੋੜੀਂਦੀ ਮਾਤਰਾ ਵਿੱਚ ਵੈਕਸੀਨ ਮੁਹੱਈਆ ਕਰਵਾਉਣੀ ਚਾਹੀਦੀ ਹੈ।"

ਵੀਡੀਓ ਕੈਪਸ਼ਨ, ਕਿਹੜੇ ਸਿਆਸੀ ਸੰਘਰਸ਼ਾਂ ’ਚੋਂ ਗੁਜ਼ਰਿਆ ਮਮਤਾ ਬੈਨਰਜੀ ਦਾ ਸਫ਼ਰ

ਸਿਆਸੀ ਮਾਹਰ ਪਾਰਥ ਪ੍ਰਥਿਮ ਵਿਸ਼ਵਾਸ ਕਹਿੰਦੇ ਹਨ, "ਹਿੰਸਾ ਦੀਆਂ ਬਹੁਤੀਆਂ ਘਟਨਾਵਾਂ ਪੇਂਡੂ ਇਲਾਕਿਆਂ ਵਿੱਚ ਹੋਈਆਂ ਹਨ। ਉਥੇ ਸਥਾਨਕ ਲੋਕਾਂ ਦੀ ਆਪਸੀ ਖਿੱਚੋ ਤਾਨ ਇਸ ਦਾ ਮੁੱਖ ਕਾਰਨ ਹੋ ਸਕਦੀ ਹੈ। ਇਹ ਸੰਭਵ ਹੈ ਕਿ ਸੀਨੀਅਰ ਆਗੂਆਂ ਨੇ ਇਸ ਦਾ ਸਮਰਥਨ ਨਾ ਕੀਤਾ ਹੋਵੇ। ਪਰ ਹੁਣ ਇੰਨਾਂ ਮਾਮਲਿਆਂ ਨੂੰ ਆਪਣੇ ਹਿੱਤ ਵਿੱਚ ਭੁਗਤਾਉਣ ਦੀ ਕੋਸ਼ਿਸ਼ ਤੇਜ਼ ਹੋ ਗਈ ਹੈ।"ਉਨ੍ਹਾਂ ਅੱਗੇ ਕਿਹਾ, "ਬੰਗਾਲ ਵਿੱਚ ਅਸੀਂ ਪਹਿਲਾਂ ਹੀ ਫ਼ੇਕ ਵੀਡੀਓ ਅਤੇ ਤਸਵੀਰਾਂ ਜ਼ਰੀਏ ਫ਼ਿਰਕੂ ਹਿੰਸਾ ਪੜਕਾਉਣ ਦੀਆਂ ਕੋਸ਼ਿਸ਼ ਦੇਖ ਚੁੱਕੇ ਹਾਂ। ਪ੍ਰਸ਼ਾਸਨ ਨੂੰ ਅਜਿਹੇ ਮਾਮਲਿਆਂ ਵਿੱਚ ਰੋਕ ਲਗਾਉਣ ਲਈ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)