ਕੋਰੋਨਾਵਾਇਰਸ: ਹਰਿਆਣਾ 'ਚ ਲੌਕਡਾਊਨ ਤੇ ਪੰਜਾਬ 'ਚ ਲੌਕਡਾਊਨ ਵਾਂਗ ਸਖ਼ਤੀ, ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ - ਪ੍ਰੈੱਸ ਰਿਵੀਊ

ਮਨੋਹਰ ਲਾਲ ਖੱਟਰ ਤੇ ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, FB

ਪੰਜਾਬ ਤੇ ਹਰਿਆਣਾ ਨੇ ਕੋਰੋਨਾਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦਿਆਂ ਸਖ਼ਤੀ ਵਧਾ ਦਿੱਤੀ ਹੈ। ਹਰਿਆਣਾ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ ਤਾਂ ਪੰਜਾਬ ਵਿੱਚ ਲੱਗੀਆਂ ਪਾਬੰਦੀਆਂ ਲੌਕਡਾਊਨ ਵਰਗੀਆਂ ਹੀ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ 15 ਮਈ ਤੱਕ ਸਖ਼ਤ ਪਾਬੰਦੀਆਂ ਲਗਾਂਉਂਦੇ ਹੋਏ ਸਰਕਾਰ ਨੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਸੂਬੇ ਵਿੱਚ ਦਾਖਲ ਹੋਣ ਵਾਲਿਆਂ ਨੂੰ ਟੀਕਾਕਰਨ ਸਰਟੀਫ਼ਿਕੇਟ ਜਾਂ ਕੋਰੋਨਾ ਦੀ ਨੈਗੇਟਿਵ ਰਿਪੋਰਟ (ਘੱਟੋ-ਘੱਟ 72 ਘੰਟੇ ਪੁਰਾਣੀ) ਦਿਖਾਉਣੀ ਹੋਵੇਗੀ।

ਇਸ ਤੋਂ ਇਲਾਵਾ ਗ਼ੈਰ-ਜ਼ਰੂਰੀ ਸਾਰੀਆਂ ਚੀਜ਼ਾਂ ਨਾਲ ਜੁੜੀਆਂ ਦੁਕਾਨਾਂ ਬੰਦ ਰਹਿਣਗੀਆਂ।

ਇਹ ਵੀ ਪੜ੍ਹੋ:

ਹੋਟਲਾਂ, ਰੈਸਟੋਰੈਂਟਾ ਵਿੱਚ ਹੋਮ ਡਿਲੀਵਰੀ ਰਾਤ 9 ਵਜੇ ਤੱਕ ਹੋਵੇਗੀ। ਸਰਕਾਰੀ ਦਫ਼ਤਰ ਅਤੇ ਬੈਂਕ 50 ਫੀਸਦੀ ਕਰਮਚਾਰੀਆਂ ਨਾਲ ਖੁੱਲ੍ਹਣਗੇ।

ਚਾਰ ਪਹੀਆ ਵਾਹਨ ਵਿੱਚ ਦੋ ਹੀ ਸਵਾਰੀਆਂ ਸਫ਼ਰ ਕਰ ਸਕਣਗੀਆਂ। ਵਿਆਹ-ਸ਼ਾਦੀ ਜਾਂ ਸੰਸਕਾਰ 'ਤੇ ਸਿਰਫ਼ 10 ਲੋਕਾਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ।

ਉਧਰ ਹਰਿਆਣਾ ਨੇ ਵੀ 9 ਮਈ ਤੱਕ ਇੱਕ ਹਫ਼ਤੇ ਦਾ ਲੌਕਡਾਊਨ ਲਗਾਉਂਦਿਆਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਦਿ ਟ੍ਰਿਬਿਊਨ ਦੀ ਹੀ ਖ਼ਬਰ ਮੁਤਾਬਕ ਹਰਿਆਣਾ ਨੇ ਸੂਬੇ ਵਿੱਚ ਅੱਜ ਤੋਂ ਲੌਕਡਾਊਨ ਲਗਾਉਂਦੇ ਹੋਏ ਵਿਦਿਅਕ ਅਦਾਰਿਆਂ ਅਤੇ ਸਿਨੇਮਾ ਘਰਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

ਇਕੱਠ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਸੰਸਕਾਰ ਲਈ 20 ਲੋਕ ਹੀ ਇਕੱਠੇ ਹੋ ਸਕਦੇ ਹਨ। ਵਿਆਹ-ਸ਼ਾਦੀਆਂ ਲਈ ਡੀਸੀ ਦੀ ਇਜਾਜ਼ਤ ਲੈਣੀ ਹੋਵੇਗੀ। ਹੋਟਲ, ਢਾਬੇ, ਰੈਸਟੋਰੈਂਟ 10 ਵਜੇ ਤੱਕ ਹੋਮ ਡਿਲੀਵਰੀ ਕਰ ਸਕਦੇ ਹਨ।

ਇਸ ਦੌਰਾਨ ਗ਼ੈਰ-ਜ਼ਰੂਰੀ ਗਤੀਵਿਧੀਆਂ ਬੰਦ ਰਹਿਣਗੀਆਂ। ਦੋਵੇਂ ਸੂਬਿਆਂ ਵਿੱਚ ਪਾਬੰਦੀਆਂ ਤੋਂ ਛੋਟ ਜਿਹੜੇ ਖ਼ੇਤਰਾਂ ਨੂੰ ਹੋਵੇਗੀ, ਉਨ੍ਹਾਂ ਵਿੱਚ ਇਮਤਿਹਾਨ ਦੇਣ ਵਾਲੇ ਵਿਦਿਆਰਥੀ, ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ, ਕੋਰੀਅਰ ਸਰਵਿਸ, ਆਉਣ ਜਾਣ ਵਾਲੇ ਮੁਸਾਫ਼ਰਾਂ (ਰੇਲ, ਸੜਕੀ ਅਤੇ ਹਵਾਈ, ਸਫ਼ਰ), ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸ਼ਾਮਲ ਹਨ।

ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸੁਪਰੀਮ ਕੋਰਟ ਨੇ ਕਿਹਾ - ਲੌਕਡਾਊਨ 'ਤੇ ਕਰੋ ਵਿਚਾਰ

ਭਾਰਤ ਵਿੱਚ ਵੱਧਦੇ ਕੋਰੋਨਾ ਦੇ ਕਹਿਰ ਅਤੇ ਹਰ ਦਿਨ ਹੋ ਰਹੀਆਂ ਮੌਤਾਂ ਦਰਮਿਆਨ ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਲੌਕਡਾਊਨ ਉੱਤੇ ਵਿਚਾਰ ਕਰਨ ਨੂੰ ਕਿਹਾ ਹੈ।

ਅਮਰ ਉਜਾਲਾ ਦੀ ਖ਼ਬਰ ਮੁਤਾਬਕ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਇਕੱਠ ਵਾਲੇ ਪ੍ਰੋਗਰਾਮਾਂ ਅਤੇ ਸੁਪਰ-ਸਪ੍ਰੈਡਰ ਸਮਾਗਮਾਂ 'ਤੇ ਵੀ ਰੋਕ ਲਗਾਉਣ ਦੀ ਅਪੀਲ ਕੀਤੀ ਹੈ।

ਸੁਪਰੀਮ ਕੋਰਟ

ਤਸਵੀਰ ਸਰੋਤ, Reuters

ਅਦਾਲਤ ਨੇ ਗ਼ਰੀਬਾਂ 'ਤੇ ਲੌਕਡਾਊਨ ਦੇ ਪੈਂਦੇ ਮਾੜੇ ਪ੍ਰਭਾਵ ਉੱਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਜੇ ਲੌਕਡਾਊਨ ਲਗਾਵੇ ਤਾਂ ਇਨ੍ਹਾਂ ਲਈ ਪਹਿਲਾਂ ਤੋਂ ਵਿਸ਼ੇਸ਼ ਤਿਆਰੀ ਕੀਤੀ ਜਾਵੇ।

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਆਕਸੀਜਨ ਦੀ ਉਪਲਬਧਤਾ, ਕੋਰੋਨਾ ਵੈਕਸੀਨ ਦੀ ਉਪਲਬਧਤਾ ਤੇ ਕੀਮਤ ਪ੍ਰਣਾਲੀ, ਜ਼ਰੂਰੀ ਦਵਾਈਆਂ ਦੇ ਸਹੀ ਕੀਮਤ 'ਤੇ ਮੁਹੱਈਆ ਕਰਵਾਉਣ ਸਬੰਧੀ ਕੋਰਟ ਦੇ ਨਿਰਦੇਸ਼ਾਂ ਦਾ ਪਾਲਣ ਕਰੇ।

ਕੋਰਟ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਮੁੱਦਿਆਂ ਬਾਬਤ ਅਗਲੀ ਸੁਣਵਾਈ 'ਤੇ ਜਵਾਬ ਦਾਖਲ ਕੀਤੇ ਜਾਣ।

ਸੁੱਚਾ ਸਿੰਘ ਲੰਗਾਹ ਦੇ ਪੁੱਤਰ ਦੀ ਡਰੱਗ ਮਾਮਲੇ 'ਚ ਗ੍ਰਿਫ਼ਤਾਰੀ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਆਗੂ ਤੇ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਵੱਡੇ ਪੁੱਤਰ ਪ੍ਰਕਾਸ਼ ਸਿੰਘ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸੁੱਚਾ ਸਿੰਘ ਦੇ ਦੋ ਪੁੱਤਰ ਹਨ ਅਤੇ ਉਨ੍ਹਾਂ ਖ਼ੁਦ ਨੂੰ ਸਿੱਖ ਭਾਈਚਾਰੇ ਤੋਂ ਵੱਖ ਕਰ ਲਿਆ ਹੈ। ਉਨ੍ਹਾਂ ਦੇ ਛੋਟੇ ਬੇਟੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਅਕਾਲੀ ਦਲ ਲਈ ਧਾਰੀਵਾਲ ਹਲਕੇ ਤੋਂ ਬਤੌਰ ਇੰਚਾਰਜ ਰਹੇ ਹਨ।

ਨਸ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ

ਇਸ ਅਖ਼ਬਾਰ ਨੂੰ ਐਸਐਸਪੀ ਨਾਨਕ ਸਿੰਘ ਨੇ ਦੱਸਿਆ, ''ਸਾਨੂੰ ਜਾਣਕਾਰੀ ਸੀ ਕਿ ਕੁਝ ਨੌਜਵਾਨ ਧਾਰੀਵਾਲ ਵਿੱਚ ਡਰੱਗ ਵੇਚਣ ਅਤੇ ਵਰਤਣ ਵਿੱਚ ਸ਼ਾਮਲ ਹਨ। ਜਾਣਕਾਰੀ ਮਿਲਣ 'ਤੇ ਅਸੀਂ ਛਾਪਾ ਮਾਰਿਆ ਅਤੇ ਕੁੱਝ ਨੌਜਵਾਨਾਂ ਨੂੰ ਡਰੱਗ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ।''

ਪੜਤਾਲ ਕਰਨ 'ਤੇ ਪੁਲਿਸ ਨੂੰ ਅਦਿਤਿਆ ਮਹਾਜਨ ਕੋਲੋਂ 8 ਗ੍ਰਾਮ, ਕੁਨਾਲ ਕੋਲੋਂ ਢਾਈ ਗ੍ਰਾਮ, ਸੁਧੀਰ ਸਿੰਘ ਕੋਲੋਂ 2 ਗ੍ਰਾਮ ਹੈਰੋਇਨ ਮਿਲੀ ਹੈ। ਰਾਜੇਸ਼ ਕੁਮਾਰ ਤੇ ਪ੍ਰਕਾਸ਼ ਸਿੰਘ ਹੈਰੋਇਨ ਦਾ ਸੇਵਨ ਕਰਦੇ ਫੜੇ ਗਏ ਹਨ ਤੇ ਇਨ੍ਹਾਂ ਸਾਰਿਆਂ ਨੂੰ ਐਨਡੀਪੀਸੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਧਰ ਸੁੱਚਾ ਸਿੰਘ ਲੰਗਾਹ ਨੇ ਕਿਹਾ, ''ਇਹ ਪੰਜਾਬ ਪੁਲਿਸ ਦਾ ਵੱਡਾ ਡਰਾਮਾ ਹੈ। ਮੇਰਾ ਪੁੱਤਰ ਸਵੇਰੇ ਦਰਜੀ ਕੋਲ ਗਿਆ ਸੀ। ਉਸ ਖ਼ਿਲਾਫ਼ ਝੂਠਾ ਕੇਸ ਬਣਾਇਆ ਗਿਆ ਹੈ। ਇਹ ਕੇਸ ਮੇਰੀਆਂ ਮੁਸ਼ਕਲਾਂ ਨੂੰ ਵਧਾਉਣ ਲ਼ਈ ਕੀਤਾ ਗਿਆ ਹੈ। ਅਸੀਂ ਕਾਂਗਰਸ ਤੋਂ ਕਦੇ ਵੀ ਇਨਸਾਫ਼ ਦੀ ਉਮੀਦ ਨਹੀਂ ਰੱਖਦੇ। ਇਹ ਝੂਠਾ ਕੇਸ ਹੈ।''

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)