ਪੰਜਾਬ 'ਚ ਪਰਵਾਸੀ ਮਜ਼ਦੂਰਾਂ ਨੂੰ ਨਸ਼ੇ ਦੇ ਕੇ ਮਜ਼ਦੂਰੀ ਕਰਵਾਉਣ ਵਾਲੀ ਚਿੱਠੀ 'ਤੇ ਕੇਂਦਰ ਨੇ ਕੀ ਦਿੱਤੀ ਸਫ਼ਾਈ - 5 ਅਹਿਮ ਖ਼ਬਰਾਂ

ਪਰਵਾਸੀ ਮਜ਼ਦੂਰ

ਤਸਵੀਰ ਸਰੋਤ, SAM PANTHAKY/BBC

ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਪੁੱਛਿਆ ਗਿਆ ਸੀ ਕਿ ਬਾਹਰੀ ਸੂਬਿਆਂ ਤੋਂ ਮਜ਼ਦੂਰਾਂ ਨੂੰ ਚੰਗੀ ਤਨਖਾਹ ਦਾ ਵਾਅਦਾ ਕਰਕੇ ਸੱਦਿਆਂ ਜਾਂਦਾ ਹੈ ਪਰ ਜਦੋਂ ਉਹ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਤੋਂ 'ਬੰਧੂਆ ਮਜ਼ਦੂਰੀ' ਕਰਵਾਈ ਜਾਂਦੀ ਹੈ।

ਹੁਣ ਗ੍ਰਹਿ ਮੰਤਰਾਲਾ ਨੇ ਇਸ ਬਾਰੇ ਸਪੱਸ਼ਟੀਕਰਨ ਦਿੱਤਾ ਹੈ।

ਮੰਤਰਾਲਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ, "ਮੀਡੀਆ ਦੇ ਇੱਕ ਹਿੱਸੇ ਨੇ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ ਨੂੰ ਗ਼ਲਤ ਤਰੀਕੇ ਨਾਲ਼ ਪੇਸ਼ ਕੀਤਾ ਹੈ ਕਿ ਇਸ ਵਿੱਚ ਸੂਬੇ ਦੇ ਕਿਸਾਨਾਂ ਖ਼ਿਲਾਫ਼ ਗੰਭੀਰ ਇਲਜ਼ਾਮ ਲਾਏ ਗਏ ਹਨ। ਇਹ ਖ਼ਬਰਾਂ ਗੁਮਰਾਹਕੁੰਨ ਹਨ ਅਤੇ ਤਸਵੀਰ ਦੀ ਸੰਪਾਦਕੀ ਨਜ਼ਰੀਏ ਤੋਂ ਇੱਕ ਤੋੜੀ-ਮਰੋੜੀ ਰਾਇ ਪੇਸ਼ ਕਰਦੀਆਂ ਹਨ।"

ਮੰਤਰਾਲੇ ਨੇ ਕਿਹਾ ਹੈ, "ਪਹਿਲਾਂ ਤਾਂ ਇਸ ਮੰਤਰਾਲੇ ਵੱਲੋਂ ਸੂਬਿਆਂ ਜਾਂ ਕਿਸੇ ਸੂਬੇ ਨੂੰ ਜਾਰੀ ਚਿੱਠੀ ਦਾ ਕੋਈ ਮੰਤਵ ਕਿਹਾ ਹੀ ਨਹੀਂ ਜਾ ਸਕਦਾ ਕਿਉਂਕਿ ਇਹ ਅਮਨ ਕਾਨੂੰਨ ਨਾਲ਼ ਜੁੜੇ ਮਾਮਲਿਆਂ ਬਾਰੇ ਇੱਕ ਰੁਟੀਨ ਚਿੱਠੀ ਹੈ।"

ਇਹ ਵੀ ਪੜ੍ਹੋ:

ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਤਰਾਲੇ ਵੱਲੋਂ ਇਹ ਚਿੱਠੀ ਕੇਂਦਰ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਸਕੱਤਰ ਨੂੰ ਵੀ ਭੇਜੀ ਗਈ ਸੀ ਤਾਂ ਜੋ ਉਹ ਸਾਰੇ ਸੂਬਿਆਂ ਨਾਲ ਮਿਲ ਕੇ ਜਾਗਰੂਕਤਾ ਅਭਿਆਨ ਚਲਾਉਣ ਤਾਂ ਜੋ "ਬੇਸ਼ਰਮ ਅਨਸਰਾਂ ਦੇ ਹੱਥੋਂ ਪੀੜਤਾਂ ਦੇ ਧੋਖੇ ਨੂੰ ਰੋਕਿਆ ਜਾ ਸਕੇ।"

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ

ਕਿਸਾਨ ਅੰਦੋਲਨ ਨੂੰ ਅੱਗੇ ਲਿਜਾਉਣ ਬਾਰੇ ਕੀ ਬੋਲੇ ਰਾਕੇਸ਼ ਟਿਕੈਤ

ਕਿਸਾਨ ਆਗੂ ਰਾਕੇਸ਼ ਟਿਕੈਤ ਦੇਸ ਦੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਮਹਾਂਪੰਚਾਇਤਾਂ ਕਰ ਰਹੇ ਹਨ ਅਤੇ ਅੰਦੋਲਨ ਨੂੰ ਅੱਗੇ ਲਿਜਾਉਣ ਦੀ ਰਣਨੀਤੀ 'ਤੇ ਹੋਰ ਕੰਮ ਕਰਨ ਲਈ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਵੀ ਨਾਲ ਜੋੜ ਰਹੇ ਹਨ।

ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਕਿਸਾਨ ਅੰਦੋਲਨ, ਭਾਜਪਾ ਅਤੇ ਆਪਣੇ ਸਿਆਸਤ ਵਿੱਚ ਆਉਣ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਰਾਕੇਸ਼ ਟਿਕੈਟ

ਉਨ੍ਹਾਂ ਕਿਹਾ, "ਭਾਜਪਾ ਦੀ ਸਰਕਾਰ ਨਹੀਂ ਹੈ, ਅੰਬਾਨੀ-ਅਡਾਨੀ ਹਾਕਮ ਧਿਰ ਹੈ। ਕਿਸ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਹੈ, ਸਭ ਨੇ ਕਿਹਾ ਮੋਦੀ ਸਰਕਾਰ ਹੈ। ਇਸ ਦਾ ਮਤਲਬ ਹੈ ਕਿ ਭਾਜਪਾ ਦੀ ਤਾਂ ਹੈ ਨਹੀਂ ਤੇ ਮੋਦੀ ਕੰਪਨੀ ਦੇ ਵਿਅਕਤੀ ਹਨ।"

ਕਿਸਾਨ ਅੰਦੋਲਨ ਸਬੰਧੀ ਪੁੱਛੇ ਸਵਾਲ ਬਾਰੇ ਉਨ੍ਹਾਂ ਕਿਹਾ, "ਅੰਦੋਲਨ ਤਾਂ ਵਧੀਆ ਚੱਲ ਰਿਹਾ ਹੈ। ਮੰਗ ਤਾਂ ਵਧਦੀ ਜਾਵੇਗੀ, ਜਿੰਨਾ ਲੰਮਾ ਸਮਾਂ ਹੋਵੇਗਾਤਾਂ ਹੋਰ ਮੁੱਦੇ ਜੁੜਦੇ ਜਾਣਗੇ।"

ਪੂਰਾ ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ

ਰਾਜਸਥਾਨ ਦਾ 'ਜਲ੍ਹਿਆਂਵਾਲਾ ਬਾਗ਼'

ਜਲ੍ਹਿਆਂਵਾਲਾ ਬਾਗ਼ ਕਤਲੇਆਮ ਤੋਂ ਛੇ ਸਾਲ ਪਹਿਲਾਂ ਰਾਜਸਥਾਨ-ਗੁਜਰਾਤ ਸਰਹੱਦ ਦੀ ਮਾਨਗੜ੍ਹ ਪਹਾੜੀ 'ਤੇ ਵਾਪਰੇ ਕਤਲੇਆਮ ਤੋਂ ਬਹੁਤ ਹੀ ਘੱਟ ਲੋਕ ਜਾਣੂ ਹਨ।

ਜਲ੍ਹਿਆਂਵਾਲਾ ਬਾਗ਼ 'ਚ ਇੱਕ ਹਜ਼ਾਰ ਤੋਂ ਵੱਧ ਲੋਕ ਬ੍ਰਿਟਿਸ਼ ਹਕੂਮਤ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਨ। ਪਰ ਮਾਨਗੜ੍ਹ ਕਤਲੇਆਮ 'ਚ 1500 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਜਾਂਦਾ ਹੈ।

ਰਾਜਸਥਾਨ, ਮਾਨਗੜ੍ਹ

ਤਸਵੀਰ ਸਰੋਤ, MOHAR SINGH MEENA/BBC

ਤਸਵੀਰ ਕੈਪਸ਼ਨ, ਮਾਨਗੜ੍ਹ ਅਜਾਇਬਘਰ ਵਿੱਚ ਮੌਜੂਦ ਜਾਣਕਾਰੀ, ਗ੍ਰਿਫ਼ਤਾਰੀ ਤੋਂ ਬਾਅਦ ਆਦਿਵਾਸੀ ਅਤੇ ਗੋਵਿੰਦ ਗੁਰੂ ਬ੍ਰਿਤਾਨਵੀ ਅਦਾਲਤ ਵਿੱਚ

ਮਾਨਗੜ੍ਹ ਪਹਾੜੀ 'ਤੇ ਇੱਕਠੇ ਹੋਏ ਹਜ਼ਾਰਾਂ ਹੀ ਲੋਕਾਂ 'ਤੇ ਅੰਗ੍ਰੇਜ਼ੀ ਅਤੇ ਦੇਸੀ ਰਿਆਸਤਾਂ ਦੀ ਫੌਜ ਨੇ ਪੂਰੀ ਤਿਆਰੀ ਨਾਲ ਗੋਲੀਆਂ ਚਲਾਈਆਂ ਸਨ।

ਸਾਹਿਤਕਾਰ, ਇਤਿਹਾਸਕਾਰਾਂ ਅਤੇ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਹ ਕਾਂਡ ਜਲ੍ਹਿਆਂਵਾਲਾ ਬਾਗ਼ ਤੋਂ ਵੀ ਵੱਡਾ ਕਤਲੇਆਮ ਰਿਹਾ ਸੀ। ਪਰ ਇਤਿਹਾਸ ਦੇ ਪੰਨ੍ਹਿਆਂ 'ਤੇ ਇਸ ਦੀ ਛਾਪ ਬਹੁਤ ਹੀ ਧੁੰਦਲੀ ਹੈ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੈਪੀਟਲ ਬਿਲਡਿੰਗ ਉੱਤੇ ਹੋਏ ਹਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ

ਵਾਸ਼ਿੰਗਟਨ ਦੇ ਯੂਐੱਸ ਕੈਪੀਟਲ ਬਿਲਡਿੰਗ (ਯੂਐਸ ਪਾਰਲੀਮੈਂਟ ਹਾਊਸ) ਕੰਪਲੈਕਸ 'ਤੇ ਹੋਏ ਹਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ, ਜਦੋਂਕਿ ਇੱਕ ਹੋਰ ਅਧਿਕਾਰੀ ਜ਼ਖਮੀ ਹੈ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਇੱਕ ਕਾਰ ਨੇ ਸੁਰੱਖਿਆ ਬੈਰੀਕੇਡ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਦੇ ਡਰਾਈਵਰ ਨੇ ਪੁਲਿਸ ਵਾਲਿਆਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ।

ਯੂਐਸ ਕੈਪੀਟਲ ਬਿਲਡਿੰਗ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਯੂਐਸ ਕੈਪੀਟਲ ਬਿਲਡਿੰਗ ਉੱਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਵਧਾ ਦੱਤੀ ਗਈ ਹੈ

ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਸ਼ੱਕੀ ਵਿਅਕਤੀ 'ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਜਦੋਂ ਧੀਆਂ ਨੂੰ ਪਿਤਾ ਵੱਲੋਂ ਸਰਕਾਰ ਲਈ ਕੀਤੇ ਕਤਲਾਂ ਤੇ ਤਸ਼ੱਦਦ ਬਾਰੇ ਪਤਾ ਲਗਿਆ

"ਡੈਡ, ਕੀ ਤੁਸੀਂ ਸੱਚੀਂ ਸੈਂਕੜੇ ਲੋਕਾਂ ਦਾ ਕਤਲ ਕੀਤਾ?"

ਇਹ ਅਜਿਹਾ ਸਵਾਲ ਹੈ ਜੋ ਬਹੁਤੇ ਲੋਕਾਂ ਨੂੰ ਆਪਣਿਆਂ ਤੋਂ ਪੁੱਛਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਪਰ ਅਰਜਨਟਾਈਨਾ ਵਿੱਚ ਕੁਝ ਧੀਆਂ- ਪੁੱਤਾਂ ਲਈ ਇਸ ਸਵਾਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਅਨਾਲੀਆ ਦੇ ਪਿਤਾ ਐਡੋਆਰਜੋ ਐਮੀਲੋ ਕਲੀਨੈਕ , ਇੱਕ ਸਾਬਕਾ ਪੁਲਿਸ ਅਧਿਕਾਰੀ ਸਨ ਜਿਨ੍ਹਾਂ ਨੇ 1976 ਤੋਂ 1983 ਤੱਕ ਅਰਜਨਟੀਨਾ ਦੇ ਬੇਰਹਿਮ ਮਿਲਟਰੀ ਸਾਸ਼ਨ ਅਧੀਨ ਸੇਵਾਵਾਂ ਨਿਭਾਈਆਂ ਸਨ।

ਤਾਨਾਸ਼ਾਹਾਂ ਦੇ ਅਣਆਗਿਆਕਾਰੀ ਬੱਚਿਆਂ ਦੀਆਂ ਕਹਾਣੀਆਂ

ਉਨ੍ਹਾਂ 'ਤੇ ਬੀਤੇ ਸਾਲਾਂ ਵਿੱਚ ਦੇਸ ਵਿੱਚ ਸਭ ਤੋਂ ਬੁਰੇ ਤਰੀਕੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੱਗੇ ਸਨ, ਸ਼ਾਸਨ ਵੱਲੋਂ ਬਣਾਏ ਗੁਪਤ ਨਜ਼ਰਬੰਦੀ ਕੈਂਪਾਂ ਵਿੱਚ 180 ਜ਼ਬਰ ਦੇ ਮਾਮਲੇ, ਤਸ਼ੱਦਦ ਤੇ ਕਤਲ ਕਰਨ ਦੇ ਮਾਮਲੇ ਸਾਹਮਣੇ ਆਏ ਸਨ।

ਕਰੀਬ 30,000 ਅਗਵਾਹ ਅਤੇ ਕਲੀਨੈਕ ਵਰਗੇ ਪੁਲਿਸ ਅਧਿਕਾਰੀਆਂ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਅਲੋਪ ਹੋ ਗਏ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)