ਕੋਰੋਨਾਵਾਇਰਸ : ਕੋਵਿਡ-19 ਕਿੱਥੋਂ ਆਇਆ ਸੀ, WHO ਨੇ ਕੀਤਾ ਖੁਲਾਸਾ

ਵੂਹਾਨ ਦਾ ਵਾਇਰੋਲੋਜੀ ਇੰਸਟੀਚਿਊਟ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਵੂਹਾਨ ਦਾ ਵਾਇਰੋਲੋਜੀ ਇੰਸਟੀਚਿਊਟ ਕੋਰੋਨਾਵਾਇਰਸ ਬਾਰੇ ਖੋਜ ਕਰ ਰਹੇ ਮੋਹਰੀ ਸੰਸਥਾਨਾਂ ਵਿੱਚੋਂ ਇੱਕ ਹੈ

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਚੀਨੀ ਲੈਬ ਵਿੱਚੋਂ ਲੀਕ ਹੋਣ ਸਬੰਧੀ ਕੁਝ ਕਹਿਣ ਤੋਂ ਪਹਿਲਾਂ ਹੋਰ ਜਾਂਚ ਦੀ ਲੋੜ ਹੈ।

ਡਾ. ਟੈਡਰੋਸ ਨੇ ਕਿਹਾ ਕਿ ਹਾਲਾਂਕਿ ਲੈਬ ਵਿੱਚੋਂ ਲੀਕ ਹੋਣ ਦੀ ਬਹੁਤ ਘੱਟ ਸੰਭਾਵਨਾ ਸੀ ਪਰ ਹੋਰ ਖੋਜ ਦੀ ਲੋੜ ਹੈ।

ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੀਨ ਦੀ ਆਲੋਚਨਾ ਕੀਤੀ ਸੀ ਕਿ ਉਸ ਨੇ ਵਿਸ਼ਵ ਸਿਹਤ ਸੰਗਠਨ ਨੂੰ ਕੋਰੋਨਾਵਾਇਰਸ ਦੇ ਫ਼ੈਲਾਅ ਬਾਰੇ ਢੁਕਵੀਂ ਜਾਣਕਾਰੀ ਮੁਹਈਆ ਨਹੀਂ ਕਰਵਾਈ।

ਇਹ ਵੀ ਪੜ੍ਹੋ:

ਚੀਨ ਨੇ ਹਾਲਾਂਕਿ ਇਨ੍ਹਾਂ ਇਲਜ਼ਾਮਾਂ ਦਾ ਹਮੇਸ਼ਾ ਖੰਡਨ ਕੀਤਾ ਹੈ।

ਵਿਸ਼ਵ ਸਿਹਤ ਸੰਗਠਨ ਅਤੇ ਚੀਨੀ ਮਾਹਿਰਾਂ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਲੈਬ ਵਿੱਚੋਂ ਲੀਕ ਹੋਣ ਦੀ ਵਿਆਖਿਆ ਦੇ ਸਹੀ ਹੋਣ ਦੀ ਬਹੁਤ ਘੱਟ ਸੰਭਾਵਨਾ ਸੀ। ਇਸ ਦੇ ਉਲਟ ਵਾਇਰਸ ਦੇ ਚਮਗਿੱਦੜ ਜਾਂ ਕਿਸੇ ਹੋਰ ਜੀਵ ਤੋਂ ਮਨੁੱਖਾਂ ਵਿੱਚ ਆਉਣ ਦੀ ਸੰਭਾਵਨਾ ਜ਼ਿਆਦਾ ਹੈ।

ਚੀਨ ਨੇ ਹਾਲਾਂਕਿ ਰਸਮੀ ਤੌਰ ’ਤੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਲਾਈਨ

ਕੋਰੋਨਾਵਾਇਰਸ ਦੇ ਸਰੋਤ ਬਾਰੇ ਚਾਰ ਸਿਧਾਂਤਾਂ ਬਾਰੇ ਸਿੱਟੇ

ਵਿਸ਼ਵ ਸਿਹਤ ਸੰਗਠਨ ਦੀ 129 ਸਫ਼ਿਆਂ ਦੀ ਰਿਪੋਰਟ ਵਿੱਚ ਕੋਰੋਨਾਵਾਇਰਸ ਦੇ ਚਾਰ ਸੰਭਾਵੀ ਸਰੋਤਾਂ ਦੀ ਜਾਂਚ ਕੀਤੀ ਗਈ ਹੈ।

ਮਿਲੇ ਸਬੂਤਾਂ ਦੇ ਅਧਾਰ ਤੇ ਮਾਹਰਾਂ ਨੇ ਇਹ ਨਤੀਜੇ ਕੱਢੇ ਹਨ

1 ਇਹ ਸੰਭਵ ਹੈ ਕਿ ਵਾਇਰਸ ਦਾ ਜੀਵਾਂ ਤੋਂ ਮਨੁੱਖ ਵਿੱਚ ਆਇਆ

ਰਿਪੋਰਟ ਵਿੱਚ ਕਿਹਾ ਗਿਆ ਕਿ ਇਸ ਦੇ ਢੁਕਵੇਂ ਸਬੂਤ ਉਪਲਭਦ ਹਨ ਕਿ ਮਨੁੱਖਾਂ ਨੂੰ ਲਾਗ ਲਗਾ ਰਿਹਾ ਅਜੋਕਾ ਕੋਰੋਨਾਵਾਇਰਸ ਜ਼ਿਆਦਾਤਰ ਜਾਨਵਰਾਂ ਵਿੱਚੋਂ ਆਇਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤ ਸੰਭਵ ਹੈ ਕਿ ਇਹ ਜੀਵ- ਚਮਗਿੱਦੜ ਹੋਣ।

2 ਕਿਸੇ ਵਿਚੋਲੇ ਜੀਵ ਦੀ ਸੰਭਾਵਨਾ

ਇਸ ਰਾਇ ਮੁਤਾਬਕ ਕੋਰੋਨਾਵਾਇਰਸ ਦੇ ਜਨਕ ਜਾਨਵਰ ਤੋਂ ਕਿਸੇ ਹੋਰ ਜੀਵ ਨੂੰ ਲਾਗ ਲੱਗੀ ਅਤੇ ਉਸ ਤੋਂ ਅੱਗੇ ਇਹ ਵਾਇਰਸ ਮਨੁੱਖਾਂ ਵਿੱਚ ਪਹੁੰਚਿਆ।

ਇਹ ਉਹ ਜੀਵ ਹਨ ਜੋ ਜੰਗਲੀ ਜੀਵਾਂ ਦੇ ਵੀ ਸੰਪਰਕ ਵਿੱਚ ਆਏ ਹੋਣ ਅਤੇ ਫਿਰ ਮਨੁੱਖਾਂ ਦੇ ਵੀ।

ਰਿਪੋਰਟ ਦੇ ਲੇਖਕਾਂ ਮੁਤਾਬਕ ਇਸ ਗੱਲ ਦੇ ਵੀ ਅਸਾਰ ਹਨ ਕੇ ਫਾਰਮਿੰਗ ਲਈ ਪਾਲਤੂ ਬਣਾਏ ਜੀਵ ਉਹ ਅਲੋਕ ਪੜੀ ਹੋ ਸਕਦੇ ਹਨ।

3 ਵਾਇਰਸ ਖਾਣੇ ਰਾਹੀਂ ਮਨੁੱਖਾਂ ਤੱਕ ਪਹੁੰਚਿਆ

ਇਸ ਧਾਰਣਾ ਮੁਤਾਬਕ ਹੋ ਸਕਦਾ ਹੈ ਕਿ ਵਾਇਰਸ ਦੂਸ਼ਤ ਖ਼ੁਰਾਕ ਤੋਂ ਮਨੁੱਕਾਂ ਕੋਲ ਪਹੁੰਚਿਆ।

ਇਸ ਕੜੀ ਵਿੱਚ ਉਹ ਫਰੋਜ਼ਨ ਮੀਟ ਦੇ ਪਦਾਰਥ ਆਉਂਦੇ ਹਨ ਜਿਹੇ ਕਿ ਵੂਹਾਨ ਦੀ ਐਨੀਮਲ ਮਾਰਕੀਟ ਵਿੱਚ ਵੇਚੇ ਜਾਂਦੇ ਸਨ।

ਹਾਲਾਂਕਿ ਰਿਪੋਰਟ ਦੇ ਲੇਖਕਾਂ ਮੁਤਾਬਕ ਫਰੋਜ਼ਨ ਪਦਾਰਥਾਂ ਤੋਂ ਵਾਇਰਸ ਦੇ ਮਨੁੱਖਾਂ ਵਿੱਚ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।

4 ਵਾਇਰਸ ਕਿਸੇ ਲੈਬ ਤੋਂ ਮਨੁੱਖਾਂ ਵਿੱਚ ਆਇਆ

ਰਿਪੋਰਟ ਵਿੱਚ ਸਾਫ਼ ਕਿਹਾ ਗਿਆ ਹੈ ਕਿ ਇਸ ਦੀ ਸੰਭਾਵਨਾ ਨਾਂ ਦੇ ਬਰਾਬਰ ਹੈ ਕਿ ਵਾਇਰਸ ਕਿਸੇ ਰਿਸਰਚ ਲੈਬ ਤੋਂ ਮਨੁੱਖਾਂ ਵਿੱਚ ਫੈਲਿਆ ਹੋਵੇ।

ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਬਾਰੇ ਹੋਰ ਰਿਸਰਚ ਦੀ ਲੋੜ ਹੈ ਜਿਸ ਵਿੱਚ ਹੋਰ ਮਾਹਰ ਸ਼ਾਮਲ ਹੋਣ।

ਤਿੰਨ ਸਵਾਲ ਜਿਨ੍ਹਾਂ ਦੇ ਜਵਾਬ ਰਿਪੋਰਟ ਨਹੀਂ ਦਿੰਦੀ

1 ਵੂਹਾਨ ਮਾਰਕੀਟ ਦੀ ਭੂਮਿਕਾ

ਵੂਹਾਨ ਦੀ ਜਾਨਵਰਾਂ ਦੀ ਮਾਰਕੀਟ ਵਾਇਰਸ ਦੇ ਫੁੱਟਣ ਤੋਂ ਲੈ ਕੇ ਹੁਣ ਤੱਕ ਕੋਰੋਨਾਵਾਇਰਸ ਬਾਰੇ ਚਰਚਾ ਦਾ ਕੇਂਦਰ ਰਹੀ ਹੈ।

ਸਭ ਤੋਂ ਪਹਿਲੇ ਕੇਸ ਵੀ ਵੂਹਾਨ ਵਿੱਚ ਹੀ ਸਾਹਮਣੇ ਆਏ ਸਨ।

ਇਸ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਾਇਰਸ ਦੇ ਆਊਟਬਰੇਕ ਵਿੱਚ ਮਾਰਕੀਟ ਦੀ ਭੂਮਿਕਾ ਦੇ ਢੁਕਵੇਂ ਸਬੂਤ ਨਹੀਂ ਮਿਲੇ ਹਨ।

3 ਹੋਰ ਦੇਸ਼ਾਂ ਦੇ ਫਾਰਮ

ਖੋਜ ਵਿੱਚ ਕਿਹਾ ਗਿਆ ਹੈ ਕਿ ਸੰਭਵ ਹੈ ਕਿ ਵਾਇਰਸ ਵੂਹਾਨ ਵਿੱਚ ਹੋਰ ਦੇਸ਼ਾਂ ਦੇ ਪਸ਼ੂ ਫਾਰਮਾਂ ਤੋਂ ਪਹੁੰਚਿਆ ਹੋਵੇ, ਜਿੱਥੋਂ ਜਾਨਵਰ ਇਸ ਦੀ ਮਾਰਕੀਟ ਵਿੱਚ ਵਿਕਣ ਲਈ ਭੇਜੇ ਜਾਂਦੇ ਸਨ।

ਰਿਪੋਰਟ ਮੁਤਾਬਕ ਇੱਥੇ ਕੋਈ ਲਿੰਕ ਤਾਂ ਸਥਾਪਤ ਨਹੀਂ ਹੋ ਸਕਿਆ ਪਰ ਜਾਂਚ ਦੀਆਂ ਸੰਭਾਵਨਾਵਾਂ ਉਜਾਗਰ ਹੋਈਆਂ ਹਨ।

3 ਲਾਗ ਦਾ ਪਹਿਲਾ ਕੇਸ

ਰਿਪੋਰਟ ਮੁਤਾਬਕ ਸੰਭਾਵਨਾ ਹੈ ਕਿ ਲਾਗ ਦਾ ਪਹਿਲਾ ਕੇਸ ਮਨੁੱਖਾਂ ਵਿੱਚ ਪਾਏ ਜਾਣ ਤੋਂ ਬਹੁਤ ਪਹਿਲਾਂ ਵਾਪਰਿਆ ਹੋਵੇ।

ਰਿਪੋਰਟ ਲਈ ਜਾਂਚ ਕਮੇਟੀ ਨੇ ਵੱਖ-ਵੱਖ ਦੇਸ਼ਾਂ ਵਿੱਚ ਹੋਈਆਂ ਉਨ੍ਹਾਂ ਪ੍ਰਕਾਸ਼ਿਤ ਸਟਡੀਜ਼ ਨੂੰ ਅਧਾਰ ਬਣਾਇਆ ਜਿਨ੍ਹਾਂ ਵਿੱਚ ਵਾਇਰਸ ਦੇ ਬਹੁਤ ਪਹਿਲਾਂ ਤੋਂ ਸਰਕੂਲੇਸ਼ਨ ਵਿੱਚ ਹੋਣ ਦਾ ਜ਼ਿਕਰ ਕੀਤਾ ਗਿਆ ਸੀ।

ਅਖ਼ਰੀ ਵਿੱਚ ਵਿਸ਼ਵ ਸੰਗਠਨ ਦੇ ਮੁਖੀ ਡਾ਼ ਅਦਾਨੋਮ ਨੇ ਕਿਹਾ ਕਿ ਵਾਇਰਸ ਦੇ ਸਰੋਤ ਦੀ ਥਾਹ ਪਾਉਣ ਵਿੱਚ ਸਮਾਂ ਲੱਗੇਗਾ ਅਤੇ ਇਸ ਲਈ ਇੱਕ ਜਾਂਚ ਦੌਰੇ ਨਾਲ ਕੰਮ ਨਹੀਂ ਬਣਨ ਵਾਲਾ।

ਲਾਈਨ

ਸਾਰੀਆਂ ਸੰਭਾਵਨਾਵਾਂ 'ਤੇ ਵਿਚਾਰ

ਟੈਡਰੋਸ ਨੇ ਕਿਹਾ ਕਿ 'ਇਹ ਸਿਧਾਂਤ ਕਿ ਵਾਇਰਸ ਕਿਸੇ ਲੈਬ ਵਿੱਚੋਂ ਲੀਕ ਹੋਇਆ ਬਾਰੇ ਹੋਰ ਜਾਂਚ ਦੀ ਲੋੜ ਹੈ। ਜਿਸ ਲਈ ਹੋਰ ਮਾਹਰਾਂ ਨੂੰ ਹੋਰ ਮਿਸ਼ਨ ਦੀ ਵੀ ਲੋੜ ਹੈ।' ਉਨ੍ਹਾਂ ਨੇ ਕਿਹਾ ਕਿ, 'ਜਿੱਥੋਂ ਤੱਕ ਸੰਗਠਨ ਦਾ ਸਬੰਧ ਹੈ ਸਾਰੀਆਂ ਪਰਿਕਲਪਨਾਵਾਂ ਸਾਹਮਣੇ ਰੱਖੀਆਂ ਗਈਆਂ ਹਨ।'

ਕੋਰੋਨਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਸਭ ਤੋਂ ਪਹਿਲਾਂ ਚੀਨ ਦੇ ਹੁਬੇਇ ਸੂਬੇ ਦੇ ਵੂਹਾਨ ਸ਼ਿਹਰ ਵਿੱਚ ਫ਼ੈਲਿਆ

ਸਾਲ 2019 ਦੇ ਅਖ਼ੀਰ ਵਿੱਚ ਕੋਰੋਨਾਵਾਇਰਸ ਦਾ ਸਭ ਤੋਂ ਪਹਿਲਾਂ ਪਤਾ ਚੀਨ ਦੇ ਵੂਹਾਨ ਸ਼ਹਿਰ ਵਿੱਚ ਹੀ ਲੱਗਿਆ ਸੀ। ਵਾਇਰਸ ਦੇ ਸਰੋਤ ਦੀ ਜਾਂਚ ਕਰਨ ਵਿਸ਼ਵ ਸਿਹਤ ਸੰਗਠਨ ਦੀ ਟੀਮ ਜਨਵਰੀ ਵਿੱਚ ਵੂਹਾਨ ਪਹੁੰਚੀ ਸੀ।

ਟੀਮ ਦੀ ਖੋਜ ਜ਼ਿਆਦਾਤਰ ਚੀਨੀ ਸਰਕਾਰ ਵੱਲੋਂ ਮੁਹਈਆ ਕਰਵਾਈ ਗਈ ਜਾਣਕਾਰੀ ਉੱਪਰ ਨਿਰਭਰ ਰਹੀ ਅਤੇ ਡਾ. ਟੈਡੋਰਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਮੰਗੀ ਗਈ ਜਾਣਕਾਰੀ ਹਾਸਲ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ "ਭਵਿੱਖ ਵਿੱਚ ਜਾਣਕਾਰੀ ਸਮੇਂ ਸਿਰ ਅਤੇ ਵਿਸਥਾਰ ਵਿੱਚ' ਸਾਂਝੀ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ।

ਵਿਸ਼ਵ ਸਿਹਤ ਸੰਗਠਨ ਨੇ ਸਾਰੀਆਂ ਸੰਭਾਵਨਾ ਬਾਰੇ ਜਾਂਚ ਕੀਤੀ। ਜਿਸ ਵਿੱਚ ਵਾਇਰਸ ਦੇ ਵੂਹਾਨ ਇੰਸਟੀਚਿਊਟ ਆਫ਼ ਵਾਇਰੌਲੋਜੀ ਤੋਂ ਲੀਕ ਹੋਣ ਦਾ ਸਾਜ਼ਿਸ਼ੀ ਸਿਧਾਂਤ ਵੀ ਸ਼ਾਮਲ ਸੀ। ਵੂਹਾਨ ਇੰਸਟੀਚਿਊਟ ਚਮਗਿੱਦੜਾਂ ਦੇ ਕੋਰੋਨਾਵਾਇਰ ਬਾਰੇ ਖੋਜ ਦੇ ਮੋਹਰੀ ਸੰਸਥਾਵਾਂ ਵਿੱਚੋਂ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਅੰਦਰੂਨੀ ਆਲੋਚਨਾ

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਉੱਪਰ ਪ੍ਰਤਿਕਿਰਿਆ ਦਿੰਦਿਆਂ ਅਮਰੀਕਾ ਅਤੇ ਦੱਖਣੀ ਕੋਰੀਆ, ਆਸਟਰੇਲੀਆ ਅਤੇ ਯੂਕੇ ਸਮੇਤ 13 ਸਹਿਯੋਗੀ ਦੇਸ਼ਾਂ ਨੇ ਚੀਨ ਨੂੰ ਮਾਹਰਾਂ ਨੂੰ "ਪੂਰੀ ਪਹੁੰਚ" ਮੁਹਈਆ ਕਰਵਾਉਣ ਦੀ ਅਪੀਲ ਕੀਤੀ ਹੈ।

ਬਿਆਨ ਵਿੱਚ ਕਿਹਾ ਗਿਆ ਵੂਹਾਨ ਪਹੁੰਚੇ ਜਾਂਚ ਦਲ ਦੇ ਕੰਮ ਵਿੱਚ "ਮੁਕੰਮਲ, ਅਸਲੀ ਡੇਟਾ ਅਤੇ ਸੈਂਪਲਾਂ ਤੱਕ ਪਹੁੰਚ ਦੀ ਕਮੀ" ਕਾਰਨ ਦੇਰੀ ਹੋਈ ਹੈ।

"ਅਜਿਹੇ ਵਿਗਿਆਨਕ ਮਿਸ਼ਨ ਅਜਿਹੇ ਹਾਲਾਤ ਵਿੱਚ ਕੰਮ ਕਰਨ ਦੇ ਯੋਗ ਹੋਣੇ ਚਾਹੀਦੇ ਹਨ ਜਿਨ੍ਹਾਂ ਤੋਂ ਸੁਤੰਤਰ ਅਤੇ ਨਿਰਪੱਖ ਸਿਫ਼ਾਰਿਸ਼ਾਂ ਅਤੇ ਸਿੱਟੇ ਨਿਕਲ ਸਕਣ।"

ਗਰੁੱਪ ਨੇ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ।

ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਉਨ੍ਹਾਂ ਕੌਮਾਂਤਰੀ ਆਗੂਆਂ ਵਿੱਚੋਂ ਸਨ ਜਿਨ੍ਹਾਂ ਨੇ ਵੂਹਾਨ ਇੰਸਟੀਚਿਊਟ ਬਾਰੇ ਸਾਜ਼ਿਸ਼ੀ ਸਿਧਾਂਤ ਦੀ ਹਮਾਇਤ ਕੀਤੀ ਸੀ।

ਸਿਹਤ ਸੰਗਠਨ ਦੀ ਟੀਮ ਦੇ ਮੈਂਬਰਾਂ ਨੇ ਵੂਹਾਨ ਇੰਸਟੀਚਿਊਟ ਦਾ ਦੌਰਾ ਕੀਤਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਿਹਤ ਸੰਗਠਨ ਦੀ ਟੀਮ ਦੇ ਮੈਂਬਰਾਂ ਨੇ ਵੂਹਾਨ ਇੰਸਟੀਚਿਊਟ ਦਾ ਦੌਰਾ ਕੀਤਾ

ਵਿਸ਼ਵ ਸਿਹਤ ਸੰਗਠਨ ਦੀ ਜਾਂਚ ਟੀਮ ਦੇ ਮੁਖੀ ਪੀਟਰ ਬੈਨ ਐਮਬਾਰੇਕ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਉੱਪਰ ਚੀਨ ਦੇ ਬਾਹਰੋਂ ਵੀ ਸਿਆਸੀ ਦਬਾਅ ਸੀ। ਫਿਰ ਵੀ ਉਹ ਟੀਮ ਦੀ ਮੂਲ ਰਿਪੋਰਟ ਵਿੱਚੋਂ ਕੁਝ ਵੀ ਹਟਾਉਣ ਲਈ ਝੁਕੇ ਨਹੀਂ ਹਨ।

ਉਨ੍ਹਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਟੀਮ ਨੂੰ ਆਊਟਬਰੇਕ ਵਿੱਚ ਵੂਹਾਨ ਦੀ ਕਿਸੇ ਲੈਬ ਦੀ ਭੂਮਿਕਾ ਦੇ ਕੋਈ ਸਬੂਤ ਨਹੀਂ ਮਿਲੇ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਬਿਲਕੁਲ ਸੰਭਵ ਸੀ ਕਿ ਵੂਹਾਨ ਵਿੱਚ ਕੇਸ 2019 ਦੇ ਅਕਤੂਬਰ ਜਾਂ ਨਵੰਬਰ ਵਿੱਚ ਹੀ ਹੋਣ। ਜਦਕਿ ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਵਾਇਰਸ ਦੀ ਇਤਲਾਹ ਤਿੰਨ ਜਨਵਰੀ 2020 ਨੂੰ ਦਿੱਤੀ ਸੀ, ਪਹਿਲੀ ਲਾਗ ਤੋਂ ਇੱਕ ਮਹੀਨਾ ਮਗਰੋਂ।

ਮੁੱਢ ਤੋਂ ਇਹੀ ਮੰਨਿਆ ਜਾ ਰਿਹਾ ਹੈ ਕਿ ਵਾਇਰਸ ਚੀਨ ਦੇ ਵੂਹਾਨ ਸ਼ਹਿਰ ਦੀ ਸਮੁੰਦਰੀ ਜੀਵਾਂ ਦੀ ਇੱਕ ਮਾਰਕੀਟ ਵਿੱਚੋਂ ਨਿਕਲਿਆ। ਜਿੱਥੇ ਕਿ ਵੱਡੇ ਪੱਧਰ ਤੇ ਜੰਗਲੀ ਅਤੇ ਸਮੁੰਦਰੀ ਜੀਵਾਂ ਦਾ ਗੈਰ-ਕਾਨੂੰਨੀ ਵਪਾਰ ਹੁੰਦਾ ਸੀ। ਵਾਇਰਸ ਦੇ ਫੁੱਟਣ ਤੋਂ ਬਾਅਦ ਮਾਰਕੀਟ ਨੂੰ ਬੰਦ ਕਰ ਦਿੱਤਾ ਗਿਆ ਸੀ।

ਪੂਰੀ ਦੁਨੀਆਂ ਵਿੱਚ ਕੋਰਨਾਵਾਇਰਸ ਨਾਲ 127 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ ਅਤੇ 27 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)