ਦਿਲਜਾਨ : ਮਰਹੂਮ ਗਾਇਕ ਦਾ ਨਾਂ ਦਿਲਜਾਨ ਕਿਵੇਂ ਪਿਆ ਸੀ ਤੇ ਗਾਇਕ ਸਲੀਮ ਨਾਲ ਕੀ ਰਿਸ਼ਤਾ ਸੀ
ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜੰਡਿਆਲਾ ਗੁਰੂ ਦੇ ਡੀਐੱਸਪੀ ਸੁਖਵਿੰਦਰਪਾਲ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਜਾਣਕਾਰੀ ਦਿੱਤੀ ਕਿ ਦਿਲਜਾਨ ਦੀ ਗੱਡੀ ਸਵੇਰੇ ਕਰੀਬ 3 ਵਜੇ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਉਨ੍ਹਾਂ ਨੇ ਅੱਗੇ ਦੱਸਿਆ, "ਦਿਲਜਾਨ ਅੰਮ੍ਰਿਤਸਰ ਤੋਂ ਕਰਤਾਰਪੁਰ ਜਾ ਰਹੇ ਸਨ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਕਰਤਾਰਪੁਰ ਦੇ ਚੈਰੀਟੇਬਲ ਹਸਪਤਾਲ ਵਿੱਚ ਪਹੁੰਚਾ ਦਿੱਤੀ ਗਈ ਹੈ।"
ਸੁਖਵਿੰਦਰਪਾਲ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਾਹਰੋਂ 5 ਅਪ੍ਰੈਲ ਨੂੰ ਆਉਣਗੇ ਅਤੇ ਉਨ੍ਹਾਂ ਨਾਲ ਗੱਲ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ-
ਉਨ੍ਹਾਂ ਨੇ ਕਿਹਾ, "ਹਾਦਸਾ ਜੰਡਿਆਲਾ ਗੁਰੂ ਨੇੜੇ ਵਾਪਰਿਆਂ ਪਰ ਹਾਦਸੇ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗਾ। ਰਾਹਗੀਰਾਂ ਨੇ ਗੱਡੀ ਨੂੰ ਦੇਖਿਆ ਤੇ ਪੁਲਿਸ ਨੂੰ ਕਾਲ ਕਰਕੇ ਹਸਪਤਾਲ ਉਨ੍ਹਾਂ ਨੂੰ ਪਹੁੰਚਿਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਮ੍ਰਿਤ ਐਲਾਨ ਦਿੱਤਾ।"
ਦਿਲਜਾਨ ਦੀ ਪਤਨੀ, ਬੇਟੀ, ਭੈਣ ਅਤੇ ਭਰਾ ਟੋਰੰਟੋ, ਕੈਨੇਡਾ ਰਹਿੰਦੇ ਹਨ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਸਸਕਾਰ ਕੀਤਾ ਜਾਵੇਗਾ।
ਮੈਡੀਕਲ ਅਫ਼ਸਰ ਡਾ. ਜਤਿੰਦਰ ਨੇ ਦੱਸਿਆ, "ਰਾਤੀ ਇੱਕ ਰੋਡ ਐਕਸੀਡੈਂਟ ਕੇਸ ਆਇਆ ਸੀ, ਜਿਸ ਨੂੰ ਕਈ ਸੱਟਾਂ ਲੱਗੀਆਂ ਸਨ। ਉਸ ਨੂੰ ਵੈਂਟੀਲੇਟਰ ਦੀ ਲੋੜ ਸੀ, ਜਿਸ ਕਾਰਨ ਉਨ੍ਹਾਂ ਅੰਮ੍ਰਿਤਸਰ ਰੇਫਰ ਕੀਤਾ ਗਿਆ।"
ਦਿਲਜਾਨ ਦੀ ਮੌਤ 'ਤੇ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਸੰਗੀਤ ਜਗਤ ਨੂੰ ਘਾਟਾ ਪੈ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਦਿਲਜਾਨ ਨੇ ਸੁਰ ਸ਼ੇਤਰ ਸੰਗੀਤਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। ਇਸ ਵਿੱਚ ਦੱਖਣੀ ਏਸ਼ੀਆ ਅਤੇ ਪਾਕਿਸਤਾਨ ਦੇ ਗਾਇਕਾਂ ਦਾ ਮੁਕਾਬਲਾ ਕਰਵਾਇਆ ਗਿਆ ਸੀ।
ਇਸ ਵਿੱਚ ਪਾਕਿਸਤਾਨ ਦੀ ਟੀਮ ਦੀ ਅਗਵਾਈ ਆਤਿਫ਼ ਅਸਲਮ ਨੇ ਕੀਤੀ ਸੀ ਅਤੇ ਭਾਰਤੀ ਟੀਮ ਦੀ ਹਿਮੇਸ਼ ਰੇਸ਼ਮੀਆ ਨੇ ਕੀਤੀ ਸੀ।
ਇਸ ਪ੍ਰੋਗਰਾਮ ਵਿੱਚ ਦਿਲਜਾਨ ਨੇ ਪਾਕਿਸਤਾਨ ਦੇ ਪ੍ਰਤੀਭਾਗੀ ਨਬੀਲ ਸ਼ੌਕਤ ਅਲੀ ਨੂੰ ਤਕੜੀ ਟੱਕਰ ਦਿੱਤੀ ਸੀ।
ਕਰੀਅਰ ਦੀ ਸ਼ੁਰੂਆਤ
33 ਸਾਲਾ ਦਿਲਜਾਨ ਨੇ ਆਪਣੇ ਬਚਪਨ ਤੋਂ ਹੀ ਸਕੂਲ-ਕਾਲਜ ਦੇ ਦਿਨਾਂ ਤੋਂ ਗਾਇਕੀ ਵਿੱਚ ਹਿੱਸਾ ਲੈਂਦੇ ਸੀ।
ਉਨ੍ਹਾਂ ਨੂੰ ਗੁੜਤੀ ਸੂਫ਼ੀ ਸੰਗੀਤ ਦੀ ਮਿਲੀ ਸੀ ਅਤੇ 2006-07 ਵਿਚ ਉਹ ਰਿਐਲਟੀ ਸ਼ੌਅ ਅਵਾਜ਼ ਪੰਜਾਬ ਦੀ ਦੇ ਰਨਰਅੱਪ ਵੀ ਸਨ।
ਇਹ ਉਹ ਪਲ਼ ਸਨ ਜਦੋਂ ਦਿਲਜਾਨ ਨੇ ਕੈਮਰੇ ਵਾਲੀ ਦੁਨੀਆਂ ਵਿਚ ਦਾਖਲੇ ਹੋ ਗਏ ਅਤੇ ਮੁੜਕੇ ਪਿੱਛੇ ਨਹੀਂ ਦੇਖਿਆ, 2012 ਵਿਚ ਦਿਲਜਾਨ ਨੇ ਸੁਰਕਸ਼ੇਤਰ ਰਿਐਲਟੀ ਸ਼ੌਅ ਜਿੱਤਿਆ ਅਤੇ ਦੁਨੀਆਂ ਪੱਧਰ ਉੱਤੇ ਆਪਣੀ ਪਛਾਣ ਬਣਾਈ।

ਤਸਵੀਰ ਸਰੋਤ, Diljaan/FB
ਇੱਕ ਇੰਟਰਵਿਊ ਵਿਚ ਦਿਲਜਾਨ ਨੇ ਆਪਣੇ ਬਾਰੇ ਦੱਸਿਆ ਸੀ , ''ਮੈਂ ਥੋੜਾ ਜਿਹਾ ਸੰਗਾਊ ਜਿਹਾ ਬੰਦਾ ਹਾਂ, ਘਰਦਿਆਂ ਦਾ ਲਾਡਲਾ ਜਿਹਾ ਪੁੱਤ। ਘਰ ਤੋਂ ਬਾਹਰ ਜ਼ਿਆਦਾ ਸਮਾਂ ਬਾਹਰ ਨਹੀਂ ਰਹਿੰਦਾ ਸੀ , ਨਾਨਕਿਆਂ ਤੋਂ ਵੀ ਇੱਕ ਦੋ ਦਿਨਾਂ ਵਿਚ ਹੀ ਮੁੜ ਆਉਂਦਾ ਸੀ।''
''ਸੁਰਕਸ਼ੇਤਰ ਸ਼ੋਅ ਵਿਚ ਮੈਂ ਪਹਿਲੀ ਵਾਰ ਘਰੋਂ ਬਾਹਰ ਇੰਨਾ ਲੰਮਾਂ ਸਮਾਂ ਰਿਹਾ ਸੀ। ਇਸ ਸ਼ੌ ਦੀ ਸ਼ੂਟਿੰਗ ਦੁਬਈ ਵਿਚ ਹੋਈ ਸੀ। ਘਰੋਂ ਬਾਹਰ ਰਹਿਣਾ ਔਖਾ ਸੀ।''
''ਸੁਰਕਸ਼ਤੇਰ ਲੋਕ ਗੀਤ ਥੀਮ ਵਿਚ ਜਦੋਂ ਮੈਂ ਨੇ ਸੋਹਣੀ ਮਹਿਵਾਲ ਦਾ ਕਿੱਸਾ ਗਾਇਆ ਸੀ ਤਾਂ ਆਸ਼ਾ ਭੋਸਲੇ ਰੋ ਪਏ ਸਨ।''
ਦਿਲਜਾਨ ਨੇ ਦੱਸਿਆ ਸੀ ਕਿ ਉਸ ਦਿਨ ਮੇਰਾ ਗਾਉਣਾ ਸਫ਼ਲ ਹੋ ਗਿਆ ਸੀ।
ਦਿਲਜਾਨ ਨਾਂ ਕਿਵੇਂ ਪਿਆ
ਦਿਲਜਾਨ ਨੇ ਇੱਕ ਹੋਰ ਇੰਟਰਵਿਊ ਵਿਚ ਦੱਸਿਆ ਸੀ, ਮੇਰਾ ਨਾਂ ਦਿਲਜਾਨ ਮੇਰੇ ਪਿਤਾ ਜੀ ਨੇ ਰੱਖਿਆ ਸੀ, ਉਹ ਸੰਗੀਤ ਦੇ ਰਸੀਏ ਸਨ ਅਤੇ ਮੈਨੂੰ ਗਾਇਕ ਬਣਾਉਣਾ ਉਨ੍ਹਾਂ ਦਾ ਮੇਰੇ ਬਚਪਨ ਤੋਂ ਹੀ ਸੁਪਨਾ ਸੀ।

ਤਸਵੀਰ ਸਰੋਤ, Diljaan/FB
ਦਿਲਜਾਨ ਨੇ ਦੱਸਿਆ ਸੀ, ਮੈਂ ਆਪਣੇ ਪਿਤਾ ਨੂੰ ਇੱਕ ਵਾਰ ਪੁੱਛਿਆ ਸੀ ਕਿ ਮੇਰਾ ਨਾਂ ਦਿਲਜਾਨ ਕਿਉਂ ਰੱਖਿਆ ਤਾਂ ਉਨ੍ਹਾਂ ਕਿਹਾ ਸੀ ਪਿਆਰ ਨਾਲ ਤਾਂ ਤੈਨੂੰ ਹਰ ਕੋਈ ਦਿਲਜਾਨ ਕਹੇਗਾ, ਪਰ ਹਮੇਸ਼ਾ ਤੁਹਾਨੂੰ ਪਿਆਰ ਕਰਨ ਵਾਲੇ ਨਹੀਂ ਮਿਲਦੇ, ਨਾਲ ਨਾਲ ਤੁਹਾਡੇ ਤੋਂ ਜਲਣ ਵਾਲੇ ਲੋਕ ਵੀ ਮਿਲਦੇ ਹਨ। ਕਹਿੰਦੇ ਜੇਕਰ ਤੇਰਾ ਹੋਈ ਹੇਟਰ (ਨਫ਼ਰਤ ਕਰਨ ਵਾਲਾ) ਤਾਂ ਉਹ ਵੀ ਪਹਿਲਾਂ ਉਹ ਤੈਨੂੰ ਦਿਲਜਾਨ ਕਹੇਗਾ ਅਤੇ ਫਿਰ ਨਫ਼ਰਤ ਕਰੇਗਾ।
ਦਿਲਜਾਨ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਸੋਝੀ ਸੰਭਲੀ ਉਦੋਂ ਤੋਂ ਉਹ ਸੰਗੀਤ ਸੁਣ ਤੇ ਗਾ ਰਹੇ ਸਨ। ਉਨ੍ਹਾਂ ਦੇ ਪਿਤਾ ਮਦਨ ਲਾਲ ਮਡਾਲ ਖੁਦ ਉਮਦਾ ਫਨਕਾਰ ਹਨ। ਜੋ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਅਤੇ ਉਲਤਾਦ ਗਾਇਕ ਪੂਰਨ ਸ਼ਾਹਕੋਟੀ ਦੇ ਸ਼ਾਗਿਰਦ ਹਨ।
ਉਨ੍ਹਾਂ ਦਾ ਸਬੰਧ ਪਟਿਆਲਾ ਸੰਗੀਤ ਘਰਾਣੇ ਨਾਲ ਸੀ। ਦਿਲਜਾਨ ਮੁਤਾਬਕ ਉਹ ਸਲੀਮ ਦੇ ਘਰ ਜਾਕੇ ਉਸਤਾਦ ਪੂਰਨ ਸ਼ਾਹਕੋਟੀ ਤੋਂ ਸੰਗੀਤ ਦਾ ਗੁਰ ਸਿੱਖਦੇ ਰਹੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













