ਪੱਛਮੀ ਬੰਗਾਲ ਚੋਣਾਂ: ਕੀ ਸਿਆਸੀ ਨਾਅਰਿਆਂ ਵਿਚਾਲੇ ਗੁਆਚ ਗਏ ਆਮ ਲੋਕਾਂ ਦੇ ਮੁੱਦੇ

ਤਸਵੀਰ ਸਰੋਤ, REUTERS/EPA
- ਲੇਖਕ, ਪ੍ਰਭਾਕਰ ਮਣੀ ਤਿਵਾ
- ਰੋਲ, ਕੋਲਕਾਤਾ ਤੋਂ ਬੀਬੀਸੀ ਲਈ
ਪੱਛਮ ਬੰਗਾਲ ਵਿੱਚ ਸ਼ਨੀਵਾਰ ਨੂੰ ਪਹਿਲੇ ਪੜਾਅ ਦੀਆਂ ਚੋਣਾਂ ਤੋਂ ਪਹਿਲਾਂ ਵੀਰਵਾਰ ਨੂੰ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦਾ ਹਾਈਵੋਲਟੇਜ ਚੋਣ ਪ੍ਰਚਾਰ ਕੁਝ ਥਮ ਗਿਆ।
ਇਸ ਗੇੜ ਵਿੱਚ ਦੋਵਾਂ ਪਾਰਟੀਆਂ ਦੇ ਚੋਣ ਪ੍ਰਚਾਰ ਦੌਰਾਨ ਖੇਲਾ ਹੋਬੇ ਅਤੇ ਇਲਜ਼ਾਮ ਤਰਾਸ਼ੀ ਦੇ ਰੌਲੇ ਵਿੱਚ ਆਮ ਲੋਕਾਂ ਨਾਲ ਜੁੜੇ ਮੁੱਦੇ ਹਾਸ਼ੀਏ ਉੱਪਰ ਹੀ ਰਹੇ।
ਪਹਿਲੇ ਗੇੜ ਵਿੱਚ ਪੂਰਬੀ ਅਤੇ ਪੱਛਮੀ ਮੇਦਿਨੀਪੁਰ ਤੋਂ ਇਲਾਵਾ ਬਾਂਕੁੜਾ, ਪੁਰਲੀਆ ਅਤੇ ਝਾੜਗ੍ਰਾਮ ਜ਼ਿਲ੍ਹਿਆਂ ਦੀਆਂ 30 ਸੀਟਾਂ ਲਈ ਵੋਟਾਂ ਪੈ ਰਹੀਆਂ ਹਨ।
ਇਹ ਵੀ ਪੜ੍ਹੋ:
ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵੀ ਜਿੱਥੋਂ ਤੱਕ ਇੱਕ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਲੈ ਕੇ ਮਿਥੁਨ ਚਕੱਰਵਰਤੀ ਨੇ ਤਾਬੜਤੋੜ ਰੈਲੀਆਂ ਕੀਤੀਆਂ ਤਾਂ ਦੂਜੇ ਪਾਸੇ ਟੀਐੱਮਸੀ ਦੀ ਸਟਾਰ ਪ੍ਰਚਾਰਕ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੈਲੀਕਾਪਟਰ ਅਤੇ ਵ੍ਹੀਲਚੇਅਰ ਦੇ ਸਹਾਰੇ ਚਾਰ ਰੈਲੀਆਂ ਨੂੰ ਸੰਬੋਧਿਤ ਕੀਤਾ।
ਪਹਿਲੇ ਦੌਰ ਵਿੱਚ ਜਿਨ੍ਹਾਂ ਸੀਟਾਂ ’ਤੇ ਵੋਟਾਂ ਪੈਣੀਆਂ ਹਨ, ਉਨ੍ਹਾਂ ਵਿੱਚ ਜੰਗਲ ਮਹਿਲ ਦੇ ਨਾਂਅ ਤੋਂ ਬਦਨਾਮ ਰਹੇ ਇਲਾਕੇ ਦੀਆਂ 23 ਸੀਟਾਂ ਹਨ।
ਬਾਕੀ ਸੱਤ ਸੀਟਾਂ ਪੂਰਬੀ ਮੇਦਿਨੀਪੁਰਿ ਵਿੱਚ ਹਨ। ਇਲਾਕੇ ਦੀਆਂ ਬਾਕੀ ਸੀਟਾਂ ਉੱਪਰ ਵੋਟਾਂ ਚੋਣਾਂ ਦੇ ਦੂਜੇ ਗੇੜ ਵਿੱਚ ਇੱਕ ਅਪਰੈਲ ਨੂੰ ਹੋਣਗੀਆਂ।
ਇਨ੍ਹਾਂ ਵਿੱਚੋਂ ਨੰਦੀਗ੍ਰਾਮ ਦੀ ਉਹ ਹਾਈਪ੍ਰੋਫਾਈਲ ਸੀਟ ਵੀ ਸ਼ਾਮਲ ਹੈ, ਜਿੱਥੇ ਮਮਤਾ ਬੈਨਰਜੀ ਦਾ ਮੁਕਾਬਲਾ ਕਦੇ ਆਪਣੇ ਸਭ ਤੋਂ ਨਜ਼ਦੀਕੀ ਰਹੇ ਸ਼ੁਭੇਂਦੂ ਅਧਿਕਾਰੀ ਨਾਲ ਹੈ।

ਤਸਵੀਰ ਸਰੋਤ, facebook
ਅਹਿਮ ਸੀਟਾਂ ਜਿਨ੍ਹਾਂ ’ਤੇ ਹੋਵੇਗੀ ਟੱਕਰ
ਇਸ ਗੇੜ ਦੀਆਂ ਸਭ ਤੋਂ ਅਹਿਮ ਸੀਟਾਂ ਵਿੱਚ ਪੁਰਲੀਆ ਤੋਂ ਇਲਾਵਾ ਬਾਂਕੁੜਾ ਦੀ ਛਾਤਨਾ ਸੀਟ ਅਤੇ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੀ ਖੜਗਪੁਰ ਅਤੇ ਪੂਰਬੀ ਮੇਦਿਨੀਪੁਰ ਦੀ ਮੇਦਿਨੀਪੁਰ ਸੀਟ ਸ਼ਾਮਲ ਹੈ।
ਪੁਰਲੀਆ ਅਤੇ ਛਾਤਨਾ ਦੀ ਅਹਿਮੀਅਤ ਇਸ ਲਈ ਜ਼ਿਆਦਾ ਹੈ ਕਿਉਂਕਿ ਸਾਲ 2016 ਦੀਆਂ ਚੋਣਾਂ ਵਿੱਚ ਜਿੱਥੇ ਹਾਰ-ਜਿੱਤ ਦਾ ਫ਼ਰਕ ਪੰਜ ਹਜ਼ਾਰ ਤੋਂ ਵੀ ਘੱਟ ਰਿਹਾ ਸੀ।
ਉਸ ਸਮੇ ਪੁਰਲੀਆ ਸੀਟ ਕਾਂਗਰਸ ਦੇ ਸੁਦੀਪ ਮੁਖਰਜੀ ਨੇ ਜਿੱਤੀ ਸੀ ਅਤੇ ਛਾਤਨਾ ਸੀਟ ਉੱਪਰ ਲੈਫ਼ਟ ਦੀ ਸਹਿਯੋਗੀ ਆਰਐੱਸਪੀ ਦਾ ਕਬਜ਼ਾ ਰਿਹਾ ਸੀ।
ਸਾਲ 2016 ਵਿੱਚ ਖੜਗਪੁਰ ਸੀਟ ਸੂਬੇ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਜਿੱਤੀ ਸੀ।
ਪਰ ਸਾਲ 2019 ਵਿੱਚ ਉਨ੍ਹਾਂ ਦੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਇੱਥੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਟੀਐੱਮਸੀ ਨੇ ਜਿੱਤ ਹਾਸਲ ਕੀਤੀ ਸੀ।
ਟੀਐੱਮਸੀ ਨੇ ਇਸ ਵਾਰ ਉੱਥੋਂ ਚੋਣਾਂ ਜਿੱਤਣ ਵਾਲੇ ਉਮੀਦਵਾਰ ਦਿਨੇਨ ਰਾਏ ਨੂੰ ਹੀ ਮੈਦਾਨ ਵਿੱਚ ਲਿਆਂਦਾ ਹੈ।
ਮੇਦਿਨੀਪੁਰ ਸੀਟ ’ਤੇ ਸਾਬਕਾ ਵਿਧਾਇਕ ਮੁਰਗੇਂਦਰ ਨਾਥ ਮਾਇਤੀ ਦੀ ਥਾਂ ਅਦਾਕਾਰ ਜੂਨ ਮਾਲਿਆ ਦੇ ਟੀਐੱਮਸੀ ਦੀ ਟਿਕਟ ਉੱਪਰ ਚੋਣ ਲੜਨ ਨਾਲ ਮੁਕਾਬਲਾ ਦਿਲਚਸਪ ਹੋ ਗਿਆ ਹੈ।
ਪਹਿਲੇ ਗੇੜ ਵਿੱਚ ਪੂਰਬੀ ਮੇਦਿਨੀਪੁਰ ਦੀਆਂ 16 ਵਿੱਚੋਂ ਸੱਤ, ਪੱਛਮੀ ਮੇਦਿਨੀਪੁਰ ਦੀਆਂ 15 ਵਿੱਚੋਂ ਛੇ ਅਤੇ ਬਾਂਕੁੜਾ ਦੀਆਂ 12 ਵਿੱਚੋਂ ਚਾਰ ਸੀਟਾਂ ਉੱਪਰ ਵੋਟਾਂ ਪੈਣੀਆਂ ਹਨ। ਜਦਕਿ ਪਰੁਲੀਆ ਦੀਆਂ ਸਾਰੀਆਂ ਨੌਂ ਅਤੇ ਝਾੜਗ੍ਰਾਮ ਦੀਆਂ ਸਾਰੀਆਂ ਸੀਟਾਂ ਉੱਪਰ ਇਸੇ ਗੇੜ ਵਿੱਚ ਵੋਟਾਂ ਪੈਣੀਆਂ ਹਨ।
ਫ਼ਿਲਹਾਲ ਇਸ ਗੇੜ ਦੀਆਂ 30 ਸੀਟਾਂ ਲਈ ਕੁੱਲ 191 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 21 ਔਰਤਾਂ ਹਨ। ਇਨ੍ਹਾਂ ਉਮੀਦਵਾਰਾਂ ਵਿੱਚੋਂ ਇੱਕ ਚੌਥਾਈ ਦੇ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ ਅਤੇ 19 ਤਾਂ ਕਰੋੜਪਤੀ ਵੀ ਹਨ।
ਪਹਿਲੇ ਗੇੜ ਵਿੱਚ ਉਮੀਦਵਾਰਾਂ ਦੀ ਔਸਤ ਜਾਇਦਾਦ ਲਗਭਗ 43.77 ਲੱਖ ਰੁਪਏ ਹੈ ਅਤੇ ਇਨ੍ਹਾਂ ਵਿੱਚੋਂ ਕਰੀਬ ਅੱਧੇ ਲੋਕ ਗਰੈਜੂਏਟ ਹਨ।

ਤਸਵੀਰ ਸਰੋਤ, SANJAY DAS
ਦੋਵੇਂ ਪੱਖਾਂ ਨੇ ਲਾਈ ਆਪਣੀ ਪੂਰੀ ਵਾਹ
ਅੰਕੜਿਆਂ ਦੇ ਲਿਹਾਜ਼ ਨਾਲ ਦੇਖੀਏ ਤਾਂ ਸਾਲ 2016 ਵਿੱਚ ਟੀਐੱਮਸੀ ਨੇ ਇਨ੍ਹਾਂ 30 ਸੀਟਾਂ ਵਿੱਚੋਂ 27 ਸੀਟਾਂ ਜਿੱਤੀਆਂ ਸਨ। ਉਸ ਸਮੇਂ ਕਾਂਗਰਸ ਨੂੰ ਦੋ ਅਤੇ ਆਰਐੱਸਪੀ ਨੂੰ ਇੱਕ ਸੀਟ ਮਿਲੀ ਸੀ।
ਹਾਲਾਂਕਿ ਇਸ ਵਾਰ ਸਮੀਕਰਣ ਬਦਲੇ ਹੋਏ ਦਿਸ ਰਹੇ ਹਨ। ਲੋਕ ਸਭਾ ਚੋਣਾਂ ਵਿੱਚ ਮਿਲੀ ਸਫ਼ਲਤਾ ਤੋਂ ਬਾਅਦ ਹੁਣ ਭਾਜਪਾ ਦੀਆਂ ਨਜ਼ਰਾਂ ਇਨ੍ਹਾਂ ਸੀਟਾਂ ਉੱਪਰ ਹਨ। ਪਾਰਟੀ ਦੇ ਚੋਣ ਪ੍ਰਚਾਰ ਤੋਂ ਵੀ ਇਹ ਸਮਝਣਾ ਮੁਸ਼ਕਲ ਨਹੀਂ ਹੈ ਕਿ ਉਸ ਨੇ ਇਸ ਇਲਾਕੇ ਵੀ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ-ਤਿੰਨ ਚੋਣ ਰੈਲੀਆਂ ਕੀਤੀਆਂ ਹਨ ਜਦਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੜਗਪੁਰ ਵਿੱਚ ਰੋਡ ਸ਼ੋਅ ਤੋਂ ਇਲਾਵਾ ਘੱਟੋ-ਘੱਟ ਅੱਠ ਰੈਲੀਆਂ ਨੂੰ ਸੰਬੋਧਿਤ ਕੀਤਾ ਹੈ।
ਉਨ੍ਹਾਂ ਤੋਂ ਇਲਾਵਾ ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਤੋਂ ਲੈ ਕੇ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੱਕ ਇਸ ਇਲਾਕੇ ਵਿੱਚ ਪ੍ਰਚਾਰ ਕਰ ਚੁੱਕੇ ਹਨ।
ਚੋਣ ਪ੍ਰਚਾਰ ਦੇ ਆਖ਼ਰੀ ਦਿਨ ਅਦਾਕਾਰ ਮਿਥੁਨ ਚੱਕਰਵਰਤੀ ਨੇ ਵੀ ਇੱਥੇ ਰੈਲੀਆਂ ਕੀਤੀਆਂ ਹਨ। ਦੂਜੇ ਪਾਸੇ ਇਕੱਲਿਆਂ ਮਮਤਾ ਬੈਨਰਜੀ ਨੇ ਅੱਧੇ ਦਰਜਨ ਤੋਂ ਵਧੇਰੇ ਰੈਲੀਆਂ ਕੀਤੀਆਂ ਹਨ।
ਟੀਐੱਮਸੀ ਨੇ ਇਨ੍ਹਾਂ 30 ਸੀਟਾਂ ਵਿੱਚੋਂ 29 ਉੱਪਰ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਜਯਪੁਰ ਸੀਟ ’ਤੇ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋ ਜਾਣ ਕਾਰਨ ਟੀਐੱਮਸੀ ਨੇ ਉੱਥੇ ਇੱਕ ਅਜ਼ਾਦ ਉਮੀਦਵਾਰ ਦੀ ਹਮਾਇਤ ਕਰਨ ਦਾ ਫ਼ੈਸਲਾ ਲਿਆ ਹੈ।

ਤਸਵੀਰ ਸਰੋਤ, SANJAY DAS
ਪਹਿਲੇ ਗੇੜ ਦੇ ਚੋਣ ਪ੍ਰਚਾਰ ਤੋਂ ਪਹਿਲਾਂ ਹੀ ਮਮਤਾ ਬੈਨਰਜੀ ਨੇ 'ਖੇਲਾ ਹੋਬੇ' ਭਾਵ 'ਖੇਡ ਹੋਵੇ' ਦਾ ਨਾਅਰਾ ਦਿੱਤਾ ਸੀ।
ਉਨ੍ਹਾਂ ਦਾ ਪੂਰਾ ਚੋਣ ਪ੍ਰਚਾਰ ਇਸੇ ਨਾਅਰੇ ਉੱਪਰ ਅਤੇ ਭਾਜਪਾ ਨੂੰ ਬਾਹਰੀ ਦੱਸਣ ਉੱਪਰ ਕੇਂਦਰਿਤ ਰਿਹਾ। ਦੂਜੇ ਪਾਸੇ ਭਾਜਪਾ ਨੇ ਇਸ ਨਾਅਰੇ ਨੂੰ ਬੁਨਿਆਦ ਬਣਾ ਕੇ ਉਨ੍ਹਾਂ ਉੱਪਰ ਤਿੱਖੇ ਹਮਲੇ ਕੀਤੇ।
ਬੁੱਧਵਾਰ ਨੂੰ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਕਾਂਥੀ ਵਿੱਚ ਆਪਣੀ ਆਖ਼ਰੀ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,"ਖੇਲ ਹੋਵੇ ਪਰ ਵਿਕਾਸ ਦਾ ਖੇਲ ਹੋਵੇ। ਮਮਤਾ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।" ਅਮਿਤ ਸ਼ਾਹ ਸਮੇਤ ਦੂਜੇ ਆਗੂ ਵੀ ਕਹਿੰਦੇ ਰਹੇ ਹਨ ਕਿ "ਖੇਲਾ ਨਹੀਂ ਹੋਵੇਗਾ ਸਗੋਂ ਇਸ ਵਾਰ ਖੇਲਾ ਖ਼ਤਮ ਹੋਵੇਗਾ।"
ਮਮਤਾ ਬੈਨਰਜੀ ਵੀ ਮੋੜਵੇਂ ਹਮਲੇ ਕਰਦੇ ਰਹੇ ਹਨ।
ਬੁੱਧਵਾਰ ਨੂੰ ਆਪਣੀ ਰੈਲੀ ਵਿੱਚ ਉਨ੍ਹਾਂ ਨੇ ਕਿਹਾ,"ਪ੍ਰਧਾਨ ਮੰਤਰੀ ਦੀ ਕੁਰਸੀ ਲਈ ਮੇਰੇ ਮਨ ਵਿੱਚ ਇੱਜ਼ਤ ਸੀ ਪਰ ਮੈਂ ਪ੍ਰਧਾਨ ਮੰਤਰੀ ਮੋਦੀ ਵਰਗਾ ਝੂਠ ਬੋਲਣ ਵਾਲਾ ਨਹੀਂ ਦੇਖਿਆ।"

ਤਸਵੀਰ ਸਰੋਤ, REUTERS/RUPAK DE CHOWDHURI
'ਪ੍ਰਚਾਰ ਵਿੱਚ ਨਹੀਂ ਦਿਖੇ ਲੋਕਾਂ ਦੇ ਮੁੱਦੇ'
ਸੀਨੀਅਰ ਪੱਤਰਕਾਰ ਪੁਲਕੇਸ਼ ਘੋਸ਼ ਕਹਿੰਦੇ ਹਨ,"ਪਹਿਲੇ ਗੇੜ ਦੇ ਚੋਣ ਪ੍ਰਚਾਰ ਵਿੱਚ ਖੇਲਾ ਹੋਬੇ ਅਤੇ ਇਲਜ਼ਾਮ ਤਰਾਸ਼ੀ ਦੇ ਰੌਲੇ ਵਿੱਚ ਆਮ ਲੋਕਾਂ ਦੇ ਮੁੱਦੇ ਗਾਇਬ ਹੀ ਰਹੇ।"
"ਪ੍ਰਧਾਨ ਮੰਤਰੀ ਅਤੇ ਮਮਤਾ ਦੋਵਾਂ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਵਿਕਾਸ ਯੋਜਨਾਵਾਂ ਦੇ ਰਾਹੀਂ ਇਲਾਕੇ ਵਿੱਚ ਅਤੇ ਪੂਰੇ ਬੰਗਾਲ ਦਾ ਮੁਹਾਂਦਰਾ ਬਦਲਣ ਦਾ ਦਾਅਵਾ ਤਾਂ ਕਰਦੇ ਰਹੇ ਪਰ ਹੁਣ ਲੋਕ ਇਨ੍ਹਾਂ ਦਾਅਵਿਆਂ ਦੀ ਸਚਾਈ ਸਮਝ ਗਏ ਹਨ।"
ਸਿਆਸੀ ਵਿਸ਼ਲੇਸ਼ਕ ਪ੍ਰੋਫ਼ੈਲਰ ਸਮੀਰਨ ਪਾਲ ਕਹਿੰਦੇ ਹਨ," ਪਹਿਲੇ ਗੇੜ ਤੋਂ ਪਹਿਲਾਂ ਦਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਇੱਕ-ਦੂਜੇ ਉੱਪਰ ਹਮਲੇ ਕਰਨ ਦਾ ਮਿਸ਼ਨਰਿਹਾ। ਇਸਨ ਆਮ ਲੋਕਾਂ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ ਹੈ।"
"ਇਹੀ ਕਾਰਨ ਹੈ ਕਿ ਲੋਕ ਇਸ ਵਾਰ ਖੁੱਲ੍ਹ ਕੇ ਬੋਲ ਨਹੀਂ ਰਹੇ ਹਨ। ਲੋਕਾਂ ਦੀ ਇਹ ਚੁੱਪੀ ਕੀ ਕਰੇਗੀ। ਇਸ ਵਾਰੇ ਕੁਝ ਕਹਿਣਾ ਫ਼ਿਲਹਾਲ ਮੁਸ਼ਕਲ ਹੋਵੇਗਾ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












