ਬਾਟਲਾ ਹਾਊਸ ਪੁਲਿਸ ਮੁਕਾਬਲਾ ਮਾਮਲੇ ਵਿੱਚ ਆਰਿਜ਼ ਖ਼ਾਨ ਨੂੰ ਫਾਸੀ ਦੀ ਸਜ਼ਾ

ਬਾਟਲਾ ਹਾਊਸ

ਤਸਵੀਰ ਸਰੋਤ, Getty Images

ਬਾਟਲਾ ਹਾਊਸ ਪੁਲਿਸ ਮੁਕਾਬਲੇ ਦੌਰਾਨ ਇੰਸਪੈਕਟਰ ਦੇ ਕਤਲ ਦੇ ਦੋਸ਼ੀ ਪਾਏ ਗਏ ਆਰਿਜ਼ ਖ਼ਾਨ ਨੂੰ ਦਿੱਲੀ ਦੀ ਅਦਾਲਤ ਨੇ ਫਾਸੀ ਦੀ ਸਜ਼ਾ ਸੁਣਾਈ ਹੈ।

ਦਿੱਲੀ ਦੀ ਸਾਕੇਤ ਕੋਰਟ ਦੋਸ਼ੀ ਨੂੰ ਆਰਿਜ਼ ਨੂੰ 11 ਲੱਖ ਦਾ ਜੁਰਮਾਨਾ ਵੀ ਲਾਇਆ ਹੈ। ਇਸ ਵਿਚ 10 ਲੱਖ ਰੁਪਏ ਇੰਸਪੈਕਟਰ ਮੋਹਨ ਲਾਲ ਸ਼ਰਮਾਂ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ।

ਸਰਕਾਰੀ ਵਕੀਲ ਏਟੀ ਅੰਸਾਰੀ ਵਕੀਲ ਨੇ ਕਿਹਾ, ''ਮੈਨੂੰ ਸੰਤੁਸ਼ਟੀ ਹੈ ਕਿ ਆਖ਼ਰਕਾਰ ਅਦਾਲਤ ਨੇ ਇੱਕ ਬਹਾਦਰ ਪੁਲਿਸ ਅਫ਼ਸਰ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਹੈ. ਇਸ ਵਿਚ ਅਦਾਲਤ ਜਿੰਨੀ ਵਧ ਤੋਂ ਵਧ ਸਜ਼ਾ ਦੇ ਸਕਦੀ ਸੀ, ਉਹ ਫਾਸੀ ਦੀ ਸਜ਼ਾ ਦਿੱਤੀ ਗਈ ਹੈ।''

ਪਿਛਲੇ ਸੋਮਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਬ-ਇੰਸਪੈਕਟਰ ਮੋਹਨ ਚੰਦ ਸ਼ਰਮਾਂ ਦੇ ਕਤਲ ਦੇ ਮਾਮਲੇ ਵਿਚ ਆਰਿਜ਼ ਖ਼ਾਨ ਅਤੇ ਉਸਦੇ ਸਾਥੀਆਂ ਨੂੰ ਦੋਸ਼ੀ ਮੰਨਿਆ ਸੀ।

ਇਹ ਵੀ ਪੜ੍ਹੋ ;

ਕੀ ਹੈ ਬਾਟਲਾ ਕੇਸ

ਸਿਤੰਬਰ 2008 ਵਿਚ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਦੇ ਬਾਟਲਾ ਹਾਊਸ ਇਲਾਕੇ ਵਿਚ ਦਿੱਲੀ ਪੁਲਿਸ ਅਤੇ ਕੱਟੜਪੰਥੀ ਸੰਗਠਨ ਇੰਡੀਅਨ ਮੁਜਾਹਦੀਨ ਨਾਲ ਸਬੰਧਤ ਲੋਕਾਂ ਵਿਚਾਲੇ ਪੁਲਿਸ ਮੁਕਾਬਲਾ ਹੋਇਆ ਸੀ।

ਇਹ ਪੁਲਿਸ ਮੁਕਾਬਲਾ ਦਿੱਲੀ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ 6 ਦਿਨ ਬਾਅਦ ਹੋਇਆ ਸੀ। ਇਨ੍ਹਾਂ ਧਮਾਕਿਆਂ ਵਿਚ 26 ਜਣਿਆਂ ਦੀ ਜਾਨ ਗਈ ਸੀ।

ਇਸ ਪੁਲਿਸ ਮੁਕਾਬਲੇ ਦੌਰਾਨ ਸਬ-ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਮੌਤ ਹੋ ਗਈ ਸੀ ਜਦਕਿ ਉਸਦੇ ਦੋ ਸਾਥੀ ਜ਼ਖ਼ਮੀ ਹੋ ਗਏ ਸਨ।

ਇਸ ਦੌਰਾਨ ਆਰਿਜ਼ ਖ਼ਾਨ ਫਰਾਰ ਹੋ ਗਿਆ ਅਤੇ 10 ਫਰਬਰੀ 2018 ਵਿਚ ਉਸ ਨੂੰ ਨੇਪਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

"ਸੁਣਵਾਈ ਦੇ ਦੌਰਾਨ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਯਾਦਵ ਨੇ ਕਿਹਾ ਇਹ ਸਾਬਿਤ ਹੋ ਚੁੱਕਾ ਹੈ ਕਿ ਖਾਨ ਅਤੇ ਉਸਦੇ ਸਾਥੀਆਂ ਨੇ ਹਥਿਆਰਾਂ ਨਾਲ ਗੋਲੀਆਂ ਚਲਾਈਆਂ, ਜਿਸ ਦੌਰਾਨ ਇੰਸਪੈਕਟਰ ਸ਼ਰਮਾ ਦੀ ਮੌਤ ਹੋਈ।"

2013 ਵਿਚ ਆਰਿਜ਼ ਦੇ ਸਾਥੀ ਸ਼ਹਿਜ਼ਾਦ ਅਹਿਮਦ ਨੂੰ ਬਟਲਾ ਹਾਊਸ ਮੁਕਾਬਲੇ ਵਿਚ ਦੋਸ਼ੀ ਪਾਇਆ ਗਿਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਦੇ ਦੋ ਹੋਰ ਸਾਥੀ ਆਤਿਫ਼ ਅਮੀਨ ਅਤੇ ਮੁਹੰਮਦ ਸਾਜ਼ਿਦ ਵੀ ਇਸ ਮੁਕਾਬਲੇ ਵਿਚ ਮਾਰੇ ਗਏ ਸਨ।

ਮੁਹਿਮ ਸੈਫਡ ਨੂੰ ਘਟਨਾ ਵਾਲੀ ਥਾਂ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)