ਦਿਸ਼ਾ ਰਵੀ ਬਾਰੇ ਅਨਿਲ ਵਿਜ ਦੇ ਕਿਹੜੇ ਵਿਵਾਦਿਤ ਟਵੀਟ ਨੂੰ ਟਵਿੱਟਰ ਨੇ ਹਟਾਉਣ ਤੋਂ ਮਨ੍ਹਾ ਕਰ ਦਿੱਤਾ

ਤਸਵੀਰ ਸਰੋਤ, Facebook
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੇ ਵਿਵਾਦਿਤ ਟਵੀਟ 'ਤੇ ਟਵਿੱਟਰ ਨੇ ਆਪਣੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਸ ਵਿੱਚ ਅਜਿਹਾ ਕੁਝ ਨਹੀਂ ਹੈ ਜਿਸ ਨੂੰ ਹਟਾਇਆ ਜਾਵੇ।
ਅਨਿਲ ਵਿਜ ਨੇ ਸੋਮਵਾਰ ਨੂੰ ਇੱਕ ਟਵੀਟ ਕਰਕੇ ਕਿਹਾ ਸੀ, "ਦੇਸ ਵਿਰੋਧ ਦੇ ਬੀਜ ਜਿਸ ਦੇ ਦਿਮਾਗ ਵਿੱਚ ਹੋਵੇ ਉਸ ਦਾ ਸਮੂਲ ਨਾਸ਼ ਕਰ ਦੇਣਾ ਚਾਹੀਦਾ ਹੈ ਫਿਰ ਭਾਵੇਂ ਉਹ #ਦਿਸ਼ਾ_ਰਵੀ ਹੋਵੇ ਜਾਂ ਕੋਈ ਹੋਰ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸ ਟਵੀਟ ਕਾਰਨ ਅਨਿਲ ਵਿਜ ਦੀ ਕਾਫੀ ਆਲੋਚਨਾ ਹੋਈ ਹੈ।
ਇਹ ਵੀ ਪੜ੍ਹੋ:
ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਟੂਲਕਿੱਟ ਮਾਮਲੇ ਦਾ ਹਵਾਲਾ ਦਿੰਦਿਆਂ ਟਵੀਟ ਕਰਕੇ ਕਿਹਾ, "ਇਸ ਤਰ੍ਹਾਂ ਦੇ ਟਵੀਟ ਸਾਡੇ ਲੋਕਤੰਤਰ ਲਈ ਕਾਫ਼ੀ ਖ਼ਤਰਨਾਕ ਹਨ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਅਨਿਲ ਵਿਜ ਨੇ ਆਪਣੇ ਵਿਵਾਦਿਤ ਟਵੀਟ 'ਤੇ ਟਵਿੱਟਰ ਦੇ ਨੋਟੀਫਿਕੇਸ਼ਨ ਦਾ ਸਕਰੀਨਸ਼ੌਟ ਸ਼ੇਅਰ ਕੀਤਾ ਹੈ ਜਿਸ ਵਿੱਚ ਟਵਿੱਟਰ ਨੇ ਆਪਣਾ ਪੱਖ ਰੱਖਿਆ ਹੈ।
ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਬਾਰੇ ਪੁਲਿਸ ਦੇ ਦਾਅਵੇ
ਦਿੱਲੀ ਪੁਲਿਸ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਸ਼ੇਅਰ ਕੀਤੀ ਗਈ ਸੀ ਤੇ ਉਸ ਵਿੱਚ ਖਾਲਿਸਤਾਨੀ ਪੱਖੀ ਲਿਟਰੇਚਰ ਤੇ ਕੂੜ ਪ੍ਰਚਾਰ ਦੀ ਸਮੱਗਰੀ ਸੀ।
ਦਿੱਲੀ ਪੁਲਿਸ ਨੇ ਕਿਹਾ ਹੈ ਕਿ ਟੂਲਕਿੱਟ ਵਿੱਚ ਕਈ ਹਾਈਪਰਲਿੰਕਸ ਸਨ ਜੋ ਉਨ੍ਹਾਂ ਸਾਹਿਤ ਵੱਲ ਲੈ ਜਾਂਦੇ ਸਨ ਜੋ ਖਾਲਿਸਤਾਨੀ ਪੱਖੀ ਹਨ। ਇਸ ਦਸਤਾਵੇਜ਼ ਨੂੰ ਪਬਲਿਕ ਵਿੱਚ ਸ਼ੇਅਰ ਨਹੀਂ ਕਰਨਾ ਸੀ ਪਰ ਗਲਤੀ ਨਾਲ ਇਸ ਨੂੰ ਸ਼ੇਅਰ ਕਰ ਦਿੱਤਾ ਗਿਆ।
ਦਿਸ਼ਾ ਤੇ ਉਸ ਦੇ ਸਾਥੀਆਂ ਦਾ ਮੰਤਵ ਕੌਮਾਂਤਰੀ ਹਸਤੀਆਂ ਨੂੰ ਇਸ ਮੁਹਿੰਮ ਨਾਲ ਜੋੜਨਾ ਸੀ।
ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ ਆਫ਼ ਪੁਲਿਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, "ਇਸ ਟੂਲਕਿੱਟ ਦੀ ਪੜਤਾਲ ਕੀਤੀ ਗਈ ਅਤੇ ਇਸ ਟੂਲਕਿੱਟ ਗੂਗਲ ਡੌਕੂਮੈਂਟ ਦੀ ਸੰਪਾਦਕ ਨਿਕੀਤਾ ਜੈਕਬ ਵਿਰੁੱਧ ਅਦਾਲਤ ਤੋਂ ਸਰਚ ਵਾਰੰਟ ਜਾਰੀ ਕਰਵਾ ਕੇ ਕੇਸ ਦੀ ਇੱਕ ਟੀਮ ਨੂੰ ਮੁੰਬਈ ਭੇਜਿਆ ਗਿਆ ਅਤੇ ਤਲਾਸ਼ੀ ਦੌਰਾਨ ਇੱਕ ਲੈਪਟਾਪ ਤੇ ਦੋ ਆਈ-ਫ਼ੋਨ ਮਿਲੇ।"
"ਨਿਕੀਤਾ ਜੈਕਬ ਤੇ ਉਸ ਦੇ ਸਾਥੀ ਸ਼ਾਂਤਨੂ ਤੇ ਦਿਸ਼ਾ, ਸ਼ਾਂਤਨੂ ਦੇ ਈ-ਮੇਲ ਜੋ ਇਸ ਟੂਲਕਿੱਟ ਨਾਲ ਜੁੜਿਆ ਹੈ ਰਾਹੀਂ ਕੰਮ ਕਰਦੇ ਸਨ ਅਤੇ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਹੈ।"
"ਫ਼ੋਨ ਤੋਂ ਮਿਲੀ ਜਾਣਕਾਰੀ ਤੋਂ ਸਾਫ਼ ਹੁੰਦਾ ਹੈ ਕਿ ਟੂਲਕਿੱਟ ਨੂੰ ਅੱਗੇ ਸਾਂਝਾ ਕੀਤਾ ਗਿਆ ਅਤੇ ਦਿਸ਼ਾ ਨੇ ਟੈਲੀਗ੍ਰਾਮ ਰਾਹੀਂ ਗ੍ਰੇਟਾ ਥਨਬਰਗ ਨੂੰ ਟੂਲਕਿੱਟ ਭੇਜੀ ਹੈ।"
ਪੁਲਿਸ ਦਾ ਕਹਿਣਾ ਹੈ ਕਿ ਅਜੇ ਨਿਕਿਤਾ ਤੇ ਸ਼ਾਂਤਨੂੰ ਦੀ ਭਾਲ ਜਾਰੀ ਹੈ।
ਦਿਸ਼ਾ ਲਈ ਵਕੀਲ ਮੌਜੂਦ ਸੀ-ਪੁਲਿਸ
ਦਿੱਲੀ ਪੁਲਿਸ ਦੀ ਸਾਈਬਲ ਸੈੱਲ ਵਿੱਚ ਜੁਆਇੰਟ ਪੁਲਿਸ ਕਮਿਸ਼ਨਰ ਪ੍ਰੇਮਨਾਥ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਹੋਈ ਹੈ।
ਉਨ੍ਹਾਂ ਕਿਹਾ, "ਦਿਸ਼ਾ ਨੂੰ 13 ਫਰਵਰੀ ਨੂੰ ਬੈਂਗਲੁਰੂ ਤੋਂ ਮਾਤਾ ਅਤੇ ਸਥਾਨਕ ਐੱਸਐੱਚਓ ਦੀ ਮੌਜੂਦਗੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪਰਿਵਾਰ ਅਤੇ ਉਨ੍ਹਾਂ ਦੇ ਵਕੀਲ ਅਭਿਸ਼ਕ ਸੇਖੜੀ ਨੂੰ ਦੱਸਿਆ ਗਿਆ ਮੁਲਜ਼ਮ ਨੂੰ ਦਿੱਲੀ ਲੈ ਕੇ ਜਾਇਆ ਜਾ ਰਿਹਾ ਹੈ।"
ਦਿੱਲੀ ਲਿਆ ਕੇ ਪ੍ਰਕਿਰਿਆ ਮੁਤਾਬਕ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਕੋਰਟ ਵਿੱਚ ਪੇਸ਼ ਕੀਤਾ ਗਿਆ।
ਕੋਰਟ ਵਿੱਚ ਮੁਲਜ਼ਮ ਪੱਖ ਲਈ ਵਕੀਲ ਸੀ ਅਤੇ ਇਹ ਗੱਲ ਕੋਰਟ ਦੇ ਆਰਡਰ ਵਿੱਚ ਵੀ ਮੌਜੂਦ ਹੈ।
ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਇਸ ਟੂਲਕਿੱਟ ਪਿੱਛੇ ਕਥਿਤ ਖਾਲਿਸਤਾਨ ਪੱਖੀ ਜਥੇਬੰਦੀ ਪੋਇਟਿਕ ਜਸਟਿਸ ਫਾਊਂਡੇਸ਼ਨ ਦਾ ਹੱਥ ਹੋਣ ਦਾ ਇਲਜ਼ਾਮ ਲਗਾਇਆ ਤੇ ਉਸ ਦੇ ਮੁਖੀ ਮੋ ਧਾਲੀਵਾਲ ਦਾ ਵੀ ਜ਼ਿਕਰ ਦੀਤਾ।
6 ਫਰਵਰੀ ਨੂੰ ਜਾਰੀ ਇਕ ਬਿਆਨ ਵਿੱਚ ਪੋਇਟਿਕ ਜਸਟਿਸ ਫਾਊਂਡੇਸ਼ਨ ਇਹ ਕਹਿ ਚੁੱਕਿਆ ਹੈ ਕਿ ਉਨ੍ਹਾਂ ਦਾ ਨਫ਼ਰਤ ਫੈਲਾਉਣ ਦਾ ਕੋਈ ਵੀ ਇਰਾਦਾ ਨਹੀਂ ਰਿਹਾ ਹੈ ਤੇ ਉਹ ਮਨੁੱਖੀ ਹੱਕਾਂ ਦਾ ਸਮਰਥਨ ਹਮੇਸ਼ਾ ਕਰਦੇ ਹਨ।
ਪ੍ਰਿਅੰਕਾ ਨੇ ਮੋਦੀ ’ਤੇ ਚੁੱਕੇ ਸਵਾਲ
ਬਿਜਨੌਰ ਵਿੱਚ ਇੱਕ ਸੰਬੋਧਨ ਦੌਰਾਨ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ, ''ਮੈਂ ਕਦੇ-ਕਦੇ ਇਹ ਸੋਚਦੀ ਹਾਂ ਕਿ ਲੋਕਾਂ ਨੇ ਮੋਦੀ ਨੂੰ ਦੂਜੀ ਵਾਰ ਕਿਉਂ ਚੁਣਿਆ। ਲੋਕਾਂ ਨੇ ਸ਼ਾਇਦ ਇਸ ਲਈ ਚੁਣਿਆ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਉਮੀਦ ਅਤੇ ਭਰੋਸਾ ਸੀ ਕਿ ਮੋਦੀ ਉਨ੍ਹਾਂ ਲਈ ਕੰਮ ਕਰਨਗੇ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਪ੍ਰਿਅੰਕਾ ਨੇ ਅੱਗੇ ਕਿਹਾ, ''ਪਹਿਲੀਆਂ ਚੋਣਾਂ ਦੌਰਾਨ ਬਹੁਤ ਕੁਝ ਕਿਹਾ ਗਿਆ। ਦੂਜੀ ਵਾਰੀ ਉਨ੍ਹਾਂ ਕਿਸਾਨਾਂ, ਬੇਰੁਜ਼ਗਾਰੀ ਅਤੇ ਹੋਰ ਮੁੱਦਿਆਂ ਉੱਤੇ ਗੱਲ ਕੀਤੀ। ਪਰ ਹੋਇਆ ਕੀ? ਕੁਝ ਵੀ ਨਹੀਂ।''

ਤਸਵੀਰ ਸਰੋਤ, ANI
ਵਟਸਐਪ ਨੂੰ ਨਿੱਜਤਾ ਮਾਮਲੇ 'ਚ ਸੁਪਰੀਮ ਕੋਰਟ ਦਾ ਨੋਟਿਸ
ਭਾਰਤ ਦੀ ਸੁਪਰੀਮ ਕੋਰਟ ਨੇ ਵਟਸਐਪ ਦੀ ਨਿੱਜਤਾ ਪੌਲਿਸੀ 'ਚ ਪਿਛਲੇ ਮਹੀਨੇ ਕੀਤੇ ਗਏ ਬਦਲਾਅ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਕੰਪਨੀ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ।
ਚੀਫ਼ ਜਸਟਿਸ ਐਸ ਏ ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਯੂਜ਼ਰਜ਼ ਦੇ ਡਾਟਾ ਨੂੰ ਦੂਜੀ ਕੰਪਨੀਆਂ ਦੇ ਨਾਲ ਸਾਂਝਾ ਕਰਨ ਦੇ ਇਲਜ਼ਾਮਾਂ ਨੂੰ ਦੇਖਦਿਆਂ ਲੋਕਾਂ ਦੀ ਨਿੱਜਤਾ ਦੀ ਰੱਖਿਆ ਲਾਜ਼ਮੀ ਹੋਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images
ਬੈਂਚ ਨੇ ਕਿਹਾ ਕਿ ਨਾਗਰਿਕਾਂ ਨੂੰ ਆਪਣੀ ਪ੍ਰਾਈਵੇਸੀ ਖ਼ਤਮ ਹੋਣ ਦਾ ਖ਼ਦਸ਼ਾ ਹੈ ਅਤੇ ਲੋਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀਆਂ ਚੈਟਸ ਅਤੇ ਡਾਟਾ ਦੂਜਿਆਂ ਨਾਲ ਸ਼ੇਅਰ ਕੀਤੇ ਜਾ ਰਹੇ ਹਨ। ਅਦਾਲਤ ਨੇ ਕਿਹਾ ਕਿ ਸਾਨੂੰ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ 'ਵਟਸਐਪ ਸੁਨੇਹਿਆਂ ਦੀ ਲੜੀ ਨੂੰ ਜ਼ਾਹਰ ਕਰਦਾ ਹੈ।'
ਅਦਾਲਤ ਨੇ ਫੇਸਬੁੱਕ ਅਤੇ ਵਟਸਐਪ ਦੇ ਵਕੀਲਾਂ ਨੂੰ ਕਿਹਾ, ''ਦੋ ਜਾਂ ਤਿੰਨ ਟ੍ਰਿਲਿਅਨ ਦੀ ਕੰਪਨੀਆਂ ਹੋਣਗੀਆਂ ਪਰ ਲੋਕਾਂ ਨੂੰ ਪੈਸੇ ਤੋਂ ਵੱਧ ਆਪਣੀ ਨਿੱਜਤਾ ਪਿਆਰੀ ਹੁੰਦੀ ਹੈ। ਇਸ ਦੀ ਰੱਖਿਆ ਕਰਨਾ ਸਾਡਾ ਫ਼ਰਜ਼ ਹੈ।''
ਚੀਫ਼ ਜਸਟਿਸ ਨੇ ਉਨ੍ਹਾਂ ਨੂੰ ਕਿਹਾ, ''ਅਸੀਂ ਤੁਹਾਨੂੰ ਉਹੀ ਕਹਿ ਰਹੇ ਹਾਂ ਜੋ ਅਸੀਂ ਸੁਣਿਆ ਅਤੇ ਪੜ੍ਹਿਆ ਹੈ। ਲੋਕ ਸੋਚਦੇ ਹਨ ਕਿ ਜੇ ਏ ਨੇ ਬੀ ਨੂੰ ਮੈਸੇਜ ਭੇਜਿਆ ਤੇ ਬੀ ਨੇ ਸੀ ਨੂੰ ਤਾਂ ਫੇਸਬੁੱਕ ਨੂੰ ਇਸ ਪੂਰੀ ਲੜੀ ਦੀ ਜਾਣਕਾਰੀ ਹੁੰਦੀ ਹੈ।''
ਗੁਜਰਾਤ ਦੇ CM ਰੂਪਾਣੀ ਕੋਵਿਡ ਪੌਜ਼ੀਟਿਵ
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਕੋਵਿਡ ਟੈਸਟ ਵਿੱਚ ਪੌਜ਼ੀਟਿਵ ਪਾਏ ਗਏ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਇੱਕ ਦਿਨ ਪਹਿਾਂ ਉਹ ਵਡੋਦਰਾ 'ਚ ਆਉਂਦੀਆਂ ਸਥਾਨਕ ਚੋਣਾਂ ਨਾਲ ਜੁੜੀ ਇੱਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ ਜਿਸ ਦੌਰਾਨ ਉਹ ਸਟੇਜ 'ਤੇ ਹੀ ਲੜਖੜਾਉਂਦੇ ਹੋਏ ਡਿੱਗਣ ਲੱਗੇ ਸਨ।
ਉੱਥੋਂ ਹੀ ਉਨ੍ਹਾਂ ਨੂੰ ਮੁੱਢਲੀ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਸੀ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














