ਅਮਰੀਕਾ ਨੇ ਭਾਰਤ ਦੇ ਖੇਤੀ ਕਾਨੂੰਨਾਂ ਦੀ ਹਮਾਇਤ ਵਿੱਚ ਕੀ ਕਿਹਾ - ਪ੍ਰੈੱਸ ਰਿਵੀਊ

ਬਾਇਡਨ

ਤਸਵੀਰ ਸਰੋਤ, Reuters

ਕੌਮਾਂਤਰੀ ਪੱਧਰ ਦੀਆਂ ਉਘੀਆਂ ਹਸਤੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਉੱਪਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਿਆਂ ਉੱਪਰ ਬੈਠੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰੇ ਜਾਣ ਤੋਂ ਬਾਅਦ ਅਮਰੀਕਾ ਦੇ ਬਾਇਡਨ ਪ੍ਰਸ਼ਾਸਨ ਨੇ ਪਹਿਲੀ ਵਾਰ ਇਸ ਬਾਰੇ ਆਪਣੀ ਕੂਟਨੀਤਿਕ ਪ੍ਰਤੀਕਿਰਿਆ ਦਿੱਤੀ ਹੈ।

ਭਾਰਤ ਸਰਕਾਰ ਵੱਲੋਂ ਵਿਦੇਸ਼ੀ ਹਸਤੀਆਂ ਵੱਲੋਂ ਕਾਨੂੰਨਾਂ ਖ਼ਿਲਾਫ਼ ਬੋਲੇ ਜਾਣ ਨੂੰ ਭਾਰਤ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲ ਕਿਹਾ ਗਿਆ ਸੀ।

ਇਹ ਵੀ ਪੜ੍ਹੋ:

ਦਿ ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਅਮਰੀਕਾ ਨੇ ਕਿਹਾ ਹੈ ਕਿ ਅਮਰੀਕਾ ਪੱਖਾਂ ਵਿੱਚ ਵਖਰੇਵਿਆਂ ਨੂੰ ਉਤਸ਼ਾਹਿਤ ਕਰਦਾ ਹੈ ਜੋ ਕਿ ਗੱਲਬਾਤ ਨਾਲ ਸੁਲਝਾਏ ਜਾਣੇ ਚਾਹੀਦੇ ਹਨ। ਬਾਇਡਨ ਪ੍ਰਸ਼ਾਸਨ ਨੇ "ਭਾਰਤੀ ਮੰਡੀਆਂ ਦੀ ਕੁਸ਼ਲਤਾ ਸੁਧਾਰਨ ਵਾਲੇ ਅਤੇ ਨਿੱਜੀ ਖੇਤਰ ਦੇ ਪੂੰਜੀ ਨਿਵੇਸ਼ ਨੂੰ ਖਿੱਚਣ ਵਾਲੇ ਕਦਮਾਂ ਦਾ ਸਵਾਗਤ ਕੀਤਾ।"

ਭਾਰਤ ਸਰਕਾਰ ਵੱਲੋਂ ਤੁਰੰਤ ਹੀ ਇਨ੍ਹਾਂ ਟਿੱਪਣੀਆਂ ਨੂੰ ਤਿੰਨ ਖੇਤੀ ਕਾਨੂੰਨਾ ਦੀ ਹਮਾਇਤ ਵਜੋਂ ਪੇਸ਼ ਕੀਤਾ ਗਿਆ। ਭਾਰਤ ਨੇ 26 ਜਨਵਰੀ ਦੀ ਘਟਨਾ ਨੂੰ ਅਮਰੀਕਾ ਦੀ ਕੈਪੀਟਲ ਹਿੱਲ ਬਿਲਡਿੰਗ ਉੱਪਰ ਹਮਲੇ ਦੇ ਸਮਾਨ ਦੱਸਿਆ।

ਐੱਫਆਈਆਰ ਟੂਲਕਿਟ ਬਣਾਉਣ ਵਾਲਿਆਂ 'ਤੇ ਦੇਸ਼ਧ੍ਰੋਹ ਦਾ ਕੇਸ

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੀ ਗਰੇਟਾ ਥਨਬਰਗ ਕੌਣ ਹੈ

ਦਿੱਲੀ ਪੁਲਿਸ ਦੇ ਸਾਈਬਰ-ਕ੍ਰਾਈਮ ਸੈੱਲ ਨੇ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਵੱਲੋਂ ਟਵਿੱਟਰ 'ਤੇ ਸਾਂਝੀ ਕੀਤੀ ਗਈ ਟੂਲਕਿੱਟ ਤਿਆਰ ਕਰਨ ਵਾਲਿਆਂ ਖ਼ਿਲਾਫ਼ "ਦੇਸ਼ਧ੍ਰੋਹ","ਸਾਜ਼ਿਸ਼" ਅਤੇ "ਨਫ਼ਰਤ ਉਤਸ਼ਾਹਿਤ ਕਰਨ" ਦੇ ਇਲਜ਼ਾਮਾਂ ਤਹਿਤ ਐੱਫ਼ਆਈਆਰ ਦਰਜ ਕੀਤੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖਬਰ ਮੁਤਾਬਕ 18 ਸਾਲਾ ਗਰੇਟਾ ਨੇ ਬੁੱਧਵਾਰ ਨੂੰ ਅਸਲੀ ਟਵੀਟ ਡਿਲੀਟ ਕਰ ਦਿੱਤੀ ਅਤੇ ਬੁੱਧਵਾਰ ਦੀ ਰਾਤ ਇੱਕ ਨਵੀਂ ਟੂਲਕਿੱਟ ਸ਼ਾਂਝੀ ਕੀਤੀ।

ਕ੍ਰਾਈਮ ਬਰਾਂਚ ਦੇ ਸਪੈਸ਼ਲ ਸੀਪੀ ਪ੍ਰਵੀਰ ਰੰਜਨ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਵਿੱਚ ਦਿੱਤਾ ਘਟਨਾਕ੍ਰਮ ਅਤੇ 26 ਜਨਵਰੀ ਦੀਆਂ ਘਟਨਾਵਾਂ "ਖ਼ਾਲਿਸਤਾਨ ਪੱਖੀ ਸੰਗਠਨ" ਪੋਇਟਿਕ ਜਸਟਿਸ ਵੱਲੋਂ ਤਿਆਰ ਟੂਲਕਿੱਟ ਦੀ "ਨਕਲ" ਸੀ ਜਿਸ ਨੂੰ ਕਿ ਗਰੇਟਾ ਵੱਲੋਂ ਟਵੀਟ ਕੀਤਾ ਗਿਆ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

20% ਭਾਰਤੀਆਂ ਵਿੱਚ ਕੋਰੋਨਾ ਐਟੀਬਾਡੀਜ਼

ਕੋਰੋਨਾ

ਤਸਵੀਰ ਸਰੋਤ, Getty Images

ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਕਰਵਾਏ ਗਏ ਤੀਜੇ ਸੀਰਮੋਲੋਜੀਕਲ ਸਰਵੇ ਮੁਤਾਬਕ ਦਸੰਬਰ ਦੇ ਅੱਧ ਤੱਕ ਦੇਸ਼ ਦੀ ਬਾਲਗ ਵਸੋਂ ਦੇ ਪੰਜਵੇਂ ਹਿੱਸੇ ਤੋਂ ਜ਼ਿਆਦਾ ਨੂੰ ਕਿਸੇ ਨਾ ਕਿਸੇ ਸਮੇਂ ਕੋਰੋਨਾ ਹੋਇਆ ਸੀ।

ਦਿ ਟਾਈਮਜ਼ ਆਫ਼ ਇੰਡੀਆ ਦੀ ਵੈਬਸਾਈਟ ਮੁਤਾਬਕ ਇਸ ਤੀਜੇ ਸਰਵੇ ਦੌਰਾਨ ਪਾਇਆ ਗਿਆ ਕਿ ਐਂਟੀਬਾਡੀਜ਼ ਦੀ ਵਿਆਪਕਤਾ ਦੂਜੇ ਸੀਰੋ ਸਰਵੇ ਦੇ ਮੁਕਾਬਲੇ ਜੋ ਕਿ ਅਗਸਤ ਵਿੱਚ ਹੋਇਆ ਸੀ 7.1 % ਵਧੇਰੇ ਹੈ। ਜਦਕਿ ਪਹਿਲਾ ਸੀਰੋ ਸਰਵੇ ਜੋ ਕਿ ਅਪਰੈਲ ਵਿੱਚ ਕੀਤਾ ਗਿਆ ਸੀ ਵਿੱਚ ਐਂਟੀਬਾਡੀਜ਼ ਦੀ ਵਿਆਪਕਤਾ ਮਹਿਜ਼ 0.7% ਸੀ।

ਇਹ ਐਂਟੀ ਬਾਡੀਜ਼ ਔਰਤਾਂ ਅਤੇ ਅਲੱੜ੍ਹਾਂ ਵਿੱਚ ਸਭ ਤੋਂ ਵਧੇਰੇ ਪਾਈਆਂ ਗਈਆਂ ਹਨ। ਇਸ ਤੋਂ ਬਾਅਦ ਸ਼ਹਿਰਾਂ ਦੇ ਝੁੱਗੀ ਬਸਤੀ ਅਤੇ ਗੈਰ-ਝੁੱਗੀ ਬਸਤੀ ਖੇਤਰਾਂ ਵਿੱਚ ਪੇਂਡੂ ਖੇਤਰਾਂ ਦੇ ਮੁਕਾਬਲੇ ਜ਼ਿਆਦਾ ਦੇਖਿਆ ਗਿਆ। ਸਿਹਤ ਵਕਰਕਰਾਂ ਵਿੱਚ ਇਸ ਦੀ ਵਿਆਪਕਤਾ 26.6% ਦੇਖੀ ਗਈ।

ਸੀਬੀਆਈ ਨੇ ਬੇਅਦਬੀ ਕਾਂਡ ਜਾਂਚ ਦੀਆਂ ਫਾਈਲਾਂ ਪੰਜਾਬ ਪੁਲਿਸ ਨੂੰ ਸੌਂਪੀਆਂ

ਵੀਡੀਓ ਕੈਪਸ਼ਨ, ਬਰਗਾੜੀ ਬੇਅਦਬੀ ਕਾਂਡ ਦਾ 2015 ਤੋਂ ਜੂਨ 2019 ਤੱਕ ਦਾ ਘਟਨਾਕ੍ਰਮ

ਪੰਜਾਬ ਸਰਕਾਰ ਵੱਲੋਂ ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 2015 ਦੇ ਬੇਅਦਬੀ ਮਾਮਲਿਆਂ ਦੀ ਜਾਂਚ ਨਾਲ ਜੁੜੇ ਦਸਤਾਵੇਜ਼ ਅਤੇ ਫਾਈਲਾਂ ਸੀਬੀਆਈ ਵੱਲੋਂ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਹ ਅਮਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਿੱਥੀ ਡੈਡਲਾਈਨ ਤੋਂ ਕੁਝ ਘਾਂਟੇ ਪਹਿਲਾਂ ਨੇਪਰੇ ਚਾੜ੍ਹਿਆ ਗਿਆ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)