ਕਿਸਾਨ ਅੰਦੋਲਨ ਦੀ ਟੂਲਕਿੱਟ ਮਾਮਲੇ ’ਚ 22 ਸਾਲਾ ਦਿਸ਼ਾ ਰਵੀ ਗ੍ਰਿਫ਼ਤਾਰ, ਪੁਲਿਸ ਨੇ ਇਹ ਇਲਜ਼ਾਮ ਲਗਾਏ

ਦਿਸ਼ਾ ਰਵੀ

ਤਸਵੀਰ ਸਰੋਤ, FB/Disha Ravi

ਤਸਵੀਰ ਕੈਪਸ਼ਨ, ਦਿਸ਼ਾ ਰਵੀ

ਦਿੱਲੀ ਪੁਲਿਸ ਨੇ 22 ਸਾਲਾ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿਸ਼ਾ ਦੀ ਗ੍ਰਿਫ਼ਤਾਰੀ 13 ਫਰਵਰੀ ਨੂੰ ਬੰਗਲੁਰੂ ਤੋਂ ਹੋਈ ਹੈ।

ਆਪਣੀ ਪਸੰਦੀਦਾ ਭਾਰਤੀ ਖਿਡਾਰਨ ਨੂੰ ਚੁਣਨ ਲਈ CLICK HERE
Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਦਿੱਲੀ ਪੁਲਿਸ ਨੇ ਇਲਜ਼ਾਮ ਲਗਾਇਆ ਹੈ ਕਿ ਦਿਸ਼ਾ ਰਵੀ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਬਣਾਉਣ ਤੇ ਉਸ ਦੀ ਪ੍ਰਚਾਰ ਕਰਨ ਦੀ ਅਹਿਮ ਸਾਜ਼ਿਸ਼ਕਰਤਾ ਹੈ।

ਦਿੱਲੀ ਪੁਲਿਸ ਨੇ ਇਲਜ਼ਾਮ ਲਗਾਇਆ ਕਿ ਕਿ ਦਿਸ਼ਾ ਵੱਲੋਂ ਇੱਕ ਵੱਟਸਐਪ ਗਰੁੱਪ ਬਣਾਇਆ ਗਿਆ ਸੀ ਤਾਂ ਜੋ ਟੂਲਕਿੱਟ ਡਾਕਿਊਮੈਂਟ ਨੂੰ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ:

ਦਿੱਲੀ ਪੁਲਿਸ ਨੇ ਆਪਣੇ ਇਲਜ਼ਾਮਾਂ 'ਚ ਅੱਗੇ ਕਿਹਾ ਕਿ ਦਿਸ਼ਾ ਰਵੀ ਤੇ ਉਸ ਦੇ ਸਾਥੀਆਂ ਨੇ ਖਾਲਿਸਤਾਨੀ ਪੱਖੀ 'ਪੋਇਟਿਕ ਜਸਟਿਸ ਫਾਉਂਡੇਸ਼ਨ' ਨਾਲ ਮਿਲ ਕੇ ਭਾਰਤ ਸਰਕਾਰ ਖਿਲਾਫ਼ ਗਲਤ ਭਾਵਨਾ ਫੈਲਾਉਣ ਦੀ ਕੋਸ਼ਿਸ਼ ਕੀਤੀ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਇਹ ਟੂਲਕਿੱਟ ਓਹੀ ਹੈ ਜਿਸ ਨੂੰ ਸਵੀਡਨ ਦੀ ਮੰਨੀ-ਪ੍ਰਮੰਨੀ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਨੇ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ''ਜੇ ਤੁਸੀਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਟੂਲਕਿੱਟ ਦੀ ਮਦਦ ਲੈ ਸਕਦੇ ਹੋ।''

ਦਿੱਲੀ ਪੁਲਿਸ ਨੇ ਚਾਰ ਫ਼ਰਵਰੀ ਦੀ ਆਪਣੀ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਸੀ ਕਿ ਇਹ ਟੂਲਕਿੱਟ ਖ਼ਾਲਿਸਤਾਨ ਪੱਖੀ ਪੋਇਟਿਕ ਜਸਟਿਸ ਫਾਊਂਡੇਸ਼ਨ ਨੇ ਬਣਾਈ ਹੈ। ਇਸ ਨੂੰ ਪਹਿਲਾਂ ਅਪਲੋਡ ਕੀਤਾ ਗਿਆ ਤੇ ਫਿਰ ਕੁਝ ਦਿਨਾਂ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ ਗਿਆ।"

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਜ਼ਿਕਰਯੋਗ ਹੈ ਕਿ ਭਾਜਪਾ ਸ਼ੁਰੂ ਤੋਂ ਕਹਿ ਰਹੀ ਹੈ ਕਿ ਕਿਸਾਨ ਅੰਦੋਲਨ ਇੱਕ ਵਿਧੀਬੱਧ ਪ੍ਰੋਗਰਾਮ ਹੈ ਜਿਸ ਪਿੱਛੇ ਖ਼ਾਲਿਸਤਾਨ ਪੱਖੀਆਂ ਦਾ ਹਿੱਸਾ ਹੈ।

ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੀ ਨਖੇਧੀ ਕਿਸ ਨੇ ਕੀਤੀ

ਉਧਰ ਕੋਇਲੇਸ਼ਨ ਫੌਰ ਐਨਵਾਇਰਮੈਂਟਲ ਜਸਟਿਸ ਇਨ ਇੰਡੀਆ ਨੇ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਉੱਤੇ ਬਿਆਨ ਜਾਰੀ ਕੀਤਾ ਹੈ।

ਉਨ੍ਹਾਂ ਲਿਖਿਆ ਹੈ ਕਿ ਨੌਜਵਾਨ ਵਾਤਾਵਰਨ ਆਗੂਆਂ, ਜਿੰਨ੍ਹਾਂ ਉੱਤੇ ਦੇਸ਼ ਨੂੰ ਮਾਣ ਹੋਣਾ ਚਾਹੀਦਾ ਹੈ...ਉਹ ਕੇਂਦਰ ਸਰਕਾਰ ਦੇ ਕਿਸਾਨ ਅੰਦੋਲਨ ਨੂੰ ਢਾਹ ਲਗਾਉਣ ਦੀਆਂ ਕੋਸ਼ਿਸ਼ਾਂ ਵਿੱਚ ਮੌਜੂਦਾ ਪੀੜਤ ਹਨ।

ਦਿਸ਼ਾ ਨੂੰ ਕਿਸਾਨਾਂ ਦੇ ਹੱਕ ਵਿੱਚ ਟੂਲਕਿੱਟ ਸਾਂਝੀ ਕੀਤੇ ਜਾਣ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ, ਇਸ ਟੂਲਕਿੱਟ ਨੂੰ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਨੇ ਸਾਂਝਾ ਕੀਤਾ ਸੀ।

ਪੰਜ ਦਿਨਾਂ ਦੀ ਪੁਲਿਸ ਹਿਰਾਸਤ

ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਦਿਸ਼ਾ ਰਵੀ ਨੂੰ ਪੰਜ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਰੱਖਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਪੁਲਿਸ ਨੇ ਉਨ੍ਹਾਂ ਦੇ ਮੋਬਾਈਲ ਫੋਨ ਤੇ ਲੈਪਟੌਪ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤਾਂ ਜੋ ਉਸ ਦੀ ਜਾਂਚ ਕੀਤੀ ਜਾ ਸਕੇ।

ਕੁਝ ਦਿਨਾਂ ਪਹਿਲਾਂ ਦਿੱਲੀ ਪੁਲਿਸ ਨੇ ਕਿਹਾ ਸੀ ਕਿ ਉਹ ਟੂਲਕਿਟ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਜਾਣਕਾਰੀ ਜੁਟਾਉਣ ਲਈ ਗੂਗਲ ਨਾਲ ਸੰਪਰਕ ਕਰੇਗੀ।

ਸ਼ੁਰੂਆਤ ਵਿੱਚ ਇਹ ਅਫ਼ਵਾਹ ਫੈਲੀ ਸੀ ਕਿ ਦਿੱਲੀ ਪੁਲਿਸ ਨੇ ਆਪਣੀ ਐਫਆਈਆਰ ਵਿੱਚ ਗਰੇਟਾ ਥਨਬਰਗ ਦਾ ਵੀ ਨਾਂ ਸ਼ਾਮਿਲ ਕੀਤਾ ਗਿਆ ਹੈ ਪਰ ਬਾਅਦ ਵਿੱਚ ਪੁਲਿਸ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਐੱਫਆਈਆਰ ਵਿੱਚ ਕਿਸੇ ਦਾ ਨਾਂ ਸ਼ਾਮਿਲ ਨਹੀਂ ਹੈ ਬਲਕਿ ਐੱਫਆਈਆਰ ਬੇਨਾਮ ਲੋਕਾਂ ਖਿਲਾਫ਼ ਦਰਜ ਕਰਵਾਈ ਗਈ ਹੈ।

ਟੂਲਕਿੱਟ ਆਖ਼ਰ ਹੁੰਦੀ ਕੀ ਹੈ?

ਮੌਜੂਦਾ ਸਮੇਂ ਵਿੱਚ ਦੁਨੀਆਂ ਦੇ ਵੱਖੋ-ਵੱਖ ਹਿੱਸਿਆਂ ਵਿੱਚ ਜੋ ਵੀ ਅੰਦੋਲਨ ਹੁੰਦੇ ਹਨ, ਭਾਵੇਂ ਉਹ ਬਲੈਕ ਲਾਈਵਸ ਮੈਟਰ ਹੋਵੇ, ਅਮਰੀਕਾ ਦਾ 'ਐਂਟੀ ਲੌਕਡਾਊਨ ਪ੍ਰੋਟੈਸਟ' ਹੋਵੇ ਜਾਂ ਵਾਤਾਵਰਨ ਸਬੰਧੀ ਤਬਦੀਲੀ ਨਾਲ ਜੁੜਿਆ ਕਲਾਈਮੇਟ ਸਟਰਾਈਕ ਕੈਂਪੇਨ ਹੋਵੇ ਜਾਂ ਕੋਈ ਹੋਰ ਦੂਜਾ ਅੰਦੋਲਨ।

ਗਰੇਟਾ ਥਨਬਰਗ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਗਰੇਟਾ ਥਨਬਰਗ

ਇਨ੍ਹਾਂ ਸਾਰੀਆਂ ਥਾਵਾਂ ਉੱਪਰ ਅੰਦੋਲਨ ਨਾਲ ਜੁੜੇ ਲੋਕ ਕੁਝ 'ਐਕਸ਼ਨ ਪੁਆਇੰਟ' ਬਣਾਉਂਦੇ ਹਨ।

ਮਤਲਬ ਕੁਝ ਅਜਿਹੀਆਂ ਗੱਲਾਂ ਦੀ ਵਿਉਂਤ ਕਰਦੇ ਹਨ ਜੋ ਅੰਦੋਲਨ ਨੂੰ ਅੱਗੇ ਵਧਾਉਣ ਲਈ ਕੀਤੀਆਂ ਜਾ ਸਕਦੀਆਂ ਹਨ।

ਜਿਸ ਦਸਤਾਵੇਜ਼ ਵਿੱਚ ਇਨ੍ਹਾਂ ਐਕਸ਼ਨ ਪੁਆਇੰਟਾਂ ਨੂੰ ਦਰਜ ਕੀਤਾ ਜਾਂਦਾ ਹੈ, ਉਸ ਨੂੰ ਟੂਲਕਿੱਟ ਕਹਿੰਦੇ ਹਨ।

ਇਸ ਸ਼ਬਦ ਦੀ ਵਰਤੋਂ ਸੋਸ਼ਲ ਮੀਡੀਆ ਦੇ ਪ੍ਰਸੰਗ ਵਿੱਚ ਵਧੇਰੇ ਹੁੰਦੀ ਹੈ। ਇਸ ਵਿੱਚ ਸੋਸ਼ਲ ਮੀਡੀਆ ਤੋਂ ਇਲਾਵਾ ਜ਼ਮੀਨੀ ਪੱਧਰ 'ਤੇ ਸਮੂਹਿਕ ਪ੍ਰਦਰਸ਼ਨ ਕਰਨ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ।

ਟੂਲਕਿੱਟ ਅਕਸਰ ਉਨ੍ਹਾਂ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਮੌਜੂਦਗੀ ਅੰਦੋਲਨ ਦਾ ਅਸਰ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।

ਅਜਿਹੇ ਵਿੱਚ ਜੇ ਟੂਲਕਿੱਟ ਨੂੰ ਕਿਸੇ ਅੰਦੋਲਨ ਦਾ ਅਹਿਮ ਹਿੱਸਾ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ।

ਟੂਲਕਿੱਟ ਨੂੰ ਤੁਸੀਂ ਕੰਧਾਂ ਉੱਪਰ ਲਾਏ ਜਾਣ ਵਾਲੇ ਉਨ੍ਹਾਂ ਪੋਸਟਰਾਂ ਦਾ ਸੁਧਰਿਆ ਤੇ ਆਧੁਨਿਕ ਰੂਪ ਕਹਿ ਸਕਦੇ ਹੋ, ਜਿਨ੍ਹਾਂ ਦੀ ਵਰਤੋਂ ਕਈ ਸਾਲਾਂ ਤੋਂ ਅੰਦੋਲਨ ਕਰਨ ਵਾਲੇ ਲੋਕ ਜਾਂ ਸੱਦਾ ਦੇਣ ਲਈ ਕਰਦੇ ਆ ਰਹੇ ਹਨ।

ਸੋਸ਼ਲ ਮੀਡੀਆ ਅਤੇ ਮਾਰਕਟਿੰਗ ਦੇ ਮਾਹਰਾਂ ਦੇ ਮੁਤਾਬਕ, ਇਸ ਦਸਤਾਵੇਜ਼ ਦਾ ਮੁੱਖ ਮਕਸਦ ਲੋਕਾਂ (ਅੰਦੋਲਨ ਦੇ ਹਮਾਇਤੀਆਂ) ਵਿੱਚ ਤਾਲਮੇਲ ਕਾਇਮ ਕਰਨਾ ਹੁੰਦਾ ਹੈ।

ਟੂਲਕਿੱਟ ਵਿੱਚ ਆਮ ਤੌਰ 'ਤੇ ਇਹ ਦੱਸਿਆ ਜਾਂਦਾ ਹੈ ਕਿ ਲੋਕ ਕੀ ਲਿਖ ਸਕਦੇ ਹਨ, ਕਿਹੜੇ ਹੈਸ਼ਟੈਗ ਵਰਤ ਸਕਦੇ ਹਨ। ਕਿਸ-ਕਿਸ ਸਮੇਂ ਟਵੀਟ ਕਰਨ ਨਾਲ ਸਭ ਤੋਂ ਜ਼ਿਆਦਾ ਫਾਇਦਾ ਮਿਲੇਗਾ, ਕਿਨ੍ਹਾਂ ਲੋਕਾਂ ਨੂੰ ਟਵੀਟ ਜਾਂ ਫੇਸਬੁੱਕ ਪੋਸਟਾਂ ਵਿੱਚ ਸ਼ਾਮਲ ਕਰਨ (ਮੈਨਸ਼ਨ) ਨਾਲ ਫ਼ਾਇਦਾ ਮਿਲੇਗਾ।

ਜਾਣਕਾਰਾਂ ਮੁਤਾਬਕ ਇਸ ਦਾ ਅਸਰ ਇਹ ਹੁੰਦਾ ਹੈ ਕਿ ਇੱਕ ਹੀ ਸਮੇਂ ਲੋਕਾਂ ਦੇ ਐਕਸ਼ਨ ਨਾਲ ਕਿਸੇ ਅੰਦੋਲਨ ਦੀ ਮੌਜੂਦਗੀ ਦਰਜ ਹੁੰਦੀ ਹੈ। ਇਸ ਨਾਲ ਅੰਦੋਲਨ ਸੋਸ਼ਲ ਮੀਡੀਆ ਦੇ ਟਰੈਂਡਸ ਵਿੱਚ ਆਉਂਦਾ ਹੈ ਤੇ ਫਿਰ ਲੋਕਾਂ ਦਾ ਧਿਆਨ ਇਸ ਵੱਲ ਜਾਂਦਾ ਹੈ।

ਸਿਰਫ਼ ਅੰਦੋਲਨਕਾਰੀ ਹੀ ਨਹੀਂ ਸਗੋਂ ਸਿਆਸੀ ਪਾਰਟੀਆਂ, ਵੱਡੀਆਂ ਕੰਪਨੀਆਂ ਅਤੇ ਹੋਰ ਸਮਾਜਿਕ ਸਮੂਹ ਵੀ ਕਈ ਮੌਕਿਆਂ ਉੱਪਰ ਅਜਿਹੀਆਂ ਟੂਲਕਿੱਟਾਂ ਦੀ ਵਰਤੋਂ ਕਰਦੇ ਹਨ।

ਇਸ ਟੂਲਕਿੱਟ ਵਿੱਚ ਕੀ ਹੈ?

ਤਿੰਨ ਪੰਨਿਆਂ ਦੀ ਇਸ ਟੂਲਕਿੱਟ ਵਿੱਚ ਸਭ ਤੋਂ ਉੱਪਰ ਇੱਕ ਸੰਖੇਪ ਨੋਟ ਲਿਖਿਆ ਹੋਇਆ ਹੈ। ਜਿਸ ਦੇ ਮੁਤਾਬਕ,"ਇਹ ਇੱਕ ਦਸਤਾਵੇਜ਼ ਹੈ ਜੋ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੋਂ ਗੈਰ-ਜਾਣੂ ਲੋਕਾਂ ਨੂੰ ਖੇਤੀ ਖੇਤਰ ਦੀ ਵਰਤਮਾਨ ਸਥਿਤੀ ਅਤੇ ਕਿਸਾਨਾਂ ਦੇ ਮੌਜੂਦਾ ਧਰਨਿਆਂ ਬਾਰੇ ਜਾਣਕਾਰੀ ਦਿੰਦਾ ਹੈ।"

ਟੂਲਕਿੱਟ ਦਾ ਪਹਿਲਾ ਪੰਨਾ

ਤਸਵੀਰ ਸਰੋਤ, TOOLKIT

ਤਸਵੀਰ ਕੈਪਸ਼ਨ, ਟੂਲਕਿੱਟ ਦਾ ਪਹਿਲਾ ਪੰਨਾ

ਨੋਟ ਵਿੱਚ ਲਿਖਿਆ ਗਿਆ ਹੈ,"ਇਸ ਟੂਲਕਿੱਟ ਦਾ ਮਕਸਦ ਲੋਕਾਂ ਨੂੰ ਇਹ ਦੱਸਣਾ ਹੈ ਕਿ ਉਹ ਕਿਵੇਂ ਆਪਣੇ ਵਿਵੇਕ ਦੀ ਵਰਤੋਂ ਕਰਦੇ ਹੋਏ ਕਿਸਾਨਾਂ ਦੀ ਹਿਮਾਇਤ ਕਰ ਸਕਦੇ ਹਨ।"

ਇਸ ਨੋਟ ਤੋਂ ਬਾਅਦ ਟੂਲਕਿੱਟ ਵਿੱਚ ਭਾਰਤੀ ਖੇਤੀ ਖੇਤਰ ਦੀ ਮੌਜੂਦਾ ਸਥਿਤੀ ਉੱਪਰ ਗੱਲ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਭਾਰਤ ਵਿੱਚ ਛੋਟੇ ਅਤੇ ਮੱਧਮ ਕਿਸਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਅਤੇ ਉਨ੍ਹਾਂ ਦੀ ਸਥਿਤੀ ਖ਼ਰਾਬ ਹੈ।

ਟੂਲਕਿੱਟ ਵਿੱਚ ਕਿਸਾਨਾਂ ਨੂੰ "ਭਾਰਤੀ ਆਰਥਿਕਤਾ ਦੀ ਰੀੜ੍ਹ" ਦੱਸਿਆ ਗਿਆ ਹੈ। ਲਿਖਿਆ ਗਿਆ ਹੈ, "ਇਤਿਹਾਸਕ ਰੂਪ ਤੋਂ ਹਾਸ਼ੀਏ ਵਿੱਚ ਖੜ੍ਹੇ ਇਨ੍ਹਾਂ ਕਿਸਾਨਾਂ ਦਾ ਪਹਿਲਾਂ ਸਮਾਂਤੀ ਜ਼ਿਮੀਂਦਾਰਾਂ ਨੇ ਸ਼ੋਸ਼ਣ ਕੀਤਾ।

ਉਸ ਤੋਂ ਬਾਅਦ ਬਸਤੀਵਾਦੀਆਂ ਨੇ ਅਤੇ ਫਿਰ 1990 ਦੇ ਦਹਾਕੇ ਵਿੱਚ ਲਿਆਦੀਆਂ ਗਈਆਂ ਵਿਸ਼ਵੀਕਰਣ ਅਤੇ ਉਦਾਰੀਕਰਨ ਦੀਆਂ ਨੀਤੀਆਂ ਨੇ ਇਨ੍ਹਾਂ ਦਾ ਲੱਕ ਤੋੜਿਆ। ਇਸ ਦੇ ਬਾਵਜੂਦ, ਅੱਜ ਵੀ ਕਿਸਾਨ "ਭਾਰਤੀ ਆਰਥਿਕਤਾ ਦੀ ਰੀੜ੍ਹ" ਹਨ।

ਟੂਲਕਿੱਟ ਵਿੱਚ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਏ ਭਾਰਤੀ ਕਿਸਾਨਾਂ ਦਾ ਵੀ ਜ਼ਿਕਰ ਹੈ। ਇਸ ਦੇ ਨਾਲ ਹੀ ਖੇਤੀ ਖੇਤਰ ਦੇ ਨਿੱਜੀਕਰਨ ਨੂੰ ਪੂਰੀ ਦੁਨੀਆਂ ਦੀ ਸਮੱਸਿਆ ਦੱਸਿਆ ਗਿਆ ਹੈ।

ਗਰੇਟਾ ਥਨਬਰਗ

ਤਸਵੀਰ ਸਰੋਤ, Getty Images

ਇਸ ਤੋਂ ਬਾਅਦ ਟੂਲਕਿੱਟ ਵਿੱਚ ਲਿਖਿਆ ਗਿਆ ਹੈ,"ਲੋਕ ਫੌਰੀ ਤੌਰ 'ਤੇ ਇਸ ਬਾਰੇ ਕੀ ਕਰ ਸਕਦੇ ਹਨ।

ਟੂਲਕਿੱਟ ਵਿੱਚ ਕਿਹਾ ਗਿਆ ਹੈ ਕਿ ਲੋਕ #FarmersProtest ਅਤੇ #StandWithFarmers ਹੈਸ਼ਟੈਗ ਦੀ ਵਰਤੋਂ ਕਰਕੇ ਟਵੀਟ ਕਰ ਸਕਦੇ ਹਨ।

ਰਿਹਾਨਾ ਅਤੇ ਗਰੇਟਾ ਨੇ ਆਪਣੇ ਟਵੀਟਾਂ ਵਿੱਚ #FarmersProtest ਦੀ ਵਰਤੋਂ ਕੀਤੀ ਸੀ।

ਟੂਲਕਿੱਟ ਵਿੱਚ ਕਿਹਾ ਗਿਆ ਹੈ,"ਲੋਕ ਆਪਣੇ ਸਥਾਨਕ ਨੁਮਾਇੰਦਿਆਂ ਨੂੰ ਮਿਲ ਸਕਦੇ ਹਨ, ਉਨ੍ਹਾਂ ਨੂੰ ਫ਼ੋਨ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਪੁੱਛ ਸਕਦੇ ਹਨ ਕਿ ਉਹ ਕਿਸਾਨਾਂ ਦੇ ਮਾਮਲੇ ਵਿੱਚ ਕੀ ਕਰ ਰਹੇ ਹਨ।

ਟੂਲਕਿੱਟ ਵਿੱਚ ਕਿਸਾਨਾਂ ਦੀ ਹਿਮਾਇਤ ਵਿੱਚ ਕੁਝ ਆਨਲਾਈਨ ਪਟੀਸ਼ਨਾਂ ਸਾਈਨ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਜਿਨ੍ਹਾਂ ਵਿੱਚੋਂ ਇੱਕ ਪਟੀਸ਼ਨ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਬਾਰੇ ਹੈ।

ਟੂਲਕਿੱਟ ਵਿੱਚ ਲੋਕਾਂ ਨੂੰ 13-14 ਜਨਵਰੀ ਨੂੰ ਭਾਰਤੀ ਦੂਤਾਵਾਸਾਂ, ਮੀਡੀਆ ਅਧਾਰਿਆਂ ਅਤੇ ਸਰਕਾਰੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਤਸਵੀਰਾਂ #FarmersProtest ਅਤੇ #StandWithFarmers ਦੇ ਨਾਲ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕਰਨ।

ਟੂਲਕਿੱਟ ਵਿੱਚ ਲੋਕਾਂ ਨੂੰ ਵੀਡੀਓ ਬਣਾਉਣ, ਫੋਟੋ ਸ਼ੇਅਰ ਕਰਨ ਅਤੇ ਆਪਣੇ ਸੰਦੇਸ਼ ਲਿਖਣ ਦਾ ਵੀ ਸੱਦਾ ਦਿੱਤਾ ਗਿਆ ਹੈ।

ਇਸ ਵਿੱਚ ਲੋਕਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਕਿਸਾਨਾਂ ਦੇ ਹਮਾਇਤ ਵਿੱਚ ਜੋ ਵੀ ਪੋਸਟ ਕਰਨ, ਉਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ, ਖੇਤੀ ਮੰਤਰੀ ਅਤੇ ਹੋਰ ਸਰਕਾਰ ਸੰਸਥਾਵਾਂ ਦੇ ਅਧਿਕਾਰੀਆਂ ਦੇ ਟਵਿੱਟਰ ਹੈਂਡਲਾਂ ਦਾ ਜ਼ਿਕਰ (ਮੈਨਸ਼ਨ) ਕਰਨ।

ISWOTY

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)