ਮੇਹੁਲੀ ਘੋਸ਼: ਗੁਬਾਰਿਆਂ 'ਤੇ ਨਿਸ਼ਾਨੇ ਲਾਉਣ ਵਾਲੀ ਕੁੜੀ, ਜੋ ਹੁਣ ਮੈਡਲ ਜਿੱਤ ਰਹੀ ਹੈ

ਮੇਹੁਲੀ ਘੋਸ਼

ਮੇਹੁਲੀ ਘੋਸ਼ ਜਦੋਂ ਪੱਛਮੀ ਬੰਗਾਲ ਨੇ ਨਾਦੀਆ ਜ਼ਿਲ੍ਹੇ ਵਿੱਚ ਵੱਡੀ ਹੋ ਰਹੀ ਸੀ ਤਾਂ ਉਦੋਂ ਉਨ੍ਹਾਂ ਨੇ ਕਦੇ ਨਹੀਂ ਸੋਚਆ ਸੀ ਕਿ ਉਹ ਪੇਸ਼ੇਵਰ ਨਿਸ਼ਾਨੇਬਾਜ਼ ਬਣੇਗੀ।

ਉਨ੍ਹਾਂ ਨੂੰ ਹਮੇਸ਼ਾ ਤੋਂ ਹੀ ਬੰਦੂਕ ਅਤੇ ਗੋਲੀਆਂ ਪਸੰਦ ਸਨ ਅਤੇ ਉਹ ਮੇਲੇ ਵਿੱਚ ਗੁਬਾਰਿਆਂ 'ਤੇ ਨਿਸ਼ਾਨੇ ਲਾਉਣ ਵਾਲੀ ਦੁਕਾਨ ਨੂੰ ਦੇਖ ਕੇ ਉਤਸ਼ਾਹਿਤ ਹੋ ਜਾਂਦੀ ਸੀ।

ਉਨ੍ਹਾਂ ਦਿਨਾਂ ਵਿੱਚ ਉਹ ਟੀਵੀ ਸੀਰੀਅਲ ਸੀਆਈਡੀ ਤੋਂ ਵੀ ਕਾਫੀ ਪ੍ਰਭਾਵਿਤ ਸੀ।

ਪਰ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਆਪਣੇ ਦੇਸ਼ ਦੀ ਪੂਰੀ ਦੁਨੀਆਂ ਵਿੱਚ ਅਗਵਾਈ ਕਰੇਗੀ ਅਤੇ ਅੱਲ੍ਹੜ ਉਮਰ ਵਿੱਚ ਕੌਮਾਂਤਰੀ ਮੈਡਲ ਜਿੱਤੇਗੀ।

ਇਹ ਵੀ ਪੜ੍ਹੋ-

ਘੋਸ਼ ਪਹਿਲੀ ਵਾਰ ਮਸ਼ਹੂਰ ਉਦੋਂ ਹੋਈ ਜਦੋਂ ਉਹ ਸਿਰਫ਼ 16 ਸਾਲ ਦੀ ਸੀ। ਸਾਲ 2016 ਵਿੱਚ ਉਹ ਭਾਰਤ ਦੀ ਜੂਨੀਅਰ ਟੀਮ ਲਈ ਚੁਣੀ ਗਈ ਸੀ ਅਤੇ ਪੁਣੇ ਵਿੱਚ ਹੋਈ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 9 ਮੈਡਲ ਜਿੱਤ ਕੇ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਅਗਲੇ ਹੀ ਸਾਲ ਜਾਪਾਨ ਵਿੱਚ ਹੋਈ ਏਸ਼ੀਅਨ ਏਅਰ ਗੰਨ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਕੌਮਾਂਤਰੀ ਗੋਲਡ ਮੈਡਲ ਜਿੱਤਿਆ।

ਦੁਰਘਟਨਾ ਤੋਂ ਸ਼ੁਰੂਆਤ

ਘੋਸ਼ ਦੀ ਪਹਿਲੀ ਪ੍ਰੇਰਨਾ ਭਾਰਤ ਦੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਸਨ। ਉਨ੍ਹਾਂ ਨੇ ਬਿੰਦਰਾ ਨੂੰ 2008 ਬੀਜਿੰਗ ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤਦਿਆਂ ਦੇਖਿਆ ਸੀ।

ਆਪਣੇ ਛੋਟੇ ਜਿਹੇ ਟੀਵੀ 'ਤੇ ਬਿੰਦਰਾ ਨੂੰ ਦੇਖ ਕੇ ਘੋਸ਼ ਅਜਿਹੀ ਕਾਮਯਾਬੀ ਹਾਸਲ ਕਰਨ ਲਈ ਪ੍ਰੇਰਿਤ ਹੋਈ ਸੀ।

ਮੇਹੁਲੀ ਘੋਸ਼
ਤਸਵੀਰ ਕੈਪਸ਼ਨ, ਪੇਸ਼ੇਵਰ ਸਿਖਲਾਈ ਲਈ ਪਰਿਵਾਰ ਨੂੰ ਮਨਾਉਣ ਲਈ ਮੇਹੁਲੀ ਨੂੰ ਇੱਕ ਸਾਲ ਲੱਗ ਗਿਆ

ਉਨ੍ਹਾਂ ਦੇ ਪਰਿਵਾਰ ਕੋਲ ਸੰਸਾਧਨ ਸੀਮਤ ਸਨ। ਉਨ੍ਹਾਂ ਦੇ ਪਿਤਾ ਦਿਹਾੜੀਦਾਰ ਮਜ਼ਦੂਰ ਸਨ ਅਤੇ ਮਾਂ ਘਰ ਦੀ ਦੇਖ-ਰੇਖ ਕਰਦੀ ਸੀ।

ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਹੋਇਆ ਉਨ੍ਹਾਂ ਲਈ ਪੇਸ਼ੇਵਰ ਸਿਖਲਾਈ ਹਾਸਿਲ ਕਰਨਾ ਕਰੀਬ ਅਸੰਭਵ ਜਿਹਾ ਸੀ।

ਉਨ੍ਹਾਂ ਦੇ ਪਰਿਵਾਰ ਨੂੰ ਇਹ ਸਮਝਣ ਵਿੱਚ ਇੱਕ ਸਾਲ ਲੱਗ ਗਿਆ ਕਿ ਉਨ੍ਹਾਂ ਨੂੰ ਪੇਸ਼ੇਵਰ ਸਿਖਲਾਈ ਦੀ ਲੋੜ ਹੈ।

ਆਖ਼ਰਕਾਰ ਉਨ੍ਹਾਂ ਦੇ ਘਰਵਾਲੇ ਉਨ੍ਹਾਂ ਦੀ ਸਿਖਲਾਈ ਲਈ ਪੈਸਾ ਲਗਾਉਣ ਲਈ ਤਿਆਰ ਹੋ ਗਏ। ਪਰਿਵਾਰ ਦੇ ਰਾਜ਼ੀ ਹੋਣ ਤੋਂ ਬਾਅਦ ਘੋਸ਼ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਪਰ ਇੱਕ ਹੋਰ ਚੁਣੌਤੀ ਸੀ ਜੋ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ।

ਸਾਲ 2014 ਵਿੱਚ ਦੁਰਘਟਨਾ ਵਜੋਂ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਪੈਲੇਟ ਮਾਰ ਦਿੱਤਾ ਅਤੇ ਉਹ ਜਖ਼ਮੀ ਹੋ ਗਿਆ। ਸਿੱਟੇ ਵਜੋਂ ਉਨ੍ਹਾਂ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਗਈ ਤੇ ਉਹ ਡਿਪਰੇਸ਼ਨ ਵਿੱਚ ਚਲੀ ਗਈ।

ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਰਿਹਾ ਅਤੇ ਉਨ੍ਹਾਂ ਨੂੰ ਮਸ਼ਹੂਰ ਨਿਸ਼ਾਨੇਬਾਜ਼ ਅਤੇ ਅਰਜੁਨ ਐਵਾਰਡੀ ਜੌਏਦੀਪ ਕਰਮਾਕਰ ਕੋਲ ਲੈ ਕੇ ਗਏ।

ਇਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਮੋੜ ਲੈ ਕੇ ਆਇਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਗੋਲਡ ਮੈਡਲ ਜਿੱਤਣਾ

ਇਸ ਵੇਲੇ ਤੱਕ ਘੋਸ਼ ਕੋਲ ਕੋਈ ਪੇਸ਼ੇਵਰ ਕੋਚ ਨਹੀਂ ਸੀ। ਕਰਮਾਕਰ ਦੀ ਅਕਾਦਮੀ ਵਿੱਚ ਮਿਲੀ ਸਿਖਲਾਈ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਬਹਾਲ ਕਰ ਦਿੱਤਾ ਅਤੇ ਉਹ ਫਿਰ ਮੈਦਾਨ ਵਿੱਚ ਆ ਗਈ।

ਪਰ ਅਕਾਦਮੀ ਵਿੱਚ ਸਿਖਲਾਈ ਹਾਸਲ ਕਰਨ ਲਈ ਘੋਸ਼ ਨੂੰ ਰੋਜ਼ਾਨਾ ਚਾਰ ਘੰਟੇ ਦੀ ਯਾਤਰਾ ਕਰਨੀ ਪੈਂਦੀ ਸੀ। ਇਸ ਦਾ ਮਤਲਬ ਇਹ ਸੀ ਕਿ ਉਨ੍ਹਾਂ ਦੇ ਘਰ ਪਹੁੰਚਦਿਆਂ-ਪਹੁੰਚਦਿਆਂ ਅੱਧੀ ਰਾਤ ਹੋ ਜਾਂਦੀ ਸੀ।

ਪਰ ਆਖ਼ਰਕਾਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ 2017 ਵਿੱਚ ਉਨ੍ਹਾਂ ਨੇ ਜਾਪਾਨ ਵਿੱਚ ਹੋਈ ਏਸ਼ੀਅਨ ਏਅਰ ਗੰਨ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਇਸ ਤੋਂ ਬਾਅਦ ਕਾਮਯਾਬੀ ਮਿਲਦੀ ਚਲੀ ਗਈ।

ਇਹ ਵੀ ਪੜ੍ਹੋ-

ਅਗਲੇ ਸਾਲ ਉਨ੍ਹਾਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਸਿਲਵਰ ਅਤੇ ਗੋਲਡ ਮੈਡਲ ਜਿੱਤੇ।

2018 ਵਿੱਚ ਉਨ੍ਹਾਂ ਨੇ ਯੂਥ ਓਲੰਪਿਕ ਵਿੱਚ ਸਿਲਵਰ ਅਤੇ ਫਿਰ ਕਾਮਨਵੈਲਥ ਖੇਡਾਂ ਵਿੱਚ ਵੀ ਸਿਲਵਰ ਮੈਡਲ ਜਿੱਤੇ। ਉਸੇ ਸਾਲ ਵਰਲਡ ਕੱਪ ਵਿੱਚ ਉਨ੍ਹਾਂ ਨੇ ਫਿਰ ਸਿਲਵਰ ਮੈਡਲ ਜਿੱਤਿਆ। ਦੱਖਣੀ ਏਸ਼ੀਆਈ ਖੇਡਾਂ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ।

ਹੁਣ ਉਹ ਓਲੰਪਿਕ ਅਤੇ ਵਰਲਡ ਕੱਪ ਵਿੱਚ ਗੋਲਡ ਮੈਡਲ 'ਤੇ ਨਿਸ਼ਾਨਾ ਲਗਾਉਣਾ ਚਾਹੁੰਦੀ ਹੈ।

ਘੋਸ਼ ਕਹਿੰਦੀ ਹੈ ਕਿ ਭਾਰਤ ਵਿੱਚ ਮਸ਼ਹੂਰ ਖੇਡਾਂ ਵਿੱਚ ਖਿਡਾਰੀਆਂ ਦੀ ਕਾਮਯਾਬੀ ਦਾ ਤਾਂ ਬਥੇਰਾ ਜਸ਼ਨ ਮਨਾਇਆ ਜਾਂਦਾ ਹੈ ਪਰ ਘੱਟ ਮਸ਼ਹੂਰ ਖੇਡਾਂ ਵਿੱਚ ਸਫ਼ਲ ਹੋਣ ਵਾਲੇ ਖਿਡਾਰੀ ਅਣਗੌਲੇ ਰਹਿ ਜਾਂਦੇ ਹਨ।

ਉਹ ਆਸ ਕਰਦੀ ਹੈ ਕਿ ਚੀਜ਼ਾਂ ਛੇਤੀ ਹੀ ਬਦਲਣਗੀਆਂ ਕਿਉਂਕਿ ਇਨ੍ਹਾਂ ਖਿਡਾਰੀਆਂ ਦੀਆਂ ਉਲਬਧੀਆਂ ਕਿਸੇ ਤੋਂ ਘੱਟ ਨਹੀਂ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)