ਅਕਾਲ ਤਖ਼ਤ ਦੇ ਜਥੇਦਾਰ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਦੀ ਝੰਡੀ ਲਾਉਣਾ ਅਪਰਾਧ ਕਿਉਂ ਨਹੀਂ ਮੰਨਦੇ

ਤਸਵੀਰ ਸਰੋਤ, Ravinder Singh Robin/BBC
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 26 ਜਨਵਰੀ ਨੂੰ ਦਿੱਲੀ ਵਿੱਚ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਗੂਆਂ ਨੂੰ ਅੰਦੋਲਨ ਦੀ ਹਰ ਚੰਗੀ ਤੇ ਅਣਸੁਖਾਵੀਂ ਜ਼ਿੰਮੇਵਾਰੀ ਲੈਣ ਲਈ ਕਿਹਾ।
'ਅਣਸੁਖਾਵੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਆਗੂਆਂ ਦੀ'
ਹਰਪ੍ਰੀਤ ਸਿੰਘ ਨੇ ਕਿਹਾ, "26 ਜਨਵਰੀ ਨੂੰ ਦਿੱਲੀ 'ਚ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ। ਉਨ੍ਹਾਂ ਘਟਨਾਵਾਂ ਨੇ ਅੰਦੋਲਨ ਨੂੰ ਢਾਹ ਲਾਉਣ ਦਾ ਕੰਮ ਵੀ ਕੀਤਾ। ਅੰਦੋਲਨ ਨੂੰ ਜ਼ਾਬਤੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਅੰਦੋਲਨ ਦੀ ਅਗਵਾਈ ਕਰਨ ਵਾਲੇ ਆਗੂਆਂ ਦੀ ਹੁੰਦੀ ਹੈ।"
"ਜੇ ਅੰਦੋਲਨ ਦੌਰਾਨ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਉਸ ਦੀ ਜ਼ਿੰਮੇਵਾਰੀ ਵੀ ਆਗੂਆਂ ਨੂੰ ਲੈਣੀ ਪੈਂਦੀ ਹੈ। ਦਿੱਲੀ ਵਿੱਚ 26 ਜਨਵਰੀ ਨੂੰ ਲਾਲ ਕਿਲੇ ਸਾਹਮਣੇ ਜੋ ਹੋਇਆ, ਪੁਲਿਸ ਨੇ ਕਿਸਾਨਾਂ ਨੂੰ ਕੁੱਟਿਆਂ ਜਾਂ ਕਿਸਾਨਾਂ ਨੇ ਪੁਲਿਸ 'ਤੇ ਹੱਥ ਚੁੱਕਿਆ ਜਿਵੇਂ ਕਿ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ। ਇਸ ਹਿੰਸਾ, ਕੁੱਟਮਾਰ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਇਹ ਮੰਦਭਾਗੀਆਂ ਘਟਨਾਵਾਂ ਹਨ।"
ਇਹ ਵੀ ਪੜ੍ਹੋ:
ਨਿਸ਼ਾਨ ਸਾਹਿਬ ਦਾ ਝੰਡਾ ਲਾਉਣ ਬਾਰੇ ਕੀ ਕਿਹਾ
ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਦਾ ਝੰਡਾ ਲਾਉਣ ਬਾਰੇ ਕਿਹਾ ਕਿ ਇਹ ਅਪਰਾਧ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ "ਸੁਣਨ ਵਿੱਚ ਆ ਰਿਹਾ ਹੈ ਕਿ ਲਾਲ ਕਿਲੇ ਦੇ ਸਾਹਮਣੇ ਖਾਲੀ ਪੋਲ ਉੱਤੇ ਨਿਸ਼ਾਨ ਸਾਹਿਬ ਝੁਲਾਉਣ ਨੂੰ ਲੈ ਕੇ ਕਾਫ਼ੀ ਹੰਗਾਮਾ ਕੀਤਾ ਜਾ ਰਿਹਾ ਹੈ। ਇਹ ਬਿਲਕੁਲ ਨਿਰਮੂਲ ਹੈ।"
ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ, "ਦਿੱਲੀ ਵਿੱਚ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਫਤਹਿ ਦਿਵਸ ਮਨਾਉਂਦੀ ਹੈ, ਜੋ ਕਿ ਹਰ ਸਾਲ ਮਨਾਇਆ ਜਾਂਦਾ ਹੈ, ਉਦੋਂ ਵੀ ਖਾਲਸਾਈ ਨਿਸ਼ਾਨ ਲਾਲ ਕਿਲੇ ਦੀਆਂ ਕੰਧਾ 'ਤੇ ਲਾਏ ਜਾਂਦੇ ਹਨ।

ਤਸਵੀਰ ਸਰੋਤ, Hindustan Times
ਗਲਵਾਨ ਘਾਟੀ ਵਿੱਚ ਸਾਡੇ ਬਾਰਡਰਾਂ 'ਤੇ ਬੈਠੀ ਸਿੱਖ ਰੈਜ਼ੀਮੈਂਟ ਹੈ, ਉਹ ਵੀ ਦੇਸ ਦੇ ਝੰਡੇ ਦੇ ਨਾਲ-ਨਾਲ ਸਾਡੇ ਧਰਮ ਦਾ ਪ੍ਰਤੀਕ ਖਾਲਸਾਈ ਨਿਸ਼ਾਨ ਝੁਲਾਉਂਦੀ ਹੈ।"
"ਇਸੇ 26 ਜਨਵਰੀ ਨੂੰ ਜਦੋਂ ਗਣਤੰਤਰ ਦਿਵਸ ਦੌਰਾਨ ਝਾਕੀਆਂ ਨਿਕਲੀਆਂ ਤਾਂ ਇੱਕ ਝਾਕੀ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਵੀ ਸੀ, ਉਸ ਦੇ ਸਾਹਮਣੇ ਵੀ ਦੋ ਖਾਲਸਾਈ ਨਿਸ਼ਾਨ ਲਾਏ ਗਏ। ਸਾਡੇ ਖਾਲਸਾਈ ਨਿਸ਼ਾਨਾਂ ਨੂੰ ਖਾਲਿਸਾਤਨ ਦੇ ਨਿਸ਼ਾਨ ਕਹਿ ਕੇ ਭੰਡਣਾ ਜਾਇਜ਼ ਨਹੀਂ ਹੈ।"
ਨਿਸ਼ਾਨ ਸਾਹਿਬ ਦੀ ਅਹਿਮੀਅਤ
ਜਥੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਿਸ਼ਾਨ ਸਾਹਿਬ ਦੀ ਸਿੱਖਾਂ ਲਈ ਕੀ ਅਹਿਮੀਅਤ ਹੈ।
ਉਨ੍ਹਾਂ ਨੇ ਕਿਹਾ, "ਨਿਸ਼ਾਨ ਸਾਹਿਬ ਜਿੱਥੇ ਵੀ ਸੁਸ਼ੋਭਿਤ ਹੁੰਦਾ ਹੈ, ਚਾਹੇ ਗੁਰਦੁਆਰੇ 'ਚ ਹੋਵੇ, ਕਿਸੇ ਨੇ ਮੋਟਰਸਾਈਕਲ 'ਤੇ ਲਾਇਆ ਹੋਵੇ ਜਾਂ ਲੰਗਰ ਵਰਤਾਇਆ ਜਾਂਦਾ ਹੈ, ਉੱਥੇ ਲਾਇਆ ਹੋਵੇ, ਇਸ ਦਾ ਮਹੱਤਵ ਹੈ।"
ਇਹ ਖ਼ਬਰਾਂ ਵੀ ਪੜ੍ਹੋ:
"ਇਹ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ ਕਿ ਇਹ ਅਸਥਾਨ ਅਜਿਹਾ ਹੈ ਜਿੱਥੇ ਅਧਰਮ, ਪਾਪ ਲਈ ਕੋਈ ਥਾਂ ਨਹੀਂ ਹੈ। ਇੱਥੇ ਨਿਆਸਰੇ ਨੂੰ ਆਸਰਾ ਮਿਲੇਗਾ, ਭੁੱਖੇ ਨੂੰ ਰਿਜ਼ਕ ਮਿਲੇਗਾ, ਨੰਗੇ ਨੂੰ ਕੱਪੜੇ ਮਿਲਣਗੇ, ਬਿਮਾਰ ਨੂੰ ਦਵਾਈ ਮਿਲੇਗੀ ਤੇ ਜਿਸ ਕੋਲ ਰਹਿਣ ਨੂੰ ਥਾਂ ਨਹੀਂ ਉਸ ਨੂੰ ਥਾਂ ਮਿਲੇਗੀ। ਇਹ ਅਹਿਸਾਸ ਸਾਡਾ ਨਿਸ਼ਾਨ ਸਾਹਿਬ ਕਰਵਾਉਂਦਾ ਹੈ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਨਿਸ਼ਾਨ ਸਾਹਿਬ ਦੀ ਝੰਡੀ ਲਾਉਣਾ ਅਪਰਾਧ ਕਿਉਂ ਨਹੀਂ
ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਨਿਸ਼ਾਨ ਸਾਹਿਬ ਦੀ ਝੰਡੀ ਲਾਉਣਾ ਅਪਰਾਧ ਨਹੀਂ ਕਿਹਾ ਜਾ ਸਕਦਾ।
ਉਨ੍ਹਾਂ ਕਿਹਾ, "ਮੈਂ ਸਮਝਦਾ ਹਾਂ ਕਿ ਜੇ ਕਿਸੇ ਨੇ ਲਾਲ ਕਿਲੇ ਸਾਹਮਣੇ ਖਾਲੀ ਪੋਲ 'ਤੇ ਨਿਸ਼ਾਨ ਸਾਹਿਬ ਲਾ ਦਿੱਤਾ, ਝੰਡੀ ਲਾ ਦਿੱਤੀ ਤਾਂ ਇਹ ਕੋਈ ਅਪਰਾਧ ਨਹੀਂ ਹੈ। ਕੁਝ ਲੋਕ ਨਗਰ ਕੀਰਤਨ ਵੇਲੇ ਸੜਕਾਂ ਕਿਨਾਰੇ ਝੰਡੀਆਂ ਵੀ ਲਾਉਂਦੇ ਹਨ, ਇਹ ਕੋਈ ਗੁਨਾਹ ਨਹੀਂ ਹੈ। ਇਸ ਕਰਕੇ ਇਸ ਨੂੰ ਲੈ ਕੇ ਭੰਡੀ ਪ੍ਰਚਾਰ ਕਰਨਾ ਕਿਸੇ ਢੰਗ ਨਾਲ ਵਾਜਿਬ ਨਹੀਂ ਮੰਨਿਆ ਜਾ ਸਕਦਾ।"
"ਜਦੋਂ ਵੀ ਭੀੜਾਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਦੋਸ਼ੀ ਹੁੰਦੇ ਹਨ, ਜ਼ਿੰਮੇਵਾਰ ਹੁੰਦੇ ਹਨ ਉਹ ਬਚ ਨਿਕਲਦੇ ਹਨ ਤੇ ਜੋ ਬੇਕਸੂਰ ਹੁੰਦੇ ਹਨ ਉਹ ਹਮੇਸ਼ਾ ਗ੍ਰਿਫ਼ਤਾਰ ਜਾਂ ਫੜ ਲਏ ਜਾਂਦੇ ਹਨ। 26 ਜਨਵਰੀ ਨੂੰ ਵੀ ਕੁਝ ਅਜਿਹਾ ਹੀ ਹੋਇਆ। ਬਹੁਤ ਸਾਰੇ ਨਿਰਦੋਸ਼ ਲੋਕ ਫੜ੍ਹੇ ਗਏ ਹਨ। ਇਹ ਮੰਦਭਾਗਾ ਵਰਤਾਰਾ ਹੈ।"

ਤਸਵੀਰ ਸਰੋਤ, Reuters
ਉਨ੍ਹਾਂ ਕਿਸਾਨ ਆਗੂਆਂ ਨੂੰ ਸੁਝਾਅ ਵੀ ਦਿੱਤਾ।
ਹਰਪ੍ਰੀਤ ਸਿੰਘ ਨੇ ਕਿਹਾ, "ਹੁਣ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਜ਼ਾਬਤੇ ਵਿੱਚ ਰੱਖਣ ਲਈ ਇੱਕ-ਦੂਜੇ ਖਿਲਾਫ ਬਿਆਨਬਾਜ਼ੀ ਬੰਦ ਕਰਕੇ ਸੂਝ-ਸਮਝ ਨਾਲ ਚੱਲਣ ਦੀ ਲੋੜ ਹੈ। ਮਸਲੇ ਦਾ ਹੱਲ ਗੱਲਬਾਤ ਰਾਹੀਂ ਹੀ ਹੋਣਾ ਹੈ। ਇੱਕ ਕਦਮ ਸਰਕਾਰ ਪਿੱਛੇ ਹਟੇ ਤੇ ਇੱਕ ਕਦਮ ਅਸੀਂ ਪਿੱਛੇ ਹਟੀਏ, ਇਸ ਵਿੱਚ ਸਿਆਣਪ ਹੀ ਹੈ।"
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












