ਕੋਵਿਡ-19 ਵੈਕਸੀਨ: ਕੋਰੋਨਾ ਟੀਕਾ ਲਗਾਉਣ ਵਾਲਿਆਂ ਉੱਤੇ ਕੀ ਕੋਈ 'ਐਡਵਰਸ ਇਫੈਕਟ' ਹੋ ਰਹੇ ਹਨ

ਤਸਵੀਰ ਸਰੋਤ, ANI
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਕੋਰੋਨਾ ਦਾ ਟੀਕਾਕਰਨ ਸ਼ੁਰੂ ਹੋਏ 4 ਦਿਨ ਹੋ ਗਏ ਹਨ। ਭਾਰਤ ਸਰਕਾਰ ਦੇ ਸਿਹਤ ਵਿਭਾਗ ਮੁਤਾਬਕ ਹੁਣ ਤੱਕ 3 ਲੱਖ 81 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੇ ਬਚਾਅ ਲਈ ਟੀਕਾ ਲੱਗ ਚੁੱਕਾ ਹੈ।
ਇਸ ਵਿਚਾਲੇ ਹੁਣ ਤੱਕ 580 ਲੋਕਾਂ ਵਿੱਚ ਟੀਕਾ ਲਗਵਾਉਣ ਤੋਂ ਬਾਅਦ 'ਐਡਵਰਸ ਇਫ਼ੈਕਟ' (ਉਲਟ ਪ੍ਰਭਾਵ) ਦੇਖੇ ਗਏ ਹਨ।
ਇਹ ਕੁੱਲ ਲੋਕ ਜਿਨ੍ਹਾਂ ਦਾ ਟੀਕਾਕਰਨ ਹੋਇਆ ਉਨ੍ਹਾਂ ਦਾ ਮਹਿਜ਼ 0.2 ਫ਼ੀਸਦ ਹੀ ਹੈ। ਯਾਨਿ ਕੁੱਲ ਮਿਲਾਕੇ ਦੇਖੀਏ ਤਾਂ 0.2 ਫ਼ੀਸਦ ਲੋਕਾਂ ਵਿੱਚ ਟੀਕਾ ਲਗਾਉਣ ਤੋਂ ਬਾਅਦ ਪ੍ਰੇਸ਼ਾਨੀ ਦੇਖੀ ਗਈ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਫ਼ਿਰ ਵੀ ਭਾਰਤ ਸਰਕਾਰ ਪਹਿਲੇ ਦਿਨ ਆਪਣੇ ਟੀਕਾਕਰਨ ਮੁਹਿੰਮ ਦੇ ਟੀਚੇ ਦਾ ਸਿਰਫ਼ 64 ਫ਼ੀਸਦ ਹੀ ਹਾਸਲ ਕਰ ਸਕੀ।
ਪਹਿਲੇ ਦਿਨ ਸਰਕਾਰ ਕਰੀਬ 3 ਲੱਖ 16 ਹਜ਼ਾਰ ਲੋਕਾਂ ਦਾ ਟੀਕਾਕਰਨ ਕਰਨਾ ਚਾਹੁੰਦੀ ਸੀ, ਪਰ ਸਿਰਫ਼ 2 ਲੱਖ 24 ਹਜ਼ਾਰ ਲੋਕਾਂ ਨੂੰ ਹੀ ਟੀਕਾ ਲੱਗ ਸਕਿਆ।
ਫ਼ਿਰ ਵੀ ਭਾਰਤ ਸਰਕਾਰ ਪਹਿਲੇ ਦਿਨ ਆਪਣੇ ਟੀਕਾਕਰਨ ਮੁਹਿੰਮ ਦੇ ਟੀਚੇ ਦਾ ਸਿਰਫ਼ 64 ਫ਼ੀਸਦ ਹੀ ਹਾਸਲ ਕਰ ਸਕੀ।
ਇਹ ਵੀ ਪੜ੍ਹੋ-
ਪਹਿਲੇ ਦਿਨ ਸਰਕਾਰ ਕਰੀਬ 3 ਲੱਖ 16 ਹਜ਼ਾਰ ਲੋਕਾਂ ਦਾ ਟੀਕਾਕਰਨ ਕਰਨਾ ਚਾਹੁੰਦੀ ਸੀ, ਪਰ ਸਿਰਫ਼ 2 ਲੱਖ 24 ਹਜ਼ਾਰ ਲੋਕਾਂ ਨੂੰ ਹੀ ਟੀਕਾ ਲੱਗ ਸਕਿਆ।
ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਆਖ਼ਰ ਐਡਵਰਸ ਇਫ਼ੈਕਟ ਫ਼ੌਲੋਇੰਗ ਇਮਿਊਨਾਈਜ਼ੇਸ਼ਨ (AEFI) ਕੀ ਹੈ ਅਤੇ ਇਹ ਕਿੰਨੀ ਸਧਾਰਨ ਜਾਂ ਅਸਧਾਰਨ ਗੱਲ ਹੈ।
ਐਡਵਰਸ ਇਫ਼ੈਕਟ ਫ਼ੌਲੋਇੰਗ ਇਮਿਊਨਾਈਜ਼ੇਸ਼ਨ ਕੀ ਹੁੰਦਾ ਹੈ?
ਕੇਂਦਰੀ ਸਿਹਤ ਮੰਤਰੀ ਦੇ ਵਧੀਕ ਸਕੱਤਰ ਡਾ. ਮਨੋਹਰ ਅਗਨਾਨੀ ਨੇ ਟੀਕਾਕਰਨ ਦੇ ਬਾਅਦ ਹੋਣ ਵਾਲੇ ਇਸ ਤਰ੍ਹਾਂ ਦੇ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਸਮਝਾਇਆ।
ਉਨ੍ਹਾਂ ਦੇ ਮੁਤਾਬਕ ,"ਟੀਕਾ ਲਗਵਾਉਣ ਤੋਂ ਬਾਅਦ ਉਸ ਵਿਅਕਤੀ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਅਚਾਨਕ ਆਈਆਂ ਮੈਡੀਕਲ ਦਿੱਕਤਾਂ ਨੂੰ ਐਡਵਰਸ ਇਫ਼ੈਕਟ ਫ਼ੌਲੋਇੰਗ ਇਮੀਊਨਾਈਜ਼ੇਸ਼ਨ ਕਿਹਾ ਜਾਂਦਾ ਹੈ।"
"ਇਹ ਦਿੱਕਤ ਵੈਕਸੀਨ ਕਰਕੇ ਵੀ ਹੋ ਸਕਦੀ ਹੈ, ਵੈਸਕੀਨੇਸ਼ਨ ਪ੍ਰਕਿਰਿਆ ਦੀ ਵਜ੍ਹਾ ਨਾਲ ਵੀ ਹੋ ਸਕਦੀ ਹੈ ਜਾਂ ਫ਼ਿਰ ਕਿਸੇ ਹੋਰ ਕਾਰਨ ਕਰਕੇ ਵੀ ਹੋ ਸਕਦੀ ਹੈ। ਇਹ ਪ੍ਰਭਾਵ ਆਮ ਤੌਰ 'ਤੇ ਤਿੰਨ ਤਰ੍ਹਾਂ ਦੀ ਹੁੰਦੇ ਹਨ-ਮਾਮੂਲੀ, ਗੰਭੀਰ ਅਤੇ ਬਹੁਤ ਗੰਭੀਰ।"

ਤਸਵੀਰ ਸਰੋਤ, Getty Images
ਉਨ੍ਹਾਂ ਨੇ ਦੱਸਿਆ, "ਜ਼ਿਆਦਾਤਰ ਦਿੱਕਤਾਂ ਮਾਮੂਲੀ ਹੁੰਦੀਆਂ ਹਨ, ਜਿੰਨਾਂ ਨੂੰ ਮਾਈਨਰ ਐਡਲਰਸ ਇਫ਼ੈਕਟ ਕਿਹਾ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਕਿਸੇ ਤਰ੍ਹਾਂ ਦਾ ਸਿਰਦਰਦ, ਟੀਕਾ ਲੱਗਣ ਵਾਲੀ ਥਾਂ 'ਤੇ ਸੋਜ, ਹਲਕਾ ਬੁਖ਼ਾਰ, ਸਰੀਰ ਵਿੱਚ ਦਰਦ, ਘਬਰਾਹਟ, ਐਲਰਜ਼ੀ ਅਤੇ ਧੱਫੜ ਪੈਣ ਵਰਗੀਆਂ ਦਿੱਕਤਾਂ ਦੇਖਣ ਨੂੰ ਮਿਲਦੀਆਂ ਹਨ।"
ਪਰ ਕੁਝ ਦਿੱਕਤਾਂ ਗੰਭੀਰ ਵੀ ਹੁੰਦੀਆਂ ਹਨ, ਜਿੰਨਾਂ ਨੂੰ ਗੰਭੀਰ ਮਾਮਲੇ ਮੰਨਿਆਂ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਟੀਕਾ ਲਗਵਾਉਣ ਤੋਂ ਬਾਅਦ ਬਹੁਤ ਤੇਜ਼ ਬੁਖ਼ਾਰ ਹੋ ਸਕਦਾ ਹੈ ਜਾਂ ਫ਼ਿਰ ਇਨਫ਼ਲੈਕਸਿਸ (ਗੰਭੀਰ ਰੂਪ ਵਿੱਚ ਐਲਰਜ਼ੀ) ਦੀ ਸ਼ਿਕਾਇਤ ਹੋ ਸਕਦੀ ਹੈ।
ਇਸ ਸਥਿਤੀ ਵਿੱਚ ਵੀ ਉਮਰ ਭਰ ਭੁਗਤਨ ਵਾਲੇ ਨਤੀਜੇ ਨਹੀਂ ਹੁੰਦੇ। ਅਜਿਹੇ ਗੰਭੀਰ ਮਾਮਲਿਆਂ ਵਿੱਚ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਜ਼ਰੂਰਤ ਨਹੀਂ ਪੈਂਦੀ।
ਪਰ ਬਹੁਤ ਗੰਭੀਰ ਐਡਵਰਸ ਇਫ਼ੈਕਟ ਵਿੱਚ ਟੀਕਾ ਲਗਵਾਉਣ ਵਾਲੇ ਵਿਅਕਤੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੱਕ ਦੀ ਨੌਬਤ ਆ ਜਾਂਦੀ ਹੈ। ਉਨ੍ਹਾਂ ਨੂੰ ਸੀਰੀਅਸ ਮਾਮਲਾ ਮੰਨਿਆਂ ਜਾਂਦਾ ਹੈ।
ਅਜਿਹੀ ਸੂਰਤ ਵਿੱਚ ਜਾਨ ਵੀ ਜਾ ਸਕਦੀ ਹੈ ਜਾਂ ਫ਼ਿਰ ਵਿਅਕਤੀ ਨੂੰ ਉਮਰ ਭਰ ਲਈ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਹੁਤ ਗੰਭੀਰ ਐਡਵਰਸ ਇਫ਼ੈਕਟ ਦੇ ਮਾਮਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਪਰ ਇਸਦਾ ਅਸਰ ਪੂਰੀ ਟੀਕਾਕਰਨ ਮੁਹਿੰਮ 'ਤੇ ਪੈਂਦਾ ਹੈ।
ਭਾਰਤ ਵਿੱਚ ਹੁਣ ਤੱਕ ਦੀ ਟੀਕਾਕਰਨ ਮੁਹਿੰਮ ਦੇ ਬਾਅਦ ਸਿਰਫ਼ ਤਿੰਨ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਉਣ ਦੀ ਲੋੜ ਪਈ ਹੈ, ਜਿਨ੍ਹਾਂ ਵਿੱਚੋਂ ਦੋ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ।
ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ੀਐਲਿਟੀ ਹਸਪਤਾਲ ਦੇ ਮੈਡੀਕਲ ਸੰਪਾਦਕ ਡਾ. ਬੀਐੱਲ ਸ਼ੇਰਵਾਲ ਮੁਤਾਬਕ , ਹਰੇਕ ਟੀਕਾਕਰਨ ਮੁਹਿੰਮ ਵਿੱਚ ਇਸ ਤਰ੍ਹਾਂ ਦੇ ਕੁਝ ਐਡਪਰਸ ਇਫ਼ੈਕਟ ਦੇਖਣ ਨੂੰ ਮਿਲਦੇ ਹਨ। ਪੂਰੀ ਟੀਕਾਕਰਨ ਮੁਹਿੰਮ ਵਿੱਚ 5 ਤੋਂ 10 ਫ਼ੀਸਦ ਤੱਕ ਇਸ ਤਰ੍ਹਾਂ ਦੇ ਐਡਵਰਸ ਇਫ਼ੈਕਟਾਂ ਦਾ ਮਿਲਣਾ ਆਮ ਗੱਲ ਹੈ।
ਇਨਫ਼ਲੈਕਸਿਸ ਕੀ ਹੁੰਦਾ ਹੈ?
ਬੀਬੀਸੀ ਨਾਲ ਗੱਲਬਾਤ ਦੌਰਾਨ ਡਾ. ਬੀਐਲ ਸ਼ੇਰਵਾਲ ਨੇ ਦੱਸਿਆ ਕਿ ਟੀਕਾਕਰਨ ਦੇ ਬਾਅਦ ਕਿਸੇ ਵਿਅਕਤੀ ਵਿੱਚ ਗੰਭੀਰ ਐਲਰਜ਼ੀ ਦੇ ਰੀਐਕਸ਼ਨ ਦੇਖਣ ਨੂੰ ਮਿਲਦੇ ਹਨ ਤਾਂ ਉਸ ਸਥਿਤੀ ਨੂੰ ਇਨਫ਼ਲੈਕਸਿਸ ਕਿਹਾ ਜਾਂਦਾ ਹੈ।
ਇਸ ਦੀ ਵਜ੍ਹਾ ਟੀਕਾਕਰਨ ਨਹੀਂ ਹੁੰਦਾ। ਕਿਸੇ ਡਰੱਗ ਤੋਂ ਐਲਰਜ਼ੀ ਹੋਣ 'ਤੇ ਵੀ ਇਸ ਤਰ੍ਹਾਂ ਦੀਆਂ ਦਿੱਕਤਾਂ ਵਿਅਕਤੀ ਵਿੱਚ ਦੇਖਣ ਨੂੰ ਮਿਲਦੀ ਹੈ।
ਅਜਿਹੀ ਅਵਸਥਾ ਵਿੱਚ ਐਡਵਰਸ ਇਫ਼ੈਕਟ ਫ਼ੌਲੋਇੰਗ ਇਮੀਉਨਾਈਜ਼ੇਸ਼ਨ ਕਿੱਟ ਵਿੱਚ ਇੰਜੈਕਸ਼ਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਵੈਸੇ ਅਜਿਹੀ ਲੋੜ ਨਾ ਦੇ ਬਰਾਬਰ ਪੈਂਦੀ ਹੈ। ਇਹ ਸੀਵੀਅਰ ਕੇਸ ਐਡਵਰਸ ਇਫ਼ੈਕਟ ਦੇ ਅੰਦਰ ਆਉਂਦੇ ਹਨ।
ਐਡਵਰਸ ਇਫ਼ੈਕਟ ਫ਼ੌਲੋਇੰਗ ਇਮੀਉਨਾਈਜ਼ੇਸ਼ਨ ਪ੍ਰੀਕਿਰਿਆ ਵਿੱਚ ਕੀ ਹੁੰਦਾ ਹੈ?
ਐਡਵਰਸ ਇਫ਼ੈਕਟ ਫ਼ੌਲੋਇੰਗ ਇਮੀਉਨਾਈਜ਼ੇਸ਼ਨ ਨਾਲ ਜੁੜੇ ਸਾਰੇ ਮੁੱਦਿੱਆਂ ਬਾਰੇ ਅਸੀਂ ਏਮਜ਼ ਵਿੱਚ ਹਿਊਮਨ ਟਰਾਇਲ ਦੇ ਮੁਖੀ ਡਾ. ਸੰਡੇ ਰਾਏ ਨਾਲ ਗੱਲਬਾਤ ਕੀਤੀ।

ਤਸਵੀਰ ਸਰੋਤ, Getty Creative
ਉਨ੍ਹਾਂ ਨੇ ਦੱਸਿਆ ਕਿ ਐਡਵਰਸ ਇਫ਼ੈਕਟ ਫ਼ੌਲੋਇੰਗ ਇਮੀਉਨਾਈਜ਼ੇਸ਼ਨ ਲਈ ਬਕਾਇਦਾ ਪਹਿਲਾਂ ਤੋਂ ਹੀ ਪ੍ਰੋਟੋਕੋਲ ਨਿਰਧਾਰਿਤ ਕੀਤੇ ਜਾਂਦੇ ਹਨ। ਇਸ ਤਰ੍ਹਾਂ ਐਡਵਰਸ ਇਫ਼ੈਕਟ ਦੀ ਸਥਿਤੀ ਵਿੱਚ ਟੀਕਾਕਰਨ ਕੇਂਦਰ ਵਿੱਚ ਮੌਜੂਦ ਡਾਕਟਰ ਅਤੇ ਸਟਾਫ਼ ਨੂੰ ਮੁਸ਼ਕਲ ਸਥਿਤੀ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਟੀਕਾ ਲਗਵਾਉਣ ਦੇ 30 ਮਿੰਟ ਤੱਕ ਟੀਕਾਕਰਨ ਕੇਂਦਰ ਵਿੱਚ ਉਡੀਕ ਕਰਨ ਲਈ ਕਿਹਾ ਜਾਂਦਾ ਹੈ, ਤਾਂ ਕਿ ਕਿਸੇ ਵੀ ਤਰ੍ਹਾਂ ਦੇ ਐਡਵਰਸ ਇਫ਼ੈਕਟ ਦੀ ਨਿਗਰਾਨੀ ਕੀਤੀ ਜਾ ਸਕੇ।
ਹਰ ਟੀਕਾਕਰਨ ਕੇਂਦਰ ਵਿੱਚ ਇਸ ਲਈ ਇੱਕ ਕਿਟ ਤਿਆਰ ਕਰਕੇ ਰੱਖਣ ਦੀ ਗੱਲ ਕਹੀ ਗਈ ਹੈ, ਜਿਸ ਵਿੱਚ ਇਨਫ਼ਲੇਕਸਿਸ ਦੀ ਸਥਿਤੀ ਨਾਲ ਨਜਿੱਠਣ ਲਈ ਕੁਝ ਇੰਜੈਕਸ਼ਨ, ਪਾਣੀ ਚੜਾਉਣ ਵਾਲੀ ਡ੍ਰਿਪ ਅਤੇ ਹੋਰ ਜ਼ਰੂਰੀ ਸਾਮਾਨ ਦਾ ਹੋਣਾ ਲਾਜ਼ਮੀ ਦੱਸਿਆ ਗਿਆ ਹੈ।
ਕਿਸੀ ਵੀ ਔਖੀ ਸਥਿਤੀ ਨਾਲ ਨਜਿੱਠਣ ਲਈ ਕਿਸੇ ਨਜ਼ਦੀਕੀ ਹਸਪਤਾਲ ਵਿੱਚ ਦੱਸਣਾ ਚਾਹੀਦਾ ਹੈ ਅਤੇ ਕਿਸ ਤਰੀਕੇ ਨਾਲ ਉਸ ਦੇ ਬਾਰੇ Co-WIN ਐਪ ਵਿੱਚ ਪੂਰੀ ਤਫ਼ਸੀਲ ਵਿੱਚ ਜਾਣਕਾਰੀ ਨੂੰ ਭਰਨਾ ਹੈ, ਇਹ ਵੀ ਦੱਸਿਆ ਗਿਆ ਹੈ।
ਅਜਿਹੀ ਕਿਸੇ ਸਥਿਤੀ ਤੋਂ ਬਚਣ ਲਈ ਜ਼ਰੂਰੀ ਹੈ ਕਿ ਟੀਕੇ ਨੂੰ ਸਹੀ ਤਰੀਕੇ ਨਾਲ ਸੁਰੱਖਿਅਤ ਰੱਖਿਆ ਜਾਵੇ, ਵਿਅਕਤੀ ਨੂੰ ਟੀਕਾ ਲਗਾਉਣ ਤੋਂ ਪਹਿਲਾਂ ਉਸਦੀ ਮੈਡੀਕਲ ਹਿਸਟਰੀ ਦੀ ਪੂਰੀ ਜਾਣਕਾਰੀ ਲਈ ਜਾਵੇ।
ਕਿਸੇ ਡਰੱਗ ਤੋਂ ਐਲਰਜ਼ੀ ਦੀ ਸੂਰਤ ਵਿੱਚ ਭਾਰਤ ਸਰਕਾਰ ਦੇ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਕੋਰੋਨਾ ਦਾ ਟੀਕਾ ਨਹੀਂ ਲਗਾਇਆ ਜਾ ਸਕਦਾ।

ਤਸਵੀਰ ਸਰੋਤ, Reuters
ਟੀਕਾ ਲਾਉਣ ਤੋਂ ਪਹਿਲਾਂ ਵਿਅਕਤੀ ਨੂੰ ਟੀਕੇ ਦੇ ਬਾਅਦ ਹੋਣ ਵਾਲੀਆਂ ਦਿੱਕਤਾਂ ਦੇ ਬਾਰੇ ਵਿੱਚ ਦੱਸਿਆ ਜਾਵੇ। ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਰ ਵਿਅਕਤੀ ਨੂੰ ਟੀਕਾ ਲਗਾਉਣ ਸਮੇਂ ਅਜਿਹੀਆਂ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹਨ।
ਸੀਰੀਅਸ ਐਡਵਰਸ ਇਫ਼ੈਕਟ
ਇੰਨਾਂ ਹੀ ਨਹੀਂ, ਜੇ ਬਹੁਤ ਗੰਭੀਰ ਯਾਨਿ ਸੀਰੀਅਸ ਐਡਵਰਸ ਇਫ਼ੈਕਟ ਹੋਣ ਨਾਲ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਲਈ ਨੈਸ਼ਨਲ ਏਈਐਫ਼ਆਈ (AEFI) ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜਾਂਚ ਕੀਤੀ ਜਾਵੇਗੀ, ਜਿਸ ਲਈ ਬਕਾਇਦਾ ਡਾਕਟਰਾਂ ਦਾ ਇੱਕ ਪੈਨਲ ਹੈ।
ਜੇ ਗੰਭੀਰ ਮਾਮਲੇ ਵਿੱਚ ਟੀਕਾਕਰਨ ਦੇ ਬਾਅਦ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਨਹੀਂ ਕਰਵਾਇਆ ਗਿਆ ਸੀ, ਤਾਂ ਮਾਮਲੇ ਵਿੱਚ ਪਰਿਵਾਰ ਦੀ ਰਜ਼ਾਮੰਦੀ ਨਾਲ ਪੋਸਟਮਾਰਟਮ ਕਰਵਾਉਣ ਦੀ ਗੱਲ ਕਹੀ ਗਈ ਹੈ। ਜੇ ਪਰਿਵਾਰ ਇਸ ਲਈ ਰਾਜ਼ੀ ਨਾ ਹੋਵੇ, ਤਾਂ ਵੀ ਇੱਕ ਵੱਖਰਾ ਫ਼ਾਰਮ ਭਰਨ ਅਤੇ ਜਾਂਚ ਕਰਨ ਦੀ ਲੋੜ ਹੁੰਦੀ ਹੈ।
ਟੀਕਾਕਰਨ ਹੋਣ ਦੇ ਬਾਅਦ ਸੀਰੀਅਸ ਐਡਵਰਸ ਇਫ਼ੈਕਟ ਦੇ ਕਾਰਨ ਹਸਪਤਾਲ ਵਿੱਚ ਭਰਤੀ ਹੋਣ 'ਤੇ ਮੌਤ ਹੁੰਦੀ ਹੈ, ਤਾਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੂਰੀ ਪ੍ਰੀਕਿਰਿਆ ਵਿੱਚ ਵਿਸਥਾਰ ਵਿੱਚ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਤਸਵੀਰ ਸਰੋਤ, ANI
ਜਾਂਚ ਦੁਆਰਾ ਇਹ ਪਤਾ ਲੱਗਦਾ ਹੈ ਕਿ ਇਹ ਐਡਵਰਸ ਇਫ਼ੈਕਟ ਵੈਕਸੀਨ ਵਿੱਚ ਇਸਤੇਮਾਲ ਕਿਸੇ ਡਰੱਗ ਕਰਕੇ ਹੋਇਆ ਹੈ ਜਾਂ ਫ਼ਿਰ ਵੈਕਸੀਨ ਦੀ ਗੁਣਵੱਤਾ ਵਿੱਚ ਕਿਸੇ ਦਿੱਕਤ ਦੀ ਵਜ੍ਹਾ ਨਾਲ, ਜਾਂ ਟੀਕਾ ਲਗਾਉਣ ਦੌਰਾਨ ਹੋਈ ਗੜਬੜੀ ਦੀ ਵਜ੍ਹਾ ਨਾਲ ਜਾਂ ਫ਼ਿਰ ਇਹ ਕਿਸੇ ਹੋਰ ਕਾਰਨ ਕਰਕੇ ਹੋਇਆ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ ਐਡਵਰਸ ਇਫ਼ੈਕਟ ਫੌਲੋਇੰਗ ਇਮੀਊਨੇਈਜ਼ੇਸ਼ਨ ਵਿੱਚ ਗੜਬੜੀ ਦੀ ਵਜ੍ਹਾ ਨੂੰ ਜਲਦ ਤੋਂ ਜਲਦ ਦੱਸਿਆ ਜਾਣਾ ਬੇਹੱਦ ਜ਼ਰੂਰੀ ਹੈ।
ਐਡਵਰਸ ਇਫ਼ੈਕਟ ਕੀ ਹੋਣਗੇ ਇਹ ਕਿਸ ਤਰ੍ਹਾਂ ਨਿਰਧਾਰਿਤ ਹੁੰਦਾ ਹੈ?
ਏਮਜ਼ ਵਿੱਚ ਹਿਊਮਨ ਟਰਾਇਲ ਦੇ ਮੁਖੀ ਡਾ. ਸੰਜੇ ਮੁਤਾਬਕ , "ਐਡਵਰਸ ਇਫ਼ੈਕਟ ਫੌਲੋਇੰਗ ਇਮੀਊਨੇਈਜ਼ੇਸ਼ਨ ਦੇ ਜੋ ਵੀ ਪ੍ਰੋਟੋਕੋਲ ਨਿਰਧਾਰਿਤ ਕੀਤੇ ਗਏ ਹਨ, ਉਹ ਹੁਣ ਤੱਕ ਦੇ ਟਰਾਇਲ ਡਾਟਾ ਦੇ ਆਧਾਰ 'ਤੇ ਹਨ। ਲੰਬੇ ਸਮੇਂ ਦੇ ਟਰਾਇਲ ਡਾਟਾ ਦੇ ਆਧਾਰ 'ਤੇ ਆਮ ਤੌਰ 'ਤੇ ਅਜਿਹੇ ਪ੍ਰੋਟੋਕਾਲ ਤਿਆਰ ਕੀਤੇ ਜਾਂਦੇ ਹਨ।"
"ਪਰ ਭਾਰਤ ਵਿੱਚ ਕੋਰੋਨਾ ਦੇ ਜੋ ਟੀਕੇ ਲਗਾਏ ਜਾ ਰਹੇ ਹਨ, ਉਨ੍ਹਾਂ ਬਾਰੇ ਲੰਬੇ ਸਮੇਂ ਦੇ ਅਧਿਐਨ ਡਾਟਾ ਦੀ ਕਮੀ ਹੈ। ਇਸ ਲਈ ਫ਼ਿਲਹਾਲ ਜਿੰਨੀ ਜਾਣਕਾਰੀ ਉਪਲੱਬਧ ਹੈ, ਉਸੇ ਦੇ ਆਧਾਰ 'ਤੇ ਇਹ ਐਡਵਰਸ ਇਫ਼ੈਕਟ ਫੌਲੋਇੰਗ ਇਮੀਊਨੇਈਜ਼ੇਸ਼ਨ ਪ੍ਰੋਟੋਕੋਲ ਤਿਆਰ ਕੀਤਾ ਗਿਆ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੀ ਹਰ ਇੱਕ ਟੀਕਾਕਰਨ ਮੁਹਿੰਮ ਵਿੱਚ ਇੱਕ ਅਜਿਹਾ ਹੀ ਐਡਵਰਸ ਇਫ਼ੈਕਟ ਹੁੰਦਾ ਹੈ?
ਅਜਿਹਾ ਨਹੀਂ ਹੈ ਕਿ ਹਰ ਵੈਕਸੀਨ ਦੇ ਬਾਅਦ ਇੱਕ ਹੀ ਤਰ੍ਹਾਂ ਦੇ ਐਡਵਰਸ ਇਫ਼ੈਕਟ ਦੇਖਣ ਨੂੰ ਮਿਲਣ।
ਕਈ ਵਾਰ ਲੱਛਣ ਅਲੱਗ-ਅਲੱਗ ਵੀ ਹੁੰਦੇ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਵੈਕਸੀਨ ਬਣਾਉਣ ਦਾ ਤਰੀਕਾ ਕੀ ਹੈ ਅਤੇ ਜਿਸ ਨੂੰ ਲਗਾਈ ਜਾ ਰਹੀ ਹੈ ਉਸਦੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਕਿਸ ਤਰ੍ਹਾਂ ਦੀ ਹੈ।
ਜਿਸ ਤਰ੍ਹਾਂ ਬੀਸੀਜੀ ਦਾ ਟੀਕਾ ਦੇਣ ਤੋਂ ਬਾਅਦ ਉਸ ਜਗ੍ਹਾ 'ਤੇ ਛਾਲੇ ਵਰਗਾ ਉਭਾਰ ਦੇਖਣ ਵਿੱਚ ਆਉਂਦਾ ਹੈ।
ਉਸੇ ਤਰਾਂ ਨਾਲ ਡੀਪੀਟੀ ਦੇ ਟੀਕੇ ਤੋਂ ਬਾਅਦ ਕੁਝ ਬੱਚਿਆਂ ਨੂੰ ਹਲਕਾ ਬੁਖ਼ਾਰ ਹੁੰਦਾ ਹੈ। ਪੋਲੀਓ ਦੀਆਂ ਬੂੰਦਾ ਪਿਲਾਉਣ ਦਾ ਕਿਸੇ ਤਰਾਂ ਦਾ ਐਡਵਰਸ ਇਫ਼ੈਕਟ ਦੇਖਣ ਵਿੱਚ ਨਹੀਂ ਆਉਂਦਾ ਹੈ।

ਤਸਵੀਰ ਸਰੋਤ, Reuters
ਇਸੇ ਤਰੀਕੇ ਨਾਲ ਕੋਰੋਨਾ ਦਾ ਟੀਕਾ-ਕੋਵੀਸ਼ੀਲਡ ਅਤੇ ਕੋਵੈਕਸੀਨ ਦੋਵਾਂ ਦਾ ਐਡਵਰਸ ਇਫ਼ੈਕਟ ਵੀ ਇੱਕੋ ਜਿਹੇ ਨਹੀਂ ਹੋ ਸਕਦੇ ਹਨ।
ਕੋਵੀਸ਼ੀਲਡ ਅਤੇ ਕੋਵੈਕਸੀਨ ਦੋਵਾਂ ਦਾ ਐਡਵਰਸ ਇਫ਼ੈਕਟ ਕੀ ਹਨ?
ਕੋਵੈਕਸੀਨ ਦੀ ਟਰਾਇਲ ਪ੍ਰੀਕਿਰਿਆ ਵਿੱਚ ਖ਼ੁਦ ਡਾ. ਸੰਜੇ ਰਾਏ ਕਾਫ਼ੀ ਨਜ਼ਦੀਕ ਤੋਂ ਦੇਖਿਆ ਹੈ।
ਉਨ੍ਹਾਂ ਮੁਤਾਬਕ ਕੋਵੈਕਸੀਨ ਵਿੱਚ ਕਿਸੇ ਵੀ ਤਰ੍ਹਾਂ ਦੇ ਗੰਭੀਰ ਐਡਵਰਸ ਇਫ਼ੈਕਟ ਤਿੰਨਾਂ ਗੇੜਾਂ ਦੇ ਟਰਾਇਲਾਂ ਵਿੱਚ ਦੇਖਣ ਨੂੰ ਨਹੀਂ ਮਿਲੇ ਹਨ। ਹਾਲਾਂਕਿ ਇਸਦੇ ਤੀਜੇ ਗੇੜ ਦਾ ਹਾਲੇ ਪੂਰਾ ਡਾਟਾ ਨਹੀਂ ਆਇਆ ਹੈ। ਤੀਜੇ ਗੇੜ ਵਿੱਚ 25,000 ਲੋਕਾਂ ਨੂੰ ਇਹ ਵੈਕਸੀਨ ਦਿੱਤੀ ਜਾ ਚੁੱਕੀ ਹੈ।
ਕੋਵੈਕਸੀਨ ਦੇ ਦੌਰਾਨ ਜੋ ਹਲਕੇ ਲੱਛਣ ਦੇਖਣ ਨੂੰ ਮਿਲਦੇ ਹਨ ਉਹ ਹਨ, ਦਰਦ, ਟੀਕਾ ਲੱਗਣ ਵਾਲੀ ਜਗ੍ਹਾ 'ਤੇ ਸੋਜ, ਹਲਕਾ ਬੁਖ਼ਾਰ, ਸਰੀਰ ਵਿੱਚ ਦਰਦ ਅਤੇ ਧੱਫ਼ੜ ਪੈਣ ਵਰਗੀਆਂ ਮਾਮੂਲੀ ਦਿੱਕਤਾਂ। ਅਜਿਹੇ ਲੋਕਾਂ ਦੀ ਗਿਣਤੀ ਟਰਾਇਲਾਂ ਦੌਰਾਨ 10 ਫ਼ੀਸਦ ਸੀ। 90 ਫ਼ੀਸਦ ਲੋਕਾਂ ਵਿੱਚ ਕੋਈ ਦਿੱਕਤ ਦੇਖਣ ਨੂੰ ਨਹੀਂ ਮਿਲੀ ਸੀ।
ਜਦੋਂਕਿ ਕੋਵਾਸ਼ੀਲਡ ਵੈਕਸੀਨ ਵਿੱਚ ਹਲਕਾ ਬੁਖ਼ਾਰ ਅਤੇ ਕੁਝ ਐਲਰਜ਼ੀ ਦੇ ਰੀਐਕਸ਼ਨ ਦੇਖਣ ਨੂੰ ਮਿਲੇ ਸਨ। ਭਾਰਤ ਸਰਕਾਰ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਮੁਹਿੰਮ ਚਲਾਉਂਦੀ ਹੈ, ਜਿਸ ਵਿੱਚ ਦੇਸ ਭਰ 'ਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਟੀਕਾ ਲਗਾਇਆ ਜਾਂਦਾ ਹੈ।
ਪੋਲੀਓ ਵੈਕਸੀਨੇਸ਼ਨ ਮੁਹਿੰਮ ਦੌਰਾਨ ਤਾਂ ਭਾਰਤ ਵਿੱਚ ਤਿੰਨ ਦਿਨ ਵਿੱਚ ਇੱਕ ਕਰੋੜ ਬੱਚਿਆਂ ਨੂੰ ਦਵਾਈ ਪਿਲਾਈ ਜਾਂਦੀ ਹੈ।

ਤਸਵੀਰ ਸਰੋਤ, SOPA IMAGES VIA GETTY IMAGES
ਜੇ ਇੰਨਾਂ ਵੱਡੀ ਮੁਹਿੰਮ ਸਾਲਾਂ ਤੋਂ ਭਾਰਤ ਵਿੱਚ ਚੱਲ ਰਹੀ ਹੈ, ਇਸ ਦਾ ਅਰਥ ਹੈ ਕਿ ਐਡਵਰਸ ਇਫ਼ੈਕਟ ਫੌਲੋਇੰਗ ਇਮੀਊਨਾਈਜ਼ੇਸ਼ਨ ਦਾ ਪ੍ਰੋਟੋਕੋਲ ਦਾ ਭਾਰਤ ਵਿੱਚ ਚੰਗੇ ਤਰੀਕੇ ਨਾਲ ਪਾਲਣ ਕੀਤਾ ਜਾ ਰਿਹਾ ਹੈ।
ਇੱਕ ਵੀ ਐਡਵਰਸ ਇਫ਼ੈਕਟ ਹੋਣ ਦਾ ਬੁਰਾ ਅਸਰ ਟੀਕਾਕਰਨ ਮੁਹਿੰਮ 'ਤੇ ਜ਼ਰੂਰ ਪੈਂਦਾ ਹੈ? ਕੀ ਐਡਵਰਸ ਇਫ਼ੈਕਟ ਹੋਣ ਨਾਲ ਲੋਕ ਵੈਕਸੀਨ ਲੈਣ ਤੋਂ ਘਬਰਾਉਣ ਲੱਗਦੇ ਹਨ? ਵੈਕਸੀਨ ਹੈਜ਼ੀਟੇਂਸੀ (ਵੈਕਸੀਨ ਤੋਂ ਝਿੱਜਕ) ਦੇ ਲਈ ਇਹ ਇੱਕ ਕਾਰਨ ਹੈ।
ਹਾਲੇ ਤੱਕ ਟੀਕਾਕਰਨ ਦੀ ਪੂਰੀ ਪ੍ਰਕਿਰਿਆ ਵਿੱਚ ਸਿਰਫ਼ ਤਿੰਨ ਮਾਮਲੇ ਅਜਿਹੇ ਸਾਹਮਣੇ ਆਏ ਹਨ, ਜਿੰਨਾਂ ਵਿੱਚ ਐਡਵਰਸ ਇਫ਼ੈਕਟ ਵਿੱਚ ਵਿਅਕਤੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਲੋੜ ਪਈ ਹੈ।
ਉਸ ਤਰ੍ਹਾਂ ਵੈਕਸੀਨ ਹੈਜ਼ੀਟੇਂਸੀ ਦਾ ਸਿੱਧਾ ਐਡਵਰਸ ਇਫ਼ੈਕਟ ਨਾਲ ਸਬੰਧ ਨਹੀਂ ਹੁੰਦਾ ਹੈ। ਵੈਕਸੀਨ ਨੂੰ ਲੈ ਕੇ ਲੋਕਾਂ ਵਿੱਚ ਝਿੱਜਕ ਦੇ ਕਈ ਕਾਰਨ ਹੁੰਦੇ ਹਨ। ਲੋਕਾਂ ਨੂੰ ਵੈਕਸੀਨ ਬਾਰੇ ਸਹੀ ਜਾਣਕਾਰੀ ਦਾ ਪਤਾ ਹੋਣਾ ਇੰਨਾਂ ਵਿਚੋਂ ਇੱਕ ਸਭ ਤੋਂ ਅਹਿਮ ਕਾਰਨ ਮੰਨਿਆ ਜਾਂਦਾ ਹੈ।
ਵੈਕਸੀਨ ਦੀ ਸੁਰੱਖਿਆ ਅਤੇ ਕਾਰਗਰਤਾ ਨਾਲ ਜੁੜੇ ਸਵਾਲ ਹੋਣ ਤਾਂ ਵੀ ਲੋਕ ਟੀਕਾ ਲਗਵਾਉਣ ਤੋਂ ਝਿੱਜਕਦੇ ਹਨ।
ਆਮ ਤੌਰ 'ਤੇ ਵੈਕਸੀਨ ਲਗਵਾਉਣ ਦੀ ਸ਼ੁਰੂਆਤ ਵਿੱਚ ਲੋਕਾਂ ਵਿੱਚ ਝਿੱਜਕ ਦੇਖਣ ਨੂੰ ਮਿਲਦੀ ਹੈ, ਫ਼ਿਰ ਜਿਵੇਂ-ਜਿਵੇਂ ਸਮਾਂ ਬੀਤਦਾ ਹੈ ਇਹ ਘੱਟ ਹੁੰਦੀ ਜਾਂਦੀ ਹੈ।
ਪਰ ਜੇ ਐਡਵਰਸ ਇਫ਼ੈਕਟ ਵਿੱਚ ਕੋਈ ਗੰਭੀਰ ਗੱਲ ਸਾਹਮਣੇ ਆਉਂਦੀ ਹੈ ਤਾਂ ਲੋਕ ਟੀਕਾ ਲਗਵਾਉਣ ਤੋਂ ਪਰਹੇਜ਼ ਕਰ ਸਕਦੇ ਹਨ, ਨਹੀਂ ਤਾਂ ਮਾਮੂਲੀ ਦਿੱਕਤਾਂ ਤਾਂ ਆਮ ਪ੍ਰੀਕਿਰਿਆ ਦਾ ਹਿੱਸਾ ਹੁੰਦੀਆਂ ਹਨ।
ਲੋਕਲ ਸਰਕਲ ਨਾਮ ਦੀ ਇੱਕ ਸੰਸਥਾ ਪਿਛਲੇ ਕੁਝ ਸਮੇਂ ਤੋਂ ਭਾਰਤ ਵਿੱਚ ਲੋਕਾਂ ਵਿੱਚ ਵੈਕਸੀਨ ਹੈਜ਼ੀਟੇਂਸੀ ਕਿੰਨੀ ਹੈ, ਇਸ ਬਾਰੇ ਆਨਲਾਈਨ ਸਰਵੇਖਣ ਕਰ ਰਹੀ ਹੈ। 3 ਜਨਵਰੀ ਦੇ ਅੰਕੜਿਆ ਮੁਤਾਬਕ , ਭਾਰਤ ਵਿੱਚ 69 ਫ਼ੀਸਦ ਲੋਕ ਕੋਰੋਨਾ ਵੈਕਸੀਨ ਲਗਾਉਣ ਤੋਂ ਝਿੱਜਕਦੇ ਹਨ।
ਇਹ ਸਰਵੇਖਣ ਭਾਰਤ ਦੇ 224 ਜ਼ਿਲ੍ਹਿਆਂ ਦੇ 18000 ਲੋਕਾਂ ਦੀ ਆਨਲਾਈਨ ਪ੍ਰੀਕਿਰਿਆ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ।
ਇਸ ਸੰਸਥਾ ਦੇ ਸਰਵੇ ਮੁਤਾਬਕ , ਹਰ ਬੀਤਦੇ ਮਹੀਨੇ ਨਾਲ ਭਾਰਤ ਵਿੱਚ ਇਹ ਝਿੱਜਕ ਵੱਧਦੀ ਜਾ ਰਹੀ ਹੈ। ਪਰ ਕੀ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਵਿੱਚ ਝਿੱਜਕ ਵਧੀ ਹੈ, ਇਸ ਬਾਰੇ ਕੋਈ ਵੀ ਸਰਵੇਖਣ ਨਹੀਂ ਹੋਇਆ ਹੈ।
mRNA ਤਕਨੀਕ ਇਸਤੇਮਾਲ ਕਰਨ ਵਾਲੀ ਵੈਕਸੀਨ ਬਾਰੇ ਸਵਾਲ?
ਪੂਰੀ ਦੁਨੀਆਂ ਵਿੱਚ ਇਸ ਸਮੇਂ ਕੋਰੋਨਾ ਦੀਆਂ ਨੌ ਵੈਕਸੀਨਾਂ ਨੂੰ ਅਲੱਗ-ਅਲੱਗ ਦੇਸਾਂ ਦੀਆਂ ਸਰਕਾਰਾਂ ਨੇ ਮਨਜ਼ੂਰੀ ਦਿੱਤੀ ਹੈ।
ਇਸ ਵਿੱਚੋਂ ਦੋ ਫ਼ਾਈਜ਼ਰ ਅਤੇ ਮੋਡਰਨਾ ਵੈਕਸੀਨ mRNA ਹੈ। ਇਸ ਤਰੀਕੇ ਨਾਲ ਵਿਕਸਿਤ ਵੈਕਸੀਨ ਦਾ ਇਸਤੇਮਾਲ ਪਹਿਲੀ ਵਾਰ ਮਨੁੱਖਾਂ 'ਤੇ ਕੀਤਾ ਜਾ ਰਿਹਾ ਹੈ।
ਡਾ. ਸੰਜੇ ਮੁਤਾਬਕ ਇਸ ਦੇ ਟੀਕਾਕਰਨ ਦੇ ਬਾਅਦ ਕੁਝ ਗੰਭੀਰ ਐਡਵਰਸ ਇਫ਼ੈਕਟ ਰਿਪੋਰਟ ਕੀਤੇ ਗਏ ਹਨ।
ਚਾਰ ਵੈਕਸੀਨਾਂ ਅਜਿਹੀਆਂ ਹਨ, ਜੋ ਵਾਇਰਸ ਨੂੰ ਇਨ-ਐਕਟੀਵੇਟ (ਅਕ੍ਰਿਆਸ਼ੀਲ) ਕਰਕੇ ਬਣਾਈਆਂ ਗਈਆਂ ਹਨ, ਜਿੰਨਾਂ ਵਿੱਚ ਭਾਰਤ ਦੀ ਕੋਵੈਕਸੀਨ ਅਤੇ ਚੀਨ ਦੀ ਵੈਕਸੀਨ ਸ਼ਾਮਲ ਹਨ।
ਬਾਕੀ ਦੋ ਵੈਕਸੀਨਾਂ ਆਕਸਫੋਰਡ ਐਸਟ੍ਰਾਜੇਨੇਕਾ (ਕੋਵੀਸ਼ੀਲਡ) ਅਤੇ ਸਪੂਤਨਿਕ ਹਨ, ਜਿਨਾਂ ਨੂੰ ਵੈਕਟਰ ਵੈਕਸੀਨ ਕਿਹਾ ਜਾ ਰਿਹਾ ਹੈ। mRNA ਵੈਕਸੀਨ ਦੇ ਇਲਾਵਾ ਕਿਸੇ ਹੋਰ ਵੈਕਸੀਨ ਦੇ ਇਸਤੇਮਾਲ ਵਿੱਚ ਕੋਈ ਸੀਰੀਅਸ ਐਡਵਰਸ ਇਫ਼ੈਕਟ ਸਾਹਮਣੇ ਨਹੀਂ ਆਏ ਹਨ।
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















