ਆਪਣੇ ਘਰ ਦਾ ਕੰਮ ਕਰਦੀਆਂ ਔਰਤਾਂ ਨੂੰ ਤਨਖਾਹ ਦੇਣ ਦੇ ਮਾਮਲੇ ਤੇ ਕੰਗਨਾ ਰਨੌਤ ਤੇ ਸ਼ਸ਼ੀ ਥਰੂਰ ਆਹਮੋ-ਸਾਹਮਣੇ

ਕੰਗਨਾ ਰਨੌਤ, ਸ਼ਸ਼ੀ ਥਰੂਰ

ਤਸਵੀਰ ਸਰੋਤ, Getty Images/FB

"ਮੈਂ ਕਮਲ ਹਸਨ ਦੇ ਵਿਚਾਰ ਦਾ ਸਵਾਗਤ ਕਰਦਾ ਹਾਂ ਕਿ ਘਰ ਦੇ ਕੰਮ ਨੂੰ ਵੀ ਇੱਕ ਤਨਖਾਹ ਵਾਲੇ ਪੇਸ਼ੇ ਵਜੋਂ ਮਾਨਤਾ ਦੇਣੀ ਚਾਹੀਦੀ ਹੈ। ਸੂਬਾ ਸਰਕਾਰ ਨੂੰ ਘਰਾਂ ਦੇ ਕੰਮ ਕਰਨਵਾਲੀਆਂ (ਹੋਮਮੇਕਰਜ਼) ਨੂੰ ਮਹੀਨਾਵਾਰ ਤਨਖਾਹ ਦੇਣੀ ਚਾਹੀਦੀ ਹੈ।"

"ਇਹ ਸਮਾਜ ਵਿੱਚ ਮਹਿਲਾ ਹੋਮਮੇਕਰਜ਼ ਦੀਆਂ ਸੇਵਾਵਾਂ ਨੂੰ ਮਾਨਤਾ ਦੇਵੇਗਾ ਅਤੇ ਵਿੱਤੀ ਤਾਕਤ ਦੇਵੇਗਾ। ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਵਧਾਏਗਾ ਅਤੇ ਵਿਸ਼ਵ-ਵਿਆਪੀ ਬੁਨਿਆਦੀ ਆਮਦਨੀ ਦੇਵੇਗਾ।"

ਇਹ ਟਵੀਟ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਮਲ ਹਸਨ ਦੇ ਵਿਚਾਰ ਦੇ ਸਮਰਥਨ ਵਿੱਚ ਕੀਤਾ ਜਿਸ ਤਹਿਤ ਉਹ ਆਪਣੇ ਘਰਾਂ ਵਿੱਚ ਕੰਮ ਕਰਨਵਾਲੀਆਂ ਔਰਤਾਂ ਨੂੰ ਵੀ ਤਨਖਾਹ ਦੇਣ ਦੀ ਪੇਸ਼ਕਸ਼ ਰੱਖਦੇ ਹਨ।

ਕੰਗਨਾ ਰਨੌਤ

ਤਸਵੀਰ ਸਰੋਤ, Kangana Ranaut/Twitter

ਇਹ ਵੀ ਪੜ੍ਹੋ:

ਕੰਗਨਾ ਰਨੌਤ ਨੇ ਕੀਤਾ ਵਿਰੋਧ

ਪਰ ਇਸ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਸ਼ਸ਼ੀ ਥਰੂਰ ਦੇ ਟਵੀਟ ਨੂੰ ਰੀਟਵੀਟ ਕਰਕੇ ਕਈ ਟਵੀਟ ਕੀਤੇ।

ਉਨ੍ਹਾਂ ਕਿਹਾ, "ਆਪਣੇ ਪਿਆਰ ਦੇ ਨਾਲ ਸੈਕਸ ਕਰਨ ਦੀ ਕੀਮਤ ਨਾ ਲਗਾਓ, ਸਾਨੂੰ ਆਪਣੀ ਮਾਂ ਬਣਨ ਲਈ ਭੁਗਤਾਨ ਨਾ ਕਰੋ, ਸਾਨੂੰ ਆਪਣੇ ਘਰ ਦੀ ਰਾਣੀ ਬਣਨ ਲਈ ਤਨਖਾਹ ਦੀ ਲੋੜ ਨਹੀਂ।"

"ਹਰ ਚੀਜ਼ ਨੂੰ ਕਾਰੋਬਾਰ ਵਜੋਂ ਦੇਖਣਾ ਬੰਦ ਕਰੋ। ਆਪਣੀ ਔਰਤ ਅੱਗੇ ਸਮਰਪਣ ਕਰੋ। ਉਸ ਨੂੰ ਤੁਹਾਡੀ ਪੂਰੀ ਲੋੜ ਹੈ, ਨਾ ਕਿ ਸਿਰਫ ਤੁਹਾਡੇ ਪਿਆਰ ਜਾਂ ਸਤਿਕਾਰ ਜਾਂ ਤਨਖਾਹ ਦੀ।"

ਕੰਗਨਾ ਰਨੌਤ

ਤਸਵੀਰ ਸਰੋਤ, Arzi/Twitter

ਇਸ ਦੇ ਜਵਾਬ ਵਿੱਚ ਅਰਜ਼ੀਤਾ ਨਾਮ ਦੀ ਯੂਜ਼ਰ ਨੇ ਟਵੀਟ ਕੀਤਾ, "ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਹੋਮਮੇਕਰਜ਼ ਦੇ ਯਤਨਾਂ ਨੂੰ ਪਛਾਣਨ ਦਾ ਸਮਾਂ ਆ ਗਿਆ ਹੈ ਜੋ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ।"

"ਸਾਡੇ ਸਮਾਜ ਨੇ ਕਦੇ ਵੀ ਘਰ ਦੇ ਕੰਮ ਕਰਨ ਵਾਲੀਆਂ ਔਰਤਾਂ ਦੀਆਂ ਕੋਸ਼ਿਸ਼ਾਂ ਨੂੰ ਮਨਜ਼ੂਰ ਨਹੀਂ ਕੀਤਾ, ਪੇਸ਼ੇਵਰ ਮਰਦਾਂ ਨੂੰ ਵਧੇਰੇ ਮੁੱਲ ਦਿੱਤਾ ਜਾਂਦਾ ਹੈ, ਹੋਮਮੇਕਰਜ਼ ਵਿੱਤੀ ਤੌਰ 'ਤੇ ਆਪਣੇ ਪਤੀ 'ਤੇ ਨਿਰਭਰ ਕਰਦੀਆਂ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸ ਤੋਂ ਬਾਅਦ ਕੰਗਨਾ ਨੇ ਟਵੀਟ ਕਰਕੇ ਕਿਹਾ ਕਿ ਉਹ ਕਿਸੇ ਵੀ ਵਿਸ਼ੇ 'ਤੇ ਚਰਚਾ ਕਰ ਸਕਦੇ ਹਨ ਇਸ ਲਈ ਲੋਕ ਉਨ੍ਹਾਂ ਤੋਂ ਚਿੜਦੇ ਹਨ।

"ਕਾਫ਼ੀ ਲੋਕ ਲਗਭਗ ਕਿਸੇ ਵੀ ਵਿਸ਼ੇ 'ਤੇ ਬਹਿਸ ਕਰਨ ਦੀ ਮੇਰੀ ਯੋਗਤਾ ਤੋਂ ਈਰਖਾ ਕਰਦੇ ਹਨ ਕਿ ਕਿਵੇਂ ਮੈਂ ਆਪਣੇ ਵਿਰੋਧੀਆਂ ਦੀਆਂ ਮਨੋਵਿਗਿਆਨਕ ਪਰਤਾਂ ਨੂੰ ਛਿਲਦੀ ਹਾਂ ਅਤੇ ਕਿਸੇ ਵੀ ਵਿਸ਼ੇ ਦਾ ਐਕਸਰੇ ਕਰ ਲੈਂਦੀ ਹਾਂ। ਈਰਖਾ ਜਾਂ ਗੁੱਸਾ ਕਰਨ ਦੀ ਲੋੜ ਨਹੀਂ। ਆਪਣੇ ਦਿਮਾਗ ਨੂੰ ਤੇਜ਼ ਕਰੋ ਅਤੇ ਖੁਦ ਨੂੰ ਆਲੇ-ਦੁਆਲੇ ਵਿੱਚ ਸੱਚਮੁੱਚ ਸਮਾਓ।"

ਟਵਿੱਟਰ, ਕੰਗਨਾ

ਤਸਵੀਰ ਸਰੋਤ, Kangana Ranaut/Twitter

ਘਰ ਦੇ ਕੰਮ ਕਰਨ 'ਤੇ ਔਰਤਾਂ ਨੂੰ ਤਨਖਾਹ ਦੇਣ ਬਾਰੇ ਪ੍ਰਤੀਕਰਮ

ਸ਼ਸ਼ੀ ਥਰੂਰ ਵਲੋਂ ਟਵੀਟ ਕਰਨ ਤੋਂ ਬਾਅਦ ਮਿਲੇ-ਜੁਲੇ ਪ੍ਰਤੀਕਰਮ ਆਏ।

ਸੁਪਰੀਮ ਕੋਰਟ ਦੀ ਵਕੀਲ ਕਰੁਨਾ ਨੰਦੀ ਨੇ ਟਵੀਟ ਕੀਤਾ, "ਹੋਮਮੇਕਰਜ਼ ਬਾਰੇ ਯੂਪੀਏ ਵਲੋਂ ਬਿਲ 'ਤੇ ਵਿਚਾਰ ਕੀਤਾ ਜਾ ਰਿਹਾ ਸੀ ਜਿਸ ਤਹਿਤ ਪਰਿਵਾਰ ਦੀ ਆਮਦਨ ਵਿੱਚ ਔਰਤ ਦੀ ਹਿੱਸੇਦਾਰੀ ਬਾਰੇ ਕਿਹਾ ਗਿਆ ਸੀ।"

"ਮੈਂ ਕਹਾਂਗੀ 50 ਫੀਸਦ ਹੋਣੀ ਚਾਹੀਦੀ ਹੈ, ਚਾਹੇ ਸੂਬਾਈ ਸਬਸਿਡੀ ਹੋਵੇ ਜਾਂ ਨਹੀਂ। ਨਾ ਕਿ ਹਾਊਸਵਾਈਵਜ਼ ਲਈ ਤਨਖਾਹ, ਇਸ ਨਾਲ ਕੰਮ ਦਾ ਮੁੱਲ ਘੱਟ ਜਾਏਗਾ। ਇਸ ਦੀ ਥਾਂ 'ਹੋਮਮੇਕਰ ਸਪੋਰਟ' ਜਾਂ ਕਿਸੇ ਵੀ ਵਿਅਕਤੀ ਨੂੰ ਮਦਦ ਦੇਣਾ ਜੋ ਕਿਸੇ ਪੇਸ਼ੇ ਵਿਚ ਕੰਮ ਨਾ ਕਰਦੇ ਹੋਵੇ।"

ਕਰੂਨਾ ਨੰਦੀ

ਤਸਵੀਰ ਸਰੋਤ, Karuna Nundy/Twitter

ਇਹ ਵੀ ਪੜ੍ਹੋ:

ਦੀਪਿਕਾ ਨਾਰਾਇਣ ਭਾਰਦਵਾਜ ਨੇ ਟਵੀਟ ਕਰਕੇ ਕਿਹਾ ਕਿ ਇਸ ਤਰ੍ਹਾਂ ਤਾਂ ਮਰਦਾਂ ਨੂੰ ਵੀ ਕਈ ਕੰਮਾਂ ਲਈ ਪੈਸੇ ਦੇਣੇ ਚਾਹੀਦੇ ਹਨ।

"ਕਿਰਪਾ ਕਰਕੇ ਸਰਕਾਰ ਨੂੰ ਕਹੋ ਕਿ ਘਰ ਦਾ ਕਿਰਾਇਆ, ਬਿਜਲੀ ਦਾ ਬਿਲ, ਸਬਜ਼ੀਆਂ ਦਾ ਬਿਲ, ਖਰੀਦਦਾਰੀ ਦਾ ਖਰਚਾ, ਸਾਲਗਿਰਾਹ, ਕਰਵਾਚੌਥ, ਜਨਮ ਦਿਨ ਦੇ ਤੋਹਫ਼ੇ, ਮੈਡੀਕਲ ਬਿਲ ਅਤੇ ਹੋਰਨਾਂ ਖਰਚੇ ਵੀ ਜੋ ਅਕਸਰ ਪਤੀ ਕਰਦੇ ਹਨ, ਉਸ ਦੀ ਅਦਾਇਗੀ ਕਰੇ। ਕਿਰਪਾ ਕਰਕੇ ਇਹ ਵੀ ਦੱਸੋ ਕਿ ਜੇ ਉਹ ਘਰ ਦੇ ਕੰਮ ਨਹੀਂ ਕਰਦੀ ਤਾਂ ਕਿ ਉਸ ਨੂੰ ਕੱਢਿਆ ਜਾ ਸਕਦਾ ਹੈ?"

ਦੀਪਿਕਾ ਭਾਰਦਵਾਜ

ਤਸਵੀਰ ਸਰੋਤ, Deepika Bhardwaj/Twitter

ਸਿਧਾਰਥ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ, "ਘਰ ਦੇ ਕੰਮ ਕਰਨ ਵਾਲੀਆਂ ਬਹੁਤ ਵਧੀਆ ਔਰਤਾਂ ਹੁੰਦੀਆਂ ਹਨ ਕਿਉਂਕਿ ਉਹ ਪਰਿਵਾਰ ਨੂੰ ਪਿਆਰ ਕਰਦੀਆਂ ਹਨ।"

"ਇਸ ਨੂੰ ਵਿੱਤੀ ਦਾਇਰੇ ਵਿੱਚ ਲਿਆਉਣਾ ਭਾਰਤੀ ਪਰਿਵਾਰ ਸਿਸਟਮ ਨੂੰ ਢਾਹ ਲਾਉਣ ਦੀ ਨਾਰੀਵਾਦੀ ਚਾਲ ਹੈ। ਇਸ ਵਿਚਲੀਆਂ ਪੇਚੀਦਗੀਆਂ ਬੇਅੰਤ ਹਨ।"

ਸਿੱਧਾਰਥ

ਤਸਵੀਰ ਸਰੋਤ, Sidhartha/Twitter

ਮਾਈਵੇਅ ਨਾਮ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ ਗਿਆ, "ਤਨਖਾਹ ਦੇਣ ਨਾਲ ਉਹ ਗੁਲਾਮ ਨਹੀਂ ਬਣ ਜਾਂਦੀਆਂ ਸਗੋਂ ਆਜ਼ਾਦ ਹੁੰਦੀਆਂ ਹਨ।"

"ਕੋਈ ਵੀ ਕੀਮਤ ਹੋਮਮੇਕਰਜ਼ ਦੇ ਕੰਮ ਨੂੰ ਜਾਇਜ਼ ਨਹੀਂ ਠਹਿਰਾ ਸਕਦੀ। ਸਿਰਫ਼ ਮਕਸਦ ਹੈ ਉਨ੍ਹਾਂ ਨੂੰ ਸੁਤੰਤਰ ਬਣਾਉਣ ਦਾ ਕਿਉਂਕਿ ਉਹ ਬਹੁਤ ਕੰਮ ਕਰਦੀਆਂ ਹਨ ਅਤੇ ਭਵਿੱਖ ਵਿੱਚ ਜੇ ਕੁਝ ਮਾੜਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਕਿਸੇ ਤੇ ਨਿਰਭਰ ਨਹੀਂ ਹੋਣਾ ਪਏਗਾ।"

ਟਵਿੱਟਰ

ਤਸਵੀਰ ਸਰੋਤ, myway/Twitter

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)