ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਇਸ ਕਾਰਨ ਕੀਤਾ ਗਿਆ ਗ੍ਰਿਫ਼ਤਾਰ - ਪ੍ਰੈਸ ਰਿਵੀਊ

ਦਿ ਟ੍ਰਿਬਿਊਨ ਮੁਤਾਬਕ ਪਟਿਆਲਾ ਪੁਲਿਸ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੇ ਇੱਕ ਗਾਣੇ ਵਿੱਚ ਹਿੰਸਾ ਅਤੇ ਗਨ ਕਲਚਰ ਨੂੰ ਉਤਸ਼ਾਹਤ ਕਰਨ ਦੇ ਇਲਜ਼ਾਮ ਵਿੱਚ ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਕਿਹਾ ਕਿ ਇਹ ਮਾਮਲਾ ਆਈਪੀਸੀ ਦੀ ਧਾਰਾ 294 (ਕਿਸੇ ਅਸ਼ਲੀਲ ਗੀਤ ਨੂੰ ਗਾਉਣ) ਅਤੇ ਧਾਰਾ 504 (ਜਾਣਬੁੱਝ ਕੇ ਸ਼ਾਂਤੀ ਭੰਗ ਕਰਨ ਲਈ ਉਸਾਉਣਾ) ਤਹਿਤ ਗਾਇਕ ਸਣੇ ਹੋਰਨਾਂ ਕਲਾਕਾਰਾਂ ਖਿਲਾਫ਼ ਦਰਜ ਕੀਤਾ ਗਿਆ ਹੈ।

ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਕਿਹਾ ਕਿ ਬਾਰਬੀ ਮਾਨ ਦਾ ਗਾਣਾ "ਜਾਨ", ਜਿਸ ਵਿੱਚ ਸ਼੍ਰੀ ਬਰਾੜ ਹਨ, ਨਵੰਬਰ ਵਿੱਚ ਰਿਲੀਜ਼ ਹੋਇਆ ਸੀ ਅਤੇ ਨੌਜਵਾਨਾਂ ਵਿੱਚ ਗਨ ਕਲਚਰ ਨੂੰ ਉਤਸ਼ਾਹਤ ਕਰਦਾ ਹੈ।

ਉਨ੍ਹਾਂ ਅੱਗੇ ਕਿਹਾ, "ਇੱਕ ਸ਼ਿਕਾਇਤ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ ਸੀ ਅਤੇ ਗਾਇਕ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸੇ ਗਾਣੇ ਵਿੱਚ ਪੇਸ਼ ਹੋਰ ਕਲਾਕਾਰਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।"

ਇਹ ਵੀ ਪੜ੍ਹੋ:

'ਕੋਰੋਨਾ ਵੈਕਸੀਨ ਮਨਜ਼ੂਰੀ ਤੋਂ 10 ਦਿਨਾਂ ਅੰਦਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ'

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੈਕਸੀਨ ਦੀ ਮਨਜ਼ੂਰੀ ਮਿਲਣ ਤੋਂ 10 ਦਿਨਾਂ ਦੇ ਅੰਦਰ-ਅੰਦਰ ਕੋਵਿਡ -19 ਵਿਰੁੱਧ ਵਿਸ਼ਾਲ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਲਈ ਤਿਆਰ ਹਨ।

ਭਾਰਤ ਦੀ ਸਭ ਤੋਂ ਵੱਡੀ ਬਾਲਗ ਟੀਕਾਕਰਨ ਮੁਹਿੰਮ ਨੂੰ ਸ਼ੁਰੂ ਕਰਨ ਬਾਰੇ ਫੈਸਲਾ ਕੇਂਦਰ ਸਰਕਾਰ ਲਏਗੀ।

ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ, "ਤੇਜ਼ੀ ਨਾਲ ਪ੍ਰਵਾਨਗੀ 3 ਜਨਵਰੀ ਨੂੰ ਆਈ। ਅਸੀਂ ਮਨਜ਼ੂਰੀ ਮਿਲਣ ਤੋਂ ਬਾਅਦ 10 ਦਿਨਾਂ ਦੇ ਅੰਦਰ ਅੰਦਰ ਰੋਲ ਆਊਟ ਕਰਨ ਲਈ ਤਿਆਰ ਹਾਂ। ਅੰਤਮ ਫੈਸਲਾ ਸਰਕਾਰ ਲਏਗੀ।"

ਕਿਸਾਨ ਅੰਦੋਲਨ ਕਾਰਨ 15 ਟਰੇਨਾਂ ਰੱਦ ਜਾਂ ਰੂਟ ਬਦਲੇ

ਦਿ ਟ੍ਰਿਬਿਊਨ ਮੁਤਾਬਕ ਰੇਲਵੇ ਨੇ ਕਿਸਾਨ ਅੰਦੋਲਨ ਕਾਰਨ ਪੰਜਾਬ ਵਿੱਚ ਘੱਟੋ-ਘੱਟ 15 ਟਰੇਨਾਂ ਰੱਦ ਕਰ ਦਿੱਤੀਆਂ ਹਨ ਜਾਂ ਰੂਟ ਬਦਲ ਦਿੱਤੇ ਹਨ।

ਦਰਬੰਘਾ-ਅੰਮ੍ਰਿਤਸਰ ਐਕਪ੍ਰੈਸ ਸਪੈਸ਼ਲ ਟਰੇਨ ਬੁੱਧਵਾਰ ਨੂੰ ਵੀ ਰੱਦ ਰਹੇਗੀ। ਇਸੇ ਤਰ੍ਹਾਂ ਕੋਰਬੀ-ਅੰਮ੍ਰਿਤਸਰ ਐਕਸਪ੍ਰੈਸ ਟਰੇਨ ਜਨਵਰੀ 6 ਅਤੇ ਜਨਵਰੀ 8 ਨੂੰ ਰੱਦ ਰਹੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਭਾਰਤ ਨੂੰ ਇੰਟਰਨੈੱਟ ਸ਼ਟਡਾਊਨ ਦੀ ਕੀਮਤ ਪਈ 2.8 ਬਿਲੀਅਨ ਡਾਲਰ

ਦਿ ਹਿੰਦੁਸਤਾਨ ਟਾਈਮਜ਼ ਮੁਕਾਬਕ ਇੰਟਰਨੈਟ ਬੰਦ ਹੋਣ ਕਾਰਨ ਭਾਰਤ ਨੂੰ 2.8 ਬਿਲੀਅਨ ਡਾਲਰ ਦੀ ਲਾਗਤ ਆਈ ਹੈ।

ਯੂਕੇ ਦੀ ਇੱਕ ਡਿਜੀਟਲ ਗੋਪਨੀਯਤਾ ਅਤੇ ਸੁਰੱਖਿਆ ਰਿਸਰਚ ਗਰੁੱਪ ਦੀ ਇੱਕ ਰਿਪੋਰਟ ਅਨੁਸਾਰ ਇਸ ਤਰ੍ਹਾਂ ਭਾਰਤ 2020 ਵਿੱਚ ਨਾਗਰਿਕਾਂ ਦੀ ਵੈੱਬ ਪਹੁੰਚ 'ਤੇ ਰੋਕ ਲਗਾਉਣ ਵਾਲੇ ਦੁਨੀਆਂ ਦੇ 21 ਦੇਸਾਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਹੈ।

ਇਹ ਦੁਨੀਆਂ ਭਰ ਵਿੱਚ ਇੰਟਰਨੈੱਟ ਦੀ ਰੋਕਥਾਮ ਲਈ ਗੁਆ ਚੁੱਕੇ ਚਾਰ ਅਰਬ ਡਾਲਰ ਦਾ ਤਿੰਨ-ਚੌਥਾਈ ਹੈ।

ਹਾਲਾਂਕਿ ਰਿਪੋਰਟ ਵਿੱਚ ਕੁਝ ਦੇਸ ਸ਼ਾਮਲ ਨਹੀਂ ਕੀਤੇ ਗਏ ਸਨ ਜੋ ਕਿ ਇੰਟਰਨੈਟ ਦੀ ਵਰਤੋਂ ਸੀਮਿਤ ਕਰਨ ਜਾਂ ਸਮੱਗਰੀ 'ਤੇ ਪਾਬੰਦੀ ਲਾਉਣ ਜਾਂਦੇ ਹਨ ਜਿਵੇਂ ਕਿ ਚੀਨ ਅਤੇ ਉੱਤਰੀ ਕੋਰੀਆ।

ਰਿਸਰਚਰਾਂ ਨੇ ਜਨਤਕ ਤੌਰ 'ਤੇ ਉਪਲਬਧ ਜਾਣਕਾਰੀ ਅਤੇ ਇੰਟਰਨੈਟ ਅਤੇ ਸੋਸ਼ਲ ਮੀਡੀਆ ਸ਼ਟਡਾਊਨ 'ਤੇ ਭਰੋਸਾ ਕੀਤਾ ਹੈ।

ਟਾਪ 10 ਵੀਪੀਐੱਨ ਦੁਆਰਾ ਜਾਰੀ ਕੀਤੀ ਗਈ ਗਲੋਬਲ ਲਾਗਤ ਦੀ ਇੰਟਰਨੈਟ ਸ਼ਟਡਾਊਨ ਸਬੰਧੀ ਰਿਪੋਰਟ ਅਨੁਸਾਰ ਕੁੱਲ 8,927 ਘੰਟਿਆਂ ਦੇ ਬਲੈਕਆਊਟ ਜਾਂ ਬੈਂਡਵਿਡਥ ਘਟਾਉਣ ਨਾਲ ਭਾਰਤ ਨੇ ਕਿਸੇ ਵੀ ਹੋਰ ਕੌਮ ਨਾਲੋਂ ਇੰਟਰਨੈੱਟ ਦੀ ਵਰਤੋਂ 'ਤੇ ਵਧੇਰੇ ਪਾਬੰਦੀ ਲਗਾਈ ਹੈ।

ਜੋ ਪਾਬੰਦੀਆਂ 2019 ਵਿੱਚ ਲਾਗੂ ਕੀਤੀਆਂ ਗਈਆਂ ਸਨ ਉਹ 2020 ਤੱਕ ਜਾਰੀ ਰਹੀਆਂ।

ਹਾਲਾਂਕਿ ਅਖ਼ਬਾਰ ਨੇ ਕੇਂਦਰੀ ਸੂਚਨਾ ਤੇ ਤਕਨੀਕੀ ਮੰਤਰਾਲੇ ਨਾਲ ਈਮੇਲ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਪ੍ਰਤਿਕਿਰਿਆ ਨਹੀਂ ਆਈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)