ਗਾਇਕ ਗੁਰੂ ਰੰਧਾਵਾ ਤੇ ਕ੍ਰਿਕਟਰ ਸੁਰੇਸ਼ ਰੈਣਾ ਹਿਰਾਸਤ ਵਿਚ ਲਏ ਗਏ

ਇਸ ਪੰਨੇ ਉੱਤੇ ਅਸੀਂ ਦੇਸ-ਵਿਦੇਸ਼ ਦੀਆਂ ਅੱਜ ਦੀਆਂ ਅਹਿਮ ਖ਼ਬਰਾਂ ਅਪਡੇਟ ਕਰ ਰਹੇ ਹਾਂ।

ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਅਤੇ ਗਾਇਕ ਗੁਰੂ ਰੰਧਾਵਾ ਨੂੰ ਮੁੰਬਈ ਦੇ ਡਰੈਗਨ ਕਲੱਬ ਵਿਖੇ ਇੱਕ ਛਾਪੇ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਸਨੂੰ ਰਿਹਾਅ ਕਰ ਦਿੱਤਾ ਗਿਆ ।

ਮੁੰਬਈ ਵਿਚ ਮੌਜੂਦ ਪੱਤਰਕਾਰ ਮਧੂ ਪਾਲ ਨੇ ਪੁਲਿਸ ਦੇ ਭਰੋਸੇਯੋਗ ਸੂਤਰਾਂ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਬਾਅਦ ਵਿੱਚ ਸੁਰੇਸ਼ ਰੈਨਾ ਦਾ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਉਹ ਮੁੰਬਈ ਵਿੱਚ ਇੱਕ ਸ਼ੂਟਿੰਗ ਕਰ ਰਿਹਾ ਸੀ ਜੋ ਦੇਰ ਰਾਤ ਤੱਕ ਚਲਦਾ ਰਿਹਾ।

ਬਿਆਨ ਵਿੱਚ ਕਿਹਾ ਗਿਆ ਹੈ, "ਸੁਰੇਸ਼ ਇੱਕ ਸ਼ੂਟ ਲਈ ਮੁੰਬਈ ਵਿੱਚ ਸੀ ਜੋ ਕਾਫ਼ੀ ਸਮੇਂ ਤੱਕ ਚੱਲਿਆ। ਇੱਕ ਮਿੱਤਰ ਦੀ ਦਾਅਵਤ ਤੋਂ ਬਾਅਦ ਉਹ ਥੋੜੇ ਸਮੇਂ ਲਈ ਰਾਤ ਦੇ ਖਾਣੇ ਉੱਤੇ ਗਿਆ। ਇਸ ਤੋਂ ਬਾਅਦ ਉਸ ਨੇ ਦਿੱਲੀ ਲਈ ਉਡਾਣ ਫੜਨੀ ਸੀ ਅਤੇ ਪ੍ਰੋਟੋਕੋਲ ਦਾ ਪਤਾ ਨਹੀਂ ਸੀ। ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਗਿਆ, ਉਹ ਤੁਰੰਤ ਇਸ ਦਾ ਪਾਲਣ ਕਰਨ ਲੱਗੇ। ਇਸ ਮੰਦਭਾਗੀ ਘਟਨਾ 'ਤੇ ਅਫਸੋਸ ਹੈ, ਉਹ ਹਮੇਸ਼ਾਂ ਨਿਯਮਾਂ ਦੀ ਪਾਲਣਾ ਕਰਦੇ ਹਨ ਅਤੇ ਇਸਦਾ ਸਤਿਕਾਰ ਕਰਦੇ ਹਨ। ਭਵਿੱਖ ਵਿਚ ਵੀ ਇਹ ਕਰਦੇ ਰਹਿਣਗੇ। "

ਇਹ ਵੀ ਪੜ੍ਹੋ:

ਤਿੰਨ ਵਜੇ ਪਈ ਰੇਡ

ਜਾਣਕਾਰੀ ਅਨੁਸਾਰ ਰਾਤ ਤਿੰਨ ਵਜੇ ਰੇਡ ਮਾਰੀ ਅਤੇ ਹੋਟਲ ਸਟਾਫ ਸਣੇ 34 ਲੋਕਾਂ 'ਤੇ ਕਾਰਵਾਈ ਕੀਤੀ ਗਈ। 34 ਵਿੱਚੋਂ 19 ਵਿਅਕਤੀ ਦਿੱਲੀ ਅਤੇ ਪੰਜਾਬ ਦੇ ਸਨ, ਜਦਕਿ ਬਾਕੀ ਦੱਖਣੀ ਮੁੰਬਈ ਦੇ ਸਨ।

ਹਾਲਾਂਕਿ, ਸਾਰੇ ਲੋਕਾਂ ਨੂੰ ਨੋਟਿਸ ਦੇਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

ਇਨ੍ਹਾਂ ਲੋਕਾਂ 'ਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ ਅਤੇ ਮਹਾਂਮਾਰੀ ਐਕਟ ਤਹਿਤ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਮੁੰਬਈ ਤੋਂ ਬਾਹਰਲੇ ਲੋਕ ਸਵੇਰੇ 7 ਵਜੇ ਦੀ ਉਡਾਣ ਨਾਲ ਦਿੱਲੀ ਪਰਤੇ। ਜਿਨ੍ਹਾਂ ਲੋਕਾਂ ਨੇ ਕਾਰਵਾਈ ਕੀਤੀ ਹੈ, ਉਨ੍ਹਾਂ ਵਿੱਚ ਕਈ ਮਸ਼ਹੂਰ ਸ਼ਖਸੀਅਤਾਂ ਸ਼ਾਮਲ ਹਨ।

ਇਨ੍ਹਾਂ ਵਿੱਚ ਕ੍ਰਿਕਟਰ ਸੁਰੇਸ਼ ਰੈਨਾ, ਗਾਇਕ ਗੁਰੂ ਰੰਧਾਵਾ ਅਤੇ ਸੁਜ਼ਾਨ ਰੋਸ਼ਨ ਖਾਨ ਸ਼ਾਮਲ ਹਨ। ਜਾਣਕਾਰੀ ਦੇ ਅਨੁਸਾਰ, ਜਿਸ ਕਲੱਬ 'ਤੇ ਰੇਡ ਮਾਰਿਆ ਗਿਆ ਸੀ ਉਹ ਸਮਰਾਟ ਨਾਲ ਸਬੰਧਤ ਹੈ।

ਯੂਕੇ ਤੋਂ ਆਏ ਯਾਤਰੀਆਂ ਦੇ ਕੋਰੋਨਾ ਟੈਸਟ

ਯੂਕੇ ਤੋਂ 244 ਯਾਤਰੀ ਅੰਮ੍ਰਿਤਸਰ ਪਹੁੰਚੇ ਹਨ। ਸਾਰੇ ਹੀ ਯਾਤਰੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ।

ਦਰਅਸਲ ਬ੍ਰਿਟੇਨ ਵਿਚ ਕੋਰੋਨਾਵਾਇਰਸ ਦਾ ਨਵਾਂ ਸਟ੍ਰੇਨ ਜਾਂ ਕਿਸਮ ਮਿਲਣ ਤੋਂ ਬਾਅਦ ਭਾਰਤ ਨੇ ਯੂਕੇ ਤੋਂ ਸਾਰੀਆਂ ਉਡਾਣਾਂ ਨੂੰ 31 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਇਹ ਉਡਾਣ ਰਾਤ ਤਕਰੀਬਨ 12.30 ਵਜੇ ਪਹੁੰਚੀ ਹੈ। ਪਰਿਵਾਰ ਰਾਤ ਤੋਂ ਹੀ ਹਵਾਈ ਅੱਡੇ ਦੇ ਬਾਹਰ ਆਪਣੇ ਰਿਸ਼ਤੇਦਾਰਾਂ ਦੀ ਉਡੀਕ ਕਰ ਰਹੇ ਹਨ।

ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਹੀ ਬਾਹਰ ਆਉਣ ਦਿੱਤਾ ਜਾਵੇਗਾ।ਆਪਣੇ ਭਰਾ ਨੂੰ ਹਵਾਈ ਅੱਡੇ 'ਤੇ ਲੈਣ ਪਹੁੰਚੇ ਅੰਕੁਸ਼ ਦਾ ਕਹਿਣਾ ਹੈ, "ਮੈਂ ਰਾਤ 12 ਵਜੇ ਦਾ ਹੀ ਉਡੀਕ ਕਰ ਰਿਹਾ ਹਾਂ। ਸਾਨੂੰ ਕੋਈ ਸਹੀ ਜਾਣਕਾਰੀ ਹੀ ਨਹੀਂ ਦਿੱਤੀ ਜਾ ਰਹੀ ਕਿ ਕਦੋਂ ਤੱਕ ਉਨ੍ਹਾਂ ਨੂੰ ਬਾਹਰ ਆਉਣ ਦਿੱਤਾ ਜਾਵੇਗਾ।"

ਡਾ. ਸੇਠੀ ਨੇ ਦੱਸਿਆ, "ਉਡਾਣ ਰਾਤ ਸਾਢੇ 12 ਵਜੇ ਆਈ ਹੈ। ਸਾਰੇ ਯਾਤਰੀਆਂ ਦਾ ਆਰਟੀਪੀਸੀਆਰ ਟੈਸਟ ਸਰਕਾਰੀ ਨਿਰਦੇਸ਼ਾਂ ਤਹਿਤ ਦਿੱਤਾ ਹੈ। ਇੱਕ ਵਜੇ ਤੋਂ ਬਾਅਦ ਰਿਪੋਰਟ ਆਏਗੀ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)