ਭਾਜਪਾ ਆਗੂ ਨੇ ਕਿਹਾ, 'ਕਿਸਾਨ ਮੁਹਿੰਮ ਲੀਡਰਹੀਣ ਹੈ, ਕਿਸੇ 'ਚ ਵੀ ਫੈਸਲਾ ਲੈਣ ਦੀ ਤਾਕਤ ਨਹੀਂ': 5 ਅਹਿਮ ਖ਼ਬਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਦੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਨੀ ਅਤੇ ਹਰਜੀਤ ਸਿੰਘ ਗਰੇਵਾਲ ਦੀ ਕਰੀਬ 2 ਘੰਟੇ ਬੈਠਕ ਚੱਲੀ।

ਬੈਠਕ ਤੋਂ ਬਾਹਰ ਆਉਣ ਤੋਂ ਬਾਅਦ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਕਾਨੂੰਨ ਵਾਪਸ ਕਰਾਉਣ ਦੀ ਜ਼ਿੱਦ ਛੱਡਣੀ ਚਾਹੀਦੀ ਹੈ। ਕਿਸਾਨ ਦਾ ਭਲਾ ਸਰਕਾਰ ਕਰਨ ਨੂੰ ਤਿਆਰ ਹੈ।

ਉਨ੍ਹਾਂ ਅੱਗੇ ਕਿਹਾ, "ਉੱਥੇ ਸੌਦਾ ਆਗੂਹੀਣ ਹੋ ਗਿਆ ਹੈ। ਜਦੋਂ ਵੀ ਹਿੰਦੁਸਤਾਨ ਵਿੱਚ ਕੋਈ ਮੁਹਿੰਮ ਹੋਈ ਹੈ, ਉਸ ਦਾ ਇੱਕ ਆਗੂ ਹੁੰਦਾ ਹੈ ਜੋ ਗੱਲ ਕਰਕੇ ਮੁਕਾ ਲੈਂਦਾ ਹੈ। ਇਹ ਮੁਹਿੰਮ ਤਾਂ ਲੀਡਰਹੀਣ ਹੈ। 40 ਵਿਅਕਤੀਆਂ ਵਿੱਚ ਇੱਕ ਵੀ ਆਗੂ ਨਹੀਂ ਹੈ। ਫੈਸਲਾ ਲੈਣ ਦੀ ਤਾਕਤ ਕਿਸੇ ਇੱਕ ਵਿੱਚ ਵੀ ਨਹੀਂ ਹੈ।"

"ਮੈਂ ਤਾਂ ਕਹਿੰਦਾ ਹਾਂ ਕਿ ਆਪਣਾ ਲੀਡਰ ਬਣਾਓ, ਕੋਈ ਦੋ ਲੀਡਰ ਬਣਾਓ, ਉਹ ਗੱਲ ਕਰੇ ਤਾਂ ਮਸਲਾ ਹੱਲ ਹੋ ਜਾਏਗਾ। ਇੱਥੇ ਕਾਮਰੇਡ ਜੁੜ ਗਏ ਹਨ। ਕਿਸਾਨਾਂ ਨੂੰ ਕਾਮਰੇਡਾਂ ਤੋਂ ਵੱਖ ਹੋ ਕੇ ਆਪਣੇ ਹਿੱਤ ਦੀ ਗੱਲ ਕਰਨੀ ਪਵੇਗੀ।"

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਬਰਡ ਫਲੂ ਦੀ ਹਿਮਾਚਲ ਪ੍ਰਦੇਸ਼ 'ਚ ਪੁਸ਼ਟੀ ਨਾਲ ਮੱਚਿਆ ਹੜਕੰਪ

ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਏਵੀਅਨ ਫਲੂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਹਿਮਾਚਲ ਵਿੱਚ ਪੌਂਗ ਵੈੱਟ ਲੈਂਡ ਵਿੱਚ ਸੈਂਕੜੇ ਪਰਵਾਸੀ ਪੰਛੀਆਂ ਦੀ ਮੌਤ ਦੀ ਰਿਪੋਰਟ ਤੋਂ ਬਾਅਦ ਜਦੋਂ ਜਾਂਚ ਕਰਾਈ ਗਈ ਤਾਂ ਉਸ ਦੇ ਵਿੱਚ ਏਵੀਅਨ ਫਲੂ ਦੀ ਪੁਸ਼ਟੀ ਹੋਈ ਹੈ।

ਜਦੋਂਕਿ ਪੰਜਾਬ ਤੇ ਹਰਿਆਣਾ ਦੋ ਸੂਬਿਆਂ ਵਿੱਚ ਅਜੇ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ।

ਇਸ ਤੋਂ ਬਾਅਦ ਕਾਂਗੜਾ ਪ੍ਰਸ਼ਾਸਨ ਨੇ ਝੀਲ ਤੋਂ ਇੱਕ ਕਿੱਲੋ ਮੀਟਰ ਦੇ ਦੂਰੀ ਤੱਕ ਰੈੱਡ ਜ਼ੋਨ ਐਲਾਨਣ ਦੇ ਹੁਕਮ ਦੇ ਦਿੱਤੇ ਹਨ ਤਾਂਕਿ ਪੋਲਟਰੀ ਅਤੇ ਇਨਸਾਨਾਂ ਵਿੱਚ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾਵੇ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਰਿਲਾਇੰਸ ਦੇ ਮੋਬਾਈਲ ਟਾਵਰਾਂ ਤੇ ਸਟੋਰਾਂ ਦੀ ਰਾਖੀ ਲਈ ਪੰਜਾਬ ਸਰਕਾਰ ਨੇ ਕੀ ਕੀਤਾ ਪ੍ਰਬੰਧ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਜੀਓ ਇਨਫੋਕੋਮ ਲਿਮਟਿਡ ਦੀ ਪਟੀਸ਼ਨ ਉੱਤੇ ਜਵਾਬਤਲਬੀ ਕੀਤੀ ਹੈ।

ਕੰਪਨੀ ਨੇ ''ਸ਼ਰਾਰਤੀ ਅਨਸਰਾਂ'' ਵਲੋਂ ਆਪਣੇ ਟੈਲੀਕੌਮ ਟਾਵਰ ਅਤੇ ਸਟੋਰੇਜ ਨੂੰ ਜ਼ਬਰੀ ਬੰਦ ਕਰਵਾਉਣ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।

ਬੀਬੀਸੀ ਪੰਜਾਬੀ ਦੇ ਪੱਤਰਕਾਰ ਅਰਵਿੰਦ ਛਾਬੜਾ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਸੁਧੀਰ ਮਿੱਤਲ ਦੀ ਅਦਾਲਤ ਵਿੱਚ ਪਟੀਸ਼ਨਕਰਤਾ ਨੇ ਕਿਹਾ ਕਿ ਪੰਜਾਬ ਦੇ ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ ਨੁਕਸਾਨ ਦੀ ਭਰਪਾਈ ਦੀ ਤਾਂ ਗੱਲ ਕਰਦਾ ਹੈ ਪਰ ਰੋਕਣ ਦਾ ਪ੍ਰਬੰਧ ਨਹੀਂ ਕਰਦਾ। ਇਸ ਲਈ ਸਰਕਾਰਾਂ ਨੂੰ ਕੰਪਨੀ ਦੀ ਜਾਨ ਮਾਲ ਦੀ ਰਾਖੀ ਸਰਕਾਰਾਂ ਤੋਂ ਯਕੀਨੀ ਬਣਾਈ ਜਾਵੇ।

ਪੰਜਾਬ ਦੇ ਐਡਵੋਕੇਟ ਜਨਰਲ ਨੇ ਅਦਾਲਤ ਵਿੱਚ ਕਿਹਾ ਕਿ ਪਟੀਸ਼ਨਕਰਤਾ ਨੇ ਇਹ ਸਵਿਕਾਰ ਕੀਤਾ ਹੈ ਕਿ ਸਰਕਾਰ ਨੇ ਕਾਰਵਾਈ ਕੀਤੀ ਹੈ।

ਪੰਜਾਬ ਸਰਕਾਰ ਨੇ 27 ਜ਼ਿਲ੍ਹਿਆ ਵਿੱਚ 1019 ਪੈਟ੍ਰੋਲਿੰਗ ਪਾਰਟੀਆਂ ਲਾਈਆਂ ਹਨ ਜਦਕਿ ਅੱਗੇ ਕੋਈ ਨੁਕਸਾਨ ਨਾ ਹੋਵੇ ਇਸ ਬਾਬਤ 22 ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ

ਦਹਾਕਿਆਂ ਤੋਂ ਕੰਟਰੈਕਟ ਫਾਰਮਿੰਗ ਨੂੰ ਇਹ ਕਹਿ ਕੇ ਹੱਲਾਸ਼ੇਰੀ ਦਿੱਤੀ ਜਾਂਦੀ ਰਹੀ ਹੈ ਕਿ ਇਹ ਕਿਸਾਨੀ ਅਤੇ ਪਸ਼ੂਪਾਲਣ ਨੂੰ ਆਧੁਨਿਕ ਬਣਾਉਣ ਵਿੱਚ ਮਦਦਗਾਰ ਹੋਵੇਗੀ ਅਤੇ ਕਿਸਾਨਾਂ ਨੂੰ ਬਿਹਤਰ ਬਜ਼ਾਰ ਦਾ ਬਦਲ ਮਿਲੇਗਾ।

ਆਲੋਚਕਾਂ ਦਾ ਤਰਕ ਹੈ ਕਿ ਇਸ ਨਾਲ ਕੁਝ ਮੁੱਠੀ ਭਰ ਕਾਰਪੋਰੇਟਾਂ ਦੇ ਹੱਥ ਵਿੱਚ ਸਾਰਾ ਸਿਸਟਮ ਆ ਜਾਵੇਗਾ ਅਤੇ ਕਿਸਾਨਾਂ ਦਾ ਸ਼ੋਸ਼ਣ ਸੌਖਾ ਹੋ ਜਾਵੇਗਾ।

ਅਮਰੀਕਾ ਵਿੱਚ ਚਾਰ ਕੰਪਨੀਆਂ ਅੱਸੀ ਫ਼ੀਸਦੀ ਤੋਂ ਵਧੇਰੇ ਬੀਫ਼ ਦਾ ਉਤਪਾਦਨ ਅਤੇ ਪ੍ਰੋਸੈਸਿੰਗ ਕਰਦੀਆਂ ਹਨ।

ਸਾਲ 2015 ਵਿੱਚ ਪੰਜ ਕੰਪਨੀਆਂ ਦਾ ਸੱਠ ਫ਼ੀਸਦੀ ਤੋਂ ਵਧੇਰੇ ਚਿਕਨ ਦੇ ਕਾਰੋਬਾਰ ਉੱਪਰ ਕੰਟਰੋਲ ਸੀ। ਇਹ ਕੰਪਨੀਆਂ ਫ਼ੀਡ ਮਿੱਲਾਂ, ਬੁੱਚੜਖਾਨਿਆਂ ਅਤੇ ਹੈਚਰੀਆਂ ਚਲਾਉਂਦੀਆਂ ਹਨ।

ਕੁਝ ਮੁੱਠੀ ਭਰ ਵੱਡੀਆਂ ਕੰਪਨੀਆਂ ਕਿਸਾਨਾਂ ਨੂੰ ਇਹ ਬਦਲ ਦਿੰਦੀਆਂ ਹਨ ਕਿ ਉਹ ਵਪਾਰ ਕਰ ਸਕਣ।

ਇਨ੍ਹਾਂ ਕਿਸਾਨਾਂ ਦਾ ਸ਼ਿਕਵਾ ਹੈ ਕਿ ਉਨ੍ਹਾਂ ਨੂੰ ਸਬਜ਼ਬਾਗ਼ ਦਿਖਾ ਕੇ ਫ਼ਸਾਇਆ ਜਾਂਦਾ ਹੈ ਜਦੋਂਕਿ ਅਸਲੀਅਤ ਵਿੱਚ ਅਜਿਹਾ ਨਹੀਂ ਹੈ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਬੁੱਚੜਖਾਨੇ 'ਚ ਕੰਮ ਕਰਨ ਵਾਲਿਆਂ ਨੂੰ ਦੀ ਜ਼ਿੰਦਗੀ ਕਿਹੋ ਜਿਹੀ

ਬੁੱਚੜਖਾਨੇ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਆਪਣੇ ਕੰਮ ਬਾਰੇ ਅਤੇ ਉਸਦੇ ਮਾਨਸਿਕ ਪ੍ਰਭਾਵਾਂ ਬਾਰੇ ਬੀਬੀਸੀ ਨੂੰ ਦੱਸਿਆ।

ਉਨ੍ਹਾਂ ਕਿਹਾ, "ਉਹ ਇੱਕ ਗੰਦੀ ਤੇ ਬਹੁਤ ਘਿਣਾਉਣੀ ਜਗ੍ਹਾ ਹੁੰਦੀ ਹੈ ਤੇ ਇੱਥੋਂ ਦੀ ਬਦਬੂ...ਤੁਸੀਂ ਮਰੇ ਹੋਏ ਜਾਨਵਰਾਂ ਦੀ ਬਦਬੂ ਨਾਲ ਘਿਰੇ ਹੁੰਦੇ ਹੋ।

ਜਿਵੇਂ ਤੁਸੀਂ ਭਾਫ਼ ਨਾਲ ਭਰੇ ਇੱਕ ਕਮਰੇ ਵਿੱਚ ਹੋਵੋਂ ਅਤੇ ਉਹ ਭਾਫ਼ ਕਮਰੇ ਵਿੱਚੋਂ ਬਾਹਰ ਨਾ ਜਾ ਰਹੀ ਹੋਵੇ?

ਅਜਿਹੀ ਜਗ੍ਹਾ 'ਤੇ ਕੋਈ ਕਿਉਂ ਆਉਣਾ ਚਾਹੇਗਾ ਬਲਕਿ ਕੰਮ ਹੀ ਕਿਉਂ ਕਰਨਾ ਚਾਹੇਗਾ।

ਮੈਂ ਇੱਥੇ ਇਸ ਲਈ ਆਈ ਕਿਉਂਕਿ ਮੈਂ ਕਈ ਸਾਲਾਂ ਤੱਕ ਫ਼ੂਡ ਇੰਡਸਟਰੀ ਵਿੱਚ ਕੰਮ ਕੀਤਾ ਸੀ।"

"ਮੈਨੂੰ ਯਕੀਨ ਹੈ ਕਿ ਸਾਰੇ ਬੁੱਚੜਖਾਨੇ ਇੱਕੋ ਜਿਹੇ ਨਹੀਂ ਹੁੰਦੇ ਪਰ ਜਿੱਥੇ ਮੈਂ ਕੰਮ ਕਰਦੀ ਸੀ, ਉਹ ਬਹੁਤ ਬੇਰਹਿਮ ਅਤੇ ਖ਼ਤਰਨਾਕ ਸੀ।

ਅਜਿਹਾ ਕਈ ਵਾਰ ਹੋਇਆ ਕਿ ਜਾਨਵਰਾਂ ਨੂੰ ਬੇਹੋਸ਼ ਕਰਨ ਦੀਆਂ ਸਾਰੀਆਂ ਪ੍ਰੀਕਿਰਿਆਵਾਂ ਦੇ ਬਾਵਜੂਦ ਕਈ ਵੱਡੀਆਂ ਤਾਕਤਵਰ ਗਾਵਾਂ ਨੇ ਉਨ੍ਹਾਂ ਨੂੰ ਮਾਰਨ ਲਈ ਮਸ਼ੀਨ ਵਿੱਚ ਪਾਉਣ ਤੋਂ ਪਹਿਲਾਂ ਕਸਾਈਆਂ 'ਤੇ ਹਮਲਾ ਕਰ ਦਿੱਤਾ।"

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)