ਕਿਸਾਨ ਅੰਦੋਲਨ: ਸਿੱਧੂ ਨੇ ਕਿਹਾ,'ਕੇਂਦਰ ਪਹਿਲਾਂ ਦਿੱਲੀ ਬਾਰਡਰ 'ਤੇ ਮਰ ਰਹੇ ਕਿਸਾਨਾਂ ਦੀ ਫਿਕਰ ਕਰੇ, ਪੰਜਾਬ ਠੀਕ ਹੈ'

ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, sherryontopp/fb

ਕਈ ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਅਸੀਂ ਤੁਹਾਨੂੰ ਇਸ ਪੇਜ ਰਾਹੀਂ ਅਪਡੇਟ ਦੇਵਾਂਗੇ। ਕਿਸਾਨਾਂ ਨੇ ਲੋਹੜੀ ਦੇ ਤਿਉਹਾਰ ਨੂੰ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜ ਕੇ ਮਨਾਉਣ ਦਾ ਐਲਾਨ ਕੀਤਾ ਹੈ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਉੱਪਰ ਰਾਜਧਰਮ ਚੇਤੇ ਕਰਵਾਇਆ ਹੈ।

ਉੱਥੇ ਹੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਿੱਧੂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪਹਿਲਾਂ ਦਿੱਲੀ ਬਾਰਡਰ 'ਤੇ ਮਰ ਰਹੇ ਕਿਸਾਨਾਂ ਦੀ ਫਿਕਰ ਕਰੇ, ਪੰਜਾਬ ਠੀਕ ਹੈ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਉੱਪਰ ਟਵੀਟ ਕੀਤੀ ਅਤੇ ਇਸ ਲਿਖਿਆ, "ਪੰਜਾਬ 'ਚ ਕਾਨੂੰਨ-ਵਿਵਸਥਾ ਸੰਬੰਧੀ ਕੋਈ ਵੀ ਸਮੱਸਿਆ ਨਹੀਂ ਹੈ। ਸਰਕਾਰ ਨੂੰ ਪਹਿਲੀ ਫ਼ਿਕਰ ਦਿੱਲੀ ਬਾਰਡਰ 'ਤੇ ਮਰ ਰਹੇ ਕਿਸਾਨਾਂ ਦੀ ਹੋਣੀ ਚਾਹੀਦੀ ਹੈ। ਪਰ ਸਰਕਾਰ ਪੰਜਾਬੀਆਂ ਨੂੰ ਦੇਸ਼ ਵਿਰੋਧੀ ਆਖ ਲੋਕਾਂ ਦੀ ਆਵਾਜ਼ ਕੁਚਲ ਕੇ ਕੁਝ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਹਿੱਤ ਬਚਾਉਣ ਤੇ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਉਣ ਦਾ ਬਹਾਨਾ ਲੱਭ ਰਹੀ ਹੈ।"

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਹ ਵੀ ਪੜ੍ਹੋ:

ਕਿਸਾਨਾਂ ਦਾ ਲੋਹੜੀ ਦੇ ਤਿਉਹਾਰ ਨੂੰ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜ ਕੇ ਮਨਾਉਣ ਦਾ ਐਲਾਨ

ਕਿਸਾਨਾਂ ਦੀ ਪ੍ਰੈੱਸ ਕਾਨਫਰੰਸ

ਤਸਵੀਰ ਸਰੋਤ, Ani

ਕਿਸਾਨਾਂ ਦੀ ਪ੍ਰੈੱਸ ਕਾਨਫਰੰਸ ਦੀਆਂ ਮੁੱਖ ਗੱਲਾਂ

  • 13 ਜਨਵਰੀ ਤੱਕ ਜੇ ਕਾਨੂੰਨ ਵਾਪਸ ਨਾ ਲਏ ਗਏ ਤਾਂ ਕਾਨੂੰਨਾਂ ਦੀਆਂ ਕਾਪੀਆਂ ਨੂੰ ਬਦੀ ਦੀ ਜੜ੍ਹ ਵਾਂਗ ਸਾੜ ਕੇ ਮਨਾਈ ਜਾਵੇਗੀ।
  • 16-20 ਤਰੀਕ ਤੱਕ ਦੇਸ਼ ਭਰ ਵਿੱਚ ਜਿਵੇਂ ਵੀ ਲੋਕ ਚਾਹੁਣ ਕਿਸਾਨਾਂ ਦੇ ਪੱਖ ਵਿੱਚ ਪ੍ਰਦਰਸ਼ਨ ਕਰਨ।
  • ਮੋਗਾ ਵਿੱਚ ਭਾਜਪਾ ਆਗੂ ਦੇ ਘਰ ਦਾ ਘਿਰਾਓ ਕਰਨ ਗਏ ਕਿਸਾਨਾਂ ਉੱਪਰ ਲਾਠੀਚਾਰਜ ਦੀ ਕਿਸਾਨ ਜਥੇਬੰਦੀਆਂ ਨੇ ਨਿੰਦਾ ਕੀਤੀ।
  • ਤੀਕਸ਼ਣ ਸੂਦ ਦੇ ਘਰ ਦੇ ਬਾਹਰ ਗੋਹੇ ਦੀ ਟਰਾਲੀ ਸੁੱਟਣ ਵਾਲਿਆਂ ਖ਼ਿਲਾਫ਼ ਫ਼ੌਜਦਾਰੀ ਪਰਚੇ ਦਰਜ ਕਰਵਾਉਣਾ ਗਲਤ ਹੈ।
  • ਕਿਸਾਨ ਜਥੇਬੰਦੀਆਂ ਨੇ ਤੀਕਸ਼ਣ ਸੂਦ ਉੱਪਰ ਭੱਦੀ ਸ਼ਬਦਾਵਲੀ ਵਰਤਣ ਲਈ ਪਰਚਾ ਦਰਜ ਕੀਤੇ ਜਾਣ ਦੀ ਮੰਗ ਕੀਤੀ।

ਸੋਨੀਆ ਗਾਂਧੀ ਨੇ ਮੋਦੀ ਸਰਕਾਰ ਨੂੰ ‘ਰਾਜ ਧਰਮ’ ਚੇਤੇ ਕਰਵਾਇਆ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਸਰਕਾਰ ਉੱਪਰ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਇੱਕ ਹੰਕਾਰੀ ਸਰਕਾਰ ਸੱਤਾ ਵਿੱਚ ਆਈ ਹੈ, ਜਿਸ ਨੂੰ ਅੰਨਦਾਤਿਆਂ ਦੇ ਤਕਲੀਫ਼ ਨਹੀਂ ਦਿਖ ਰਹੀ। ਉਨ੍ਹਾਂ ਨੇ ਫੌਰੀ ਬਿਨਾਂ ਕਿਸੇ ਸ਼ਰਤ ਤੋਂ ਤਿੰਨੇ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਸਰਕਾਰ ਤੋਂ ਮੰਗ ਕੀਤੀ ਹੈ।

ਸੋਨੀਆ ਗਾਂਧੀ

ਤਸਵੀਰ ਸਰੋਤ, Getty Images

ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਅਤੇ ਉਸ ਦੇ ਆਗੂ ਲੋਕਤੰਤਰ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਅਣਦੇਖਿਆਂ ਕਰ ਕੇ ਜ਼ਿਆਦਾ ਦਿਨਾਂ ਤੱਕ ਨਹੀਂ ਚੱਲ ਸਕਦੇ ਹਨ ਅਤੇ ਹੁਣ ਇਹ ਸਾਫ਼ ਹੋ ਗਿਆ ਹੈ ਕਿ ਕਿਸਾਨ ਸਰਕਾਰ ਦੀ ਥਕਾ ਕੇ ਅੰਦੋਲਨ ਤੋੜਨ ਦੀ ਨੀਤੀ ਦੇ ਸਾਹਮਣੇ ਝੁਕਣ ਵਾਲੇ ਨਹੀਂ ਹਨ।

ਉਨ੍ਹਾਂ ਨੇ ਕਿਹਾ,"ਹਾਲੇ ਵੀ ਵੇਲਾ ਹੈ, ਮੋਦੀ ਸਰਕਾਰ ਨੂੰ ਸੱਤਾ ਦਾ ਆਪਣਾ ਹੰਕਾਰ ਛੱਡ ਦੇਣਾ ਚਾਹੀਦਾ ਹੈ ਅਤੇ ਫੌਰਨ ਤਿੰਨੇਂ ਕਾਲੇ ਕਾਨੂੰਨਾਂ ਨੂੰ ਬਿਨਾਂ ਸ਼ਰਤ ਵਾਪਸ ਲੈ ਕੇ ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ ਨੂੰ ਖ਼ਤਮ ਕਰਨਾ ਚਾਹੀਦਾ ਹੈ ਜਿਹੜੇ ਠੰਢ ਅਤੇ ਮੀਂਹ ਵਿੱਚ ਮਰ ਰਹੇ ਹਨ। ਇਹ ਰਾਜਧਰਮ ਹੋਵੇਗਾ ਅਤੇ ਮਾਰੇ ਗਏ ਕਿਸਾਨਾਂ ਦੇ ਪ੍ਰਤੀ ਸ਼ਰਧਾਂਜਲੀ ਹੋਵੇਗੀ।"

ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਲੋਕਤੰਤਰ ਦਾ ਮਤਲਬ ਜਨਤਾ ਦੇ ਹਿੱਤਾਂ ਦਾ ਖ਼ਿਆਲ ਰੱਖਣਾ ਹੁੰਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ,"ਦੇਸ਼ ਦੇ ਲੋਕਾਂ ਦੇ ਨਾਲ ਮੈਂ ਵੀ 39 ਦਿਨਾਂ ਤੋਂ ਦਿੱਲੀ ਦੀ ਕੜਾਕੇ ਦੀ ਠੰਢ ਅਤੇ ਮੀਂਹ ਵਿੱਚ ਅੰਦੋਲਨ ਕਰ ਰਹੇ ਅੰਨਦਾਤਿਆਂ ਦੇ ਹਾਲਾਤ ਨੂੰ ਦੇਖ ਕੇ ਫਿਕਰਮੰਦ ਹਾਂ।"

ਅਸ਼ਵਨੀ ਸ਼ਰਮਾ ਖ਼ਿਲਾਫ਼ ਹੋਈ ਨਾਅਰੇਬਾਜ਼ੀ

ਕਿਸਾਨ

ਤਸਵੀਰ ਸਰੋਤ, Surinder maan/bbc

ਤਸਵੀਰ ਕੈਪਸ਼ਨ, ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਆਹਮੋ ਸਾਹਮਣੇ ਹੋ ਗਏ

ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਅੱਜ ਮੋਗਾ ਪਹੁੰਚਣ ਉੱਤੇ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਗਿਆ।

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਆਹਮੋ ਸਾਹਮਣੇ ਹੋ ਗਏ। ਦੋਵਾਂ ਧਿਰਾਂ ਨੇ ਇੱਕ ਦੂਜੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਹੋਈ।

ਕਿਸਾਨ

ਤਸਵੀਰ ਸਰੋਤ, Surinder maan/bbc

ਤਸਵੀਰ ਕੈਪਸ਼ਨ, ਦੋਵਾਂ ਧਿਰਾਂ ਨੇ ਇੱਕ ਦੂਜੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ

ਅਸ਼ਵਨੀ ਸ਼ਰਮਾ ਇੱਥੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਉਨ੍ਹਾਂ ਦਾ ਹਾਲ ਚਾਲ ਪੁੱਛਣ ਆਏ ਸਨ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦੇ ਘਰ ਨੂੰ ਪਿਛਲੇ ਕਈ ਦਿਨਾਂ ਤੋਂ ਘੇਰਿਆ ਹੋਇਆ ਹੈ।

ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਲੁਕਾ ਰਹੀ ਹੈ - ਅਸ਼ਵਨੀ ਸ਼ਰਮਾ

ਅਸ਼ਵਨੀ ਸ਼ਰਮਾ ਨੇ ਪ੍ਰੈੱਸ ਨੂੰ ਸੰਬੋਧਨ ਕਰਕੇ ਕਿਹਾ ਕਿ ਭਾਜਪਾ ਆਗੂਆਂ ਦਾ ਵਿਰੋਧ ਕਰਨ ਵਾਲੇ ਲੋਕ ਕਿਸਾਨ ਨਹੀਂ ਹਨ ਸਗੋਂ ਉਹ ਸ਼ਰਾਰਤ ਅਨਸਰ ਹਨ ਜੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ, “ਜੇ ਧਰਨੇ ਲਗਾਉਣ ਦਾ ਅਧਿਕਾਰ ਸਾਰਿਆਂ ਨੂੰ ਹੈ ਤਾਂ ਭਾਜਪਾ ਨੂੰ ਵੀ ਧਰਨੇ ਲਗਾਉਣ ਦਾ ਹੱਕ ਹੈ। 90-90 ਦਿਨਾਂ ਤੋਂ ਸਾਡੇ ਘਰਾਂ ਦੇ ਬਾਹਰ ਧਰਨੇ ਲਗਵਾਏ ਜਾ ਰਹੇ ਹਨ। ਕੀ ਸਾਨੂੰ ਪੰਜਾਬ ਦੇ ਡੀਜੀਪੀ ਸਾਨੂੰ ਆਪਣੇ ਘਰ ਦੇ ਬਾਹਰ ਧਰਨੇ ਲਗਾਉਣ ਦੇਣਗੇ?”

ਵੀਡੀਓ ਕੈਪਸ਼ਨ, ਭਾਜਪਾ ਪ੍ਰਧਾਨ ਦੇ ਮੋਗਾ ਜਾਣ 'ਤੇ ਕਿਉਂ ਹੋਇਆ ਜੰਮ ਕੇ ਹੰਗਾਮਾ?

“ਅਸੀਂ ਕਿਸਾਨਾਂ ਨੂੰ ਲੈ ਕੇ ਪੂਰੇ ਸੰਵੇਦਨਸ਼ੀਲ ਹਾਂ ਪਰ ਕੁਝ ਲੋਕ ਕਿਸਾਨਾਂ ਦੀ ਆੜ ਵਿੱਚ ਗਲਤ ਫਾਇਦਾ ਚੁੱਕਣਾ ਚਾਹੁੰਦੇ ਹਨ। ਜੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਹਿਤੈਸ਼ੀ ਹਨ ਤਾਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ। ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਤੇ ਹਰ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ।”

“ਅੰਦੋਲਨ ਕਰਨਾ ਭਾਜਪਾ ਦਾ ਘਿਰਾਓ ਕਰਨਾ ਨਹੀਂ ਹੈ। ਤੁਸੀਂ ਆਪਣਾ ਮੰਚ ਲਗਾਓ ਤੇ ਭਾਜਪਾ ਨੂੰ ਆਪਣਾ ਮੰਚ ਲਗਾਉਣ ਦਿਓ। ਪੰਜਾਬ ਦੀ ਜਨਤਾ ਤੈਅ ਕਰੇਗੀ ਕੀ ਕੌਣ ਸਹੀ ਹੈ ਤੇ ਕੌਣ ਗਲਤ।”

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿ ਚੁੱਕੇ ਹਨ ਕਿ ਭਾਜਪਾ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜਨ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਵੱਲੋਂ ਸਿਆਸੀ ਆਗੂਆਂ ਦੇ ਘਰਾਂ ਵਿੱਚ ਜ਼ਬਰਦਸਤੀ ਵੜ੍ਹਨ ਦੀ ਵੀ ਨਿਖੇਧੀ ਕੀਤੀ ਸੀ।

ਵੀਡੀਓ ਕੈਪਸ਼ਨ, Farmers Protest: ਦਿੱਲੀ 'ਚ ਭਾਰੀ ਮੀਂਹ ਕਾਰਨ ਬਾਰਡਰਾਂ 'ਤੇ ਡਟੇ ਕਿਸਾਨ ਇੰਝ ਹੋ ਰਹੇ ਪ੍ਰੇਸ਼ਾਨ

ਠੰਡ ’ਚ ਬਾਰਡਰਾਂ ‘ਤੇ ਡਟੇ ਕਿਸਾਨ

ਤੜਕੇ ਦਿੱਲੀ ਅਤੇ ਐਨਸੀਆਰ ਵਿੱਚ ਮੀਂਹ ਪੈਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ।

ਦਿੱਲੀ ਤੇ ਯੂਪੀ ਦੇ ਬਾਰਡਰਾਂ 'ਤੇ ਡਟੇ ਕਿਸਾਨ ਮੀਂਹ ਪੈਣ ਕਾਰਨ ਦਿੱਕਤਾਂ ਝੱਲ ਰਹੇ ਹਨ। ਪਰ ਅਜਿਹੇ 'ਚ ਵੀ ਕਿਸਾਨ ਆਪਣੇ ਸੰਘਰਸ਼ ਕਾਰਨ ਮਜ਼ਬੂਤੀ ਨਾਲ ਡਟੇ ਹੋਏ ਹਨ।

farmers

ਤਸਵੀਰ ਸਰੋਤ, Sameer/bbc

ਤਸਵੀਰ ਕੈਪਸ਼ਨ, ਮੀਂਹ ਨੇ ਬਾਰਡਰਾਂ ’ਤੇ ਡਟੇ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਔਖਾ ਬਣਾ ਦਿੱਤਾ ਹੈ
farmers

ਤਸਵੀਰ ਸਰੋਤ, Sameer/bbc

ਤਸਵੀਰ ਕੈਪਸ਼ਨ, ਇੱਕ ਪਾਸੇ ਖ਼ੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦਿੱਲੀ ਬਾਰਡਰਾਂ 'ਤੇ ਡਟੇ ਹੋਏ ਹਨ ਅਤੇ ਦੂਜੇ ਪਾਸੇ ਠੰਡ ਵੱਧਦੀ ਜਾ ਰਹੀ ਹੈ
farmers

ਤਸਵੀਰ ਸਰੋਤ, Sameer/bbc

ਤਸਵੀਰ ਕੈਪਸ਼ਨ, ਕਿਸਾਨ ਠੰਡ ਅਤੇ ਮੀਂਹ ਤੋਂ ਬਚਣ ਲਈ ਆਪਣੀਆਂ ਟਰਾਲੀਆਂ ਦਾ ਸਹਾਰਾ ਲੈ ਰਹੇ ਹਨ
farmers

ਤਸਵੀਰ ਸਰੋਤ, Sameer/bbc

ਤਸਵੀਰ ਕੈਪਸ਼ਨ, ਸ਼ਨੀਵਾਰ ਕੁਝ ਸਮਾਂ ਅਤੇ ਐਤਵਾਰ ਨੂੰ ਤੜਕ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)