ਗਾਜ਼ੀਆਬਾਦ ਵਿੱਚ ਸ਼ਮਸ਼ਾਨ ਦਾ ਛੱਜਾ ਡਿੱਗਿਆ, 18 ਮੌਤਾਂ- ਹੋਰ ਅਹਿਮ ਖ਼ਬਰਾਂ

ਤਸਵੀਰ ਸਰੋਤ, Samiratmaj Mishra/BBC
ਦਿੱਲੀ ਦੇ ਗਾਜ਼ੀਆਬਾਦ ਦੇ ਮੁਰਾਦਨਗਰ ਵਿੱਚ ਸ਼ਮਸ਼ਾਨ ਘਾਟ ਦਾ ਲੈਂਟਰ ਡਿੱਗ ਜਾਣ ਕਾਰਨ 18 ਜਣਿਆਂ ਦੀ ਜਾਨ ਚਲੇ ਜਾਣ ਦੀ ਖ਼ਬਰ ਹੈ।
ਮਲਬੇ ਵਿੱਚ ਹਾਲੇ ਵੀ ਪੁਲਿਸ ਕਈ ਜਣਿਆਂ ਦੇ ਫ਼ਸੇ ਹੋਏ ਹਨ ਜਿਨ੍ਹਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ।
ਗਾਜ਼ੀਆਬਾਦ ਦੇ ਪੁਲਿਸ ਸੁਪਰੀਟੈਂਡੈਂਟ ਅਭਿਸ਼ੇਕ ਵਰਮਾ ਨੇ ਬੀਬੀਸੀ ਵਰਮਾ ਨੇ ਬੀਬੀਸੀ ਨੂੰ ਦੱਸਿਆ ਕਿ ਹੁਣ ਤੱਕ 18 ਜਣਿਆਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।
ਇਸ ਤੋਂ ਇਲਾਵਾ ਐੱਨਡੀਆਰਐੱਫ਼ ਦੀ ਟੀਮ ਵੀ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਰਹੀ ਹੈ।
ਇਹ ਵੀ ਪੜ੍ਹੋ
ਘਟਨਾ ਵਿੱਚ ਪੀੜਤ ਹੋਣ ਵਾਲੇ ਲੋਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਪਹੁੰਚੇ ਸਨ।
ਰਾਤ ਤੋਂ ਹੀ ਜਾਰੀ ਮੀਂਹ ਕਾਰਨ ਲੈਂਟਰ ਢਹਿ ਗਿਆ ਜਿਸ ਕਾਰਨ ਉੱਥੇ ਮੌਜੂਦ ਲੋਕ ਉਸ ਦੀ ਲਪੇਟ ਵਿੱਚ ਆ ਗਏ।
ਇਹ ਲੋਕ ਮੀਂਹ ਤੋਂ ਬਚਣ ਲਈ ਲੈਂਟਰ ਥੱਲੇ ਖੜ੍ਹੇ ਸਨ।
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ਦਾ ਸੰਗਿਆਨ ਲੈਂਦਿਆਂ ਜ਼ਿਲ੍ਹਾ ਮੈਜਿਸਟਰੇਟ ਅਤੇ ਸੀਨੀਅਰ ਪੁਲਿਸ ਕਪਤਾਨ ਨੂੰ ਫ਼ੌਰੀ ਮੌਕੇ ਤੇ ਪਹੁੰਚ ਕੇ ਬਚਾਅ ਕਾਰਜਾਂ ਦੀ ਦੇਖ-ਰੇਖ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।
ਮੁੱਖ ਮੰਤਰੀ ਨੇ ਮਰਨ ਵਾਲਿਆਂ ਦੇ ਪਰਿਵਾਰ ਵਾਲਿਆਂ ਨੂੰ ਦੋ-ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਜ਼ਖ਼ਮੀਆਂ ਦਾ ਇਲਾਜ ਯਕੀਨੀ ਬਣਾਉਣ ਦੇ ਵੀ ਹੁਕਮ ਦਿੱਤੇ ਹਨ।
ਪਾਕਿਸਤਾਨ- ਬਲੋਚਿਸਤਾਨ ਵਿੱਚ 11 ਸ਼ੀਆ ਮਜ਼ਦੂਰਾਂ ਦਾ ਕਤਲ

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਕੋਲੇ ਦੇ ਖਾਣ ਵਿੱਚ ਕੰਮ ਕਰਨ ਵਾਲੇ ਘੱਟੋ-ਘੱਟ ਗਿਆਰਾਂ ਜਣਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।
ਪੁਲਿਸ ਦੇ ਮੁਤਾਬਕ, ਖਾਣ ਵਿੱਚ ਕੰਮ ਕਰਨ ਵਾਲੇ ਇਹ ਮਜ਼ਦੂਰ ਕੰਮ ਕਰ ਰਹੇ ਸਨ, ਜਦੋਂ ਕੁਝ ਅਣਪਛਾਤੇ ਨੇ ਉਨ੍ਹਾਂ ਨੂੰ ਅਗਵਾ ਕੀਤਾ ਅਤੇ ਨੇੜੇ ਦੀ ਪਹਾੜੀ ਉੱਪਰ ਲਿਜਾ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।
ਦਿ ਐਕਸਪ੍ਰੈੱਸ ਟ੍ਰਿਬਿਊਨ ਅਖ਼ਬਾਰ ਦੀ ਰਿਪੋਰਟ ਦੇ ਮੁਤਾਬਕ ਇਹ ਘਟਨਾ ਬਲੋਚਿਸਤਾਨ ਦੇ ਮਾਛ ਇਲਾਕੇ ਵਿੱਚ ਹੋਈ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਦੀ ਤੈਨਾਤੀ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਹੈ ਕਿ ਛੇ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਦਕਿ ਪੰਜ ਹੋਰ ਜਣਿਆਂ ਨੇ ਹਸਪਤਾਲ ਦੇ ਰਾਹ ਵਿੱਚ ਸਾਹ ਤਿਆਗ ਦਿੱਤੇ।
ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਸ਼ੀਆ ਹਜ਼ਾਰਾ ਜਨਜਾਤੀ ਦੇ ਸਨ।
ਬੋਲਚਿਸਤਾਨ ਦੇ ਗ੍ਰਹਿ ਸਕੱਤਰ ਨੇ ਕਿਹਾ ਕਿ ਨੌਂ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਛਾਣੇ ਗਏ ਲੋਕਾਂ ਦਾ ਅਫ਼ਗਾਨਿਤਾਨ ਨਾਲ ਸੰਬੰਧ ਹੈ।
ਕੋਵਿਡ-19 ਵੈਕਸੀਨ ਕੋਵੀਸ਼ੀਲਡ ਅਤੇ ਭਾਰਤ ਬਾਇਓਟੈਕ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ

ਤਸਵੀਰ ਸਰੋਤ, Bharat biotech
ਇੰਡੀਆ ਡਰੱਗਜ਼ ਰੈਗੂਲੇਟਰ ਨੇ ਆਕਸਫੋਰਡ ਕੋਵਿਡ-19 ਵੈਕਸੀਨ ਕੋਵੀਸ਼ੀਲਡ ਅਤੇ ਭਾਰਤ ਬਾਇਓਟੈਕ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਆਸਟਰੇਲੀਆ ਵਿਚ ਪੰਜ ਭਾਰਤੀ ਕ੍ਰਿਕਟਰਾਂ ਨੂੰ ਇਕ ਸਾਵਧਾਨੀ ਦੇ ਤੌਰ 'ਤੇ ਆਈਸੋਲੇਸ਼ਨ (ਇਕੱਲਤਾ) ਵਿਚ ਰੱਖਿਆ ਗਿਆ ਹੈ। ਅੱਜ ਦੀਆਂ ਅਹਿਮ ਖ਼ਬਰਾਂ ’ਚ, ਨਾਲ ਹੀ ਦੱਸਾਂਗੇ ਕਿ ਨਾਈਜਰ ਵਿੱਚ ਸ਼ੱਕੀ ਇਸਲਾਮਿਕ ਕੱਟੜਪੰਥੀਆਂ ਨੇ ਮਾਲੀ ਦੀ ਸਰਹੱਦ ਦੇ ਨੇੜੇ ਪਿੰਡਾਂ ਵਿੱਚ ਹਮਲਾ ਕੀਤਾ ਅਤੇ ਘੱਟੋ ਘੱਟ 79 ਲੋਕਾਂ ਨੂੰ ਮਾਰ ਦਿੱਤਾ।
1. ਕੋਵਿਡ-19 ਵੈਕਸੀਨ ਕੋਵੀਸ਼ੀਲਡ ਅਤੇ ਭਾਰਤ ਬਾਇਓਟੈਕ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ
ਇੰਡੀਆ ਡਰੱਗਜ਼ ਰੈਗੂਲੇਟਰ ਨੇ ਆਕਸਫੋਰਡ ਕੋਵਿਡ-19 ਵੈਕਸੀਨ ਕੋਵੀਸ਼ੀਲਡ ਅਤੇ ਭਾਰਤ ਬਾਇਓਟੈਕ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਨੇ ਕਿਹਾ ਹੈ ਕਿ ਕੋਵੈਕਸੀਨ ਟੀਕਾ 70.42% ਪ੍ਰਭਾਵਸ਼ਾਲੀ ਪਾਇਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀਸੀਜੀਆਈ ਦੇ ਅਹਿਮ ਫੈਸਲੇ ਉੱਤੇ ਟਵੀਟ ਕੀਤਾ, "ਡੀਸੀਜੀਆਈ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਭਾਰਤ ਬਾਇਓਟੈਕ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਦੇਸ਼ ਨੂੰ ਕੋਰੋਨਾ ਮੁਕਤ ਬਣਾਉਣ ਵਿਚ ਮਦਦ ਮਿਲੇਗੀ। ਵਧਾਈਆਂ ਭਾਰਤ। ''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਡੀਸੀਜੀਆਈ ਦੇ ਡਾਇਰੈਕਟਰ ਡਾ: ਪੀ ਜੀ ਸੁਮਨ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਕੋਰੋਨਾ 'ਤੇ ਬਣੀ ਵਿਸ਼ਾ ਮਾਹਰ ਕਮੇਟੀ ਨੇ ਸ਼ਨੀਵਾਰ ਨੂੰ ਭਾਰਤ ਬਾਇਓਟੈਕ ਨੂੰ ਸਿਫ਼ਾਰਸ਼ ਕੀਤੀ ਸੀ ਕਿ ਉਹ ਸੰਕਟਕਾਲੀ ਵਰਤੋਂ ਲਈ ਕੋਵੈਕਸੀਨ ਨੂੰ ਸ਼ਰਤ ਨਾਲ ਮਨਜ਼ੂਰੀ ਦੇਵੇ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਖ਼ਬਰ ਏਜੰਸੀ ਏਐਨਆਈ ਮੁਤਾਬਕ, ਵਿਸ਼ਵ ਸਿਹਤ ਸੰਗਠਨ ਨੇ ਭਾਰਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਨੂੰ ਵੀ ਇਸੇ ਤਰ੍ਹਾਂ ਦੀ ਪ੍ਰਵਾਨਗੀ ਦਿੱਤੀ ਗਈ ਸੀ।
ਸੀਰਮ ਇੰਸਟੀਚਿਊਟ ਦੇ ਸੀਈਓ, ਅਦਾਰ ਪੂਨਾਵਾਲਾ ਨੇ ਟਵੀਟ ਕਰਕੇ ਇਸ 'ਤੇ ਖੁਸ਼ੀ ਜ਼ਾਹਰ ਕੀਤੀ ਹੈ।
ਅਦਾਰ ਪੂਨਾਵਾਲਾ ਨੇ ਲਿਖਿਆ, 'ਸਾਰਿਆਂ ਨੂੰ ਨਵਾਂ ਸਾਲ ਮੁਬਾਰਕ। ਵੈਕਸੀਨ ਭੰਡਾਰਨ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਆਰਾ ਲਏ ਗਏ ਸਾਰੇ ਜੋਖਮਾਂ ਦਾ ਅੰਤ ਵਿੱਚ ਫਲ ਮਿਲ ਲਿਆ ਗਿਆ। ਕੋਵੀਸ਼ਿਲਡ, ਭਾਰਤ ਦੀ ਪਹਿਲੀ ਕੋਵਿਡ -19 ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਹੈ. ਇਹ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਅਗਲੇ ਕੁਝ ਹਫ਼ਤਿਆਂ ਵਿੱਚ ਲਾਉਣ ਲਈ ਤਿਆਰ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਪੂਨਾਵਾਲਾ ਨੇ ਅਗਲੇ ਟਵੀਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ।
2. ਆਸਟਰੇਲੀਆ 'ਚ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਸਮੇਤ ਪੰਜ ਖਿਡਾਰੀ ਹੋਏ ਆਈਸੋਲੇਟ

ਤਸਵੀਰ ਸਰੋਤ, Getty Images
ਆਸਟਰੇਲੀਆ ਵਿਚ ਪੰਜ ਭਾਰਤੀ ਕ੍ਰਿਕਟਰਾਂ ਨੂੰ ਇਕ ਸਾਵਧਾਨੀ ਦੇ ਤੌਰ 'ਤੇ ਆਈਸੋਲੇਸ਼ਨ (ਇਕੱਲਤਾ) ਵਿਚ ਰੱਖਿਆ ਗਿਆ ਹੈ। ਮੈਲਬੌਰਨ ਦੇ ਇਕ ਇਨਡੋਰ ਰੈਸਟੋਰੈਂਟ ਵਿਚ ਇਨ੍ਹਾਂ ਪੰਜ ਖਿਡਾਰੀਆਂ ਦਾ ਖਾਂਦੇ ਹੋਏ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਸੀ।
ਇਹ ਪੰਜ ਖਿਡਾਰੀ ਹਨ- ਰੋਹਿਤ ਸ਼ਰਮਾ, ਰਿਸ਼ਭ ਪੰਤ, ਸ਼ੁਭਮਨ ਗਿੱਲ, ਪ੍ਰਿਥਵੀ ਸ਼ਾਅ ਅਤੇ ਨਵਦੀਪ ਸੈਣੀ। ਇਹ ਸਾਰੇ ਖਿਡਾਰੀ ਆਸਟਰੇਲੀਆ ਅਤੇ ਭਾਰਤ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦਾ ਹਿੱਸਾ ਹਨ।
ਇਨ੍ਹਾਂ ਨੂੰ ਬਾਕੀ ਖਿਡਾਰੀਆਂ ਤੋਂ ਵੱਖ ਕੀਤਾ ਗਿਆ ਹੈ ਪਰ ਟ੍ਰੇਨਿੰਗ ਲਈ ਉਪਲਬਧ ਰਹਿਣਗੇ। ਦੋਵੇਂ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਕਿ ਕੀ ਕੋਵਿਡ 19 ਦੀ ਲਾਗ ਨੂੰ ਰੋਕਣ ਲਈ ਲਗਾਈਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਦੀ ਉਲੰਘਣਾ ਤਾਂ ਨਹੀਂ ਕੀਤੀ ਗਈ ਹੈ।
ਚਾਰ ਟੈਸਟ ਮੈਚਾਂ ਦੀ ਸੀਰੀਜ਼ ਆਸਟਰੇਲੀਆ ਅਤੇ ਭਾਰਤ ਵਿਚਾਲੇ ਚੱਲ ਰਹੀ ਹੈ। ਇਨ੍ਹਾਂ ਵਿਚੋਂ ਦੋ ਮੈਚ ਹੋ ਚੁੱਕੇ ਹਨ ਅਤੇ ਦੋਵੇਂ ਟੀਮਾਂ ਇਕ ਦੂਜੇ ਨਾਲ ਬਰਾਬਰੀ 'ਤੇ ਹਨ। ਤੀਜਾ ਟੈਸਟ ਮੈਚ 6 ਜਨਵਰੀ ਤੋਂ ਸ਼ੁਰੂ ਹੋਵੇਗਾ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਟੀਮ ਇੰਡੀਆ ਦਾ ਆਸਟਰੇਲੀਆ ਦੌਰਾ ਕਈ ਪਾਬੰਦੀਆਂ ਦੇ ਵਿਚਕਾਰ ਹੋਇਆ ਹੈ ਤਾਂ ਜੋ ਕੋਵਿਡ 19 ਦੇ ਸੰਕਰਮਣ ਨੂੰ ਰੋਕਿਆ ਜਾ ਸਕੇ।
ਜਿੱਥੇ ਦੂਜਾ ਟੈਸਟ ਮੈਚ ਮੈਲਬਰਨ ਵਿੱਚ ਖੇਡਿਆ ਗਿਆ, ਖਿਡਾਰੀਆਂ ਅਤੇ ਸਟਾਫ ਨੂੰ ਹੋਟਲ ਤੋਂ ਬਾਹਰ ਜਾਣ ਦੀ ਇਜਾਜ਼ਤ ਹੈ ਪਰ ਜਦੋਂ ਉਹ ਇੱਕ ਰੈਸਟੋਰੈਂਟ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਖੁੱਲੇ ਵਿੱਚ ਬੈਠਣਾ ਪੈਂਦਾ ਹੈ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ ਵਿਚ ਉਹ ਅੰਦਰ ਬੈਠੇ ਹਨ।
ਭਾਰਤ ਦੇ ਇਕ ਹਮਾਇਤੀ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਇਹ ਵੀਡੀਓ ਨਵੇਂ ਸਾਲ ਦੀ ਹੈ। ਪੰਜ ਖਿਡਾਰੀ ਇੱਕ ਇਨਡੋਰ ਰੈਸਟੋਰੈਂਟ ਵਿੱਚ ਖਾ ਰਹੇ ਹਨ। ਕ੍ਰਿਕਟ ਆਸਟਰੇਲੀਆ ਨੇ ਪੂਰੇ ਮਾਮਲੇ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ।
ਬਿਆਨ ਵਿਚ ਕਿਹਾ ਗਿਆ ਹੈ, "ਬੀਸੀਸੀਆਈ ਅਤੇ ਕ੍ਰਿਕਟ ਆਸਟਰੇਲੀਆ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਵਿਚ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਪੰਜ ਖਿਡਾਰੀਆਂ ਨੇ ਕੋਵਿਡ 19 ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ।

ਤਸਵੀਰ ਸਰੋਤ, Getty Images
ਇਨ੍ਹਾਂ ਪੰਜ ਖਿਡਾਰੀਆਂ ਨੂੰ ਆਸਟਰੇਲੀਆ ਅਤੇ ਭਾਰਤ ਦੀਆਂ ਮੈਡੀਕਲ ਟੀਮਾਂ ਨੇ ਅੰਤਰਿਮ ਆਦੇਸ਼ ਵਿਚ ਸਾਵਧਾਨੀ ਵਜੋਂ ਇਕਾਂਤ ਵਿਚ ਰਹਿਣ ਲਈ ਕਿਹਾ ਹੈ।
ਦੋਵਾਂ ਦੇਸ਼ਾਂ ਦੀਆਂ ਮੈਡੀਕਲ ਟੀਮਾਂ ਨੇ ਕਿਹਾ ਹੈ, "ਇਹ ਪੰਜ ਖਿਡਾਰੀ ਯਾਤਰਾ ਅਤੇ ਟ੍ਰੇਨਿੰਗ ਦੌਰਾਨ ਬਾਕੀ ਭਾਰਤੀ ਅਤੇ ਆਸਟਰੇਲੀਆਈ ਖਿਡਾਰੀਆਂ ਦੇ ਗਰੁੱਪਾਂ ਤੋਂ ਦੂਰ ਰਹਿਣਗੇ।"
ਦੋਵੇਂ ਟੀਮਾਂ ਸੋਮਵਾਰ ਨੂੰ ਮੈਲਬੌਰਨ ਤੋਂ ਸਿਡਨੀ ਪਹੁੰਚਣਗੀਆਂ। ਤੀਜਾ ਟੈਸਟ ਮੈਚ ਸਿਡਨੀ ਕ੍ਰਿਕਟ ਗਰਾਉਂਡ ਵਿਖੇ ਹੋਣਾ ਹੈ। ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਕੀ ਭਾਰਤ ਦੇ ਪੰਜ ਖਿਡਾਰੀ ਸਿਡਨੀ ਟੈਸਟ ਖੇਡਣਗੇ ਜਾਂ ਨਹੀਂ।
ਪੰਤ ਅਤੇ ਗਿੱਲ ਦੂਜੇ ਟੈਸਟ ਮੈਚ ਵਿੱਚ 11 ਪਲੇਅਿੰਗ ਦਾ ਹਿੱਸਾ ਸਨ। ਰੋਹਿਤ ਸ਼ਰਮਾ ਨੂੰ ਤੀਜਾ ਟੈਸਟ ਮੈਚ ਖੇਡਣਾ ਸੀ। ਉਹ 14 ਦਿਨਾਂ ਦੀ ਕੁਆਰੰਟੀਨ ਤੋਂ ਬਾਅਦ ਸਿਡਨੀ ਟੈਸਟ ਮੈਚ ਖੇਡਣ ਪਹੁੰਚੇ ਹਨ।
3. ਨਾਈਜਰ: ਸ਼ੱਕੀ ਜੇਹਾਦੀ ਹਮਲੇ ਵਿਚ ਘੱਟੋ ਘੱਟ 79 ਜਣਿਆਂ ਦੀ ਮੌਤ

ਤਸਵੀਰ ਸਰੋਤ, Getty Images
ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ ਨਾਈਜਰ ਵਿੱਚ ਸ਼ੱਕੀ ਇਸਲਾਮਿਕ ਕੱਟੜਪੰਥੀਆਂ ਨੇ ਮਾਲੀ ਦੀ ਸਰਹੱਦ ਦੇ ਨੇੜੇ ਪਿੰਡਾਂ ਵਿੱਚ ਹਮਲਾ ਕੀਤਾ ਅਤੇ ਘੱਟੋ ਘੱਟ 79 ਲੋਕਾਂ ਨੂੰ ਮਾਰ ਦਿੱਤਾ।
ਟਚੋਮਬਾਂਗੋਅ ਪਿੰਡ ਵਿਚ 49 ਲੋਕਾਂ ਦੀ ਮੌਤ ਹੋ ਗਈ ਹੈ ਅਤੇ 17 ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ, ਜ਼ਾਰੋਉਮਦਾਰੇਆ ਵਿਚ 30 ਹੋਰ ਲੋਕ ਮਾਰੇ ਗਏ ਹਨ। ਦੋਵੇਂ ਪਿੰਡ ਨਾਈਜਰ ਦੀ ਪੱਛਮੀ ਸਰਹੱਦ ਨਾਲ ਲੱਗਦੇ ਮਾਲੀ ਦੇ ਨੇੜੇ ਹਨ।
ਫਰਾਂਸ ਨੇ ਸ਼ਨੀਵਾਰ ਨੂੰ ਕਿਹਾ ਕਿ ਮਾਲੀ ਵਿਚ ਉਸ ਦੇ ਦੋ ਸੈਨਿਕ ਮਾਰੇ ਗਏ ਹਨ।
ਕੁਝ ਦੇਰ ਪਹਿਲਾਂ, ਅਲ-ਕਾਇਦਾ ਨਾਲ ਜੁੜੇ ਸਮੂਹ ਨੇ ਕਿਹਾ ਸੀ ਕਿ ਸੋਮਵਾਰ ਨੂੰ ਮਾਲੀ ਵਿੱਚ ਹੋਏ ਇੱਕ ਵੱਖਰੇ ਹਮਲੇ ਵਿੱਚ ਤਿੰਨ ਫਰਾਂਸ ਦੀ ਸੈਨਿਕਾਂ ਦੀ ਹੱਤਿਆ ਪਿੱਛੇ ਉਹ ਹੈ।
ਫਰਾਂਸ ਪੱਛਮੀ ਅਫਰੀਕੀ ਖੇਤਰ ਵਿੱਚ ਇਸਲਾਮਿਸਟ ਅੱਤਵਾਦੀਆਂ ਵਿਰੁੱਧ ਪੱਛਮੀ ਅਫਰੀਕਾ ਅਤੇ ਯੂਰਪੀਅਨ ਸਹਿਯੋਗੀ ਦੇਸ਼ਾਂ ਦੇ ਗੱਠਜੋੜ ਦੀ ਅਗਵਾਈ ਕਰ ਰਿਹਾ ਹੈ।
ਪਰ ਨਾਈਜਰ ਅਤੇ ਮਾਲੀ ਵਰਗੇ ਦੇਸ਼ ਨਸਲੀ ਹਿੰਸਾ, ਮਨੁੱਖੀ ਅਤੇ ਨਸ਼ਿਆਂ ਦੀ ਤਸਕਰੀ ਦੁਆਰਾ ਪ੍ਰਭਾਵਤ ਹਨ।
ਸਰਕਾਰ ਨੇ ਫ੍ਰੈਂਚ ਆਰ.ਐੱਫ.ਆਈ. ਨੂੰ ਨਾਈਜਰ ਦੇ ਦੋ ਪਿੰਡਾਂ 'ਤੇ ਤਾਜ਼ਾ ਹਮਲਿਆਂ ਦੀ ਖਬਰ ਦੀ ਪੁਸ਼ਟੀ ਕੀਤੀ ਹੈ।
ਸਾਲ 2017 ਤੋਂ ਇਸ ਖੇਤਰ ਵਿਚ ਐਮਰਜੈਂਸੀ ਲੱਗੀ ਹੈ।

ਤਸਵੀਰ ਸਰੋਤ, Getty Images
ਗ੍ਰਹਿ ਮੰਤਰੀ ਅਲਕਚੇ ਅਲਾਹਦਾ ਨੇ ਕਿਹਾ ਕਿ ਇਲਾਕੇ ਦੀ ਰੱਖਿਆ ਲਈ ਸਿਪਾਹੀ ਭੇਜੇ ਗਏ ਸਨ, ਪਰ ਉਹ ਕਹਿੰਦੇ ਹਨ ਕਿ ਉੱਥੇ ਪਹਿਲਾਂ ਹੀ ਕਿੰਨਾਂ ਜਾਨੀ ਨੁਕਸਾਨ ਹੋ ਚੁੱਕਿਆ ਹੈ।
ਹਾਲ ਹੀ ਦੇ ਮਹੀਨਿਆਂ ਵਿੱਚ, ਗੁਆਂਢੀ ਦੇਸ਼ ਮਾਲੀਆਂ ਤੋਂ ਆਉਣ ਵਾਲੇ ਸ਼ੱਕੀ ਜਹਾਦੀਆਂ ਨੇ ਇਸ ਖੇਤਰ ਵਿੱਚ ਬਹੁਤ ਸਾਰੇ ਹਮਲੇ ਕੀਤੇ ਹਨ।
ਇਸ ਦੇ ਨਾਲ ਹੀ ਨਿਊਜ਼ ਏਜੰਸੀ ਏਐਫਪੀ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੋ ਪਿੰਡ ਹਮਲੇ ਦਾ ਸ਼ਿਕਾਰ ਹੋਏ ਹਨ ਅਤੇ ਮੌਤਾਂ ਦੀ ਗਿਣਤੀ ਵਧ ਸਕਦੀ ਹੈ।
ਏਐਫਪੀ ਦੀ ਰਿਪੋਰਟ ਦੇ ਅਨੁਸਾਰ, ਜ਼ਾਰੋਉਮਦਾਰੇਆ ਨਾਮ ਦਾ ਇੱਕ ਪਿੰਡ ਵੀ ਇਸ ਹਮਲੇ ਦਾ ਸ਼ਿਕਾਰ ਹੋਇਆ ਹੈ, ਜਿੱਥੇ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਹੈ।
ਨਾਈਜਰ ਸਰਕਾਰ ਨੇ ਅਜੇ ਤੱਕ ਇਨ੍ਹਾਂ ਹਮਲਿਆਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਪੱਛਮੀ ਅਫ਼ਰੀਕੀ ਦੇਸ਼ ਨਾਈਜਰ ਵਿਚ ਅਲ ਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਕੱਟੜਪੰਥੀ ਪਹਿਲਾਂ ਵੀ ਕਈ ਹਮਲੇ ਕਰ ਚੁੱਕੇ ਹਨ।
ਪਿਛਲੇ ਸਾਲ ਹੋਏ ਹਮਲਿਆਂ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ।
ਗੁਆਂਢੀ ਦੇਸ਼ ਨਾਈਜੀਰੀਆ ਵਿਚ ਸਰਗਰਮ ਇਕ ਅੱਤਵਾਦੀ ਸੰਗਠਨ ਬੋਕੋ ਹਰਾਮ ਨੇ ਪਿਛਲੇ ਮਹੀਨੇ ਦੱਖਣੀ ਪੂਰਬ ਦੇ ਦੀਫ਼ਾ ਖੇਤਰ ਵਿਚ ਘੱਟੋ ਘੱਟ 27 ਲੋਕਾਂ ਦੀ ਹੱਤਿਆ ਕੀਤੀ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












