ਕਿਸਾਨ ਅੰਦੋਲਨ: ਕਿਸਾਨਾਂ ਨੂੰ ਮੋਦੀ ਸਰਕਾਰ ਨਾਲ ਅੱਜ ਹੋਣ ਜਾ ਰਹੀ ਗੱਲਬਾਤ ਬਾਰੇ ਕੀ ਹਨ ਖ਼ਦਸ਼ੇ - 5 ਅਹਿਮ ਖ਼ਬਰਾਂ

ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦਾ ਧਰਨਾ 35ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ। ਇਸ ਵਿਚਾਲੇ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਅਗਲੀ ਬੈਠਕ ਅੱਜ ਹੋਣੀ ਹੈ।

ਬੈਠਕ ਤੋਂ ਇੱਕ ਦਿਨ ਪਹਿਲਾਂ ਅੰਦੋਲਨ ਨਾਲ ਜੁੜੇ ਸਵਰਾਜ ਪਾਰਟੀ ਦੇ ਮੁੱਖੀ ਯੋਗੇਂਦਰ ਯਾਦਵ ਨੇ ਮੀਟਿੰਗ ਬੇਸਿੱਟਾ ਨਿਕਲਣ ਦਾ ਖਦਸ਼ਾ ਜਤਾਇਆ।

ਇਸੇ ਦੌਰਾਨ ਖ਼ਬਰ ਏਜੰਸੀ ਏਐਨਆਈ ਨੂੰ ਦਿੱਤੀ ਇੰਟਰਵਿਊ ਵਿਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਕਲੌਜ ਵਾਇਜ਼ ਚਰਚਾ ਕਰਨੀ ਚਾਹੀਦੀ ਹੈ, ਹਾਂ ਜਾਂ ਨਾਂਹ ਦੀ ਗੱਲ ਨਹੀਂ ਕਰਨੀ ਚਾਹੀਦੀ।

ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆ ਕਿਹਾ, "ਕਾਗਜ਼ਾਂ ਦੀ ਮੰਨੀਏ ਤਾਂ ਮੀਟਿੰਗ ֹ'ਚ ਕਾਫ਼ੀ ਕੁਝ ਹੋ ਸਕਦਾ ਹੈ। ਕਿਸਾਨਾਂ ਨੇ ਏਜੰਡਾ ਵੀ ਦੇ ਦਿੱਤਾ ਹੈ।"

ਉਨ੍ਹਾਂ ਕਿਹਾ, "ਜੇਕਰ ਇਸ ਮੁੱਦੇ 'ਤੇ ਗੱਲ ਹੁੰਦੀ ਹੈ ਕਿ ਇਨ੍ਹਾਂ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਕੀ ਹੋਵੇ, ਐਮਐਸਪੀ ਨੂੰ ਕਾਨੂੰਨੀ ਕਰਾਰ ਦੇਣ ਦੀ ਪ੍ਰਕਿਰਿਆ ਕੀ ਹੋਵੇ ਤਾਂ ਚੰਗੀ ਗੱਲ ਹੋਵੇਗੀ।"

ਇਹ ਵੀ ਪੜ੍ਹੋ:

ਪਰ ਉਨ੍ਹਾਂ ਅੱਗੇ ਕਿਹਾ, "ਮੇਰਾ ਮਨ ਕਹਿੰਦਾ ਹੈ ਕਿ ਸਰਕਾਰ ਅਜੇ ਤਿਆਰ ਨਹੀਂ ਹੈ। ਪ੍ਰਧਾਨ ਮੰਤਰੀ ਦੀ ਭਾਸ਼ਾ ਸੁਣੀਏ, ਇਨ੍ਹਾਂ ਦੇ ਮੰਤਰੀਆਂ ਦੀ ਭਾਸ਼ਾ ਸੁਣੀਏ ਤਾਂ ਸਰਕਾਰ ਫਿਰ ਤੋਂ ਘੁਮਾਉਣ ਦੇ ਚੱਕਰ 'ਚ ਹੈ। ਮੈਨੂੰ ਖਦਸ਼ਾ ਹੈ ਕਿ ਸਰਕਾਰ ਨੇ ਜੋ 5 ਦਸੰਬਰ ਨੂੰ ਬੋਲਿਆ ਸੀ, ਉਸ ਤੋਂ ਅੱਗੇ ਨਹੀਂ ਵਧੇਗੀ, ਇਸ ਦਾ ਸੰਕੇਤ ਹੁਣ ਤੱਕ ਤਾਂ ਨਹੀਂ ਮਿਲਿਆ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਮਾਹੌਲ ਖਰਾਬ ਕਰਨ ਵਾਲੇ ਲੋਕ ਕਿਸਾਨ ਨਹੀਂ-ਤਰੁਣ ਚੁੱਘ

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਨ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਿਆ ਹੈ। ਪੰਜਾਬ ਵਿੱਚ ਮੋਬਾਇਲ ਟਾਵਰ ਬੰਦ ਕਰਵਾਏ ਜਾਣ ਤੇ ਭਾਜਪਾ ਦੇ ਪ੍ਰੋਗਰਾਮਾਂ 'ਤੇ ਹਮਲੇ 'ਤੇ ਵੀ ਚੁੱਘ ਬੋਲੇ।

ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, "ਜੋ ਲੋਕ ਮਾਹੌਲ ਖਰਾਬ ਕਰ ਰਹੇ ਹਨ, ਉਹ ਕਿਸਾਨ ਨਹੀਂ ਹਨ। ਖੱਬੇਪੱਖੀ ਲੋਕ ਅਰਾਜਕਤਾ ਫੈਲਾ ਰਹੇ ਹਨ। ਅਰਬਨ ਨਕਸਲੀਆਂ ਨੇ ਸੂਬੇ ਦੇ 1500 ਤੋਂ ਜ਼ਿਆਦਾ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਹੈ।"

ਉਨ੍ਹਾਂ ਅੱਗੇ ਕਿਹਾ, "ਕਿਸਾਨਾਂ ਦੀ ਆੜ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਕਿਸਾਨ ਨਹੀਂ ਬਲਕਿ ਕਾਂਗਰਸ ਅਤੇ ਖੱਬੇਪੰਥੀ ਦਲਾਂ ਦੇ ਲੋਕ ਹਨ, ਜੋ ਮਾਹੌਲ ਖਰਾਬ ਕਰ ਰਹੇ ਹਨ।"

ਪੂਰਾ ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਨਵਜੋਤ ਸਿੰਘ ਸਿੱਧੂ ਦਾ ਸ਼ਾਲ ਵਿਵਾਦਾਂ 'ਚ,

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਸਿੱਖਾਂ ਦੇ ਧਾਰਮਿਕ ਨਿਸ਼ਾਨਾਂ ਵਾਲੇ ਸ਼ਾਲ ਨੂੰ ਪਾਉਣ ਕਰਕੇ ਮੁੜ ਵਿਵਾਦਾਂ 'ਚ ਆ ਗਏ ਹਨ।

ਬੀਤੇ ਦਿਨ ਨਵਜੋਤ ਸਿੱਧੂ ਨੇ ਇੱਕ ਪ੍ਰੋਗਰਾਮ ਦੌਰਾਨ ਸ਼ਾਲ ਪਾਇਆ ਸੀ ਜਿਸ 'ਤੇ ੴ ਅਤੇ ਖੰਡੇ ਦਾ ਨਿਸ਼ਾਨ ਬਣਿਆ ਹੋਇਆ ਸੀ। ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਸਨ।

ਇਸ ਦੀ ਸ਼ਿਕਾਇਤ ਸਿੱਖ ਯੂਥ ਪਾਵਰ ਆਫ਼ ਪੰਜਾਬ ਦੀ ਪੰਜ ਮੈਂਬਰੀ ਕਮੇਟੀ ਵਲੋਂ ਅਕਾਲ ਤਖ਼ਤ ਨੂੰ ਕੀਤੀ ਗਈ।

ਬੇਨਤੀ ਪੱਤਰ ਵਿੱਚ ਉਨ੍ਹਾਂ ਨੇ ਲਿਖਿਆ, "ਇਹ ਸਿੱਧੀ-ਸਿੱਧੀ ਪਵਿੱਤਰ ਗੁਰਬਾਣੀ ਦੀ ਬੇਅਦਬੀ ਹੈ। ਨਵਜੋਤ ਸਿੰਘ ਸਿੱਧੂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਖ਼ਤ ਹੁਕਮਨਾਮਾ ਜਾਰੀ ਕੀਤਾ ਜਾਵੇ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਧਰਨੇ 'ਤੇ ਔਰਤਾਂ ਦਾ ਜਥਾ

ਰੋਹਤਕ ਫ਼ਲਾਈਓਲਰ 'ਤੇ ਔਰਤਾਂ ਦਾ ਜੱਥਾ ਆਇਆ ਸੀ। ਇਹ ਬਠਿੰਡਾ ਤੋਂ ਆਇਆ ਹੋਇਆ ਇੱਕ ਜਥਾ ਹੈ, ਜੋ ਟਰਾਲੀ 'ਤੇ ਬੈਠ ਕੇ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਆਇਆ ਸੀ।

ਰੋਹਤਕ ਫ਼ਲਾਈਓਵਰ 'ਤੇ ਸਰਕਾਰ ਵਿਰੁੱਧ ਆ ਕੇ ਬੈਠੇ ਹਜ਼ੂਮ ਵਿੱਚ ਨੌ ਔਰਤਾਂ ਸ਼ਾਮਿਲ ਸਨ। ਇਨ੍ਹਾਂ ਵਿੱਚ ਸਭ ਤੋਂ ਬਜ਼ੁਰਗ ਔਰਤ 72 ਸਾਲਾ ਦੀ ਸੀ ਅਤੇ ਸਭ ਤੋਂ ਛੋਟੀ 20 ਸਾਲਾਂ ਦੀ। ਇੱਕ ਛੋਟਾ ਬੱਚਾ ਵੀ ਇਨ੍ਹਾਂ ਦੇ ਨਾਲ ਆਇਆ ਹੈ।

ਇਹ ਨੌ ਔਰਤਾਂ ਇੱਥੇ 26 ਨਵੰਬਰ ਤੋਂ ਧਰਨੇ 'ਤੇ ਬੈਠੀਆਂ ਹੋਈਆਂ ਹਨ। ਉਹ ਆਪਣੇ ਪਿੰਡ ਵਾਲਿਆਂ ਨਾਲ ਇੱਥੇ ਆਈਆਂ ਸਨ।

ਇਨ੍ਹਾਂ ਵਿਚੋਂ ਕਈ ਆਪਣੇ ਪਤੀਆਂ ਦੇ ਨਾਲ ਆਈਆਂ ਸਨ। ਇੱਥੇ ਉਹ ਉਨ੍ਹਾਂ ਦੇ ਨਾਲ ਨਹੀਂ ਵੱਖ-ਵੱਖ ਟਰਾਲੀਆਂ ਵਿੱਚ ਰਹਿ ਰਹੀਆਂ ਹਨ। ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦਾ ਇਹ ਉਨ੍ਹਾਂ ਦਾ ਆਪਣਾ ਤਰੀਕਾ ਹੈ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਅਜਿੰਕਿਆ ਰਹਾਣੇ ਦੀ ਕਪਤਾਨੀ ਨੇ ਕਿਸ ਤਰ੍ਹਾਂ ਕੀਤੀ ਕਮਾਲ

ਪਹਿਲੇ ਟੈਸਟ ਦੀ ਦੂਜੀ ਪਾਰੀ ਵਿੱਚ ਮਹਿਜ਼ 36 ਰਨਾਂ ਨਾਲ ਅੱਠ ਵਿਕਟਾਂ 'ਤੇ ਹਾਰਨ ਵਾਲੀ ਭਾਰਤੀ ਟੀਮ ਮੈਲਬਰਨ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਆਸਟਰੇਲੀਆ 'ਤੇ ਹਾਵੀ ਰਹੀ।

ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ, ਕਿਉਂਕਿ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਸਕੋਰ 'ਤੇ ਆਉਟ ਹੋਣਾ ਅਤੇ ਅਗਲੇ ਮੈਚ ਵਿੱਚ ਉਸ ਸਮੇਂ ਜਦੋਂ ਤਕਰੀਬਨ ਅੱਧੀ ਟੀਮ ਬਦਲੀ ਹੋਈ ਹੋਵੇ।

ਰਹਾਣੇ ਜਦੋਂ ਟੌਸ ਲਈ ਉੱਤਰੇ ਤਾਂ ਸ਼ਾਇਦ ਹੀ ਕਿਸੇ ਨੂੰ ਯਕੀਨ ਹੋ ਰਿਹਾ ਹੋਵੇ ਕਿ ਇਹ ਮੈਚ ਇਸ ਕਦਰ ਭਾਰਤੀ ਟੀਮ ਦੇ ਪੱਖ ਵਿੱਚ ਰਹੇਗਾ।

ਅਜਿੰਕਿਆ ਰਹਾਣੇ ਨੇ ਜਿਸ ਤਰ੍ਹਾਂ ਆਸਟਰੇਲੀਆ ਦੇ ਬੱਲੇਬਾਜ਼ਾਂ ਨੂੰ ਆਪਣੀ ਕਪਤਾਨੀ ਦੇ ਜਾਲ ਵਿੱਚ ਫ਼ਸਾਇਆ ਉਸ ਨੂੰ ਦੇਖਕੇ ਸਾਬਕਾ ਕ੍ਰਿਕਟ ਖਿਡਾਰੀ ਅਤੇ ਚੋਣਕਾਰ ਰਹੇ ਮਦਨ ਲਾਲ ਕਹਿੰਦੇ ਹਨ ਕਿ ਰਹਾਣੇ ਨੇ ਫ਼ੀਲਡਰ ਉੱਥੇ ਖੜੇ ਕੀਤੇ ਜਿੱਥੇ ਆਸਟਰੇਲੀਆ ਦੇ ਬੱਲੇਬਾਜ਼ਾਂ ਨੇ ਕੈਚ ਦਿੱਤੇ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)