ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ - ਪ੍ਰੈ੍ੱਸ ਰਿਵੀਊ

ਖੇਤੀ ਕਾਨੂੰਨਾਂ ਖ਼ਿਲਾਫ਼ ਵਧਦੇ ਲੋਕ ਰੋਹ ਦੇ ਦਰਮਿਆਨ ਪੰਜਾਬ ਵਿੱਚ ਇੱਕ ਉੱਘੇ ਟੈਲੀਕੌਮ ਪਰੋਵਾਈਡਰ ਦੇ ਮੋਬਾਈਲ ਟਾਵਰ ਲੋਕਾਂ ਦੇ ਨਿਸ਼ਾਨੇ ਉੱਪਰ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਭਰ ਵਿੱਚੋਂ ਕਈ ਥਾਵਾਂ ਤੋਂ ਜੀਓ ਦੇ ਟਾਵਰਾਂ ਵਿੱਚ ਜਨਰੇਟਰਾਂ ਨੂੰ ਨੁਕਸਾਨੇ ਜਾਣ, ਬੈਟਰੀਆਂ ਚੋਰੀ ਹੋਣ ਅਤੇ ਬਿਜਲੀ ਸਪਲਾਈ ਵਿੱਚ ਰੁਕਾਵਟ ਪਾਏ ਜਾਣ ਦੀਆਂ ਖ਼ਬਰਾਂ ਹਨ।

ਹਾਲਾਂਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਯੂਨੀਅਨਾਂ ਵੱਲੋਂ ਅਜਿਹਾ ਕੋਈ ਸੱਦਾ ਨਹੀਂ ਦਿੱਤਾ ਗਿਆ।

ਅਖ਼ਬਾਰ ਦੇ ਮੁਤਾਬਕ ਇਸ ਕਾਰਨ ਕੋਰੋਨਾ ਕਾਲ ਵਿੱਚ ਘਰਾਂ ਤੋਂ ਕੰਮ ਕਰ ਰਹੇ ਲੋਕਾਂ, ਆਨਲਾਈਨ ਪੜ੍ਹਾਈ ਅਤੇ ਸਰਕਾਰੀ ਅਤੇ ਐਮਰਜੈਂਸੀ ਸੇਵਾਵਾਂ ਉੱਪਰ ਅਸਰ ਪੈ ਰਿਹਾ ਹੈ।

ਇਹ ਵੀ ਪੜ੍ਹੋ:

ਸਗੋਂ ਯੂਨੀਅਨਾਂ ਦਾ ਕਹਿਣਾ ਹੈ ਕਿ ਟਾਵਰਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ ਕਿਉਂਕਿ ਇਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ ਜਿਸ ਦਾ ਅੰਦੋਲਨ ਨੂੰ ਨੁਕਾਸਨ ਪਹੁੰਚੇਗਾ।

ਕੰਪਨੀ ਦੇ ਇੱਕ ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਅਖ਼ਬਾਰ ਨੂੰ ਦੱਸਿਆ ਕਿ ਪੰਜਾਬ ਭਰ ਵਿੱਚ ਕੰਪਨੀ ਦੇ ਕੋਈ ਨੌਂ ਹਜ਼ਾਰ ਟਾਵਰ ਹੋਣਗੇ ਜਿਨ੍ਹਾਂ ਵਿੱਚੋਂ ਛੇ ਸੌ ਟਾਵਰ ਨੁਕਸਾਨੇ ਗਏ ਹਨ।

ਹਾਫ਼ਿਜ਼ ਸਈਦ ਨੂੰ ਇੱਕ ਹੋਰ ਕੇਸ ਵਿੱਚ 15 ਸਾਲੀ

ਮੁੰਬਈ ਦਹਿਸ਼ਤਗਰਦ ਹਮਲਿਆਂ ਦੇ ਮਾਸਟਰਮਾਈਂਡ ਹਾਫ਼ਿਜ਼ ਸਈਅਦ ਨੂੰ ਪਾਕਿਸਤਾਨ ਦੀ ਦਹਿਸ਼ਤਗਰਦੀ ਵਿਰੋਧੀ ਅਦਾਲਤ ਨੇ ਦਹਿਸ਼ਤਗਰਦੀ ਗਤੀਵਿਧੀਆਂ ਲਈ ਫੰਡਿੰਗ ਦੇ ਇੱਕ ਹੋਰ ਮਾਮਲੇ ਵਿੱਚ ਸਾਢੇ 15 ਸਾਲਾਂ ਦੀ ਕੈਦ ਸੁਣਾਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਲਾਹੌਰ ਦੀ ਇਸ ਅਦਾਲਤ ਨੇ ਸਈਅਦ ਉੱਪਰ ਦੋ ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।

70 ਸਾਲਾ ਕੱਟੜਪੰਥੀ ਪਹਿਲਾਂ ਤੋਂ ਹੀ ਦਹਿਸ਼ਤਗਰਦੀ ਗਤੀਵਿਧੀਆਂ ਲਈ ਫੰਡਿੰਗ ਦੇ ਚਾਰ ਹੋਰ ਮਾਮਲਿਆਂ ਵਿੱਚ 21 ਸਾਲਾਂ ਦੀ ਕੈਦ ਕੱਟ ਰਿਹਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਦਿੱਲੀ ਹਿੰਸਾ: ਵਕੀਲ ਦੇ ਦਫ਼ਤਰ ਛਾਪਾ ਤੇ ਡਰਾਮਾ

ਉੱਤਰ-ਪੂਰਬੀ ਦਿੱਲੀ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਹੋਈ ਹਿੰਸਾ ਦੇ ਕੁਝ ਮੁਲਜ਼ਮਾਂ ਦੇ ਕੇਸ ਲੜਨ ਵਾਲੇ ਇੱਕ ਵਕੀਲ ਦੇ ਦਫ਼ਤਰ ਵਿੱਚ ਦਿੱਲੀ ਪੁਲਿਸ ਨੇ ਛਾਪਾ ਮਾਰਿਆ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਵੀਰਵਾਰ ਨੂੰ ਸੀਨੀਅਰ ਵਕੀਲ ਮਹਮੂਦ ਪਰਾਚਾ ਦੇ ਨਿਜ਼ਾਮੂਦੀਨ ਵਿਚਲੇ ਦਫ਼ਤਰ 'ਤੇ ਛਾਪਾ ਮਾਰਿਆ।

ਪੁਲਿਸ ਦਾ ਕਹਿਣਾ ਸੀ ਕਿ ਅਜਿਹਾ ਉਨ੍ਹਾਂ ਖ਼ਿਲਾਫ਼ ਦਾਇਰ ਇੱਕ ਸ਼ਿਕਾਇਤ ਦੇ ਸੰਬੰਧ ਵਿੱਚ ਕੀਤਾ ਗਿਆ ਜਦਕਿ ਵਕੀਲ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੁਲਿਸ ਦੇ ਭੇਸ ਵਿੱਚ ਕੁਝ ਲੋਕਾਂ ਨੇ ਉਨ੍ਹਾਂ ਦੇ ਦਫ਼ਤਰ ਵਿੱਚ ਆਣ ਵੜੇ ਅਤੇ ਉਨ੍ਹਾਂ ਦੇ ਕੰਪਿਊਟਰਾਂ ਵਿੱਚ ਪੈਨ ਡਰਾਈਵਸ ਵਿੱਚੋਂ ਜਾਣਕਾਰੀ ਲੈ ਗਏ।

ਪੁਲਿਸ ਨੇ ਇਸ ਇਲਜ਼ਾਮ ਦਾ ਖੰਡਨ ਕੀਤਾ ਹੈ ਕਿ ਕਿਹਾ ਹੈ ਕਿ ਤਲਾਸ਼ੀ ਉਨ੍ਹਾਂ ਵੱਲੋਂ ਲਈ ਗਈ ਸੀ ਜਿਸ ਦੇ ਉਨ੍ਹਾਂ ਕੋਲ ਅਦਾਲਤੀ ਹੁਕਮ ਵੀ ਸਨ।

ਪਰਾਚਾ ਦੇ ਦਫ਼ਤਰ ਦੇ ਇੱਕ ਕਰਮਚਾਰੀ ਨੇ ਦੱਸਿਆਂ ਕਿ ਪੁਲਿਸ ਦੀ ਇੱਕ ਟੀਮ ਵੀਰਵਾਰ ਸ਼ਾਮ ਨੂੰ ਵੀ ਪਰਾਚਾ ਦੇ ਦਫ਼ਤਰ ਦੇ ਅੰਦਰ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)