You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਕਿਸਾਨਾਂ ਨੇ ਮੋਦੀ ਸਰਕਾਰ ਦਾ ਸੱਦਾ ਰੱਦ ਕੀਤਾ ਤਾਂ ਨਵੀਂ ਚਿੱਠੀ ਵਿਚ ਹੁਣ ਕੀ ਕਿਹਾ
ਕਿਸਾਨ ਅੰਦੋਲਨ ਦਾ ਵੀਰਵਾਰ ਨੂੰ 29ਵਾਂ ਦਿਨ ਹੈ। ਇਸ ਪੰਨੇ ਰਾਹੀ ਅਸੀਂ ਤੁਹਾਡੇ ਨਾਲ ਕਿਸਾਨ ਅੰਦੋਲਨ ਨਾਲ ਸੰਬਧਤ ਤਾਜ਼ਾ ਤੇ ਅਹਿਮ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ।
ਵੀਰਵਾਰ ਨੂੰ ਜਿੱਥੇ ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਭਵਨ ਵੱਲ ਮਾਰਚ ਕੀਤਾ ਅਤੇ ਰਾਹੁਲ ਗਾਂਧੀ ਨੇ ਰਾਸ਼ਟਪਤੀ ਰਾਮ ਨਾਥ ਕੋਵਿੰਦ ਨੂੰ ਮੰਗ ਪੱਤਰ ਸੌਂਪਿਆਂ, ਉੱਥੇ ਸਰਕਾਰ ਦੇ ਖੇਤੀ ਮੰਤਰਾਲੇ ਨੇ 23 ਦਸੰਬਰ ਨੂੰ ਸਰਾਕਰੀ ਚਿੱਠੀ ਰੱਦ ਕੀਤੇ ਜਾਣ ਤੋਂ ਬਾਅਦ ਇੱਕ ਹੋਰ ਚਿੱਠੀ ਭੇਜੀ ਗਈ ਹੈ।
ਸਰਕਾਰ ਨੇ ਇਸ ਵਿਚ ਵੀ ਸਮਾਂ ਤੇ ਤਾਰੀਖ਼ ਕਿਸਾਨਾਂ ਨੂੰ ਹੀ ਦੱਸਣ ਲਈ ਕਿਹਾ ਹੈ ਅਤੇ ਹਰ ਮਸਲੇ ਉੱਤੇ ਖੁੱਲ੍ਹ ਕੇ ਵਿਚਾਰ ਕਰਨ ਪ੍ਰਤੀਬਚਨਬੱਧਤਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ:
ਚਿੱਠੀ ਵਿਚ ਕੀ ਲਿਖਿਆ ਹੈ
ਭਾਰਤ ਸਰਕਾਰ ਨੇ ਕਿਸਾਨ ਸੰਗਠਨਾਂ ਨੂੰ ਅਗਲੀ ਗੱਲਬਾਤ ਲਈ ਸਮਾਂ ਨਿਸ਼ਚਿਤ ਕਰਨ ਲਈ ਚਿੱਠੀ ਲਿਖੀ ਹੈ।ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਚਿੱਠੀ ਵਿੱਚ ਲਿਖਿਆ ਗਿਆ ਹੈ, "ਭਾਰਤ ਸਰਕਾਰ ਮੁੜ ਦੁਹਰਾਉਣਾ ਚਾਹੁੰਦੀ ਹੈ ਕਿ ਉਹ ਅੰਦੋਲਨਕਾਰੀ ਕਿਸਾਨ ਸੰਗਠਨਾਂ ਵਲੋਂ ਚੁੱਕੇ ਗਏ ਸਾਰੇ ਮੁੱਦਿਆਂ ਦਾ ਤਰਕ ਦੇ ਨਾਲ ਹੱਲ ਕੱਢਣ ਲਈ ਤਿਆਰ ਹੈ।"
ਉਨ੍ਹਾਂ ਲਿਖਿਆ, "ਤੁਹਾਡੇ ਵਲੋਂ ਸਰਕਾਰ ਦੇ ਲਿਖਿਤ ਪ੍ਰਸਤਾਵ ਦੇ ਸੰਬੰਧ ਵਿੱਚ ਇਸ ਗੱਲ 'ਤੇ ਇਤਰਾਜ਼ ਜਤਾਇਆ ਗਿਆ ਕਿ ਜ਼ਰੂਰੀ ਵਸਤਾਂ ਐਕਟ ਦੇ ਸੋਧ ਦਾ ਕੋਈ ਪ੍ਰਸਤਾਵ ਨਹੀਂ ਦਿੱਤਾ ਗਿਆ।
ਪਹਿਲਾਂ ਦੀਆਂ ਚਿੱਠੀਆਂ ਵਿੱਚ ਇਹ ਸਾਫ਼ ਤੌਰ 'ਤੇ ਕਿਹਾ ਗਿਆ ਸੀ ਕਿ 03.12.2020 ਨੂੰ ਹੋਈ ਗੱਲਬਾਤ ਵਿੱਚ ਚੁੱਕੇ ਗਏ ਸਾਰੇ ਮੁੱਦਿਆਂ ਦੇ ਸੰਬੰਧ ਵਿੱਚ ਲਿਖਤ ਪ੍ਰਸਤਾਵ ਦਿੱਤਾ ਗਿਆ ਸੀ। ਫਿਰ ਵੀ 20.12.2020 ਦੇ ਪੱਤਰ ਵਿੱਚ ਇਹ ਲਿਖਿਆ ਗਿਆ ਸੀ ਕਿ ਜੇਕਰ ਕੋਈ ਹੋਰ ਮੁੱਦਾ ਵੀ ਹੈ ਤਾਂ ਉਸ 'ਤੇ ਵੀ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹੈ।"ਚਿੱਠੀ ਵਿੱਚ ਸਰਕਾਰ ਨੇ ਮੁੜ ਲਿਖਿਆ, "ਖੇਤੀ ਕਾਨੂੰਨਾਂ ਦਾ ਐਮਐਸਪੀ ਨਾਲ ਕੋਈ ਵੀ ਸੰਬੰਧ ਨਹੀਂ ਹੈ ਅਤੇ ਪਹਿਲਾਂ ਤੋਂ ਜਾਰੀ ਐਮਐਸਪੀ ਵਿੱਚ ਕੋਈ ਵੀ ਬਦਲਾਅ ਨਹੀਂ ਆਵੇਗਾ।"
ਕਾਂਗਰਸ ਐੱਮਪੀ ਪਰਨੀਤ ਕੌਰ ਨੇ ਪੁਲਿਸ ਸਟੇਸ਼ਨ ਤੋਂ ਬਾਹਰ ਆ ਕੇ ਕੀ ਕਿਹਾ
ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਆਪਣੇ ਸੋਸ਼ਲ ਹੈਂਡਲ 'ਤੇ ਵੀਡੀਓ ਸ਼ੇਅਰ ਕਰਦਿਆਂ ਕਾਂਗਰਸ ਲੀਡਰਾਂ ਨੂੰ ਹਿਰਾਸਤ ਲੈਣ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ, "ਮੈਂ ਦਿੱਲੀ ਦੇ ਮੰਦਰ ਮਾਰਗ ਪੁਲਿਸ ਸਟੇਸ਼ਨ ਤੋਂ ਵਾਪਸ ਆਉਂਦੀ ਹੋਈ ਤੁਹਾਡੇ ਨਾਲ ਗੱਲ ਕਰ ਰਹੀ ਹੈ। ਅੱਜ ਰਾਹੁਲ ਗਾਂਧੀ ਦੀ ਅਗਵਾਈ 'ਚ ਅਸੀਂ ਲੋਕਸਭਾ ਤੇ ਰਾਜਸਭਾ ਸੰਸਦ ਮੈਂਬਰ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਗਏ ਸੀ। ਸਾਡੇ 'ਚੋਂ ਤਿੰਨ ਮੈਂਬਰਾਂ ਨੂੰ ਹੀ ਇਜਾਜ਼ਤ ਮਿਲੀ ਸੀ। ਅਸੀਂ ਕਿਹਾ ਕਿ ਅਸੀਂ ਗੇਟ ਦੇ ਬਾਹਰ ਖੜੇ ਹੋ ਜਾਵਾਂਗੇ। ਸਾਨੂੰ ਉੱਥੇ ਤੱਕ ਵੀ ਨਹੀਂ ਜਾਣ ਦਿੱਤਾ।"
ਉਨ੍ਹਾਂ ਦੱਸਿਆ, "ਏਆਈਸੀਸੀ ਦੇ ਬਾਹਰ ਹੀ ਬੈਰੀਕੇਡ ਲਗਾ ਦਿੱਤੇ। ਸਾਨੂੰ ਬਸ 'ਚ ਦਿੱਲੀ ਦੇ ਮੰਦਰ ਮਾਰਗ ਪੁਲਿਸ ਸਟੇਸ਼ਨ ਲੈ ਗਏ। ਪੁਲਿਸ ਸਟੇਸ਼ਨ 'ਚ ਡੇਢ ਘੰਟਾ ਬਿਠਾ ਕੇ ਸਾਨੂੰ ਛੱਡਿਆ।"
"ਇਹ ਤਾਂ ਸਾਡੇ ਲਈ ਬਹੁਤ ਛੋਟੀ ਗੱਲ ਹੈ। ਅਸੀਂ ਹਰ ਤਰ੍ਹਾਂ ਆਪਣੇ ਕਿਸਾਨਾਂ ਨਾਲ ਖੜੇ ਹਾਂ ਅਤੇ ਅੰਤ ਤੱਕ ਖੜੇ ਰਹਾਂਗੇ। ਅਸੀਂ ਨਰਿੰਦਰ ਮੋਦੀ ਸਰਕਾਰ ਤੋਂ ਇਹ ਤਿੰਨ੍ਹੋਂ ਕਾਨੂੰਨ ਵਾਪਸ ਲੈਣ ਦੀ ਮੰਗ ਕਰਦੇ ਹਾਂ।"
ਕਾਂਗਰਸੀ ਹਿਰਾਸਤ ਵਿਚ ਲਏ
ਖੇਤੀ ਕਾਨੂੰਨਾਂ ਬਾਰੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਰਾਹੁਲ ਤੇ ਪ੍ਰਿਅੰਕਾ ਗਾਂਧੀ ਸਣੇ ਪੁਲਿਸ ਨੇ ਕਈ ਹੋਰ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਤੋਂ ਬਾਅਦ ਕਾਂਗਰਸੀ ਰਾਹੁਲ ਗਾਂਧੀ ਸਣੇ ਕੁਧ ਹੋਰ ਕਾਂਗਰਸ ਦੇ ਆਗੂਆਂ ਨੂੰ ਰਾਸ਼ਟਰਪਤੀ ਨੂੰ ਮਿਲਣ ਦਿੱਤਾ ਗਿਆ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਜੋ ਕਾਨੂੰਨ ਬਣਾਏ ਗਏ ਹਨ, ਉਹ ਕਿਸਾਨ ਵਿਰੋਧੀ ਹਨ।
ਰਾਹੁਲ ਨੇ ਕਿਹਾ, "ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਤੇ ਮਜ਼ਦੂਰਾਂ ਦਾ ਨੁਕਸਾਨ ਹੋਣ ਵਾਲਾ ਹੈ। ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਿਸਾਨ ਹਟੇਗਾ ਨਹੀਂ, ਪ੍ਰਧਾਨ ਮੰਤਰੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਸਾਨ, ਮਜ਼ਦੂਰ ਘਰ ਚਲੇ ਜਾਣਗੇ।"
ਰਾਹੁਲ ਗਾਂਧੀ ਨੇ ਵਿਜੇ ਚੌਂਕ ਲਈ ਨਿਕਲਣ ਤੋਂ ਪਹਿਲਾਂ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਸੀਨੀਅਰ ਪਾਰਟੀ ਆਗੂਆਂ ਨਾਲ ਮੁਲਾਕਾਤ ਕੀਤੀ।
ਕਾਂਗਰਸੀ ਆਗੂ ਅਤੇ ਤਿਰੁਵਨੰਥਪੁਰਮ ਤੋਂ ਸਾਂਸਦ ਡਾ. ਸ਼ਸ਼ੀ ਥਰੂਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਵੱਡੀ ਨੈਤਿਕ ਭੂਮਿਕਾ ਬਣਦੀ ਹੈ ਕਿ ਉਹ ਸਰਕਾਰ ਨੂੰ ਸਮਝਾਉਣ ਕਿ ਉਹ ਆਪਣੇ ਵਿਧਾਨਕ ਹੰਕਾਰ ਦੀ ਅੜੀ ਨਾ ਕਰੇ।
ਕਿਸਾਨ ਅੰਦੋਲਨ ਨਾਲ ਜੁੜਿਆ ਬੁੱਧਵਾਰ ਦਾ ਵੱਡਾ ਘਟਨਾਕ੍ਰਮ
- ਕਿਸਾਨ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਨੇ ਧਰਨੇ 'ਤੇ ਬੈਠੇ ਕਿਸਾਨਾਂ ਦੇ ਸਮਰਥਮਨ ਵਿੱਚ ਸਭ ਨੂੰ ਇੱਕ ਸਮੇਂ ਦਾ ਅੰਨ ਛੱਡਣ ਦੀ ਅਪੀਲ ਕੀਤੀ ਸੀ।
- ਕਿਸਾਨ ਸੰਗਠਨਾਂ ਨੇ ਕੇਂਦਰ ਵਲੋਂ ਬਿਨਾਂ ਤਾਰੀਖ਼ ਤੇ ਸਮਾਂ ਦਿੱਤਿਆ ਲਿਖੀ ਚਿੱਠੀ ਦੇ ਜਵਾਬ ਵਿਚ ਲਿਖਿਆ ਹੈ ਕਿਹਾ ਕਿ ਉਹ ਸੋਧਾਂ ਉੱਤੇ ਗੱਲਬਾਤ ਲਈ ਤਿਆਰ ਨਹੀਂ ਕਾਨੂੰਨ ਰੱਦ ਕਰਨ ਬਾਰੇ ਕੋਈ ਠੋਸ ਲਿਖਤੀ ਪ੍ਰਸਤਾਵ ਭੇਜੇ ਤਾਂ ਗੱਲਬਾਤ ਤਿਆਰ ਹੈ।
- ਸ਼ਾਮੀ ਸਾਢੇ ਪੰਜ ਵਜੇ ਕਿਸਾਨ ਇਸ ਬਾਬਤ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਅਫ਼ਸੋਸ ਜਤਾਇਆ ਕਿ ਸਰਕਾਰ ਸਾਰੇ ਸੰਗਠਨਾਂ ਦੀ ਰਾਇ ਨੂੰ ਇੱਕ ਵਿਅਕਤੀ ਦੀ ਰਾਇ ਵਜੋਂ ਪੇਸ਼ ਕਰ ਰਹੀ ਹੈ।
- ਇਸ ਦੌਰਾਨ ਖੇਤੀ ਮੰਤਰੀ ਨੇ ਸਰਕਾਰ ਵਲੋਂ ਪ੍ਰਸਤਾਵਿਤ ਸੋਧਾਂ ਘਟਾਉਣ ਜਾਂ ਵਧਾਉਣ ਬਾਰੇ ਗੱਲਬਾਤ ਦਾ ਸੱਦਾ ਸਵੀਕਾਰ ਕਰਨ ਲਈ ਕਿਹਾ ਤੇ ਬਿੱਲ ਦੇ ਹੱਕ ਵਿਚ ਕੁਝ ਕਿਸਾਨ ਸੰਗਠਨਾਂ ਨੂੰ ਮਿਲਣ ਦਾ ਵੀ।
- ਇਸੇ ਦੌਰਾਨ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਸਾਨ ਅੰਦੋਲਨ ਬਾਰੇ ਇੱਕ ਪ੍ਰੈਸ ਕਾਨਫਰੰਸ ਕਰਕੇ ਖੱਬੇਪੱਖੀ ਧਿਰਾਂ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ।
- ਕਿਸਾਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮ ਦਿਵਸ ਮੌਕੇ ਗਾਜ਼ੀਪੁਰ ਬਾਰਡਰ 'ਤੇ ਹਵਨ ਕੀਤਾ।
- ਰਾਜਨਾਥ ਸਿੰਘ ਨੇ ਆਸ਼ਾ ਜਤਾਈ ਕਿ ਕਿਸਾਨ ਜਲਦ ਹੀ ਆਪਣੇ ਅੰਦੋਲਨ ਵਾਪਸ ਲੈ ਲੈਣਗੇ।
ਇਨ੍ਹਾਂ ਖ਼ਬਰਾਂ ਨੂੰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: