ਕਿਸਾਨ ਅੰਦੋਲਨ ਬਾਰੇ ਮੋਦੀ ਨਾਲ ਗੱਲ ਕਰਨ ਯੂਕੇ ਦੇ ਪ੍ਰਧਾਨ ਮੰਤਰੀ- ਸੰਸਦ ਮੈਂਬਰ ਕਰਨਗੇ ਅਪੀਲ

ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਕਿਸਾਨ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਨੇ ਧਰਨੇ 'ਤੇ ਬੈਠੇ ਕਿਸਾਨਾਂ ਦੇ ਸਮਰਥਮਨ ਵਿੱਚ ਸਭ ਨੂੰ ਇੱਕ ਸਮੇਂ ਦਾ ਅੰਨ ਛੱਡਣ ਦੀ ਅਪੀਲ ਕੀਤੀ ਸੀ।

ਕਿਸਾਨ ਸੰਗਠਨਾਂ ਨੇ ਕੇਂਦਰ ਵਲੋਂ ਬਿਨਾਂ ਤਾਰੀਖ਼ ਤੇ ਸਮਾਂ ਦਿੱਤਿਆ ਲਿਖੀ ਚਿੱਠੀ ਦੇ ਜਵਾਬ ਵਿਚ ਲਿਖਿਆ ਹੈ ਕਿਹਾ ਕਿ ਉਹ ਸੋਧਾਂ ਉੱਤੇ ਗੱਲਬਾਤ ਲਈ ਤਿਆਰ ਨਹੀਂ ਕਾਨੂੰਨ ਰੱਦ ਕਰਨ ਬਾਰੇ ਕੋਈ ਠੋਸ ਲਿਖਤੀ ਪ੍ਰਸਤਾਵ ਭੇਜੇ ਤਾਂ ਗੱਲਬਾਤ ਤਿਆਰ ਹੈ।

ਕਿਸਾਨਾਂ ਨੇ ਸਰਕਾਰ ਵਲੋਂ ਬਿਨਾਂ ਤਰੀਖ ਅਤੇ ਸਮੇਂ ਤੋਂ ਆਈ ਸੱਦਾ ਚਿੱਠੀ ਦਾ ਅੱਜ ਜਵਾਬ ਦੇਣਾ ਹੈ। ਸ਼ਾਮੀ ਸਾਢੇ ਪੰਜ ਵਜੇ ਕਿਸਾਨ ਇਸ ਬਾਬਤ ਪ੍ਰੈਸ ਕਾਨਫਰੰਸ ਕਰਨਗੇ।

ਇਸ ਦੌਰਾਨ ਖੇਤੀ ਮੰਤਰੀ ਨੇ ਸਰਕਾਰ ਵਲੋਂ ਪ੍ਰਸਤਾਵਿਤ ਸੋਧਾਂ ਘਟਾਉਣ ਜਾਂ ਵਧਾਉਣ ਬਾਰੇ ਗੱਲਬਾਤ ਦਾ ਸੱਦਾ ਸਵਿਕਾਰ ਕਰਨ ਲਈ ਕਿਹਾ ਤੇ ਬਿੱਲ ਦੇ ਹੱਕ ਵਿਚ ਕੁਝ ਕਿਸਾਨ ਸੰਗਠਨਾਂ ਨੂੰ ਮਿਲਣ ਦਾ ਵੀ।

ਇਸੇ ਦੌਰਾਨ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਸਾਨ ਅੰਦੋਲਨ ਬਾਰੇ ਇੱਕ ਪ੍ਰੈਸ ਕਾਨਫਰੰਸ ਕਰਕੇ ਖੱਬੇਪੱਖੀ ਧਿਰਾਂ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ।

ਇਹ ਵੀ ਪੜ੍ਹੋ:

ਕਿਸਾਨ ਸੰਗਠਨਾਂ ਨੇ ਕੇਂਦਰ ਵਲੋਂ ਬਿਨਾਂ ਤਾਰੀਖ਼ ਤੇ ਸਮਾਂ ਦਿੱਤਿਆ ਲਿਖੀ ਚਿੱਠੀ ਦੇ ਜਵਾਬ ਵਿਚ ਲਿਖਿਆ ਹੈ ਕਿ :

  • ਅਫ਼ਸੋਸ ਹੈ ਕਿ ਤੁਸੀਂ ਸਾਰੇ ਸੰਗਠਨਾਂ ਦੀ ਰਾਇ ਨੂੰ ਇੱਕ ਵਿਅਕਤੀ ਦੀ ਰਾਇ ਵਜੋਂ ਪੇਸ਼ ਕੀਤਾ।
  • ਸਰਕਾਰ ਜ਼ਮੀਨੀ ਸੰਘਰਸ਼ ਨੂੰ ਵੱਖਵਾਦੀ ਤੇ ਬੇਤੁਕਾ ਚਿਤਰਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
  • ਕਾਗਜ਼ੀ ਸੰਗਠਨਾਂ ਨਾਲ ਵਾਰਤਾ ਕਰਕੇ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ।
  • ਸਮਾਜ ਦੇ ਪੀੜ੍ਹਤ ਵਰਗ ਨਾਲ ਸਿਆਸੀ ਵਿਰੋਧੀ ਪਾਰਟੀਆਂ ਵਾਂਗ ਨਿਪਟਣ ਦੀ ਕੋਸ਼ਿਸ਼ ਹੋ ਰਹੀ ਹੈ।
  • ਅਫ਼ਸੋਸ ਹੈ ਕਿ ਤੁਸੀਂ ਸਾਰੇ ਸੰਗਠਨਾਂ ਦੀ ਰਾਇ ਨੂੰ ਇੱਕ ਵਿਅਕਤੀ ਦੀ ਰਾਇ ਵਜੋਂ ਪੇਸ਼ ਕੀਤਾ।
  • ਸਰਕਾਰ ਜ਼ਮੀਨੀ ਸੰਘਰਸ਼ ਨੂੰ ਵੱਖਵਾਦੀ ਤੇ ਬੇਤੁਕਾ ਚਿਤਰਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
  • ਕਾਗਜ਼ੀ ਸੰਗਠਨਾਂ ਨਾਲ ਵਾਰਤਾ ਕਰਕੇ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ।
  • ਸਮਾਜ ਦੇ ਪੀੜ੍ਹਤ ਵਰਗ ਨਾਲ ਸਿਆਸੀ ਵਿਰੋਧੀ ਪਾਰਟੀਆਂ ਵਾਂਗ ਨਿਪਟਣ ਦੀ ਕੋਸ਼ਿਸ਼ ਹੋ ਰਹੀ ਹੈ।
  • ਅਫ਼ਸੋਸ ਹੈ ਕਿ ਸਰਕਾਰ ਹੁਣ ਵੀ 3 ਖੇਤੀ ਕਾਨੂੰਨਾਂ ਰੱਦ ਕਰਨ ਦੀ ਮੰਗ ਨੂੰ ਸਮਝ ਨਹੀਂ ਪਾ ਰਹੀ।
  • ਸਰਕਾਰ ਚਲਾਈ ਨਾਲ ਬੁਨਿਆਦੀ ਇਤਰਾਜ਼ਾਂ ਨੂੰ ਕੁਝ ਸੋਧਾਂ ਕਰਨ 'ਚ ਬਦਲ ਰਹੀ ਹੈ।
  • ਸਰਕਾਰੀ ਚਿੱਠੀ ਵਿਚ ਕੋਈ ਠੋਸ ਪ੍ਰਸਤਾਵ ਨਹੀਂ ਮਿਲੇ ਹਨ ਜਿਵੇਂ ਜ਼ੁਬਾਨੀ ਕਿਹਾ ਗਿਆ ਸੀ
  • ਇਹ ਪ੍ਰਸਤਾਵ ਵੀ ਪਹਿਲਾਂ ਹੀ ਰੱਦ ਹੈ, ਤਿੰਨਾਂ ਕਾਨੂੰਨਾਂ ਵਿਚ ਸੋਧਾਂ ਦੀ ਮੰਗ ਨਹੀਂ ਸਗੋਂ ਰੱਦ ਕਰਨ ਮੰਗ ਕਰਦੇ ਹਨ।
  • ਐਮਐਸਪੀ ਬਾਰੇ ਵੀ ਕੋਈ ਸਪੱਸ਼ਟ ਲਿਖਿਤ ਆਫ਼ਰ ਨਹੀਂ ਹੈ। ਸਾਰੀਆਂ ਫ਼ਸਲਾਂ ਦੀ ਐਮਐਸਪੀ ਦੀ ਗਾਰੰਟੀ ਦਾ ਲਿਖਤ ਕਾਨੂੰਨ ਦਾ ਭੇਜਣ।
  • ਅਸੀਂ ਮੁਜ਼ਾਹਰਾਕਾਰੀ ਅੰਦੋਲਨ ਗੱਲਬਾਤ ਲਈ ਤਿਆਰ ਹੈ।
  • ਬੇਤੁਕੀਆਂ ਸੋਧਾਂ ਦੇ ਪ੍ਰਸਤਾਵ ਜਿਨ੍ਹਾਂ ਨੂੰ ਰੱਦ ਕੀਤਾ ਗਿਆ ਹੈ, ਨੂੰ ਦੁਬਾਰਾ ਭੇਜਣ ਦੀ ਬਾਜਾਇ ਕੋਈ ਠੋਸ ਲਿਖਤ ਪ੍ਰਸਤਾਵ ਭੇਜੇ

ਬੀਕੇਯੂ ਟਕੈਤ ਦੇ ਆਗੂ ਯੁੱਧਵੀਰ ਦਾ ਕਹਿਣਾ ਹੈ ਕਿ ਸਰਕਾਰ ਹਲਕੇ ਵਿਚ ਲੈ ਰਹੀ ਹੈ। ਮੁਲਕ ਦੀ 60 ਫੀਸਦੀ ਅਬਾਦੀ ਦੇ ਨੁਮਾਇਦਿਆਂ ਦੇ ਅੰਦੋਲਨ ਨੂੰ ਲਟਕਾ ਰਹੀ ਹੈ।

ਕਿਸਾਨ ਆਗੂ ਹਨਨ ਉੱਲਾ ਨੇ ਕਿਹਾ ਕਿ ਸਰਕਾਰ ਚਲਾਕੀ ਨਾਲ ਕਿਸਾਨਾਂ ਨੂੰ ਥਕਾਉਣਾ ਚਾਹੁੰਦੇ ਹਨ ਪਰ ਕਿਸਾਨ ਪੂਰੇ ਦੇਸ ਵਿਚ ਸੰਘਰਸ਼ ਕਰ ਰਿਹਾ ਹੈ ਅਤੇ ਸਰਕਾਰ ਝੂਠ ਬੋਲਣਾ ਬੰਦ ਕਰੇ।

ਗੁਰਨਾਮ ਸਿੰਘ ਚੰਡੂਨੀ ਨੇ ਕਿਹਾ ਕਿ ਸਰਕਾਰ ਐਮਐੱਸਪੀ ਦੀ ਗੱਲ ਤਾਂ ਕਰ ਰਹੀ ਹੈ ਪਰ 23 ਫ਼ਸਲਾਂ ਦੀ ਇਸ ਉੱਤੇ ਖਰੀਦ ਦੀ ਗਾਰੰਟੀ ਨਹੀਂ ਦੇ ਰਹੀ ।

ਤੋਮਰ ਦੀਆਂ ਦੋ ਤਸਵੀਰਾਂ

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, ''ਮੈਨੂੰ ਉਮੀਦ ਹੈ ਕਿ ਕਿਸਾਨ ਯੂਨੀਅਨਾਂ ਸਾਡੀ ਬੇਨਤੀ ਉੱਤੇ ਵਿਚਾਰ ਕਰਨਗੀਆਂ। ਭਾਵੇਂ ਉਹ ਸਰਕਾਰ ਵਲੋਂ ਸੁਝਾਈਆਂ ਤਜਵੀਜ਼ਾਂ ਵਿਚ ਕੁਝ ਹੋਰ ਸ਼ਾਮਲ ਕਰਨਾ ਚਾਹੁੰਦੇ ਹੋਣ ਜਾਂ ਫਿਰ ਕੱਢਣਾ ਚਾਹੁੰਦੇ ਹੋਣ।

ਅਸੀਂ ਉਨ੍ਹਾਂ ਦੀ ਸੁਵਿਧਾ ਮੁਤਾਬਕ ਤਾਰੀਖ ਤੇ ਸਮੇਂ ਉੱਤੇ ਗੱਲਬਾਤ ਕਰਨ ਲਈ ਤਿਆਰ ਹਾਂ। ਮੈਂ ਆਸ ਹੈ ਕਿ ਹੱਲ ਨਿਕਲ ਆਵੇਗਾ।''

ਇੱਕ ਪਾਸੇ ਤੋਮਰ ਅਜਿਹੇ ਬਿਆਨ ਦਿੰਦੇ ਨਜ਼ਰ ਆਏ ਤਾਂ ਦੂਜੇ ਪਾਸੇ ਉਨ੍ਹਾਂ ਵਲੋਂ ਕੁਝ ਅਜਿਹੀਆਂ ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਖੇਤੀ ਬਿੱਲਾਂ ਦੇ ਹੱਕ ਵਿਚ ਬੈਠਕ ਕਰਨ ਦਾ ਦਾਅਵਾ ਕੀਤਾ। ਇਸ ਦਾਅਵੇ ਮੁਤਾਬਕ ਇਹ ਲੋਕ ਮੁਲਕ ਦੇ ਇੱਕ ਲੱਖ ਪਿੰਡਾਂ ਤੋਂ 3, 13,363 ਵਿਅਕਤੀਆਂ ਦੇ ਹਸਤਾਖਤਾਂ ਵਾਲਾ ਸਮਰਥਨ ਪੱਤਰ ਵੀ ਸੌਂਪਦੇ ਨਜ਼ਰ ਆਏ।

ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ।

ਤਨ ਢੇਸੀ ਨੇ ਟਰੋਲਜ਼ ਨੂੰ ਕੀ ਕਿਹਾ

ਮੀਡੀਆ ਦੇ ਕੁਝ ਹਿੱਸੇ ਗੁਮਰਾਹਕੁਨ ਮੁਹਿੰਮ ਤਹਿਤ ਕਿਸਾਨਾਂ ਦੇ ਸ਼ਾਤਮਈ ਮੁਜ਼ਾਹਾਰਿਆਂ ਅਤੇ ਉਨ੍ਹਾਂ ਦੇ ਹੱਕ ਵਿਚ ਬੋਲਣ ਵਾਲਿਆਂ ਨੂੰ ਵੱਖਵਾਦੀ ਤੇ ਅੱਤਵਾਦੀ ਗਰਦਾਨ ਰਹੇ ਹਨ।

ਤੁਸੀਂ ਆਪਣੀ ਕੌਮ ਅਤੇ ਪੇਸ਼ੇ ਨਾਲ ਘੋਰ ਅਨਿਆ ਕਰ ਰਹੇ ਹੋ।

ਧਰਨੇ ਵਿਚ ਸ਼ਾਮਲ ਹੋਣ ਦਾ ਕਰੈਡਿਟ ਨਹੀਂ ਲੈਣਾ ਚਾਂਹਾਗਾ, ਇਹ ਸਿਰਫ਼ ਪ੍ਰਬੰਧਕਾਂ ਦਾ ਹੈ। ਕਰੋ, ਲੋਕਤੰਤਰ ਦੇ ਇੱਕ ਪ੍ਰਮੁੱਖ ਥੰਮ ਨੂੰ ਕਮਜ਼ੋਰ ਕਰਨ ਦੀ ਬਜਾਇ ਕ੍ਰਿਪਾ ਕਰਕੇ ਤੱਥ ਹੀ ਪੇਸ਼ ਕਰੋ।

ਮੈਨੂੰ ਨਿਸ਼ਾਨਾਂ ਬਣਾਉਣ ਵਾਲੇ ਨਫ਼ਰਤੀਆਂ ਦੀ ਫੈਕਟਰੀ ਨੂੰ ਕਹਿੰਦਾ ਹਾਂ ਕਿ ਤੁਹਾਡੇ ਧਮਕੀਆਂ ਅਤੇ ਗਾਲ਼ਾ ਮੈਨੂੰ ਸੱਚ ਬੋਲਣ ਤੋਂ ਨਹੀਂ ਰੋਕ ਸਕਦੇ।

ਗਾਜ਼ੀਪੁਰ ਬਾਰਡਰ 'ਤੇ ਹਵਨ

ਦਿੱਲੀ-ਯੂਪੀ ਸਰਹੱਦ 'ਤੇ ਸਥਿਤ ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦਾ ਧਰਨਾ ਜਾਰੀ ਹੈ।

ਕਿਸਾਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮ ਦਿਵਸ ਮੌਕੇ ਗਾਜ਼ੀਪੁਰ ਬਾਰਡਰ 'ਤੇ ਹਵਨ ਕੀਤਾ।

ਰਾਜਨਾਥ ਸਿੰਘ ਨੇ ਕੀ ਕਿਹਾ

ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਜਯੰਤੀ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ "ਪੂਰੀ ਸੰਵੇਦਨਸ਼ੀਲਤਾ" ਨਾਲ ਗੱਲਬਾਤ ਕਰ ਰਹੀ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਚੌਧਰੀ ਚਰਨ ਸਿੰਘ ਚਾਹੁੰਦੇ ਸਨ ਕਿ ਕਿਸਾਨਾਂ ਦੀ ਆਮਦਨੀ ਵਧੇ, ਉਨ੍ਹਾਂ ਨੂੰ ਫਸਲਾਂ ਦੀ ਸਹੀ ਕੀਮਤ ਮਿਲੇ ਅਤੇ ਕਿਸਾਨਾਂ ਦਾ ਮਾਨ ਸਨਮਾਨ ਸੁਰੱਖਿਅਤ ਰਹੇ।

ਉਨ੍ਹਾਂ ਨੇ ਕਿਹਾ, "ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਨ੍ਹਾਂ ਦੀ ਹੀ ਪ੍ਰੇਰਣਾ ਨਾਲ ਕਿਸਾਨਾਂ ਦੇ ਫਾਇਦੇ ਲਈ ਕਈ ਕਦਮ ਚੁੱਕ ਰਹੇ ਹਨ।ਉਹ ਕਿਸੇ ਵੀ ਸੂਰਚ ਵਿੱਚ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ।"

ਰਾਜਨਾਥ ਸਿੰਘ ਨੇ ਆਸ਼ਾ ਜਤਾਈ ਕਿ ਕਿਸਾਨ ਜਲਦ ਹੀ ਆਪਣੇ ਅੰਦੋਲਨ ਵਾਪਸ ਲੈ ਲੈਣਗੇ।

ਸਿੰਘੂ ਬਾਰਡਰ 'ਤੇ ਹਾਲਾਤ

ਸਿੰਘੂ ਬਾਰਡਰ (ਦਿੱਲੀ-ਹਰਿਆਣਾ) 'ਤੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।

ਇਸ ਮੌਕੇ ਏਐੱਨਆਈ ਨਾਲ ਗੱਲਬਾਤ ਦੌਰਾਨ ਇੱਕ ਕਿਸਾਨ ਨੇ ਕਿਹਾ, "ਜੋ ਚਿੱਠੀ ਸਰਕਾਰ ਨੇ ਭੇਜੀ ਹੈ, ਅੱਜ ਉਸ ਦਾ ਜਵਾਬ ਦਿੱਤਾ ਜਾਵੇਗਾ। ਅਸੀਂ 24 ਘੰਟੇ ਗੱਲ ਕਰਨ ਲਈ ਰਾਜ਼ੀ ਹਾਂ ਪਰ ਉਹ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਖੋਟ ਹੈ।"

ਇਹ ਵੀ ਪੜ੍ਹੋ:

ਟਿਕਰੀ ਬਾਰਡਰ 'ਤੇ ਧਰਨਾ ਜਾਰੀ

ਟਿਕਰੀ ਬਾਰਡਰ 'ਤੇ ਵੀ ਕਿਸਾਨਾਂ ਦਾ ਧਰਨਾ ਜਾਰੀ ਹੈ।

ਇਸ ਮੌਕੇ ਏਐੱਨਆਈ ਨਾਲ ਗੱਲਬਾਤ ਦੌਰਾਨ ਧਰਨਾ ਦੇ ਰਹੇ ਇੱਕ ਕਿਸਾਨ ਨੇ ਕਿਹਾ, "ਕਿਸਾਨ ਦਿਵਸ ਮੌਕੇ, ਮੈਂ ਮੋਦੀ ਸਰਕਾਰ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਕੇ ਅੱਜ ਸਾਨੂੰ ਇਹ ਤੋਹਫ਼ਾ ਦੇ ਦੇਣ ਕਿਉਂਕਿ ਅੱਜ ਦਾ ਕਿਸਾਨ ਪੜ੍ਹਿਆ-ਲਿਖਿਆ ਹੈ ਅਤੇ ਉਸ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਪਤਾ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)