ਕਿਸਾਨ ਅੰਦੋਲਨ: ਪੋਸਟਰ ਵਾਲੇ ਕਿਸਾਨ ਨੇ ਕਿਹਾ, 'ਭਾਜਪਾ ਆਗੂ ਭਰਮਾ ਰਹੇ ਹਨ ਕਿ ਕਿਸਾਨ ਖੁਸ਼ ਹੈ, ਜੋ ਦਿੱਲੀ ਬੈਠੇ ਉਹ ਗਲਤ ਲੋਕ ਹਨ' - 5 ਅਹਿਮ ਖ਼ਬਰਾਂ

ਖੇਤੀ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਭਾਜਪਾ ਨੇ ਜਿਸ ਕਿਸਾਨ ਦੀ ਫੋਟੋ ਪੋਸਟਰ 'ਤੇ ਲਾਈ ਹੋਈ ਹੈ, ਉਹ ਸਿੰਘੂ ਵਿਖੇ ਧਰਨੇ ਉੱਤੇ ਬੈਠਾ ਹੈ।

ਪੰਜਾਬ ਭਾਜਪਾ ਵਲੋਂ ਫੇਸਬੁੱਕ ਪੋਸਟ ਪਾਉਣ ਤੋਂ ਕੁਝ ਦੇਰ ਬਾਅਦ ਹੀ ਕਿਸਾਨ ਹਾਰਪ ਨੇ ਆਪਣੇ ਫੇਸਬੁੱਕ ਪੇਜ 'ਤੇ ਵੀਡੀਓ ਰਿਲੀਜ਼ ਕਰਕੇ ਇਸ 'ਤੇ ਇਤਰਾਜ਼ ਜਤਾਇਆ।

ਉਨ੍ਹਾਂ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਇਤਰਾਜ਼ ਹੈ ਕਿ ਮੇਰੇ ਤੋਂ ਪੁੱਛੇ ਬਿਨਾ ਹੀ ਮੇਰੀ ਤਸਵੀਰ ਦੀ ਵਰਤੋਂ ਕਰ ਲਈ ਗਈ। ਉਹ 13-14 ਦੀ ਤਸਵੀਰ ਖਿੱਚੀ ਗਈ ਸੀ। ਮੈਨੂੰ ਰਾਤ ਨੂੰ 10-11 ਵਜੇ ਪਤਾ ਲੱਗਿਆ ਕਿ ਮੇਰੀ ਤਸਵੀਰ ਪਾਈ ਹੈ।"

"ਇਹ ਤਸਵੀਰ ਪੰਜਾਬ ਦੀ ਝਲਕ ਪੇਸ਼ ਕਰਦੀ ਹੈ, ਜਦੋਂਕਿ ਸਾਰਾ ਪੰਜਾਬ ਤਾਂ ਦਿੱਲੀ ਬੈਠਾ ਹੈ। ਉਹ ਭਰਮਾ ਰਹੇ ਹਨ ਕਿ ਕਿਸਾਨ ਖੁਸ਼ ਹੈ, ਜੋ ਦਿੱਲੀ ਬੈਠੇ ਉਹ ਗਲਤ ਲੋਕ ਹਨ।"

ਇਹ ਵੀ ਪੜ੍ਹੋ:

ਹਾਲਾਂਕਿ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਇਹ ਫੋਟੋ ਜਦੋਂ ਖਿੱਚੀ ਗਈ ਉਦੋਂ ਉਹ ਹਿਮਾਇਤ ਕਰਦਾ ਸੀ ਅਤੇ ਬਾਅਦ ਵਿੱਚ ਦਬਾਅ ਹੇਠ ਆ ਗਿਆ ਹੋਵੇ।

ਪੂਰੀ ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕਿਸਾਨ ਜਥੇਬੰਦੀਆਂ ਦੀ ਅਗਲੀ ਰਣਨੀਤੀ ਕੀ ਹੋਵੇਗੀ

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਸੰਗਠਨਾਂ ਨੇ ਸਿੰਘੂ ਬਾਰਡਰ ਉੱਤੇ ਪ੍ਰੈਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ 23 ਅਤੇ 26-27 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦਾ 'ਸ਼ਹੀਦੀ ਦਿਹਾੜਾ' ਮਨਾਇਆ ਜਾਵੇਗਾ।

ਕਿਸਾਨ ਇੰਗਲੈਂਡ ਦੇ ਸੰਸਦ ਮੈਂਬਰਾਂ ਨੂੰ ਅਪੀਲ ਕਰਨਗੇ ਕਿ ਉਹ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਉੱਤੇ ਦਬਾਅ ਪਾਉਣ ਕਿ ਉਹ ਖੇਤੀ ਕਾਨੂੰਨ ਰੱਦ ਹੋਣ ਤੱਕ ਭਾਰਤ ਦੌਰਾ ਨਾ ਕਰਨ।

ਸਰਕਾਰੀ ਪ੍ਰਾਪੇਗੰਡਾ ਦਾ ਸੋਸ਼ਲ ਮੀਡੀਆ ਉੱਤੇ ਟਾਕਰਾ ਕਰਨ ਲਈ ਪ੍ਰੋਗਰਾਮ ਬਣਾਇਆ ਹੈ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਲਾਪਤਾ ਲੋਕਾਂ ਦੀ ਅਵਾਜ਼ ਬਣੀ ਪਾਕਿਸਤਾਨੀ ਕਾਰਕੁਨ ਦੀ ਲਾਸ਼ ਮਿਲੀ

ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁਨ ਕਰੀਮਾ ਬਲੂਚ ਦੀ ਭੇਦਭਰੇ ਢੰਗ ਨਾਲ ਮੌਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਕੈਨੇਡਾ ਦੇ ਟੋਰਾਂਟੋ ਖੇਤਰ ਵਿੱਚ ਮਿਲੀ ਹੈ। ਉਹ ਪਿਛਲੇ 5 ਸਾਲਾਂ ਤੋਂ ਇੱਥੇ ਜਲਾਵਤਨੀ ਕੱਟ ਰਹੀ ਸੀ।

ਭਾਰਤੀ ਪੰਜਾਬ ਵਿਚ 1980ਵਿਆਂ ਦੌਰਾਨ ਚੱਲੀ ਖਾਲਿਸਤਾਨੀ ਲਹਿਰ ਵਿੱਚ ਲਾਵਾਰਿਸ ਕਹਿ ਕੇ ਸਾੜੇ ਗਏ ਲੋਕਾਂ ਦੀ ਅਵਾਜ਼ ਬਣਨ ਵਾਲੇ ਮਰਹੂਮ ਜਸਵੰਤ ਸਿੰਘ ਖਾਲੜਾ ਵਾਂਗ ਕਰੀਮਾ ਬਲੂਚ ਨੂੰ ਬਲੂਚ ਵੱਖਵਾਦੀ ਲਹਿਰ ਦੇ ਲਾਪਤਾ ਲੋਕਾਂ ਦੀ ਅਵਾਜ਼ ਸਮਝਿਆ ਜਾਂਦਾ ਸੀ।

37 ਸਾਲਾ ਕਰੀਮਾ ਬਲੂਚ ਦਾ ਪਿਛੋਕੜ ਪੱਛਮੀ ਪਾਕਿਸਤਾਨ ਦਾ ਬਲੂਚਿਸਤਾਨ ਸੀ ਅਤੇ ਉਹ ਪਾਕਿਸਤਾਨੀ ਫੌਜ ਅਤੇ ਸਟੇਟ ਦੀ ਤਿੱਖੀ ਆਲੋਚਕ ਸੀ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਗਾਇਕ ਗੁਰੂ ਰੰਧਾਵਾ ਤੇ ਕ੍ਰਿਕਟਰ ਸੁਰੇਸ਼ ਰੈਨਾ ਹਿਰਾਸਤ ਵਿੱਚ ਲਏ ਗਏ

ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਅਤੇ ਗਾਇਕ ਗੁਰੂ ਰੰਧਾਵਾ ਨੂੰ ਮੁੰਬਈ ਦੇ ਡਰੈਗਨ ਕਲੱਬ ਵਿਖੇ ਇੱਕ ਛਾਪੇ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ। ਹਾਲਾਂਕਿ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ।

ਮੁੰਬਈ ਵਿੱਚ ਮੌਜੂਦ ਪੱਤਰਕਾਰ ਮਧੂ ਪਾਲ ਨੂੰ ਪੁਲਿਸ ਦੇ ਭਰੋਸੇਯੋਗ ਸੂਤਰਾਂ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਬਾਅਦ ਵਿੱਚ ਸੁਰੇਸ਼ ਰੈਨਾ ਦਾ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਉਹ ਮੁੰਬਈ ਵਿੱਚ ਇੱਕ ਸ਼ੂਟਿੰਗ ਕਰ ਰਿਹਾ ਸੀ ਜੋ ਦੇਰ ਰਾਤ ਤੱਕ ਚਲਦੀ ਰਹੀ।

ਜਾਣਕਾਰੀ ਅਨੁਸਾਰ ਰਾਤ ਤਿੰਨ ਵਜੇ ਰੇਡ ਮਾਰੀ ਗਈ ਅਤੇ ਹੋਟਲ ਸਟਾਫ ਸਣੇ 34 ਲੋਕਾਂ 'ਤੇ ਕਾਰਵਾਈ ਕੀਤੀ ਗਈ। 34 ਵਿੱਚੋਂ 19 ਵਿਅਕਤੀ ਦਿੱਲੀ ਅਤੇ ਪੰਜਾਬ ਦੇ ਸਨ, ਜਦੋਂਕਿ ਬਾਕੀ ਦੱਖਣੀ ਮੁੰਬਈ ਦੇ ਸਨ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕੋਵਿਡ-19 ਵੈਕਸੀਨ ਇੰਨੀ ਜਲਦੀ ਕਿਵੇਂ ਆ ਗਈ

ਇੱਕ ਵੈਕਸੀਨ ਨੂੰ ਕਈ ਤਰ੍ਹਾਂ ਦੀ ਸਖ਼ਤ ਜਾਂਚ 'ਚੋਂ ਲੰਘਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਹੀ ਇਸ ਨੂੰ ਮਨਜ਼ੂਰੀ ਮਿਲਦੀ ਹੈ ਤੇ ਫਿਰ ਦੇਸ ਦੇ ਲੋਕਾਂ 'ਚ ਵੰਡਿਆ ਜਾਂਦਾ ਹੈ।

ਇਨਸਾਨਾਂ ਉੱਤੇ ਕਿਸੇ ਤਰ੍ਹਾਂ ਦੇ ਟੈਸਟ ਤੋਂ ਪਹਿਲਾਂ ਵੈਕਸੀਨ ਨੂੰ ਲੈਬ 'ਚ ਜਾਨਵਰਾਂ 'ਤੇ ਟੈਸਟ ਕੀਤਾ ਜਾਂਦਾ ਹੈ।

ਕੋਵਿਡ-19 ਦੇ ਮਾਮਲੇ 'ਚ ਇਸ ਨੂੰ ਚੂਹਿਆਂ ਅਤੇ ਬੰਦਰਾਂ 'ਤੇ ਟੈਸਟ ਕੀਤਾ ਗਿਆ ਹੈ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)