ਕਿਸਾਨ ਅੰਦੋਲਨ: ਪੰਜਾਬ 'ਚ ਜੀਓ ਦੇ ਟਾਵਰਾਂ, ਰਿਲਾਇੰਸ ਦੇ ਮੌਲਜ਼ ਤੇ ਪੰਪਾਂ ਤੋਂ ਬਾਅਦ ਕਿਸਾਨਾਂ ਨੇ ਰੁਖ ਕਿੱਧਰ ਨੂੰ ਕੀਤਾ - 5 ਅਹਿਮ ਖ਼ਬਰਾਂ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਅਤੇ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।

ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਵਲੋਂ ਪੰਜਾਬ ਦੇ ਟੋਲ ਪਲਾਜ਼ਿਆਂ ਅਤੇ ਰਿਲਾਇੰਸ ਪੈਟਰੋਲ ਪੰਪਾਂ ਬਾਹਰ ਧਰਨੇ ਲਗਾਏ ਗਏ ਹਨ। ਕਿਸਾਨਾਂ ਵਲੋਂ ਕਾਰਪੋਰੇਟ ਘਰਾਣਿਆਂ ਦੇ ਸਮਾਨ ਦਾ ਬਾਈਕਾਟ ਕਰਨ ਦਾ ਵੀ ਸੱਦਾ ਦਿੱਤਾ ਗਿਆ ਹੈ।

ਜੀਓ ਦੇ ਸਿਮ ਪੋਰਟ ਅਤੇ ਟਾਵਰ ਬੰਦ ਕਰਵਾਉਣ ਲਈ ਕਈ ਥਾਵਾਂ 'ਤੇ ਮੁਹਿੰਮਾਂ ਵਿੱਢੀਆਂ ਗਈਆਂ ਹਨ ਤੇ ਹੁਣ ਕਿਸਾਨਾਂ ਵਲੋਂ ਗੁਰਦਾਸਪੁਰ ਦੇ ਸਾਇਲੋ ਪਲਾਂਟ ਨੂੰ ਬੰਦ ਕਰਵਾਉਣ ਲਈ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ।

ਪੂਰਾ ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਕਿਸਾਨ ਅੰਦੋਲਨ ਦੇ ਹੱਕ ਵਿੱਚ ਕੇਜਰੀਵਾਲ ਇੰਨੇ ਸਰਗਰਮ ਕਿਉਂ ਨਜ਼ਰ ਆ ਰਹੇ ਹਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਖੁੱਲ੍ਹ ਕੇ ਬੋਲ ਰਹੇ ਹਨ।

ਭਾਜਪਾ, ਕਾਂਗਰਸ ਤੋਂ ਲੈ ਕੇ ਅਕਾਲੀ ਦਲ ਇਸ ਖੁੱਲ੍ਹੇ ਵਿਰੋਧ ਨੂੰ "ਕੇਜਰੀਵਾਲ ਦੀ ਮੌਕਾਪ੍ਰਸਤੀ" ਦੱਸ ਰਹੇ ਹਨ।"

ਉੱਥੇ ਹੀ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਉਹ ਕਿਸਾਨਾਂ ਦੇ ਨਾਲ ਉਸ ਦਿਨ ਤੋਂ ਖੜ੍ਹੀ ਹੈ ਜਦੋਂ ਤੋਂ ਇਹ ਕਾਨੂੰਨ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕੀਤੇ ਗਏ ਸਨ।

ਵਿਰੋਧੀ ਪਾਰਟੀਆਂ ਦਾ ਸਵਾਲ ਹੈ ਕਿ ਜਦੋਂ ਦਿੱਲੀ ਸਰਕਾਰ ਨੇ ਖੇਤੀ ਕਾਨੂੰਨ ਨੂੰ ਨੋਟੀਫਾਈ ਕਰ ਦਿੱਤਾ ਤਾਂ ਉਸ ਤੋਂ ਬਾਅਦ ਉਨ੍ਹਾਂ ਕਾਨੂੰਨਾਂ ਦੀਆਂ ਕਾਪੀਆਂ ਪਾੜਨ ਦਾ ਕੀ ਮਤਲਬ ਹੈ?

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕੈਪਟਨ ਅਮਰਿੰਦਰ ਵਲੋਂ ਚੇਤਵਾਨੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਬਾਈਲ ਟਾਵਰਾਂ ਅਤੇ ਸੂਬੇ ਦੀ ਟੈਲੀਕਾਮ ਸਰਵਿਸ ਨੂੰ ਨੁਕਸਾਨ ਪਹੰਚਾਉਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਅਤੇ ਪੁਲਿਸ ਨੂੰ ਇਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਲਈ ਕਿਹਾ ਹੈ।

ਬਿਆਨ ਜਾਰੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਸੂਬੇ ਵਿੱਚ ਪ੍ਰਾਈਵੇਟ ਜਾਂ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।"

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਾਤਮਈ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕੁਝ ਨਹੀਂ ਕਹਿ ਰਹੀ ਪਰ ਪ੍ਰਾਈਵੇਟ ਜਾਂ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 1561 ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਿਨ੍ਹਾਂ 'ਚੋਂ 25 ਪੂਰੀ ਤਰ੍ਹਾਂ ਡੈਮੇਜ ਕੀਤੇ ਗਏ ਹਨ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਜੇਲ੍ਹ 'ਚ ਬੰਦ ਮਨੁੱਖੀ ਹੱਕਾਂ ਦੇ ਕਾਰਕੁਨ ਐਨਕਾਂ ਤੇ ਸਟ੍ਰਾਅ ਲਈ ਕਿਵੇਂ ਤਰਸੇ

ਕਾਰਕੁਨ ਗੌਤਮ ਨਵਲੱਖਾ ਨੂੰ ਜੇਲ੍ਹ ਅੰਦਰ ਐਨਕ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿੱਚ ਬੰਬੇ ਹਾਈ ਕੋਰਟ ਨੇ ਮੁੰਬਈ ਦੇ ਤਾਲੋਜਾ ਜੇਲ੍ਹ ਦੇ ਅਧਿਕਾਰੀਆਂ ਨੂੰ ਇਹ ਗੱਲ ਯਾਦ ਕਰਵਾਈ ਕਿ ਉਹ ਕੈਦੀਆਂ ਦੀਆਂ ਲੋੜਾਂ ਨੂੰ ਲੈ ਕੇ ਮਨੁੱਖਤਾਵਾਦੀ ਰੁਖ਼ ਅਪਣਾਉਣ।

ਜਸਟਿਸ ਐੱਸਐੱਸ ਸ਼ਿੰਦੇ ਅਤੇ ਐੱਸਐੱਸ ਕਾਰਨਿਕ ਨੇ ਕਿਹਾ ਸੀ, "ਸਾਨੂੰ ਜੇਲਰਾਂ ਲਈ ਵਰਕਸ਼ਾਪ ਲਾਉਣ ਦੀ ਲੋੜ ਹੈ। ਇੰਨੀਆਂ ਛੋਟੀਆਂ ਲੋੜਾਂ ਨੂੰ ਪੂਰਿਆਂ ਕਰਨ ਤੋਂ ਕਿਵੇਂ ਮਨ੍ਹਾ ਕੀਤਾ ਜਾ ਸਕਦਾ ਹੈ। ਇਹ ਸਭ ਮਨੁੱਖਤਾ ਦੇ ਦਾਇਰੇ 'ਚ ਆਉਂਦਾ ਹੈ।"

ਗੌਤਮ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਵਿੱਚ ਇਹ ਗੱਲ ਕਹੀ ਸੀ ਕਿ ਉਨ੍ਹਾਂ ਦੀ ਐਨਕ ਜੇਲ੍ਹ ਵਿੱਚ ਚੋਰੀ ਹੋ ਗਈ ਹੈ ਅਤੇ ਜਦੋਂ ਪਰਿਵਾਰ ਵਾਲਿਆਂ ਨੇ ਨਵੀਂ ਐਨਕ ਭੇਜੀ ਤਾਂ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ:

ਕੁਝ ਦਿਨ ਪਹਿਲਾਂ ਹੀ ਫ਼ਾਦਰ ਸਟੇਨ ਸਵਾਮੀ ਨੂੰ ਜੇਲ੍ਹ ਵਿੱਚ ਸਟ੍ਰਾ ਅਤੇ ਸਿਪਰ ਦੇਣ ਤੋਂ ਮਨਾਂ ਕਰ ਦਿੱਤਾ ਗਿਆ ਸੀ। ਉਹ ਵੀ ਭੀਮਾ ਕੋਰੇਗਾਂਵ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਹਨ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਛੋਟੀ ਕਿਸਾਨੀ ਲਈ ਵਰਦਾਨ ਬਣਿਆ ਮਾਡਲ

ਸੈਟੇਲਾਈਟ ਦੀ ਵਰਤੋਂ ਨਾਲ ਦੂਰ ਦਰਾਡੇ ਜਾਣਕਾਰੀ ਤੋਂ ਮਹਿਰੂਮ ਛੋਟੇ ਕਿਸਾਨਾਂ ਦੀ ਮਦਦ ਦਾ ਨਵਾਂ ਮਾਡਲ ਹੈ।

ਯੁਗਾਂਡਾ ਦੀ ਕੈਥਰੀਨ ਨਾਕਾਲੈਂਬੇ ਖੇਡ ਵਿਗਿਆਨ ਦੀ ਪੜ੍ਹਾਈ ਲਈ ਸਰਕਾਰੀ ਗ੍ਰਾਂਟ ਹਾਸਿਲ ਕਰਨ ਲਈ ਲੋੜੀਂਦੇ ਨੰਬਰ ਲੈਣ ਵਿੱਚ ਅਸਫ਼ਲ ਰਹੀ ਅਤੇ ਇਸ ਨੇ ਉਨ੍ਹਾਂ ਨੂੰ ਨਾਸਾ ਦੀ ਰਾਹ ਦੇ ਪਾ ਦਿੱਤਾ ਜਿੱਥੇ ਉਨ੍ਹਾਂ ਨੇ ਮਸ਼ਹੂਰ ਫ਼ੂਡ ਰਿਸਰਚ ਪੁਰਸਕਾਰ (ਭੋਜਨ ਖੋਜ ਲਈ ਪੁਰਸਕਾਰ) ਜਿੱਤਿਆ।

ਡਾ. ਨਾਕਾਲੈਂਬੇ ਦਾ ਕੰਮ ਧਰਤੀ ਤੋਂ ਸੈਂਕੜੇ ਕਿਲੋਮੀਟਰ ਦੂਰ ਉਪਗ੍ਰਹਿ ਦੇ ਜ਼ਰੀਏ ਲਏ ਗਏ ਚਿੱਤਰ ਅਤੇ ਉਸਦੇ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਨਾਲ ਸੰਬੰਧਿਤ ਹੈ।

ਉਹ ਆਪਣੇ ਸ਼ੁਰੂਆਤੀ ਕੰਮ ਰਾਹੀਂ ਕਿਸਾਨਾਂ ਅਤੇ ਸਰਕਾਰ ਦੀ ਸਹੀ ਫ਼ੈਸਲੇ ਲੈਣ ਵਿੱਚ ਮਦਦ ਕਰਨ ਲਈ ਵੱਧ ਰੈਜ਼ੂਲਿਊਸ਼ਨ ਦੀਆਂ ਤਸਵੀਰਾਂ ਦੀ ਵਰਤੋਂ ਕਰਦੇ ਹਨ, ਫ਼ਿਰ ਵੀ ਉਨ੍ਹਾਂ ਨੂੰ ਆਪਣੇ ਤੱਥਾਂ ਨੂੰ ਪੁਖ਼ਤਾ ਕਰਨ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਲੋੜ ਪੈਂਦੀ ਹੈ।

ਦੂਜੇ ਸ਼ਬਦਾਂ ਵਿੱਚ ਤੁਸੀਂ ਸਪੇਸ ਤੋਂ ਘਾਹ, ਮੱਕੀ ਜਾਂ ਜਵਾਹ ਦੇ ਫ਼ਰਕ ਬਾਰੇ ਨਹੀਂ ਦੱਸ ਸਕਦੇ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)