Nashville explosion: ਕ੍ਰਿਸਮਸ ਮੌਕੇ ਅਮਰੀਕਾ 'ਚ ਕੈਪਰ ਵੈਨ ਧਮਾਕਾ ਕਰਨ ਵਾਲਾ ਸ਼ੱਕੀ ਕੌਣ ਹੈ

ਕ੍ਰਿਸਮਸ ਮੌਕੇ ਕੈਪਰ ਵੈਨ ਵਿਚ ਹੋਏ ਧਮਾਕੇ ਦੀ ਜਾਂਚ ਦੌਰਾਨ ਘਟਨਾ ਸਥਾਨ ਤੋਂ ਲਏ ਡੀਐਨਏ ਸੈਪਲ ਦੇ ਅਧਾਰ ਉੱਤੇ ਪੁਲਿਸ ਨੇ ਸ਼ੱਕੀ ਵਿਅਕਤੀ ਦਾ ਨਾਂ ਜਨਤਕ ਕਰ ਦਿੱਤਾ ਹੈ।

ਅਮਰੀਕਾ ਦੇ ਟੇਨੇਸੀ ਸੂਬੇ ਦੀ ਸਰਕਾਰੀ ਅਧਿਕਾਰੀਆਂ ਮੁਤਾਬਕ ਸ਼ੱਕੀ ਦਾ ਡੀਐਨਏ 63 ਸਾਲਾ ਐਂਥਨੀ ਕੁਇਨ ਵਾਰਨਰ ਨਾਲ ਮੇਲ ਖਾਧਾ ਹੈ।

ਐਫਬੀਆਈ ਨੇ ਕਿਹਾ ਹੈ ਕਿ ਹੋਰ ਕਿਸੇ ਸ਼ੱਕੀ ਦਾ ਪਤਾ ਨਹੀਂ ਲੱਗਿਆ ਹੈ ਅਤੇ ਧਮਾਕੇ ਪਿਛਲੇ ਮਕਸਦ ਪਿੱਛੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।

ਧਮਾਕਾ ਟੈਲੀਕਾਮ ਦਫ਼ਤਰ ਦੇ ਬਾਹਰ ਹੋਇਆ ਹੈ, ਜਿਸ ਕਾਰਨ ਟੇਨੇਸੀ ਸਣੇ ਚਾਰ ਸੂਬਿਆਂ ਦੀਆਂ ਟੈਲੀਕਾਮ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਤਾਜ਼ ਘਟਨਾਕ੍ਰਮ ਕੀ ਹਨ

ਐਤਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਕੌਮੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਲੈਟ੍ਰੋਨਿਕਸ ਵਿਚ ਲੰਬਾ ਚੌੜਾ ਤਜਰਬਾ ਰੱਖਣ ਵਾਲਾ ਵਾਰਨਰ ਹੀ ਇਸ ਵਾਰਦਾਤ ਲਈ ਇਕੱਲਾ ਜ਼ਿੰਮੇਵਾਰ ਹੈ। ਉਸ ਦੀ ਮੌਕਾ-ਏ-ਵਾਰਦਾਤ ਵਿਚ ਮੌਤ ਹੋ ਗਈ ਸੀ।

ਦੱਸਿਆ ਗਿਆ ਕਿ ਧਮਾਕਾ ਜਾਣਬੁੱਝ ਕੇ ਕੀਤਾ ਗਿਆ ਹੈ ਅਤੇ ਸ਼ੱਕੀ ਦੇ ਸਰੀਰ ਦੇ ਹਿੱਸੇ ਘਟਨਾਸਥਾਨ ਤੋਂ ਹੀ ਇਕੱਠੇ ਕੀਤੇ ਗਏ।

ਜਨਤਕ ਰਿਕਾਰਡ ਮੁਤਾਬਕ ਵਾਰਨਕ ਇਸ ਸਮੇਂ ਨੈਸ਼ਵਿਲੇ ਦੇ ਐਂਨੀਓਚ ਵਿਚ ਰਹਿ ਰਿਹਾ ਸੀ। ਜਿੱਥੇ ਸ਼ਨੀਵਾਰ ਨੂੰ ਪੁਲਿਸ ਨੇ ਉਸਦੇ ਘਰ ਦੀ ਤਲਾਸ਼ੀ ਲਈ।

ਗੁਆਂਢੀਆਂ ਨੇ ਕੈਪਰ ਵੈਨ ਉਸਦੇ ਘਰ ਦੇ ਵਿਹੜੇ ਵਿਚ ਖੜੀ ਦੇਖੀ ਸੀ। ਇਹ ਸਥਾਨਕ ਮੀਡੀਆ ਰਿਪੋਰਟਾਂ ਵਿਚ ਗੁਆਂਢੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਸੀ। ਸੀਬੀਐੱਸ ਨਿਊਜ਼ ਨੇ ਵਾਰਨਰ ਦੀ ਮਾਂ ਦਾ ਡੀਐਨਏ ਸੈਂਪਲ ਲਏ ਜਾਣ ਦੀ ਰਿਪੋਰਟ ਵੀ ਕੀਤੀ ਸੀ।

ਐੱਫਬੀਆਈ ਦੇ ਸਪੈਸ਼ਲ ਏਜੰਟ ਗਰਲਸ ਕੋਰਨੇਸਕੀ ਨੇ ਦਾਅਵਾ ਕੀਤਾ ਕਿ ਅਧਿਕਾਰੀਆਂ ਨੇ ਧਮਾਕੇ ਬਾਰੇ ਕਰੀਬ 500 ਟਿਪਸ ਮਿਲੇ ਹਨ।

ਉਨ੍ਹਾਂ ਕਿਹਾ, "ਅਸੀਂ ਅਜੇ ਵੀ ਜਾਂਚ ਕਰ ਰਹੇ ਹਾਂ ਪਰ ਹੁਣ ਤੱਕ ਇਹ ਸਾਫ਼ ਹੋ ਚੁੱਕਾ ਹੈ ਕਿ ਧਮਾਕੇ ਕਈ ਕੋਈ ਹੋਰ ਵਿਅਕਤੀ ਜ਼ਿੰਮੇਵਾਰ ਨਹੀਂ ਹੈ।"

"ਅਸੀਂ ਘੰਟਿਆਂਬੱਧੀ ਸਕਿਊਰਿਟੀ ਕੈਮਰਿਆਂ ਦੀ ਵੀਡੀਓਜ਼ ਦੇਖੀਆਂ ਹਨ , ਅਸੀ ਵਾਹਨ ਦੀ ਪੁਨਰ ਸਿਰਜਨਾ ਦੌਰਾਨ ਪਤਾ ਲੱਗਿਆ ਕਿ ਕੋਈ ਦੂਜਾ ਵਿਅਕਤੀ ਇਸ ਵਿਚ ਸ਼ਾਮਲ ਨਹੀਂ ਹੈ।"

ਵਾਰਨਰ ਬਾਰੇ ਕੀ ਜਾਣਕਾਰੀ ਮਿਲੀ

ਅਮਰੀਕੀ ਮੀਡੀਆ ਵਿਚ ਸਾਹਮਣੇ ਆਏ ਪਬਲਿਕ ਰਿਕਾਰਡ ਮੁਤਾਬਕ ਵਾਰਨਰ ਨੂੰ ਇਲੈਟ੍ਰੋਨਿਕਸ ਅਤੇ ਅਲਾਰਮ ਸਿਸਟਮ ਵਿਚ ਚੰਗਾ ਤਜਰਬਾ ਸੀ।

ਉਹ ਨੈਸ਼ਵਿਲਾ ਵਿਚ ਲੰਬੇ ਸਮੇਂ ਤੋਂ ਰਹਿ ਰਿਹਾ ਸੀ ਅਤੇ ਇੱਕ ਅਸਟੇਟ ਏਜੰਸੀ ਨਾਲ ਕੰਪਿਊਟਰ ਟੈਕਨੀਸ਼ੀਅਨ ਵਜੋਂ ਫਰੀਲਾਸਰ ਦੇ ਤੌਰ ਉੱਤੇ ਕੰਮ ਕਰਦਾ ਸੀ।

ਉਸ ਦੇ ਸਾਬਕਾ ਮਾਲਕ ਸਟੀਵ ਫਰੈਡਰਿਚ ਨੇ ਦਾ ਨੈਸ਼ਵਿਲੇ ਟੈਨੇਂਸੀ ਨੂੰ ਦੱਸਿਆ ਕਿ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਵਾਰਨਰ ਨੇ ਇਸੇ ਮਹੀਨੇ ਅਚਾਨਕ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਉਹ ਕਦਮ ਉਸ ਦੇ ਆਚਰਣ ਨਾਲ ਮੇਲ ਨਹੀਂ ਖਾਂਦਾ ਸੀ।

ਯਐਸਏ ਟੂਡੇ ਨੇ ਵਾਰਨਰ ਦੇ ਗੁਆਂਢੀ ਦੇ ਹਵਾਲੇ ਨਾਲ ਉਸ ਨੂੰ 'ਕੰਪਿਊਟਰ ਮਾਹਰ' ਲਿਖਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)