ਕੈਪਟਨ ਅਮਰਿੰਦਰ ਸਿੰਘ ਨੇ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਚਿਤਵਾਨੀ ਦਿੰਦਿਆਂ ਇਹ ਕਿਹਾ

ਖੇਤੀ ਕਾਨੂੰਨਾਂ ਬਾਰੇ ਹਰ ਅਹਿਮ ਅਪਡੇਟ ਅਸੀਂ ਪੇਜ ਰਾਹੀਂ ਦੇਵਾਂਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਬਾਈਲ ਟਾਵਰਾਂ ਅਤੇ ਸੂਬੇ ਦੀ ਟੈਲੀਕਾਮ ਸਰਵਿਸ ਨੂੰ ਨੁਕਸਾਨ ਪਹੰਚਾਉਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮੁੜ ਗੱਲਬਾਤ ਲਈ ਸੱਦਿਆ ਹੈ ਤੇ ਐੱਨਸੀਪੀ ਆਗੂ ਸ਼ਰਦ ਪਵਾਰ ਨੇ ਕਿਸਾਨ ਅੰਦੋਲਨ ਬਾਰੇ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਚੇਤਾਵਨੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਬਾਈਲ ਟਾਵਰਾਂ ਅਤੇ ਸੂਬੇ ਦੀ ਟੈਲੀਕਾਮ ਸਰਵਿਸ ਨੂੰ ਨੁਕਸਾਨ ਪਹੰਚਾਉਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਅਤੇ ਪੁਲਿਸ ਨੂੰ ਇਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਲਈ ਕਿਹਾ ਹੈ।

ਇਹ ਵੀ ਪੜ੍ਹੋ

ਬਿਆਨ ਜਾਰੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਸੂਬੇ ਵਿੱਚ ਪ੍ਰਾਈਵੇਟ ਜਾਂ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।"

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਾਤਮਈ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕੁਝ ਨਹੀਂ ਕਹਿ ਰਹੀ ਪਰ ਪ੍ਰਾਈਵੇਟ ਜਾਂ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 1561 ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਿਨ੍ਹਾਂ 'ਚੋਂ 25 ਪੂਰੀ ਤਰ੍ਹਾਂ ਡੈਮੇਜ ਕੀਤੇ ਗਏ ਹਨ।

ਕਿਸਾਨ ਅੰਦੋਲਨ ਨੂੰ ਗੰਭੀਰਤਾ ਨਾਲ ਲਵੇ ਸਰਕਾਰ-ਸ਼ਰਦ ਪਵਾਰ

ਐਨਸੀਪੀ ਦੇ ਆਗੂ ਸ਼ਰਦ ਪਵਾਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਪੂਰੇ ਕਿਸਾਨ ਅੰਦੋਲਨ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਮੈਂ ਸੁਣਿਆ ਕਿ 4-5 ਖੁਦਕੁਸ਼ੀਆਂ ਵੀ ਹੋ ਚੁੱਕੀਆਂ ਹਨ। ਜੇ ਅਜਿਹੇ ਹਾਲਾਤ ਬਣਦੇ ਹਨ ਤਾਂ ਇਹ ਦੇਸ ਲਈ ਸਹੀ ਨਹੀਂ ਹੈ।"

ਕਿਸਾਨਾਂ ਨੂੰ 30 ਦਸੰਬਰ ਨੂੰ ਗੱਲਬਾਤ ਲਈ ਸੱਦਿਆ

ਕੇਂਦਰ ਸਰਕਾਰ ਨੇ ਦਿੱਲੀ ਦੇ ਵਿਗਿਆਨ ਭਵਨ ’ਚ 30 ਦਸੰਬਰ ਨੂੰ ਦੁਪਹਿਰ 2 ਵਜੇ ਕਿਸਾਨਾਂ ਨੂੰ ਅਗਲੀ ਗੱਲਬਾਤ ਲਈ ਸੱਦਿਆ ਹੈ।

ਖ਼ਬਰ ਏਜੰਸੀ ਏਐਨਆਈ ਵਲੋਂ ਖੇਤੀ ਮੰਤਰਾਲੇ ਵਲੋਂ ਭੇਜਿਆ ਗਿਆ ਪੱਤਰ ਵੀ ਸਾਂਝਾ ਕੀਤਾ ਗਿਆ ਹੈ।

ਚਿੱਠੀ ’ਚ ਲਿਖਿਆ, “ਤੁਸੀਂ ਦੱਸਿਆ ਹੈ ਕਿ ਕਿਸਾਨ ਸੰਗਠਨ ਖੁੱਲ੍ਹੇ ਮਨ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਅਤੇ ਰਹਿਣਗੇ। ਭਾਰਤ ਸਰਕਾਰ ਵੀ ਸਾਫ ਨੀਯਤ ਅਤੇ ਖੁਲ੍ਹੇ ਮਨ ਨਾਲ ਨਾਲ ਮੁੱਦਿਆਂ ਦਾ ਤਰਕ ਦੇ ਨਾਲ ਹੱਲ ਕੱਢਣ ਲਈ ਵਚਨਬੱਧ ਹੈ।”

ਕਿਸਾਨਾਂ ਦੇ 4 ਏਜੰਡੇ

ਕਿਸਾਨ ਜੱਥੇਬੰਦੀਆਂ ਨੇ ਬੈਠਕ ਲਈ ਚਾਰ ਏਜੰਡੇ ਤੈਅ ਕੀਤੇ ਹਨ।

1.ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪ੍ਰਕਿਰਿਆ ਕੀ ਹੋਵੇ

2.ਖੇਤੀ ਵਸਤੂਆਂ 'ਤੇ ਐੱਮਐਸਪੀ ਅਤੇ ਸਵਨਾਮੀਨਾਥਨ ਆਯੋਗ ਤਹਿਤ ਖਰੀਦ ਦੀ ਕਾਨੂੰਨੀ ਗਰੰਟੀ 'ਤੇ ਕੀ ਪ੍ਰਕਿਰਿਆ ਹੋਵੇਗੀ

3.ਹਵਾ ਗੁਣਵੱਤਾ ਅਧਿਆਧੇਸ਼ ਤਹਿਤ ਪਰਾਲੀ ਸਾੜਨ ਸਬੰਧੀ ਜੋ ਕਿਸਾਨਾਂ ਨੂੰ ਪੈਨਲਟੀ ਲਾਈ ਜਾਂਦੀ ਹੈ ਉਸ ਤੋਂ ਦੂਰ ਕਿਵੇਂ ਕੀਤਾ ਜਾਵੇ

4.ਬਿਜਲੀ ਬਿੱਲ ਵਿੱਚ ਕਿਸਾਨਾਂ ਦੇ ਇੰਟਰੈਸਟ ਨੂੰ ਕਿਵੇਂ ਬਚਾਇਆ ਜਾਵੇ

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਧਰਨੇ 'ਤੇ ਬੈਠੇ ਕਿਸਾਨਾਂ ਨੇ ਬਦਲਿਆ ਨਿਰੰਕਾਰੀ ਸਮਾਗਮ ਗਰਾਊਂਡ ਦਾ ਨਾਮ

ਬੁਰਾੜੀ 'ਤੇ ਧਰਨੇ ਉੱਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਨਿਰੰਕਾਰੀ ਸਮਾਗਮ ਗਰਾਊਂਡ ਦਾ ਨਾਮ ਬਦਲ ਕੇ 'ਕਿਸਾਨਪੁਰਾ' ਰੱਖ ਦਿੱਤਾ ਹੈ।

ਕਿਸਾਨ ਆਗੂ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆ ਕਿਹਾ, "ਅਸੀਂ ਪਿਛਲੇ 33 ਦਿਨਾਂ ਤੋਂ ਇੱਥੇ ਧਰਨੇ 'ਤੇ ਬੈਠੇ ਹਾਂ। ਇਹ ਇੱਕ ਪਿੰਡ ਵਾਂਗ ਬਣ ਗਿਆ ਹੈ ਅਤੇ ਅਸੀਂ ਇਸ ਦਾ ਨਾਮ ਬਦਲ ਕੇ 'ਕਿਸਾਨਪੁਰਾ' ਰੱਖ ਦਿੱਤਾ ਹੈ।

ਦੇਸ਼ ਭਰ ਤੋਂ ਆਕਿਸਾਨ ਜਥੇਬੰਦੀਆਂ ਨੇ ਕੀਤੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ

ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਟਵੀਟ ਕਰਦਿਆਂ ਲਿਖਿਆ, “ਅੱਜ ਦੇਸ਼ ਭਰ ਤੋਂ ਆਏ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵਫ਼ਦ ਨੇ ਖੇਤੀ ਸੁਧਾਰ ਕਾਨੂੰਨਾਂ ਦੇ ਸਮਰਥਨ ’ਚ ਮੰਗ ਪੱਤਰ ਸੌੰਪਿਆ ਹੈ ਅਤੇ ਕਿਹਾ ਹੈ ਕਿ ਇਹ ਸਾਰੇ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹਨ, ਇਨ੍ਹਾਂ ਨੂੰ ਵਾਪਸ ਨਾ ਲਿਆ ਜਾਵੇ।”

ਪੰਜਾਬ ਬੀਜੇਪੀ ਨੇ ਮੌਜੂਦਾ ਕਾਂਗਰਸ ਸਰਕਾਰ 'ਤੇ ਲਾਏ ਵੱਡੇ ਇਲਜ਼ਾਮ

ਪੰਜਾਬ ਬੀਜੇਪੀ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦੀ ਸ਼ੈਅ 'ਤੇ ਕਿਸਾਨਾਂ ਦਾ ਮਖੌਟਾ ਪਾ ਕੇ ਕੁਝ ਸ਼ਰਾਰਤੀ ਤੱਤ ਸੂਬੇ 'ਚ ਬੀਜੇਪੀ ਲੀਡਰਾਂ ਅਤੇ ਦਫ਼ਤਰਾਂ 'ਤੇ ਧਾਵਾ ਬੋਲ ਰਹੇ ਹਨ।

ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਂਗਰਸ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸੂਬੇ 'ਚ ਕੋਈ ਪਾਰਟੀ ਪ੍ਰੋਗਰਾਮ ਨਾ ਕਰਨ ਦੇਣਾ ਲੋਕਤੰਤਰ ਦਾ ਘਾਣ ਹੈ।

ਐਤਵਾਰ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਉਨ੍ਹਾਂ ਨੇ ਕਿਹਾ, "ਆਪਣੇ ਆਪ ਨੂੰ ਕਿਸਾਨ ਦੱਸਦਿਆਂ ਲੋਕੀਂ ਪਿਛਲੇ ਤਿੰਨ ਮਹੀਨਿਆਂ ਤੋਂ ਬੀਜੇਪੀ ਦੇ ਵੱਡੇ ਲੀਡਰਾਂ ਦੇ ਘਰਾਂ ਦੇ ਬਾਹਰ ਡਟੇ ਹੋਏ ਹਨ। ਇਹ ਉਹ ਲੋਕ ਹਨ ਜੋ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ।"

ਉਨ੍ਹਾਂ ਨੇ ਦਾਅਵਾ ਕੀਤਾ ਕਿ ਪੁਲਿਸ ਮੂਕ ਦਰਸ਼ਕ ਬਣ ਕੇ ਸਭ ਵੇਖ ਰਹੀ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਨੇ ਐਫਆਈਆਰ ਵੀ ਬੀਜੇਪੀ ਲੀਡਰਾਂ ਵਲੋਂ ਬਾਰ-ਬਾਰ ਕਹਿਣ ਤੋਂ ਬਾਅਦ ਦਰਜ ਕੀਤੀ।

ਬੀਜੇਪੀ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਵੀ ਇਲਜ਼ਾਮ ਲਗਾਇਆ ਕਿ ਕਿਸਾਨੀ ਸੰਘਰਸ਼ ਦੇ ਨਾਮ 'ਤੇ, ਸੂਬੇ 'ਚ ਨਕਸਲੀ ਤਾਕਤਾਂ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)