ਅੰਗਰੇਜ਼ਾਂ ਨੇ ਕਿਵੇਂ ਭਾਰਤ ਵਿਚਲੀ ਜਾਤ ਪ੍ਰਣਾਲੀ ਨੂੰ ਨਵਾਂ ਤੇ ਠੋਸ ਰੂਪ ਦਿੱਤਾ - ਨਜ਼ਰੀਆ

    • ਲੇਖਕ, ਸੰਜੇ ਚੱਕਰਵਰਤੀ
    • ਰੋਲ, ਫ਼ਿਲਾਡੈਲਫ਼ੀਆ

ਭਾਰਤ ਵਿੱਚ ਜਾਤ ਪ੍ਰਣਾਲੀ 'ਤੇ ਇੱਕ ਬੁਨਿਆਦੀ ਜਾਣਕਾਰੀ ਲੈਣ ਲਈ ਗੂਗਲ 'ਤੇ ਖੋਜ ਕਰਨ ਸਾਰ ਵੱਧਦੇ ਘੱਟਦੇ ਪੱਧਰ ਤੇ ਵਰਤਾਰੇ ਦੇ ਤਿੰਨ ਮਸ਼ਹੂਰ ਰੂਪਾਂ ਨੂੰ ਰੇਖਾਂਕਿਤ ਕਰਦੀਆਂ ਕਈ ਸਾਇਟਾਂ ਸਾਹਮਣੇ ਆਉਂਦੀਆਂ ਹਨ।

ਪਹਿਲਾ ਜਿਸ ਮੁਤਾਬਿਕ ਜਾਤੀ ਪ੍ਰਥਾ ਹਿੰਦੂ ਧਰਮ ਦੀ ਚਾਰ ਪਰਤੀ ਸਪੱਸ਼ਟ ਸ਼੍ਰੇਣੀਬੱਧਦਾ ਹੈ, ਸਭ ਤੋਂ ਉੱਪਰ ਬ੍ਰਾਹਮਣ(ਪੁਜਾਰੀ/ ਅਧਿਆਪਕ) ਇਸ ਤੋਂ ਬਾਅਦ ਖੱਤਰੀ (ਰਾਜ ਕਰਨ ਵਾਲੇ/ ਯੋਧੇ), ਵੈਸ਼ਿਆ (ਕਿਸਾਨ/ ਕਾਰੋਬਾਰੀ/ਵਪਾਰੀ) ਅਤੇ ਸ਼ੂਦਰ (ਹੱਥੀਂ ਕੰਮ ਕਰਨ ਵਾਲੇ ਕਿਰਤੀ)।

ਇਸ ਦੇ ਨਾਲ ਹੀ ਇੱਕ ਚੌਥਾ ਸਮੂਹ ਵੀ ਸੀ, ਅਜਾਤੀਆਂ ਦਾ (ਉਹ ਲੋਕ ਜੋ ਕਥਿਤ ਤੌਰ ’ਤੇ ਕਹੇ ਜਾਣ ਵਾਲੇ ਨਾ-ਪਾਕ ਮਲੀਨ ਕੰਮ ਕਰਦੇ ਹਨ) ਅਤੇ ਚਾਰ-ਪਰਤੀ ਪ੍ਰਣਾਲੀ ਦੇ ਬਾਹਰ ਹਨ।

ਇਹ ਵੀ ਪੜ੍ਹੋ

ਦੂਜਾ ਇਹ ਪ੍ਰਣਾਲੀ ਹਿੰਦੂ ਪਵਿੱਤਰ ਲਿਖਤਾਂ (ਖ਼ਾਸਕਰ ਹਿੰਦੂ ਕਾਨੂੰਨ ਦਾ ਮੰਨਿਆਂ ਜਾਂਦਾ ਸਾਧਨ ਮਨੂੰਸਮ੍ਰਿਤੀ) ਦੁਆਰਾਂ ਨਿਯੁਕਤ ਕੀਤੀ ਗਈ ਹੈ। ਇਹ ਹਜ਼ਾਰਾਂ ਸਾਲ ਪੁਰਾਣੀ ਹੈ ਅਤੇ ਇਹ ਜਿੰਦਗੀ ਦੇ ਸਾਰੇ ਅਹਿਮ ਪੱਖਾਂ ਵਿਆਹ, ਪੇਸ਼ਾ ਅਤੇ ਸਥਾਨ ਨੂੰ ਕੰਟਰੋਲ ਕਰਦੀ ਹੈ।

ਤੀਸਰਾ, ਜਾਤ ਅਧਾਰਤ ਨਾਬਰਾਬਰੀ ਹੁਣ ਗ਼ੈਰ ਕਾਨੂੰਨੀ ਹੈ ਅਤੇ ਜਾਤ ਅਧਾਰਤ ਤਸਦੀਕੀ ਕਾਰਵਾਈ (ਜਾਂ ਸਾਕਾਰਾਤਮਕ ਵਿਤਕਰੇ ) ਦੀ ਬਜਾਏ ਇਥੇ ਨੀਤੀਆਂ ਹਨ।

ਇਥੋਂ ਤੱਕ ਕਿ ਇਹ ਵਿਚਾਰ ਇੱਕ ਬੀਬੀਸੀ ਐਕਸਪਲੇਨਰ (ਵੇਰਵਿਆਂ ਨੂੰ ਉਜਾਗਰ ਕਰਦਾ ਪ੍ਰੋਗਰਾਮ)ਵਿੱਚ ਵੀ ਦੇਖੇ ਗਏ ਹਨ, ਜੋ ਰਵਾਇਤੀ ਸੋਚ ਨੂੰ ਦਰਸਾਉਂਦੇ ਹਨ।

ਸਮੱਸਿਆ ਇਹ ਹੈ ਕਿ ਰਵਾਇਤਾਂ ਦੀ ਸਮਝ ਨੂੰ ਅਲੋਚਨਾਤਮਕ ਬੁੱਧੀਜੀਵੀ ਪ੍ਰਾਪਤੀਆਂ ਨਾਲ ਅੱਗੇ ਨਹੀਂ ਵਧਾਇਆ ਗਿਆ।

ਬਰਤਾਨਵੀਂ ਬਸਤੀਵਾਦ ਦਾ ਘੜਿਆ ਜਾਤੀਵਾਦ

ਪਹਿਲੇ ਵਿਚਾਰ 200 ਸਾਲ ਪਹਿਲਾਂ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਲਿਖੇ ਗਏ ਸਨ। ਉਦੋਂ ਜਦੋਂ ਬਰਤਾਨਵੀ ਬਸਤੀਵਾਦ ਵਲੋਂ ਭਾਰਤੀ ਸਮਾਜ ਬਾਰੇ ਇਹ ਤੱਥ ਘੜੇ ਜਾ ਰਹੇ ਸਨ।

ਇੱਕ ਨਵੀਂ ਕਿਤਾਬ ਦਾ ਟਰੂਥ ਅਬਾਉਟ ਅਸ: ਦਾ ਪੋਲੀਟਿਕਸ ਆਫ਼ ਇੰਨਫ਼ਾਰਮੇਸ਼ਨ ਫ਼ਰਾਮ ਮਨੂੰ ਟੂ ਮੋਦੀ (ਸਾਡੇ ਬਾਰੇ ਸੱਚ: ਮਨੂੰ ਤੋਂ ਮੋਦੀ ਤੱਕ ਜਾਣਕਾਰੀ ਦੀ ਸਿਆਸਤ) ਵਿੱਚ, ਮੈਂ ਇਹ ਦਿਖਾਵਾਂਗਾਂ ਕਿ ਕਿਵੇਂ ਧਾਰਮਿਕ ਅਤੇ ਜਾਤੀ ਅਧਾਰਿਤ ਸਮਾਜਿਕ ਦਰਜੇ ਜਿਵੇਂ ਉਹ ਅਧੁਨਿਕ ਸਮੇਂ ਦੇ ਭਾਰਤ ਵਿੱਚ ਸਮਝੇ ਜਾਂਦੇ ਹਨ, ਬਰਤਾਨਵੀਂ ਬਸਤੀਵਾਦ ਰਾਜ ਵਿੱਚ ਵਿਕਸਿਤ ਕੀਤੇ ਗਏ ਸਨ।

ਅਜਿਹੇ ਸਮੇਂ ਵਿੱਚ ਜਦੋਂ ਜਾਣਕਾਰੀ ਦੁਰਲੱਭ ਸੀ ਅਤੇ ਜਾਣਕਾਰੀ 'ਤੇ ਬਸਤੀਵਾਦੀਆਂ ਦਾ ਪੂਰੀ ਤਰ੍ਹਾਂ ਅਖਤਿਆਰ ਸੀ।

ਇਹ ਪਹਿਲਾਂ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਕੀਤਾ ਗਿਆ , ਸੌਖਿਆਂ ਪ੍ਰਾਪਤ ਚੋਣਵੀਆਂ ਬ੍ਰਾਹਮਣ-ਸੰਸਕ੍ਰਿਤ ਲਿਖਤਾਂ ਜਿਵੇਂ ਕਿ ਮਨੂੰਸਮ੍ਰਿਤੀ ਨੂੰ ਪ੍ਰਮਾਣਿਤ ਰੁਤਬਾ ਦੇ ਕੇ।

ਜਾਤੀ ਦਾ ਮੰਨਿਆ ਜਾਂਦਾ ਸੰਕਲਪ ਜੋ ਰਿਗਵੇਦ (ਸਭ ਤੋਂ ਪੁਰਾਣੀ ਧਾਰਮਿਕ ਲਿਖਤ) ਵਿੱਚ ਹੈ, ਉਸ ਨੂੰ ਸੰਭਾਵਿਤ ਤੌਰ 'ਤੇ ਬਾਅਦ ਵਿੱਚ ਜੋੜਿਆ ਗਿਆ, ਜਦੋਂ ਦਹਾਕਿਆਂ ਬਾਅਦ ਇਸਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ।

ਸ਼੍ਰੇਣੀਆਂ ਨੂੰ 19ਵੀਂ ਸਦੀ ਦੇ ਪਿਛਲੇ ਅੱਧ ਵਿੱਚ ਮਰਦਮਸ਼ੁਮਾਰੀ ਜ਼ਰੀਏ ਸੰਸਥਾਗਤ ਕੀਤਾ ਗਿਆ। ਇਹ ਸਹੂਲਤ ਅਤੇ ਸਰਤਲਤਾ ਦਾ ਕੰਮ ਸੀ।

ਬਸਤੀਵਾਦੀਆਂ ਨੇ ਭਾਰਤ ਵਿੱਚ ਸਵਦੇਸ਼ੀ ਧਰਮਾਂ ਦੀ ਸਵਿਕਾਰਿਤ ਸੂਚੀ ਸਥਾਪਿਤ ਕੀਤੀ। ਅਜਿਹਾ ਉਨ੍ਹਾਂ ਨੇ ਹਿੰਦੂ, ਸਿੱਖ, ਜੈਨ ਧਰਮ ਦੀਆਂ ਸੀਮਾਵਾਂ ਅਤੇ ਕਾਨੂੰਨਾਂ ਜ਼ਰੀਏ ਕੀਤਾ ਜੋ ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤ ਦੇ ਨਿਸ਼ਚਿਤ ਗ੍ਰੰਥਾਂ ਵਿੱਚੋਂ ਹਨ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਧਾਰਮਿਕ ਗ੍ਰੰਥਾਂ ਦੀ ਦੇਣ

ਜੋ ਹੁਣ ਵਿਆਪਕ ਤੌਰ 'ਤੇ ਪ੍ਰਵਾਨ ਕੀਤਾ ਜਾਂਦਾ ਹੈ ਹਿੰਦੂਵਾਦ ਕੀ ਸੀ, ਬਲਕਿ ਇੱਕ ਵਿਚਾਰਧਾਰਾ ਜਿਸਨੂੰ ਬ੍ਰਾਹਮਣਵਾਦ ਕਿਹਾ ਜਾਂਦਾ ਹੈ ਜੋ ਕਿ ਬਹੁਤਾ ਕਰਕੇ ਲਿਖਤੀ ਰੂਪ (ਪਰ ਇਹ ਅਸਲੀ ਨਹੀਂ) ਵਿੱਚ ਮਿਲਦਾ ਹੈ। ਇਹ ਸੰਸਕ੍ਰਿਤ ਪੜ੍ਹੇ ਇੱਕ ਛੋਟੇ ਸਮਾਜਿਕ ਸਮੂਹ ਦੇ ਹਿੱਤਾਂ ਨੂੰ ਸਥਾਪਿਤ ਕਰਦਾ ਹੈ।

ਇਥੇ ਇੱਕ ਛੋਟਾ ਜਿਹਾ ਸ਼ੱਕ ਹੈ ਕਿ ਭਾਰਤ ਦੀਆਂ ਧਾਰਮਿਕ ਸ਼੍ਰੇਣੀਆਂ ਨੂੰ ਉਸੇ ਜਾਂ ਫ਼ਿਰ ਹੋਰ ਲਿਖਤਾਂ ਨੂੰ ਮੁੜ ਤੋਂ ਸਮਝਣ ਨਾਲ ਬਿਲਕੁਲ ਵੱਖਰੇ ਤਰੀਕੇ ਨਾਲ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ।

ਕਥਿਤ ਤੌਰ 'ਤੇ ਚਾਰ ਪਰਤੀ ਮਹੰਤਸ਼ਾਹੀ ਵੀ ਇਸੇ ਬ੍ਰਾਹਮਣ ਲਿਖਤ ਵਿੱਚੋਂ ਲਈ ਗਈ ਹੈ।

ਸ਼੍ਰੇਣੀਆਂ ਦੀ ਪ੍ਰਣਾਲੀ ਵੀ ਲਿਖਤੀ ਜਾਂ ਸਿਧਾਂਤਕ ਹੈ, ਇਹ ਵੀ ਸਿਰਫ਼ ਪੋਥੀਆਂ ਵਿੱਚ ਹੀ ਪਾਈ ਜਾਂਦੀ ਹੈ ਇਸਦਾ ਧਰਾਤਲੀ ਸੱਚਾਈ ਨਾਲ ਕੋਈ ਸੰਬੰਧ ਨਹੀਂ ਹੈ।

ਮਰਦਮਸ਼ੁਮਾਰੀ

1860 ਵੇਂ ਦੇ ਪਿਛਲੇ ਦਹਾਕੇ ਵਿੱਚ ਹੋਈ ਪਹਿਲੀ ਮਰਦਮਸ਼ੁਮਾਰੀ ਨਾਲ ਇਹ ਸ਼ਰਮਸਾਰ ਤਰੀਕੇ ਨਾਲ ਆਮ ਹੋ ਗਈ।

ਉਸ ਸਮੇਂ ਯੋਜਨਾ ਹਿੰਦੂ ਆਬਾਦੀ ਨੂੰ ਚਾਰ ਸ਼੍ਰੇਣੀਆਂ ਵਿੱਚ ਸ਼ਾਮਿਲ ਕਰਨ ਦੀ ਸੀ। ਪਰ ਲੋਕਾਂ ਵਲੋਂ ਜਾਤੀਗਤ ਪਹਿਚਾਣ 'ਤੇ ਦਿੱਤੀਆਂ ਪ੍ਰਤੀਕਿਰਿਆਵਾਂ ਦੀਆਂ ਹੈਰਾਨ ਕਰਨ ਵਾਲੀਆਂ ਕਿਸਮਾਂ ਦੇ ਕਾਰਨ ਉਪਨਿਵੇਸ਼ਵਾਦ ਜਾਂ ਬ੍ਰਾਹਮਣ ਸਿਧਾਂਤ ਦਾ ਪੂਰੀ ਤਰ੍ਹਾਂ ਫ਼ਿਟ ਹੋਣਾ ਅਸੰਭਵ ਹੋ ਗਿਆ।

ਡਬਲਿਊ ਕਾਰਨਿਸ਼, ਜਿਨ੍ਹਾਂ ਨੇ ਸਾਲ 1871 ਵਿੱਚ ਮਦਰਾਸ ਪ੍ਰੈਜ਼ੀਡੈਂਸੀ ਵਿੱਚ ਮਦਰਮਸ਼ੁਮਾਰ ਦੇ ਕੰਮਜਾਦ ਦੀ ਨਿਗ੍ਹਾਵਾਨੀ ਕੀਤੀ ਸੀ ਲਿਖਦੇ ਹਨ, "...ਜਾਤ ਦੇ ਮੂਲ ਸੰਬੰਧੀ ਅਸੀਂ ਪਵਿੱਤਰ ਹਿੰਦੂ ਲਿਖਤਾਂ ਵਿੱਚ ਦਿੱਤੇ ਬਿਆਨਾਂ ਦੇ ਕੋਈ ਭਰੋਸਾ ਨਹੀਂ ਕਰ ਸਕਦੇ।"

ਉਹ ਅੱਗੇ ਲਿਖਦੇ ਹਨ, " ਚਾਹੇ ਕੋਈ ਵੀ ਦੌਰ ਸੀ ਜਿਸ ਵਿੱਚ ਹਿੰਦੂ ਚਾਰ ਵਰਗਾਂ ਵਿੱਚ ਦਰਸਾਏ ਗਏ ਬਹੁਤ ਜ਼ਿਆਦਾ ਸ਼ੱਕੀ ਹੈ।"

ਇਸੇ ਤਰ੍ਹਾਂ ਸੀਐਫ਼ ਮਾਗਰਥ, ਜੋ ਕਿਰ1871 ਵਿੱਚ ਹੋਈ ਬਿਹਾਰ ਮਰਦਮਸ਼ੁਮਾਰੀ ਸੰਬੰਧੀ ਲਿਖੇ ਗਏ ਮੋਨੋਗ੍ਰਾਫ਼ (ਕਿਸੇ ਵਿਸ਼ੇਸ਼ ਵਿਸ਼ੇ 'ਤੇ ਲਿਖਿਆ ਨਿਬੰਧ) ਦੇ ਲੇਖਕ ਅਤੇ ਅਗਵਾਈਕਾਰ ਸਨ, ਨੇ ਲਿਖਿਆ, "ਮਨੂੰ ਵਲੋਂ ਕਥਿਤ ਤੌਰ 'ਤੇ ਬਣਾਈਆਂ ਗਈਆਂ ਚਾਰ ਜਾਤਾਂ ਦੀ ਅਰਥਹੀਣ ਵੰਡ ਨੂੰ ਹੁਣ ਪਾਸੇ ਰੱਦ ਦੇਣਾ ਚਾਹੀਦਾ ਹੈ।"

ਮਨੁੱਖੀ ਵਿਗਿਆਨੀ ਸੁਜ਼ੇਨ ਬੇਲੇ ਲਿਖਦੇ ਹਨ, ਬਸਤੀਵਾਦੀ ਦੌਰ ਤੱਕ, ਉੱਪਮਹਾਂਦੀਪ ਦਾ ਬਹੁਤ ਸਾਰਾ ਹਿੱਸਾ ਅਜਿਹੇ ਲੋਕਾਂ ਦੁਆਰਾ ਆਬਾਦ ਸੀ, ਜਿਨ੍ਹਾਂ ਲਈ ਜਾਤੀ ਵੰਡ ਹੀ ਸੀਮਤ ਅਹਿਮੀਅਤ ਦਿਵਾਉਣ ਦਾ ਮਾਤਰ ਢੰਗ ਸੀ। ਇਥੋਂ ਤੱਕ ਕਿ ਅਖੌਤੀ ਹਿੰਦੂ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਵੀ।

ਸੰਸਥਾਵਾਂ ਅਤੇ ਵਿਸ਼ਵਾਸ ਜੋ ਹੁਣ ਅਕਸਰ ਰਵਾਇਤੀ ਜਾਤੀ ਪ੍ਰਣਾਲੀ ਵਜੋਂ ਦੱਸੇ ਜਾਂਦੇ ਹਨ, 18ਵੀਂ ਸਦੀ ਦੀ ਸ਼ੁਰੂਆਤ ਵਿੱਚ ਸਿਰਫ਼ ਆਪਣਾ ਰੂਪ ਅਖਤਿਆਰ ਕਰ ਰਹੇ ਸਨ।

ਬਲਕਿ, ਇਸ 'ਤੇ ਸ਼ੱਕ ਹੈ ਕਿ ਸਮਾਜ ਵਿੱਚ ਬਰਤਾਨਵੀਆਂ ਵਲੋਂ ਜਾਤੀ ਨੂੰ ਭਾਰਤ ਵਿੱਚ ਸਮਾਜਿਕ ਵਿਸ਼ੇਸ਼ਤਾ ਬਣਾਏ ਜਾਣ ਤੋਂ ਪਹਿਲਾਂ, ਜਾਤੀ ਵੰਡ ਬਹੁਤੀ ਮਹੱਤਤਾ ਰੱਖਦੀ ਸੀ ਜਾਂ ਪ੍ਰਚੰਡ ਸੀ।

ਹੈਰਾਨ ਕਰਨ ਵਾਲਾ ਵਖਰੇਵਾਂ

ਬਸਤੀਵਾਦ ਤੋਂ ਪਹਿਲਾਂ ਦੀ ਸ਼ਾਹੀ ਅਦਾਲਤ ਦੇ ਲਿਖਤੀ ਰਿਕਾਰਡ ਅਤੇ ਯਾਤਰੀਆਂ ਦੀਆਂ ਲਿਖਤਾਂ ਦਾ ਨਿਕੋਲਸ ਡਿਰਕਸ, ਜੀਐਸ ਘੂਰੇ, ਰਿਚਰਜ ਈਆਟਨ, ਡੈਵਿਡ ਸ਼ਲਮੈਨ ਅਤੇ ਕਿਨਥੀਆ ਟਲਪੋਟ ਵਰਗੇ ਪੇਸ਼ੇਵਰ ਇਤਿਹਾਸਕਾਰਾਂ ਅਤੇ ਭਾਸ਼ਾ ਵਿਗਿਆਨੀਆਂ ਵਲੋਂ ਕੀਤਾ ਗਿਆ ਅਧਿਐਨ ਜਾਤੀ ਸੰਬੰਧੀ ਨਾਮਾਤਰ ਜਾਂ ਕੋਈ ਵੀ ਵਿਸਥਾਰ ਨਹੀਂ ਦਸਰਾਉਂਦਾ।

ਸਮਾਜਿਕ ਪਹਿਚਾਣਾਂ ਲਗਾਤਾਰ ਪ੍ਰਭਾਵਿਤ ਹੋਣ ਵਾਲੀਆਂ, ਬਦਲਣ ਵਾਲੀਆਂ ਸਨ।

"ਗ਼ੁਲਾਮ " ਅਤੇ "ਸੇਵਕ" ਅਤੇ "ਵਪਾਰੀ" ਰਾਜੇ ਬਣੇ, ਕਿਸਾਨ ਸਿਪਾਹੀ ਬਣੇ ਅਤੇ ਸਿਪਾਹੀ ਕਿਸਾਨ ਬਣੇ। ਕਿਸੇ ਦੀ ਸਮਾਜਿਕ ਪਹਿਚਾਣ ਇੰਨੀਂ ਅਸਾਨੀ ਨਾਲ ਬਦਲ ਸਕਦੀ ਸੀ ਜਿਵੇਂ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਣਾ ਹੋਵੇ।

ਇਸ ਗੱਲ ਦੇ ਬਹੁਤ ਘੱਟ ਸਬੂਤ ਹਨ ਕਿ ਜਾਤੀ ਅਧਾਰਿਤ ਕੰਮ ਯੋਜਨਾਬੱਧ ਤਰੀਕੇ ਨਾਲ ਅਤੇ ਵਿਆਪਕ ਪੱਧਰ 'ਤੇ ਕੀਤੇ ਜਾਂਦੇ ਸਨ ਜਾਂ ਇਸ ਗੱਲ ਦੇ ਕਿ ਇਸ ਸਭ ਦੇ ਨਤੀਜੇ ਵਜੋਂ ਵੱਡੇ ਪੱਧਰ 'ਤੇ ਲੋਕਾਂ ਵਲੋਂ ਇਸਲਾਮ ਧਰਮ ਕਬੂਲਿਆ ਗਿਆ।

ਜੋ ਵੀ ਮੌਜੂਤ ਸਬੂਤ ਹਨ ਉਹ ਬਸਤੀਵਾਦ ਤੋਂ ਪਹਿਲਾਂ ਦੇ ਭਾਰਤ ਵਿੱਚ ਸਮਾਜਿਕ ਪਹਿਚਾਣ ਦੀ ਬੁਨਿਆਦੀ ਮੁੜ-ਕਲਪਨਾ ਦੀ ਮੰਗ ਬਾਰੇ ਹਨ।

ਜਿਹੜੀ ਤਸਵੀਰ ਕਿਸੇ ਨੂੰ ਦੇਖਣੀ ਚਾਹੀਦੀ ਹੈ ਉਹ ਹੈਰਾਨ ਕਰਨ ਵਾਲੀ ਵਿਭਿੰਨਤਾ ਦੀ ਹੈ।

ਬਸਤੀਵਾਦੀਆਂ ਨੇ ਪਵਿੱਤਰ ਲਿਖਤਾਂ ਦੇ ਆਪਣੇ ਤਰਜ਼ਮੇ ਰਾਹੀਂ ਕੀ ਕੀਤਾ, ਉਹ ਸੀ ਮਰਦਮਸ਼ੁਮਾਰੀ ਜ਼ਰੀਏ ਆਮ ਲੋਕਾਂ ਨੂੰ ਧਰਮ, ਨਸਲ. ਜਾਤ ਅਤੇ ਕਬੀਲੇ ਦੇ ਅਧਾਰ 'ਤੇ ਵਰਗਾਂ ਵਿੱਚ ਢਾਲਣ ਦੀ ਕੋਸ਼ਿਸ਼।

ਮਰਦਨਸ਼ੁਮਾਰੀ ਨੂੰ ਸ਼੍ਰੇਣੀਆਂ ਨੂੰ ਸਰਲ ਬਣਾਉਣ ਲਈ ਇਸਤੇਮਾਲ ਕੀਤਾ ਗਿਆ। ਅਤੇ ਉਸ ਵਿਚਾਰਧਾਰਾ ਨੂੰ ਪ੍ਰੀਭਾਸ਼ਿਤ ਕਰਨ ਲਈ ਜੋ ਬਸਤੀਵਾਦੀਆਂ ਦੁਆਰਾ ਸੁਵਿਧਾਜਨਕ ਵਿਚਾਰਧਾਰਾ ਅਤੇ ਬੇਤੁਕੀ ਵਿਧੀ ਨਾਲ ਮੁਸ਼ਕਿਲ ਨਾਲ ਸਮਝੀ ਗਈ ਸੀ।

ਬਸਤੀਵਾਦੀਆਂ ਨੇ ਤਕਰਬੀਨ 19ਵੀਂ ਸਦੇ ਦੇ ਸਮੇਂ ਦੌਰਾਨ ਭਾਰਤੀ ਸਮਾਜਿਕ ਪਹਿਚਾਣਾਂ ਨੂੰ ਆਪਣੀ ਸੁਵਿਧਾ ਦੀਆਂ ਸ਼੍ਰੇਣੀਆਂ ਅਨੁਸਾਰ ਘੜਿਆ ਜਾਂ ਬਣਾਇਆ।

ਆਪਣੇ ਹਿੱਤਾਂ ਦੀ ਪੂਰਤੀ ਲਈ ਵਰਤੋਂ

ਇਹ ਬਰਤਾਨਵੀਂ ਭਾਰਤੀ ਸਰਕਾਰ ਦੇ ਆਪਣੇ ਹਿੱਤਾਂ ਦੀ ਪੂਰਤੀ ਕਰਨ ਲਈ ਕੀਤਾ ਗਿਆ ਸੀ, ਮੁੱਢਲੇ ਰੂਪ ਵਿੱਚ ਇੱਕ ਸਾਂਝੇ ਕਾਨੂੰਨ ਨਾਲ ਇੱਕ ਸਮਾਜ ਦੀ ਸਥਾਪਨਾ ਕਰਨ ਲਈ ਜਿਸ 'ਤੇ ਸੌਖਿਆ ਸ਼ਾਸ਼ਨ ਕੀਤਾ ਜਾ ਸਕੇ।

ਇੱਹ ਬਹੁਤ ਵੱਡੇ, ਗੁੰਝਲਦਾਰ ਅਤੇ ਧਾਰਮਿਕ ਪੱਖੋਂ ਖੇਤਰੀ ਪੱਧਰ 'ਤੇ ਵਿਭਿੰਨ ਵਿਸ਼ਵਾਸ ਅਤੇ ਸਮਾਜਿਕ ਪਹਿਚਾਣ ਪ੍ਰਣਾਲੀ ਨੂੰ ਬਹੁਤ ਹੀ ਸਰਲ ਬਣਾਇਆ ਗਿਆ। ਜਿਸਦਾ ਸ਼ਾਇਦ ਦੁਨੀਆਂ ਵਿੱਚ ਕੋਈ ਸਮਾਨਾਂਤਰ ਨਹੀਂ ਸੀ।

ਪੂਰੀ ਤਰ੍ਹਾਂ ਨਵੀਆਂ ਸ਼੍ਰੇਣੀਆਂ ਅਤੇ ਆਹੁਦੇ ਬਣਾਏ ਗਏ, ਗ਼ੈਰ ਅਨੁਕੂਲ ਜਾਂ ਮੇਲ ਨਾ ਖਾਣ ਵਾਲੇ ਹਿੱਸਿਆਂ ਨੂੰ ਇਕੱਠਿਆਂ ਕੀਤੀ ਗਿਆ, ਨਵੀਆਂ ਸੀਮਾਵਾਂ ਬਣਾਈਆਂ ਗਈਆਂ ਅਤੇ ਲਚਕਦਾਰ ਸੀਮਾਵਾਂ ਨੂੰ ਸਖ਼ਤ ਕੀਤਾ ਗਿਆ।

ਨਤੀਜਾ ਇਹ ਹੋਇਆ ਕਿ ਸ੍ਰੇਣੀਆਂ ਦੀ ਪ੍ਰਣਾਲੀ ਅਗਲੀ ਸਦੀ ਅਤੇ ਤਿਮਾਹੀ ਦੌਰਾਨ ਕੱਟੜਤਾਭਰੀ ਹੋ ਗਈ, ਕਿਉਂਕਿ ਬਣਾਈਆਂ ਗਈਆਂ ਸ਼੍ਰੇਣੀਆਂ ਅਸਲੀ ਹੱਕਾਂ ਦੇ ਨਾਲ ਜੁੜ ਗਈਆਂ।

ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਾਤੀ ਵੰਡ ਦੀ ਗ਼ੈਰ-ਵਾਜਿਬ ਵਰਤੋਂ

ਬਰਤਾਨਵੀਂ ਭਾਰਤ ਵਿੱਚ ਧਰਮ ਅਧਾਰਿਤ ਚੋਣ ਹਲਕਿਆਂ ਅਤੇ ਆਜ਼ਾਦ ਭਾਰਤ ਵਿੱਚ ਜਾਤੀ ਅਧਾਰਿਤ ਰਾਖਵੇਂਕਰਨ ਨੇ ਸ਼੍ਰੇਣੀ ਵੰਡ ਨੂੰ ਠੋਸ ਬਣਾਇਆ।

ਦੂਸਰੀ ਦੀ ਬਜਾਏ ਇੱਕ ਸ਼੍ਰੇਣੀ ਨਾਲ ਸੰਬੰਧਿਤ ਹੋਣ (ਜਿਵੇਂ ਜੈਨ ਜਾਂ ਅਨੁਸੂਚਿਤ ਜਾਤੀ ਦੇ ਹੋਣਾ) ਦੇ ਅਸਲ ਅਤੇ ਪਦਾਰਥਕ ਨਤੀਜੇ ਸਾਹਮਣੇ ਆਏ।

ਵਰਗੀਕਰਨ ਜਿਵੇਂ ਇਹ ਭਾਰਤ ਵਿੱਚ ਸਾਹਮਣੇ ਆਇਆ, ਕਿਸਮਤ ਸੀ।

ਪਿਛਲੇ ਕੁਝ ਦਹਾਕਿਆਂ ਦੀ ਵਿਸ਼ਾਲ ਵਿਦਵਤਾ ਸਾਨੂੰ ਇਹ ਮਜ਼ਬੂਤ ਕੇਸ ਬਣਾਉਣ ਦਿੰਦੀ ਹੈ ਕਿ ਬਰਤਾਨਵੀ ਬਸਤੀਵਾਦ ਨੇ ਭਾਰਤੀ ਇਤਿਹਾਸ ਦਾ ਪਹਿਲਾ ਪ੍ਰੀਭਾਸ਼ਿਤ ਖਰੜਾ ਲਿਖਿਆ।

ਇਹ ਖਰੜਾ ਆਮ ਲੋਕਾਂ ਦੀ ਕਲਪਨਾ ਵਿੱਚ ਇੰਨਾਂ ਡੂੰਘਾ ਉਕਰਿਆ ਕਿ ਹੁਣ ਇਸ ਨੂੰ ਸੱਚਾਈ ਮੰਨ ਲਿਆ ਗਿਆ ਹੈ। ਇਹ ਲਾਜ਼ਮੀ ਹੈ ਕਿ ਅਸੀਂ ਇਨਾਂ ਕਾਲਪਨਿਕ ਸੱਚਾਈਆਂ 'ਤੇ ਪ੍ਰਸ਼ਨ ਚੁੱਕਣੇ ਸ਼ੁਰੂ ਕਰੀਏ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)