ਕਿਸਾਨ ਅੰਦੋਲਨ: ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ, ਕਿਸਾਨਾਂ ਦਾ ਕੀ ਹੈ 4 ਨੁਕਾਤੀ ਏਜੰਡਾ

ਕਿਸਾਨ ਅੰਦੋਲਨ ਨਾਲ ਸਬੰਧਤ ਤਾਜ਼ਾ ਅਹਿਮ ਘਟਨਾਕ੍ਰਮਾਂ ਦੀ ਜਾਣਕਾਰੀ ਅਸੀਂ ਇਸ ਪੰਨੇ ਰਾਹੀ ਸਾਂਝੀ ਕਰ ਰਹੇ ਹਾਂ।
ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦਾ ਧਰਨਾ 34ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ। ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਅਗਲੀ ਬੈਠਕ 30 ਦਸੰਬਰ ਨੂੰ ਹੋਣੀ ਹੈ।
ਯੋਗੇਂਦਰ ਯਾਦਵ ਨੇ ਕੱਲ ਦੀ ਮੀਟਿੰਗ ਨੂੰ ਲੈਕੇ ਜਤਾਏ ਖਦਸ਼ੇ
ਭਲਕੇ ਯਾਨੀ 30 ਦਸੰਬਰ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦਰਮਿਆਨ ਅਗਲੇ ਗੇੜ ਦੀ ਗੱਲਬਾਤ ਹੋਣ ਜਾ ਰਹੀ ਹੈ। ਬੈਠਕ ਤੋਂ ਇੱਕ ਦਿਨ ਪਹਿਲਾਂ ਅੰਦੋਲਨ ਨਾਲ ਜੁੜੇ ਸਵਰਾਜ ਪਾਰਟੀ ਦੇ ਮੁੱਖੀ ਯੋਗੇਂਦਰ ਯਾਦਵ ਨੇ ਮੀਟਿੰਗ ਬੇਸਿੱਟਾ ਨਿਕਲਣ ਦਾ ਖਦਸ਼ਾ ਜਤਾਇਆ ਹੈ।
ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆ ਕਿਹਾ, "ਕਾਗਜ਼ਾਂ ਦੀ ਮੰਨੀਏ ਤਾਂ ਕੱਲ ਦੀ ਮੀਟਿੰਗ ֹ'ਚ ਕਾਫ਼ੀ ਕੁਝ ਹੋ ਸਕਦਾ ਹੈ। ਸਰਕਾਰ ਕਹਿੰਦੀ ਹੈ ਕਿ ਖੁੱਲ੍ਹੇ ਮਨ ਨਾਲ ਗੱਲਬਾਤ ਕਰਨਗੇ, ਕਿਸਾਨ ਕਹਿੰਦੇ ਹਨ ਕਿ ਖੁੱਲ੍ਹੇ ਮਨ ਨਾਲ ਗੱਲਬਾਤ ਕਰਨਗੇ। ਕਿਸਾਨਾਂ ਨੇ ਏਜੰਡਾ ਵੀ ਦੇ ਦਿਤਾ ਹੈ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, fb/yogender yadav
ਉਨ੍ਹਾਂ ਕਿਹਾ, "ਜੇਕਰ ਇਸ ਮੁੱਦੇ 'ਤੇ ਗੱਲ ਹੁੰਦੀ ਹੈ ਕਿ ਇਨਾਂ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਕੀ ਹੋਵੇ, ਐਮਐਸਪੀ ਨੂੰ ਕਾਨੂੰਨੀ ਕਰਾਰ ਦੇਣ ਦੀ ਪ੍ਰਕਿਰਿਆ ਕੀ ਹੋਵੇ ਤਾਂ ਚੰਗੀ ਗੱਲ ਹੋਵੇਗੀ।"
ਪਰ ਉਨ੍ਹਾਂ ਅੱਗੇ ਕਿਹਾ, "ਮੇਰਾ ਮਨ ਕਹਿੰਦਾ ਹੈ ਕਿ ਸਰਕਾਰ ਅਜੇ ਤਿਆਰ ਨਹੀਂ ਹੈ। ਪ੍ਰਧਾਨ ਮੰਤਰੀ ਦੀ ਭਾਸ਼ਾ ਸੁਣੀਏ, ਇਨ੍ਹਾਂ ਦੇ ਮੰਤਰੀਆਂ ਦੀ ਭਾਸ਼ਾ ਸੁਣੀਏ ਤਾਂ ਸਰਕਾਰ ਫਿਰ ਤੋਂ ਘੁਮਾਉਣ ਦੇ ਚੱਕਰ 'ਚ ਹੈ। ਮੈਨੂੰ ਖਦਸ਼ਾ ਹੈ ਕਿ ਸਰਕਾਰ ਨੇ ਜੋ 5 ਦਸੰਬਰ ਨੂੰ ਬੋਲਿਆ ਸੀ, ਉਸ ਤੋਂ ਅੱਗੇ ਨਹੀਂ ਵਧੇਗੀ, ਇਸ ਦਾ ਸੰਕੇਤ ਹੁਣ ਤੱਕ ਤਾਂ ਨਹੀਂ ਮਿਲਿਆ।"
ਉਨ੍ਹਾਂ ਕਿਹਾ ਕਿ ਅਜੇ ਲੰਬਾ ਸੰਘਰਸ਼ ਬਾਕੀ ਹੈ। ਇਹ ਗੱਲਬਾਤ ਸ਼ਾਇਦ ਸੁਪਰੀਮ ਕੋਰਟ ਨੂੰ ਦਿਖਾਉਣ ਲਈ ਫਾਇਲਾਂ ਭਰਨ ਲਈ ਹੋ ਰਹੀ ਹੈ।

ਤਸਵੀਰ ਸਰੋਤ, EPA/RAJAT GUPTA
ਸੰਯੂਕਤ ਕਿਸਾਨ ਮੋਰਚਾ ਨੇ ਕੱਲ ਦੀ ਮੀਟਿੰਗ ਦੇ ਸੱਦੇ ਨੂੰ ਕੀਤਾ ਸਵੀਕਾਰ
ਸੰਯੂਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਵਲੋਂ ਬੁਲਾਈ ਗਈ ਕੱਲ ਦੀ ਮੀਟਿੰਗ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਆਪਣੇ ਚਾਰ ਨੁਕਤੀ ਏਜੰਡੇ ਨੂੰ ਮੁੜ ਤੋਂ ਦੁਹਰਾਇਆ ਹੈ।
ਕਿਸਾਨਾਂ ਦੇ 4 ਏਜੰਡੇ
1.ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪ੍ਰਕਿਰਿਆ ਕੀ ਹੋਵੇ
2.ਖੇਤੀ ਵਸਤੂਆਂ 'ਤੇ ਐੱਮਐਸਪੀ ਅਤੇ ਸਵਨਾਮੀਨਾਥਨ ਆਯੋਗ ਤਹਿਤ ਖਰੀਦ ਦੀ ਕਾਨੂੰਨੀ ਗਰੰਟੀ 'ਤੇ ਕੀ ਪ੍ਰਕਿਰਿਆ ਹੋਵੇਗੀ
3.ਹਵਾ ਗੁਣਵੱਤਾ ਅਧਿਆਧੇਸ਼ ਤਹਿਤ ਪਰਾਲੀ ਸਾੜਨ ਸਬੰਧੀ ਜੋ ਕਿਸਾਨਾਂ ਨੂੰ ਪੈਨਲਟੀ ਲਾਈ ਜਾਂਦੀ ਹੈ ਉਸ ਤੋਂ ਦੂਰ ਕਿਵੇਂ ਕੀਤਾ ਜਾਵੇ
4.ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ 'ਬਿਜਲੀ ਸੋਧ ਬਿਲ 2020' ਦੇ ਮਸੌਦੇ ਨੂੰ ਵਾਪਸ ਲੈਣ ਦੀ ਪ੍ਰਕਿਰਿਆ।
ਕਿਸਾਨ ਨਹੀਂ, ਕਾਂਗਰਸ ਅਤੇ ਵਾਮਪੰਥੀ ਦਲਾਂ ਦੇ ਲੋਕ ਮਾਹੌਲ ਖਰਾਬ ਕਰ ਰਹੇ ਹਨ - ਤਰੁਣ ਚੁੱਘ

ਤਸਵੀਰ ਸਰੋਤ, Ani
ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਮਾਹੌਲ ਖਰਾਬ ਕਰ ਰਹੇ ਹਨ, ਉਹ ਕਿਸਾਨ ਨਹੀਂ ਹਨ। ਵਾਮਪੰਥੀ ਲੋਕ ਅਰਾਜਕਤਾ ਫੈਲਾ ਰਹੇ ਹਨ। ਅਰਬਨ ਨਕਸਲੀਆਂ ਨੇ ਸੂਬੇ ਦੇ 1500 ਤੋਂ ਜ਼ਿਆਦਾ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਉਨ੍ਹਾਂ ਕਿਹਾ, "ਅੰਦੋਲਨ ਦਾ ਰਸਤਾ ਕਿਸੇ ਨੇਤਾ ਦੇ ਘਰ ਜਾ ਕੇ ਭੰਨ-ਤੋੜ ਕਰਨਾ ਨਹੀਂ। ਯੂਥ ਕਾਂਗਰਸ ਪੰਜਾਬ ਦਾ ਮਾਹੌਲ ਪੈਦਾ ਕਰ ਰਹੀ ਹੈ। ਰਵਨੀਤ ਬਿਟੂ ਅਤੇ ਰਾਜਾ ਵੜਿੰਗ 'ਤੇ ਕਾਰਵਾਈ ਹੋਣੀ ਚਾਹੀਦੀ ਹੈ।"
ਉਨ੍ਹਾਂ ਅੱਗੇ ਕਿਹਾ, "ਕਿਸਾਨਾਂ ਦੀ ਆੜ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਕਿਸਾਨ ਨਹੀਂ ਬਲਕਿ ਕਾਂਗਰਸ ਅਤੇ ਵਾਮਪੰਥੀ ਦਲਾਂ ਦੇ ਲੋਕ ਹਨ, ਜੋ ਮਾਹੌਲ ਖਰਾਬ ਕਰ ਰਹੇ ਹਨ।"
ਆਮ ਆਦਮੀ ਪਾਰਟੀ ਸਿੰਘੂ ਬਾਰਡਰ 'ਤੇ ਲਗਾਵੇਗੀ ਫ੍ਰੀ ਵਾਈਫਾਈ

ਤਸਵੀਰ ਸਰੋਤ, fb/raaghav
ਸਿੰਘੂ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਲਈ ਆਮ ਆਦਮੀ ਪਾਰਟੀ ਫ੍ਰੀ ਵਾਈਫਾਈ ਹੌਟਸਪੌਟ ਦੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ।
ਪੀਟੀਆਈ ਨਿਊਜ਼ ਏਜੰਸੀ ਮੁਤਾਬਕ, ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਡਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਜੇ ਵਿਰੋਧੀ ਧਿਰ ਮਜ਼ਬੂਤ ਹੁੰਦੀ ਤਾਂ ਕਿਸਾਨ ਸੜਕਾਂ 'ਤੇ ਨਾ ਹੁੰਦੇ- ਕਿਸਾਨ ਆਗੂ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਨਾਲ ਹੋਣ ਵਾਲੀ ਬੈਠਕ ਤੋਂ ਉਮੀਦ ਹੈ ਅਤੇ ਇਹ ਇੱਕ ਵਿਚਾਰਕ ਕ੍ਰਾਂਤੀ ਹੈ।
ਉਨ੍ਹਾਂ ਕਿਹਾ, "22 ਦਿਨਾਂ ਬਾਅਦ ਫਿਰ ਇੱਕ ਟੈਬਲ 'ਤੇ ਬੈਠਾਂਗੇ, ਮਾਸਟਰ ਜਿੱਥੇ ਛੱਡ ਕੇ ਗਏ ਸੀ ਉੱਥੋਂ ਹੀ ਫਿਰ ਸ਼ੁਰੂ ਕਰਾਂਗੇ। 22 ਦਿਨਾਂ ਦਾ ਕੋਰਸ ਤਾਂ ਪੂਰਾ ਕਰਨਾ ਪਏਗਾ। ਅਜਿਹਾ ਨਹੀਂ ਹੈ ਕਿ ਮਾਸਟਰ ਜੀ ਛੁੱਟੀ ਕਰਨਗੇ, ਫਿਰ ਅੱਗੋਂ ਹੀ ਪੜ੍ਹਾਉਣਾ ਸ਼ੁਰੂ ਕਰਨਗੇ।"
ਉਨ੍ਹਾਂ ਅੱਗੇ ਕਿਹਾ, "ਤਿੰਨ ਬਿੱਲ ਹਨ ,ਇਹ ਬੈਰੀਕੇਡਿੰਗ ਹੈ, ਇਹ ਟੁੱਟੇਗੀ ਤਾਂ ਹੀ ਪਿੰਡ ਤੇ ਦਿੱਲੀ ਜੁੜਨਗੇ। ਬੈਰੀਕੇਡ ਸਰਕਾਰ ਨੇ ਲਾ ਰੱਖੇ ਹਨ ਚਾਹੇ ਬਿੱਲ ਹੋਣ ਜਾਂ ਇਹ ਰਾਹ।"
"ਸਾਨੂੰ ਇਸ ਬੈਠਕ ਤੋਂ ਉਮੀਦ ਹੈ। ਇਹ ਵਿਚਾਰਕ ਕ੍ਰਾਂਤੀ ਹੈ।"

ਤਸਵੀਰ ਸਰੋਤ, ANI
ਰਾਹੁਲ ਗਾਂਧੀ ਦੇ ਵਿਦੇਸ਼ ਜਾਣ ਬਾਰੇ ਸਵਾਲ ਤੇ ਰਾਕੇਸ਼ ਟਿਕੈਤ ਨੇ ਕਿਹਾ, "ਰਾਹੁਲ ਬਾਹਰ ਗਏ ਹਨ ਤਾਂ ਕੀ ਦਿੱਕਤ ਹੈ। ਉਨ੍ਹਾਂ ਕਿਹਾ ਹੈ ਕਿ ਉੱਥੇ ਹੀ ਜ਼ਮੀਨ 'ਤੇ ਸੌਣਗੇ। ਝੌਂਪੜੀ ਬਣਾ ਕੇ ਰਹਿਣਗੇ ਤੇ ਵਿਚਾਰਕ ਰੂਪ ਨਾਲ ਅੰਦੋਲਨ ਨਾਲ ਹਨ।"
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਕਿਸਾਨ ਅੰਦੋਲਨ ਦਾ ਵਿਰੋਧੀ ਫਾਇਦਾ ਚੁੱਕ ਰਹੇ ਹਨ ਤਾਂ ਉਨ੍ਹਾਂ ਕਿਹਾ, "ਜੇ ਵਿਰੋਧੀ ਧਿਰ ਮਜ਼ਬੂਤ ਹੁੰਦੀ ਤਾਂ ਅੰਦੋਲਨ ਕੀ ਸਾਨੂੰ ਕਰਨਾ ਪੈਂਦਾ। ਦੇਸ ਵਿਚ ਵਿਰੋਧੀ ਧਿਰ ਮਜ਼ਬੂਤ ਹੋਣੀ ਚਾਹੀਦੀ ਹੈ।
ਕਿਸਾਨ ਤਾਂ ਆਪਣੀ ਜਾਨ ਬਚਾ ਰਿਹਾ ਹੈ। ਜਦੋਂ ਵਿਰੋਧੀ ਧਿਰ ਸੰਸਦ ਵਿਚ ਆਵਾਜ਼ ਨਹੀਂ ਚੁੱਕ ਸਕਦੀ ਤਾਂ ਕਿਸਾਨਾਂ ਨੂੰ ਸੜਕਾਂ 'ਤੇ ਆਉਣਾ ਪੈਂਦਾ ਹੈ।"
ਅੰਨਾ ਹਜ਼ਾਰੇ ਵਲੋਂ ਜਨਵਰੀ ਤੋਂ ਦਿੱਲੀ ਵਿਚ ਅੰਦੋਲਨ ਦਾ ਐਲਾਨ
ਐੱਮਐੱਸਪੀ ਦੀ ਮੰਗ ਨੂੰ ਲੈ ਕੇ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਜਨਵਰੀ ਤੋਂ ਦਿੱਲੀ ਵਿਚ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ 23 ਮਾਰਚ, 2018 ਨੂੰ ਰਾਮਲੀਲਾ ਮੈਦਾਨ ਵਿਚ ਭੁੱਖ-ਹੜਤਾਲ 'ਤੇ ਬੈਠੇ ਸਨ।
"ਪੀਐੱਮਓ ਵਲੋਂ 7ਵੇਂ ਦਿਨ ਗਜੇਂਦਰ ਸਿੰਘ ਸ਼ੇਖਾਵਤ ਤੇ ਉਦੋਂ ਦੇ ਮਹਾਰਾਸਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਭੇਜਿਆ ਗਿਆ ਸੀ। ਉਦੋਂ ਮੰਗਾਂ ਪੂਰੀਆਂ ਕਰਨ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ। ਪਰ ਪੀਐੱਮਓ ਦੇ ਭਰੋਸੇ ਦਾ ਪਾਲਣ ਨਹੀਂ ਕੀਤਾ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਸ ਲਈ ਫਿਰ ਤੋਂ 30 ਜਨਵਰੀ,2019 ਨੂੰ ਮੈਂ ਭੁੱਖ-ਹੜਤਾਲ 'ਤੇ ਬੈਠਾ ਸੀ। ਫਿਰ ਤੋਂ ਲਿਖਤ ਭਰੋਸਾ ਦਿੱਤਾ ਗਿਆ ਪਰ ਮੰਗਾਂ ਪੂਰੀਆਂ ਨਾ ਹੋਈਆਂ।"
ਇਸ ਲਈ ਹੁਣ ਜਨਵਰੀ, 2021 ਵਿਚ ਦਿੱਲੀ ਵਿਚ ਫਿਰ ਤੋਂ ਅੰਦੋਲਨ ਕਰਨ ਦਾ ਫੈਸਲਾ ਕੀਤਾ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਿਸਾਨਾਂ ਨੂੰ ਸੀ 2 + 50 ਫੀਸਦ ਐੱਸਐੱਸਪੀ ਯਾਨਿ ਖਰਚੇ 'ਤੇ ਆਧਿਰਤ 50 ਫੀਸਦ ਵੱਧ ਕੀਮਤ ਮਿਲਣੀ ਚਾਹੀਦੀ ਹੈ , ਜੇ ਅਜਿਹਾ ਹੁੰਦਾ ਹੈ ਤਾਂ ਕਿਸਾਨਾਂ ਦੀਆਂ ਮੁਸ਼ਕਲਾਂ ਘੱਟ ਸਕਦੀਆਂ ਹਨ।

ਤਸਵੀਰ ਸਰੋਤ, ANI
ਇਸੇ ਤਰ੍ਹਾਂ ਅਨਾਜ, ਸਬਜੀਆਂ, ਫਲ, ਆਲੂ ਦੁੱਧ ਦੀ ਐੱਸਐਸਪੀ ਤੈਅ ਹੋਣੀ ਚੀਹੀਦੀ ਹੈ। ਤਾਂ ਹੀ ਕਿਸਾਨਾਂ ਦੀ ਖੁਦਕੁਸ਼ੀਆਂ ਰੁਕ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੀ ਪੈਦਾਵਾਰ ਦੇ ਖਤਰੇ 'ਤੇ ਆਧਾਰਿਤ ਸਹੀ ਕੀਮਤ ਨਾ ਮਿਲਣ ਕਾਰਨ ਕਿਸਾਨ ਖੁਦਕੁਸ਼ੀ ਕਰਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਵੀ ਪੜ੍ਹੋ:
ਗਾਜ਼ੀਪੁਰ ਬਾਰਡਰ 'ਤੇ ਪ੍ਰਭਾਤ ਫੇਰੀ
ਕਿਸਾਨ ਅੰਦੋਲਨ ਦੇ 33ਵੇਂ ਦਿਨ ਗਾਜ਼ੀਪੁਰ ਬਾਰਡਰ ਤੇ ਦਿੱਲੀ ਦੇ ਲੋਕਾਂ ਨੇ ਸਵੇਰੇ 5:30 ਵਜੇ ਪ੍ਰਭਾਤ ਫੇਰੀ ਕੱਢੀ।
ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਸੁਪ੍ਰਸਾਦ ਕੌਰ ਨੇ ਕਿਹਾ, ਅਸੀਂ ਇੱਥੇ ਕਿਸਾਨਾਂ ਨੂੰ ਸਮਰਥਨ ਦੇਣ ਆਏ ਹਾਂ। ਪ੍ਰਭਾਤ ਫੇਰੀ ਬਹੁਤ ਪਹਿਲਾਂ ਸ਼ੁਰੂ ਕੀਤੀ ਗਈ ਸੀ।"

ਤਸਵੀਰ ਸਰੋਤ, ANI
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














