RSS ਨਾਲ ਜੁੜੇ ਰਹੇ ਉਮੇਂਦਰ ਦੱਤ ਨੇ ਕਿਉਂ ਕਿਹਾ, ਕਿਸਾਨ ਅੰਦੋਲਨ 'ਪੰਜਾਬ ਦਾ ਚਾਲੀ ਸਾਲ ਦਾ ਰੋਸ ਹੈ' - 5 ਅਹਿਮ ਖ਼ਬਰਾਂ

ਆਰਐਸਐਸ ਨਾਲ ਲੰਬੇ ਸਮੇਂ ਤੱਕ ਜੁੜੇ ਰਹੇ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਡਾਇਰੈਕਟਰ ਉਮੇਂਦਰ ਦੱਤ ਨੇ ਕਿਹਾ ਕਿ ਕਿਸਾਨਾਂ ਦਾ ਇਹ ਅੰਦੋਲਨ ਸਿਰਫ਼ ਤਿੰਨ ਕਾਨੂੰਨਾਂ ਦੇ ਰੋਸ ਵਿੱਚੋਂ ਨਹੀਂ ਨਿਕਲਿਆ ਸਗੋਂ ਇਹ ਚਾਰ ਦਹਾਕਿਆਂ ਦੇ ਰੋਸ ਵਿੱਚੋਂ ਉਪਜਿਆ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਜਿਸ ਬਾਰੇ ਕਿਹਾ ਜਾ ਰਿਹਾ ਸੀ ਨਸ਼ਿਆਂ ਵਗੈਰਾ ਵਿੱਚ ਡੁੱਬ ਗਿਆ, ਉਸ ਜਵਾਨੀ ਨੂੰ ਜੇ ਸਹੀ ਮਾਰਗ ਦਰਸ਼ਨ ਮਿਲੇ ਤਾਂ ਉਹ ਪੂਰੀ ਮਨੁੱਖਤਾ ਲਈ ਕੁਝ ਕਰਨ ਦੇ ਸਮਰੱਥ ਹੈ।

ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਦੀ ਨਜ਼ਰ ਆ ਰਹੀ ਏਕਤਾ ਨੇ ਉਨ੍ਹਾਂ ਨੂੰ ਭਾਵੁਕ ਕਰ ਦਿੱਤਾ।

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਪੱਤਰਕਾਰ ਖ਼ੁਸ਼ਹਾਲ ਲਾਲੀ ਨੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ। ਇੰਟਰਵਿਊ ਦੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਜੈਪੁਰ-ਦਿੱਲੀ ਹਾਈਵੇਅ 'ਤੇ ਬੈਠੇ ਕਿਸਾਨ

ਸ਼ੁੱਕਰਵਾਰ ਰਾਤ ਜੈਪੁਰ-ਦਿੱਲੀ ਹਾਈਵੇਅ 'ਤੇ 13 ਦਿਨਾਂ ਤੋਂ ਬੈਠੇ ਕਿਸਾਨਾਂ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਦਿੱਲੀ ਤੋਂ ਜੈਪੁਰ ਆਉਣ ਵਾਲੀ ਹਾਈਵੇ ਲੇਨ 'ਤੇ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ।

ਬੀਬੀਸੀ ਪੱਤਰਕਾਰ ਸਮੀਰ ਮੁਤਾਬਕ ਹਰਿਆਣਾ ਪੁਲਿਸ ਨੇ ਬੈਰੀਕੇਡ ਲਗਾ ਕੇ ਦਿੱਲੀ-ਜੈਪੁਰ ਹਾਈਵੇ ਬੰਦ ਕਰ ਦਿੱਤਾ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ।

ਇਸ ਦੇ ਨਾਲ ਹੀ ਹਜ਼ਾਰਾਂ ਕਿਸਾਨ ਯੂਪੀ ਦੇ ਰਾਮਪੁਰ ਤੋਂ ਦਿੱਲੀ ਲਈ ਰਵਾਨਾ ਹੋਏ। ਕਿਸਾਨ ਆਗੂ ਰਾਕੇਸ਼ ਟਿਕਟ ਵੀ ਉੱਥੇ ਮੌਜੂਦ ਸਨ ਅਤੇ ਉਨ੍ਹਾਂ ਦੇ ਨਾਲ ਹੀ ਇਹ ਕਿਸਾਨ ਦਿੱਲੀ ਵੱਲ ਵਧੇ ।

ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਰਿਕਾਰਡ ਐੱਮਐੱਸਪੀ ਮਿਲਣ ਦਾ ਦਾਅਵਾ ਕੀਤਾ ਹੈ ਤੇ ਵਿਰੋਧੀ ਧਿਰ ਨੇ ਸਰਕਾਰ ਦੀ ਮਨਸ਼ਾ 'ਤੇ ਸਵਾਲ ਚੁੱਕੇ ਹਨ।

ਕਿਸਾਨ ਅੰਦੋਲਨ ਨਾਲ ਜੁੜੀਆਂ ਸ਼ੁੱਕਰਵਾਰ ਦੀਆਂ ਪ੍ਰਮੁੱਖ ਘਟਨਾਵਾਂ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਕਿਸਾਨ ਅੰਦੋਲਨ: ਕੀ ਭਾਰਤ ਦਾ ਕਿਸਾਨ ਗ਼ਰੀਬ ਹੋ ਰਿਹਾ ਹੈ

ਸਰਕਾਰ ਦਾਅਵਾ ਕਰ ਰਹੀ ਹੈ ਕਿ ਇਹ ਸੁਧਾਰ ਜਾਂ ਤਬਦੀਲੀਆਂ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨਗੀਆਂ। ਸਾਲ 2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ।

ਪਰ ਕੀ ਵਾਕਈ ਇਸ ਗੱਲ ਦਾ ਕੋਈ ਸਬੂਤ ਹੈ ਕਿ ਪਿੰਡਾਂ ਵਿੱਚ ਰਹਿਣ ਵਾਲਿਆਂ ਦੀ ਜ਼ਿੰਦਗੀ ਵਿੱਚ ਕੋਈ ਸਕਾਰਤਾਮਕ ਬਦਲਾਅ ਆਏ ਹੋਣ?

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਪੰਜਾਬ ਵਿੱਚ ਕਿਵੇਂ ਕੀਤਾ ਜਾਵੇਗਾ ਕੋਰੋਨਾ ਵੈਕਸੀਨ ਦਾ ਡਰਾਈ-ਰਨ

ਕੋਵਿਡ-19 ਦੇ ਵੈਕਸੀਨ ਦਾ ਡਰਾਈ-ਰਨ ਲਈ ਭਾਰਤ ਸਰਕਾਰ ਨੇ ਇਸ ਲਈ ਪੰਜਾਬ ਨੂੰ ਚੁਣਿਆ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ, ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ਼,ਅਸਾਮ ਅਤੇ ਗੁਜਰਾਤ ਵਿੱਚ ਡਰਾਈ-ਰਨ ਕੀਤਾ ਜਾਵੇਗਾ, ਜੋ ਕਿ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ, ਦੋ ਜਿਲ੍ਹਿਆਂ ਵਿੱਚ 28 ਤੇ 29 ਦਸੰਬਰ ਨੂੰ ਹੋਣ ਜਾ ਰਿਹਾ ਹੈ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਇਨ੍ਹਾਂ ਦੋ ਜ਼ਿਲ੍ਹਿਆਂ ਵਿੱਚ ਅੱਗੇ ਪੰਜ ਤੋਂ ਸੱਤ ਥਾਂਵਾਂ ਚੁਣੀਆਂ ਗਈਆਂ ਹਨ।

ਆਖ਼ਰ ਕੋਰੋਨਾ ਵੈਕਸੀਨ ਦੇ ਡਰਾਈ-ਰਨ ਦਾ ਮਕਸਦ ਕੀ? ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਮਰੀਕੀ 'ਜਸੂਸ' ਜਿਸ ਨੂੰ ਰੂਸ ਵਲੋਂ ਕੀਤਾ ਗਿਆ ਹੈ ਕੈਦ

ਅਮਰੀਕੀ ਜਸੂਸ ਹੋਣ ਦੇ ਜੁਰਮ ਵਿੱਚ ਬੰਦ ਪੌਲ ਵੀਲਨ ਆਪਣੀ ਕ੍ਰਿਸਮਿਸ ਰੂਸ ਦੇ ਲੇਬਰ ਕੈਂਪ ਵਿੱਚ ਬਿਤਾਉਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਰਿਹਾਈ ਸੰਬੰਧੀ ਗੱਲਬਾਤ ਰੁਕ ਗਈ ਹੈ।

ਪੌਲ ਇੱਕ ਹਾਈ ਪ੍ਰੋਫ਼ਾਈਲ ਕੈਦੀ ਹਨ ਜਿਨ੍ਹਾਂ ਕੋਲ ਪਰਿਵਾਰਕ ਜੜ੍ਹਾਂ ਕਰਕੇ ਯੂਕੇ, ਕੈਨੇਡਾ ਅਤੇ ਆਇਰਲੈਂਡ ਦਾ ਪਾਸਪੋਰਟ ਹੈ। ਪਰ ਹੁਣ ਆਪਣੀ ਰਿਹਾਈ ਲਈ ਉਹ ਕੈਦਿਆਂ ਦੀ ਅਦਲਾ ਬਦਲੀ 'ਤੇ ਨਿਰਭਰ ਕਰ ਰਹੇ ਹਨ।

ਪੌਲ ਵੀਲਨ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)