ਕਿਸਾਨਾਂ ਨਾਲ ਧੱਕਾ ਨਾ ਕਰਨਾ, ਪਾਕਿਸਤਾਨੀ ਅਦਾਕਾਰ 'ਠਾਕੁਰ' ਦੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ - 5 ਅਹਿਮ ਖ਼ਬਰਾਂ

ਕਿਸਾਨੀ ਅੰਦੋਲਨ ਦੇ ਹਵਾਲੇ ਨਾਲ 'ਚੱਲ ਮੇਰਾ ਪੁੱਤ' ਵਾਲੇ ਪਾਕਿਸਤਾਨ ਦੇ ਕਲਾਕਾਰ ਇਫ਼ਤਿਖ਼ਾਰ ਠਾਕੁਰ ਦਾ ਮੋਦੀ ਦੇ ਨਾਮ ਇੱਕ ਇੰਟਰਵਿਊ ਦੌਰਾਨ ਇੱਕ ਸੁਨੇਹਾ ਦਿੱਤਾ ਹੈ।

ਪਾਕਿਸਤਾਨ ਦੇ ਮਸ਼ਹੂਰ ਡਰਾਮਾ ਕਲਾਕਾਰ ਇਫ਼ਤਿਖ਼ਾਰ ਠਾਕੁਰ ਨੇ ਭਾਰਤ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਹੱਕ ਵਿਚ ਹਾਅ ਦਾ ਨਅਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕਿਸੇ ਵੀ ਹਾਲਤ ਵਿਚ ਧੱਕਾ ਨਾ ਕਰਨਾ।

ਉਨ੍ਹਾਂ ਦਾ ਮੰਨਣਾ ਹੈ ਕਿ ਕਿਸਾਨ ਮਜ਼ਦੂਰ ਭਾਵੇਂ ਭਾਰਤ ਦਾ ਹੋਵੇ ਜਾਂ ਪਾਕਿਸਤਾਨ ਦਾ, ਇਹ ਸਭ ਇੱਕੋ ਜਿਹੇ ਹਨ। ਇਨ੍ਹੀ ਦੀ ਗੱਲ ਸੁਣੀ ਜਾਣੇ ਤੇ ਸਮੱਸਿਆ ਦਾ ਹੱਲ ਕੀਤਾ ਜਾਵੇ।

ਚੜ੍ਹਦੇ-ਲਹਿੰਦੇ ਪੰਜਾਬ ਦੇ ਕਲਾਕਾਰਾਂ ਦੀ ਫਿਲਮ 'ਚੱਲ ਮੇਰਾ ਪੁੱਤ' ਰਾਹੀਂ ਆਪਣੀ ਪਛਾਣ ਹੋਰ ਗੂੜੀ ਕਰਨ ਵਾਲੇ ਕਲਾਕਾਰ ਇਫ਼ਤਿਖ਼ਾਰ ਠਾਕੁਰ ਨਾਲ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਦੀ ਖ਼ਾਸ ਗੱਲਬਾਤ|

ਪੂਰੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਪਾਕਿਸਤਾਨ ਤੋਂ ਸੁਸ਼ਮਾ ਸਵਰਾਜ ਜਿਸ ਕੁੜੀ ਨੂੰ ਭਾਰਤ ਲਿਆਏ ਸੀ, ਉਸ ਦਾ ਕੀ ਹਾਲ ਹੈ

ਬਚਪਨ ਤੋਂ ਹੀ ਬੋਲ਼ੀ ਅਤੇ ਗੂੰਗੀ ਗੀਤਾ ਸਾਲ 2000 ਦੇ ਆਲੇ-ਦੁਆਲੇ ਗਲਤੀ ਨਾਲ ਸਮਝੌਤਾ ਐਕਸਪ੍ਰੈਸ 'ਤੇ ਚੜ ਕੇ ਪਾਕਿਸਤਾਨ ਪਹੁੰਚ ਗਈ ਸੀ।

ਸਾਲ 2015 ਵਿੱਚ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉਨ੍ਹਾਂ ਨੂੰ ਵਾਪਸ ਭਾਰਤ ਲੈ ਆਏ ਸਨ। ਉਦੋਂ ਤੋਂ ਹੀ ਗੀਤਾ ਆਪਣੇ ਮਾਪਿਆਂ ਦੀ ਭਾਲ ਵਿੱਚ ਹੈ।

ਅਜੇ ਤੱਕ ਉਹ ਇਹ ਨਹੀਂ ਜਾਣ ਸਕੀ ਕਿ ਉਹ ਕਿਹੜੇ ਪਿੰਡ, ਕਿਸ ਜ਼ਿਲ੍ਹੇ ਜਾਂ ਭਾਰਤ ਦੇ ਕਿਸ ਸੂਬੇ ਤੋਂ ਪਾਕਿਸਤਾਨ ਪਹੁੰਚੀ ਸੀ।

ਇਸ ਦੌਰਾਨ ਸੁਸ਼ਮਾ ਸਵਰਾਜ ਦੀ ਮੌਤ ਨੇ ਗੀਤਾ ਨੂੰ ਵੱਡਾ ਸਦਮਾ ਦਿੱਤਾ। ਗੀਤਾ ਦੀ ਭਾਲ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ.

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਨੇਪਾਲ: ਸੰਸਦ ਭੰਗ, ਚੋਣਾਂ ਅਪ੍ਰੈਲ ਵਿੱਚ

ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਓਲੀ ਸਰਕਾਰ ਦੀ ਸਿਫਾਰਿਸ਼ ਅਨੁਸਾਰ ਦੇਸ ਦੀ ਸੰਸਦ ਨੂੰ ਭੰਗ ਕਰ ਦਿੱਤਾ ਹੈ ਅਤੇ ਅਪ੍ਰੈਲ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਨੇਪਾਲ ਦੀ ਕੇਂਦਰੀ ਕੈਬਨਿਟ ਨੇ ਸੰਸਦ ਭੰਗ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਐਤਵਾਰ ਨੂੰ ਹੋਈ ਕੈਬਨਿਟ ਦੀ ਹੰਗਾਮੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਸੀ।

ਰਾਸ਼ਟਰਪਤੀ ਦੇ ਫੈਸਲੇ ਅਨੁਸਾਰ ਤਿੰਨ ਅਪ੍ਰੈਲ ਤੇ ਦਸ ਅਪ੍ਰੈਲ ਨੂੰ ਦੋ ਗੇੜ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ।

ਰਾਸ਼ਟਰਪਤੀ ਦਫ਼ਤਰ ਵਲੋਂ ਜਾਰੀ ਕੀਤੀ ਪ੍ਰੈਸ ਨੋਟ ਅਨੁਸਾਰ ਇਸ ਫੈਸਲੇ ਲਈ ਸੰਵਿਧਾਨਕ ਪਰੰਪਰਾਵਾਂ ਦਾ ਹਵਾਲਾ ਦਿੱਤਾ ਗਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਈ ਯਰੂਪੀ ਦੇਸਾਂ ਨੇ ਯੂਕੇ ਤੋਂ ਆਉਂਦੀਆਂ ਉਡਾਣਾਂ 'ਤੇ ਲਾਈ ਪਾਬੰਦੀ

ਕੋਰੋਨਾਵਾਇਰਸ ਦੇ ਨਵੇਂ ਰੂਪ ਦੇ ਪ੍ਰਸਾਰ ਨੂੰ ਰੋਕਣ ਵਾਸਤੇ ਕਈ ਯੂਰਪੀ ਦੇਸਾਂ ਨੇ ਯੂਕੇ ਤੋਂ ਆਉਂਦੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ।

ਇਨ੍ਹਾਂ ਦੇਸਾਂ ਵਿੱਚ ਨੀਦਰਲੈਂਡ, ਬੈਲਜੀਅਮ ਤੇ ਇਟਲੀ ਸ਼ਾਮਿਲ ਹਨ। ਬੈਲਜੀਅਮ ਨੂੰ ਜਾਣਦੀਆਂ ਟਰੇਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ।

ਫਰਾਂਸ ਤੇ ਜਰਮਨੀ ਵੀ ਅਜਿਹੇ ਐਕਸ਼ਨ ਬਾਰੇ ਵਿਚਾਰ ਕਰ ਰਹੇ ਹਨ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਕੋਈ ਸਬੂਤ ਨਹੀਂ ਹਨ ਕਿ ਨਵਾਂ ਵਾਇਰਸ ਜ਼ਿਆਦਾ ਖ਼ਤਰਨਾਕ ਹੈ ਤੇ ਉਹ ਵੈਕਸੀਨ ਦੇ ਅਸਰ 'ਤੇ ਪ੍ਰਭਾਵ ਪਾਉਂਦਾ ਹੈ। ਮਾਹਿਰਾਂ ਨੇ ਇਹ ਮੰਨਿਆ ਹੈ ਕਿ ਵਾਇਰਸ ਦਾ ਨਵਾਂ ਰੂਪ 70 ਫੀਸਦ ਤੇਜ਼ੀ ਨਾਲ ਫੈਲਦਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਿਸਾਨਾਂ ਨਾਲ ਜੁੜਿਆ ਐਤਵਾਰ ਦਾ ਵੱਡਾ ਘਟਨਾਕ੍ਰਮ

ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਅਗਲੀ ਗੱਲਬਾਤ ਕਰਨ ਲਈ ਸੱਦਾ ਭੇਜਿਆ ਹੈ।

ਉੱਧਰ ਕਿਸਾਨ ਅੰਦੋਲਨ ਦੇ 25ਵੇਂ ਦਿਨ ਕਿਸਾਨ ਜਥੇਬੰਦੀਆਂ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕੀਤਾ। ਕਿਸਾਨਾਂ ਵੱਲੋਂ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਦੇਸ ਭਰ ਵਿਚ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਗੁਰੁਦੁਆਰਾ ਰਕਾਬ ਗੰਜ ਪਹੁੰਚੇ।

ਪੰਜਾਬ ਦੀ ਆੜਤ ਐਸੋਸੀਏਸ਼ਨ ਵੱਲੋਂ 22 ਦਸੰਬਰ ਤੋਂ 27 ਦਸੰਬਰ ਤੱਕ ਅਨਾਜ ਮੰਡੀਆਂ ਵਿੱਚ ਕੰਮਕਾਜ ਠੱਪ ਕਰਨ ਦਾ ਐਲਾਨ ਕੀਤਾ ਗਿਆ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐੱਸਵਾਈਐੱਲ ਦੇ ਸਬੰਧ ਵਿੱਚ ਜਲ ਅਧਿਕਾਰ ਰੈਲੀ ਕੀਤੀ।

ਇਨ੍ਹਾਂ ਖ਼ਬਰਾਂ ਨੂੰ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)