ਕੋਰੋਨਾਵਾਇਰਸ : ਕਈ ਯਰੂਪੀ ਦੇਸਾਂ ਨੇ ਯੂਕੇ ਤੋਂ ਆਉਂਦੀਆਂ ਉਡਾਣਾਂ ’ਤੇ ਲਾਈ ਪਾਬੰਦੀ

ਕੋਰੋਨਾਵਾਇਰਸ ਦੇ ਨਵੇਂ ਰੂਪ ਦੇ ਪ੍ਰਸਾਰ ਨੂੰ ਰੋਕਣ ਵਾਸਤੇ ਕਈ ਯੂਰਪੀ ਦੇਸਾਂ ਨੇ ਯੂਕੇ ਤੋਂ ਆਉਂਦੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ।

ਇਨ੍ਹਾਂ ਦੇਸਾਂ ਵਿੱਚ ਨੀਦਰਲੈਂਡ, ਬੈਲਜੀਅਮ ਤੇ ਇਟਲੀ ਸ਼ਾਮਿਲ ਹਨ। ਬੈਲਜੀਅਮ ਨੂੰ ਜਾਣਦੀਆਂ ਟਰੇਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ।

ਫਰਾਂਸ ਤੇ ਜਰਮਨੀ ਵੀ ਅਜਿਹੇ ਐਕਸ਼ਨ ਬਾਰੇ ਵਿਚਾਰ ਕਰ ਰਹੇ ਹਨ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਕੋਈ ਸਬੂਤ ਨਹੀਂ ਹਨ ਕਿ ਨਵਾਂ ਵਾਇਰਸ ਜ਼ਿਆਦਾ ਖ਼ਤਰਨਾਕ ਹੈ ਤੇ ਉਹ ਵੈਕਸੀਨ ਦੇ ਅਸਰ 'ਤੇ ਪ੍ਰਭਾਵ ਪਾਉਂਦਾ ਹੈ। ਮਾਹਿਰਾਂ ਨੇ ਇਹ ਮੰਨਿਆ ਹੈ ਕਿ ਵਾਇਰਸ ਦਾ ਨਵਾਂ ਰੂਪ 70 ਫੀਸਦ ਤੇਜ਼ੀ ਨਾਲ ਫੈਲਦਾ ਹੈ।

ਇਹ ਵੀ ਪੜ੍ਹੋ:

ਕ੍ਰਿਸਮਿਸ ’ਤੇ ਵੀ ਨਹੀਂ ਮਿਲੇਗੀ ਨਿਯਮਾਂ ਵਿੱਚ ਢਿੱਲ

ਇਸ ਤੋਂ ਪਹਿਲਾਂ ਕ੍ਰਿਸਮਿਸ-ਡੇ ਮੌਕੇ ਕੋਰੋਨਾ ਨਿਯਮਾਂ ਵਿੱਚ ਦੱਖਣ-ਪੂਰਬੀ ਇੰਗਲੈਂਡ ਦੇ ਕੁਝ ਹਿੱਸਿਆਂ ਵਿੱਚ ਦਿੱਤੀ ਜਾਣ ਵਾਲੀ ਢਿੱਲੀ ਮੁਲਤਵੀ ਕਰ ਦਿੱਤੀ ਗਈ ਹੈ। ਜਦਕਿ ਇੰਗਲੈਂਡ,ਸਕੌਟਲੈਂਡ ਅਤੇ ਵੇਲਜ਼ ਵਿੱਚ ਇਸ ਨੂੰ ਵੱਡੇ ਦਿਨ ਤੱਕ ਸੀਮਤ ਕਰ ਦਿੱਤਾ ਗਿਆ ਹੈ।

ਅੱਧੀ ਰਾਤ ਤੋਂ ਲੰਡਨ ਸਮੇਤ ਕੈਂਟ, ਇਸੈਕਸ,ਬੈਡਫੋਰਡਸ਼ਾਇਰ ਚੌਥੇ ਪੱਧਰ ਦੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ।

ਚੌਥੇ ਪੱਧਰ ਦੀਆਂ ਪਾਬੰਦੀਆਂ ਵਿੱਚ ਲੋਕ ਆਪਣੇ ਪਰਿਵਾਰ ਤੋਂ ਬਾਹਰੀ ਵਿਅਕਤੀ ਨਾਲ ਘਰ ਦੇ ਅੰਦਰ ਵੀ ਮੇਲਜੋਲ ਨਹੀਂ ਰੱਖ ਸਕਦੇ।

ਪ੍ਰਧਾਨ ਮੰਤਰੀ ਨੇ ਇਨ੍ਹਾਂ ਤਬਦੀਲੀਆਂ ਦਾ ਐਲਾਨ ਸਾਇੰਸਦਾਨਾਂ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਹੈ। ਜਿਸ ਬੈਠਕ ਵਿੱਚ ਸ਼ਾਮਲ ਸਾਇੰਸਦਾਨਾਂ ਦਾ ਕਹਿਣਾ ਸੀ ਕੋਰੋਨਾਵਇਰਸ ਦਾ ਇੱਕ ਨਵਾਂ ਸਰੂਪ ਪਹਿਲਾਂ ਨਾਲੋਂ ਤੇਜ਼ੀ ਨਾਲ ਫ਼ੈਲ ਰਿਹਾ ਸੀ।

ਚੌਥੇ ਪੜਾਅ ਦੀਆਂ ਪਾਬੰਦੀਆਂ ਜੋ ਕਿ ਇੰਗਲੈਂਡ ਦੇ ਦੂਜੇ ਕੌਮੀ ਲੌਕਡਾਊਨ ਵਰਗੀਆਂ ਹੀ ਹਨ, ਉਹ ਤੀਜੇ ਪੜਾਅ (ਟਾਇਰ ਥਰਡ) ਵਿੱਚ ਸ਼ਾਮਲ ਸਾਰੇ ਇਲਾਕੇ - ਕੈਂਟ, ਬਕਿੰਗਮਸ਼ਾਇਰ, ਬਰਕਸਸ਼ਾਇਰ, ਸਰੀ (ਵੇਵਰਲੀ ਤੋਂ ਬਿਨਾਂ),ਗੌਸਪੋਰਟ,ਹੈਵਨਟ,ਪੋਰਟਸਮਾਊਥ,ਰੋਥਰ ਅਤੇ ਹੇਸਟਿੰਗਸ ਸ਼ਾਮਲ ਹੋਣਗੇ।

ਇਹ ਸਾਰੇ ਲੰਡਨ ਸ਼ਹਿਰ ਸਮੇਤ ਸਮੁੱਚੇ ਲੰਡਨ, ਈਸਟ ਆਫ਼ ਇੰਗਲੈਂਡ ਵਿੱਚ ਲਾਗੂ ਰਹਿਣਗੀਆਂ।

ਸਕੌਟਲੈਂਡ ਵਿੱਚ ਕੋਰੋਨਾ ਨਿਯਮਾਂ ਵਿੱਚ ਸਿਰਫ਼ ਕ੍ਰਿਸਮਿਸ-ਡੇ ਵਾਲੇ ਦਿਨ ਢਿੱਲ ਦਿੱਤੀ ਜਾਵੇਗੀ। ਇੱਥੇ ਨਿਯਮ ਬੌਕਸਿੰਸਗ ਡੇ ਤੋਂ ਲਾਗੂ ਹੋਣਗੇ।

ਤਿਉਹਾਰਾਂ ਦੇ ਸੀਜ਼ਨ ਦੌਰਾਨ ਯੂਕੇ ਦੇ ਅੰਦਰ ਸਫ਼ਰ ਕਰਨ ਉੱਪਰ ਵੀ ਬੈਨ ਲਾਗੂ ਰਹੇਗਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)