You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਵੈਕਸੀਨ: ਫਾਇਜ਼ਰ ਨੇ ਕਿਹਾ, 94 ਫ਼ੀਸਦ ਬਜ਼ੁਰਗਾਂ 'ਤੇ ਵੀ ਟੀਕਾ ਅਸਰਦਾਰ - ਪ੍ਰੈੱਸ ਰਿਵੀਊ
ਕੋਰੋਨਾ ਦੀ ਵੈਕਸੀਨ ਬਣਾਉਣ ਵਿੱਚ ਲੱਗੀ ਦਵਾਈ ਕੰਪਨੀ ਫ਼ਾਇਜ਼ਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਵੈਕਸੀਨ 65 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਉੱਪਰ ਵੀ 95 ਫ਼ੀਸਦ ਕਾਰਗਰ ਹੈ।
ਫ਼ਾਇਜ਼ਰ ਅਤੇ BioNTech ਮਿਲ ਕੇ ਇਹ ਵੈਕਸੀਨ ਬਣਾ ਰਹੇ ਹਨ।
ਕੰਪਨੀ ਮੁਤਾਬਕ ਤੀਜੇ ਫੇਜ਼ ਦੇ ਚੱਲ ਰਹੇ ਟਰਾਇਲਜ਼ ਵਿੱਚ ਉਸ ਨੂੰ ਜੋ ਨਵੇਂ ਅੰਕੜੇ ਮਿਲੇ ਹਨ, ਉਨ੍ਹਾਂ ਦੇ ਅਧਾਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਵੈਕਸੀਨ ਸਾਰੀਆਂ ਉਮਰਾਂ ਅਤੇ ਨਸਲਾਂ ਦੇ ਲੋਕਾਂ ਉੱਪਰ ਇਕਸਾਰ ਅਸਰ ਦਿਖਾ ਰਹੀ ਹੈ।
ਇਹ ਵੀ ਪੜ੍ਹੋ:
ਦੋਵੇਂ ਕੰਪਨੀਆਂ ਹੁਣ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਹਾਸਲ ਕਰਨ ਲਈ ਅਮਰੀਕਾ ਵਿੱਚ ਅਰਜੀ ਦੇਣਗੀਆਂ।
ਕੰਪਨੀ ਦਾ ਕਹਿਣਾ ਹੈ ਕਿ ਪੂਰੀ ਦੁਨੀਆਂ ਵਿੱਚ ਲਗਭਗ 41 ਹਜ਼ਾਰ ਜਣਿਆਂ ਉੱਪਰ ਇਸ ਦੀ ਪਰਖ ਕਰਨ ਤੋਂ ਬਾਅਦ ਉਹ ਇਸ ਨਤੀਜੇ ਉੱਪਰ ਪਹੁੰਚੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਪਿਛਲੇ ਹਫ਼ਤੇ ਕੰਪਨੀ ਨੇ ਕਿਹਾ ਸੀ ਕਿ ਉਸਦੀ ਵੈਕਸੀਨ 90 ਫ਼ੀਸਦੀ ਕਾਰਗਰ ਹੈ ਤੇ ਸੁਰੱਖਿਅਤ ਹੈ।
ਉਸ ਤੋਂ ਬਾਅਦ ਅਮਰੀਕੀ ਕੰਪਨੀ ਮੌਡਰਨਾ ਨੇ ਵੀ ਦਾਅਵਾ ਕੀਤਾ ਸੀ ਕਿ ਉਸ ਦੀ ਵੈਕਸੀਨ 95 ਫ਼ੀਸਦੀ ਅਸਰਦਾਰ ਹੈ।
ਕਿਸਾਨਾਂ ਦਾ ਭਖ਼ਦਾ ਹੋਰ, ਕੈਪਟਨ ਦੀ ਨਿਰਾਸ਼ਾ
ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਮੁਜ਼ਾਹਰੇ ਕੀਤੇ ਗਏ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਸਭ ਕੁਝ ਕੇਂਦਰੀ ਮੰਤਰੀਆਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਦਿੱਲੀ ਵਿੱਚ ਹੋਈ ਬੈਠਕ ਦੌਰਾਨ ਅਪਣਾਏ ਗਏ ਅੜੀਅਲ ਰੁੱਖ ਦੇ ਵਿਰੋਧ ਵਿੱਚ ਕੀਤਾ ਗਿਆ।
ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਦਿੱਲੀ ਘਿਰਾਓ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸੰਬੰਧ ਵਿੱਚ ਪਹਿਲਾ ਜੱਥਾ 26 ਨਵੰਬਰ ਨੂੰ ਰਵਾਨਾ ਹੋਵੇਗਾ।
ਦੂਜੇ ਪਾਸੇ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਿਸਾਨ ਜਥੇਬੰਦੀਆਂ ਨੇ ਆਪਣੀ ਬੈਠਕ ਵਿੱਚ ਫ਼ੈਸਲਾ ਲਿਆ ਕਿ ਪਹਿਲਾਂ ਕੇਂਦਰ ਸਰਕਾਰ ਮਾਲ ਗੱਡੀਆਂ ਚਲਾਵੇ ਯਾਤਰੂ ਗੱਡੀਆਂ ਬਾਰੇ ਫਿਰ ਸੋਚਾਂਗੇ।
ਜਦਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਥੇਬੰਦੀਆਂ ਤੋਂ ਨਿਰਾਸ਼ਾ ਜਾਹਰ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਕਿਸਾਨ ਜਥੇਬੰਦੀਆਂ ਪੰਜਾਬ ਅਤੇ ਲੋਕਾਂ ਦੇ ਭਲੇ ਨੂੰ ਧਿਆਨ ਵਿੱਚ ਰਖਦੇ ਹੋਏ ਰੇਲਾਂ ਚੱਲਣ ਦੇਣਗੇ।
ਜੇਐੱਨਯੂ ਹਿੰਸਾ: ਦਿੱਲੀ ਪੁਲਿਸ ਦੀ ਖ਼ੁਦ ਨੂੰ ਕਲੀਨ ਚਿੱਟ
ਪੰਜ ਜਨਵਰੀ ਨੂੰ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਦੌਰਾਨ ਸਥਾਨਕ ਪੁਲਿਸ ਦੀ ਅਣਗਹਿਲੀ ਅਤੇ ਘਟਨਾਕ੍ਰਮ ਬਾਰੇ ਦਿੱਲੀ ਪੁਲਿਸ ਦੀ ਤੱਥ ਭਾਲ ਕਮੇਟੀ ਨੇ ਪੁਲਿਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਲੋਹੇ ਦੀਆਂ ਰਾਡਾਂ ਨਾਲ ਲੈਸ ਲਗਭਗ 100 ਨਾਕਬਪੋਸ਼ਾਂ ਦੇ ਹਜੂਮ ਨੇ ਯੂਨੀਵਰਸਿਟੀ ਵਿੱਚ ਦਾਖ਼ਲ ਹੋ ਕੇ ਕੈਂਪਸ ਵਿੱਚ ਲਗਭਗ ਚਾਰ ਘੰਟਿਆਂ ਤੱਕ ਹਿੰਸਾ ਦਾ ਤਾਂਡਵ ਕੀਤਾ ਅਤੇ ਵਿਦਿਆਰਥੀਆਂ, ਅਧਿਆਪਕਾਂ ਤੇ ਅਮਲੇ ਸਮੇਤ 36 ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ।
ਉਸ ਸਮੇਂ ਐਫ਼ਆਈਆਰ ਦਰਜ ਕਰ ਕੇ ਮਾਮਲਾ ਕ੍ਰਾਈਮ ਬਰਾਂਚ ਨੂੰ ਸੌਂਪ ਦਿੱਤਾ ਗਿਆ ਸੀ ਹਾਲਾਂਕਿ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
ਉਸ ਦਿਨ ਦੇ ਘਟਨਾਕ੍ਰਮ ਦੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ: