ਲੰਡਨ 'ਚ ਨਿਲਾਮ ਹੋਏ ਰਣਜੀਤ ਸਿੰਘ ਦੀ ਪਤਨੀ ਜਿੰਦ ਕੌਰ ਦੇ ਬੇਸ਼ਕੀਮਤੀ ਗਹਿਣੇ - ਪ੍ਰੈੱਸ ਰਿਵੀਊ

ਜਿਹੜੇ ਗਹਿਣੇ ਕਦੇ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦ ਕੌਰ ਨਾਲ ਤਾਲੁਕ ਰੱਖਦੇ ਸਨ, ਨਿਲਾਮੀ ਦੌਰਾਨ ਸਭ ਤੋਂ ਵੱਧ ਚਰਚਾ ਦਾ ਕੇਂਦਰ ਰਹੇ। ਇਹ ਗਹਿਣੇ ਜਿੰਦ ਕੌਰ ਦੀ ਪੋਤੀ ਮਹਾਰਾਣੀ ਬਾਂਬਾ ਸੁਥਰਲੈਂਡ ਕੋਲ ਸਨ।

ਐਨਡੀਟੀਵੀ ਦੀ ਖ਼ਬਰ ਮੁਤਾਬਕ ਲੰਡਨ ਵਿੱਚ ਮਹਾਰਾਣੀ ਜਿੰਦ ਕੌਰ ਨਾਲ ਜੁੜੇ ਗਹਿਣਿਆਂ ਦੀ ਨਿਲਾਮੀ ਹੋਈ। ਇਸ ਵਿੱਚ ਸੋਨੇ ਦਾ ਚਾਂਦ ਟਿੱਕਾ, ਮੋਤੀਆਂ ਦਾ ਹਾਰ ਅਤੇ ਹੋਰ ਗਹਿਣੇ ਸ਼ਾਮਿਲ ਹਨ।

ਇਨ੍ਹਾਂ ਗਹਿਣਿਆਂ ਦੀ 62, 500 ਪਾਊਂਡ ਭਾਵ 60 ਲੱਖ ਰੁਪਏ ਤੋਂ ਵੱਧ ਵਿੱਚ ਨਿਲਾਮੀ ਹੋਈ। ਇਸੇ ਹਫ਼ਤੇ ਲੰਡਨ ਵਿੱਚ ਹੋਣ ਵਾਲੀ 'ਬੋਹਮਾਸ ਇਸਲਾਮਿਕ ਐਂਡ ਇੰਡੀਅਨ ਆਰਟ ਸੇਲ' 'ਚ ਇਨ੍ਹਾਂ ਗਹਿਣਿਆਂ ਨੂੰ ਖਰੀਦਣ ਲਈ ਦਾਅਵੇਦਾਰ ਅੱਗੇ ਆਉਣਗੇ।

ਇਹ ਵੀ ਪੜ੍ਹੋ:

ਬੋਹਮਾਸ ਸੇਲ ਨੇ ਨਿਲਾਮੀ ਕੀਤੀ ਜਾ ਰਹੀ ਜਵੈਲਰੀ ਦੇ ਨਾਲ ਇੱਕ ਇਤਿਹਾਸਿਕ ਬਿਓਰਾ ਦਿੱਤਾ ਹੈ। ਨਿਲਾਮੀ ਵਿੱਚ 19ਵੀਂ ਸਦੀ ਦੀਆਂ ਕਈ ਬੇਸ਼ਕੀਮਤੀ ਕਲਾ ਨਾਲ ਜੁੜੀਆਂ ਵਸਤਾਂ ਅਤੇ ਗਹਿਣੇ ਸ਼ਾਮਲ ਹਨ।

ਫਰਾਂਸ ਦੇ ਰਾਸ਼ਟਰਪਤੀ ਖ਼ਿਲਾਫ਼ ਭਾਰਤ 'ਚ ਵੀ ਕਈ ਥਾਂ ਮੁਜ਼ਾਹਰੇ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੁਣ ਭਾਰਤ ਦੇ ਕਈ ਸ਼ਹਿਰਾਂ ਵਿੱਚ ਵੀ ਸ਼ੁਰੂ ਹੋ ਗਿਆ ਹੈ।

ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਪੈਗੰਬਰ ਮੁਹੰਮਦ ਦੇ ਕਾਰਟੂਨ ਕਾਰਨ ਸ਼ੁੱਕਰਵਾਰ ਨੂੰ ਇਹ ਮੁ਼ਜ਼ਾਹਰੇ ਮੈਕਰੋਂ ਖ਼ਿਲਾਫ਼ ਦੇਖਣ ਨੂੰ ਮਿਲੇ।

ਉੱਤਰ ਪ੍ਰਦੇਸ਼ ਦੇ ਦਿਓਬੰਦ ਵਿੱਚ ਮੁਜ਼ਾਹਰਾਕਾਰੀਆਂ ਨੇ ਮੈਕਰੋਂ ਦੀ ਤਸਵੀਰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਇੱਕ ਮੈਮੋਰੈਂਡਮ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਮ ਸੌਂਪਿਆਂ ਗਿਆ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੁਝ ਇਸੇ ਤਰ੍ਹਾਂ ਦੇ ਹੀ ਮੁਜ਼ਾਹਰੇ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਅਤੇ ਗੁਜਰਾਤ ਦੇ ਵਡੋਦਰਾ ਵਿੱਚ ਵੀ ਦੇਖਣ ਨੂੰ ਮਿਲੇ।

ਗੁਜਰਾਤ ਪੁਲਿਸ ਮੁਤਾਬਕ ਮੁਜ਼ਾਹਰਾਕਾਰੀਆਂ ਨੇ ਪੋਸਟਰਾਂ ਉੱਤੇ 'ਬਾਇਕਾਟ ਮੈਕਰੋਂ' ਅਤੇ 'ਬਾਇਕਾਟ ਫਰਾਂਸ' ਲਿਖਿਆ ਹੋਇਆ ਸੀ।

ਕੇਂਦਰ ਸਾਡੀ ਜ਼ਮੀਨ ਖੋਹਣਾ ਚਾਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਚੁੱਪ ਰਹੀਏ: ਉਮਰ ਅਬਦੁੱਲ੍ਹਾ

ਨੈਸ਼ਨਲ ਕਾਨਫਰੰਸ ਦੇ ਉੱਪ-ਪ੍ਰਧਾਨ ਉਮਰ ਅਬਦੁੱਲ੍ਹਾ ਸ੍ਰੀਨਗਰ ਵਿੱਚ ਪਾਰਟੀ ਦੇ ਇੱਕ ਸਮਾਗਮ ਵਿੱਚ ਸ਼ਾਮਲ ਸਨ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਕੇਂਦਰ ਸਾਡੇ ਤੋਂ ਸਾਡੀ ਜ਼ਮੀਨ ਖੋਹਣਾ ਚਾਹੁੰਦਾ ਹੈ ਅਤੇ ਇਹ ਉਮੀਦ ਕਰਦਾ ਹੈ ਕਿ ਅਸੀਂ ਚੁੱਪ ਰਹੀਏ।

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਸੱਤਾ ਲਈ ਨਹੀਂ ਪਰ ਜੰਮੂ ਤੇ ਕਸ਼ਮੀਰ ਦੀ ਪਛਾਣ ਅਤੇ ਜ਼ਮੀਨ ਦੇ ਲਈ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ, ''ਜ਼ਮੀਨ ਤੋਂ ਬਗੈਰ ਸਾਡੇ ਕੋਲ ਆਪਣੇ ਬੱਚਿਆਂ ਨੂੰ ਦੇਣ ਲਈ ਕੀ ਰਹਿ ਜਾਵੇਗਾ।''

ਦਿੱਲੀ 'ਚ ਕੋਰੋਨਾ ਦੇ ਵਧਦੇ ਕੇਸ ਦੇਖ ਕੇਂਦਰ ਦੀ ਫ਼ਿਕਰ ਵਧੀ

ਸ਼ੁੱਕਰਵਾਰ (30 ਅਕਤੂਬਰ) ਨੂੰ ਦਿੱਲੀ ਨੇ ਲਗਾਤਾਰ ਚੌਥੇ ਦਿਨ ਕੋਰੋਨਾ ਕੇਸਾਂ ਵਿੱਚ ਵਾਧਾ ਦੇਖਿਆ ਹੈ।

ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਦਿੱਲੀ ਵਿੱਚ ਕੋਰੋਨਾ ਦਾ ਵਧਦੇ ਕੇਸਾਂ ਕਾਰਨ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਇਸ ਸਬੰਧੀ ਇੱਕ ਮੀਟਿੰਗ ਸੱਦ ਲਈ ਹੈ।

ਲਗਾਤਾਰ ਚੌਥੇ ਦਿਨ ਕੋਰੋਨਾ ਕੇਸਾਂ ਵਿੱਚ ਵਾਧੇ ਨੂੰ ਆਉਣ ਵਾਲੇ ਦਿਨਾਂ ਵਿੱਚ ਖ਼ਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ।

ਤਿਓਹਾਰਾਂ ਦੇ ਚੱਲ ਰਹੇ ਸੀਜ਼ਮ ਅਤੇ ਸਰਦੀਆਂ ਦੀ ਸ਼ੁਰੂਆਤ ਵਿੱਚ ਇਸ ਵਾਧੇ ਤੋਂ ਚਿੰਤਤ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਨਾਲ ਸੋਮਵਾਰ ਨੂੰ ਇੱਕ ਸਪੈਸ਼ਲ ਰਿਵੀਊ ਮੀਟਿੰਗ ਬੁਲਾਈ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)