ਤੁਰਕੀ ਵਿੱਚ ਭੁਚਾਲ ਦੇ ਤੇਜ਼ ਝਟਕੇ, ਇਜ਼ਮੀਰ ਸ਼ਹਿਰ ਦੀਆਂ ਕਈ ਇਮਾਰਤਾਂ ਢਹਿ-ਢੇਰੀ ਹੋਈਆਂ

ਤੁਰਕੀ ਦੇ ਸ਼ਹਿਰ ਇਜ਼ਮੀਰ ਵਿਚ ਇੱਕ ਮਜ਼ਬੂਤ ਭੁਚਾਲ ਕਾਰਨ ਕਈ ਇਮਾਰਤਾਂ ਢਹਿ ਜਾਣ ਦੀਆਂ ਖ਼ਬਰਾਂ ਹਨ। ਇਜ਼ਮੀਰ ਤੁਰਕੀ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।

ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ ਅਨੁਸਾਰ ਰਿਕਟਰ ਪੈਮਾਨੇ 'ਤੇ ਭੁਚਾਲ ਦੀ ਤੀਬਰਤਾ 7.0 ਮਾਪੀ ਗਈ ਹੈ ਅਤੇ ਇਸ ਨੇ ਤੁਰਕੀ, ਅਥੈਂਸ ਅਤੇ ਗ੍ਰੀਸ ਨੂੰ ਪ੍ਰਭਾਵਿਤ ਕੀਤਾ ਹੈ।

ਇਜ਼ਮੀਰ ਦੇ ਮੇਅਰ ਅਨੁਸਾਰ 20 ਇਮਾਰਤਾਂ ਦੇ ਤਬਾਹ ਹੋਣ ਦੀਆਂ ਖ਼ਬਰਾਂ ਹਨ।

ਇਹ ਵੀ ਪੜ੍ਹੋ

ਹਾਲਾਂਕਿ, ਖ਼ਬਰ ਏਜੇਸੀ ਰੌਇਟਰਜ਼ ਦੇ ਅਨੁਸਾਰ, ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਯਲੂ ਦਾ ਕਹਿਣਾ ਹੈ ਕਿ ਤੱਟ 'ਤੇ ਸਥਿਤ ਇਜ਼ਮੀਰ ਦੇ ਦੋ ਜ਼ਿਲ੍ਹਿਆਂ ਵਿੱਚ ਛੇ ਇਮਾਰਤਾਂ ਢਹਿ ਗਈਆਂ ਹਨ।

ਤੁਰਕੀ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਕਿਹਾ ਹੈ ਕਿ ਰਾਹਤ ਅਤੇ ਬਚਾਅ ਟੀਮਾਂ ਤੁਰੰਤ ਭੁਚਾਲ ਪ੍ਰਭਾਵਿਤ ਸਥਾਨਾਂ ਲਈ ਭੇਜੀਆਂ ਗਈਆਂ ਹਨ।

ਇਸ ਦੇ ਨਾਲ ਹੀ ਗ੍ਰੀਸ ਦੇ ਸਾਮੋਸ ਟਾਪੂ 'ਤੇ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੋਂ ਵੀ ਭੁਚਾਲ ਕਾਰਨ ਤਬਾਹੀ ਦੀਆਂ ਖ਼ਬਰਾਂ ਆ ਰਹੀਆਂ ਹਨ।

ਗ੍ਰੀਸ ਦੀ ਸਰਕਾਰ ਨੇ ਸਾਮੋਸ ਟਾਪੂ 'ਤੇ ਰਹਿੰਦੇ ਸਾਰੇ 45,000 ਨਾਗਰਿਕਾਂ ਨੂੰ ਸਮੁੰਦਰੀ ਤੱਟ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਭੁਚਾਲ ਦਾ ਕੇਂਦਰ ਏਜੀਅਰ ਸਾਗਰ ਵਿੱਚ ਦੱਸਿਆ ਜਾ ਰਿਹਾ ਹੈ। ਮਾਹਰ ਕਹਿੰਦੇ ਹਨ ਕਿ ਭੁਚਾਲ ਕਾਰਨ ਸੁਨਾਮੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਭੁਚਾਲ ਕਾਰਨ ਹੋਏ ਜਾਨੀ ਨੁਕਸਾਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਤੁਰਕੀ ਧਰਤੀ ਦੇ ਅੰਦਰ ਵੱਡੀ ਫਾਲਟ ਲਾਈਨ ਦੇ ਉਪਰ ਵਸਿਆ ਇੱਕ ਦੇਸ਼ ਹੈ ਅਤੇ ਇਸ ਦੇ ਕਾਰਨ, ਇਹ ਸਭ ਤੋਂ ਵੱਧ ਭੁਚਾਲਾਂ ਵਾਲੇ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ।

ਅਗਸਤ 1999 ਵਿੱਚ 7.6 ਤੀਬਰਤਾ ਦਾ ਇੱਕ ਭੁਚਾਲ ਇਸਤਾਂਬੁਲ ਦੇ ਦੱਖਣ ਪੂਰਬ ਵਿੱਚ ਇਜ਼ਮੀਤ ਸ਼ਹਿਰ ਵਿੱਚ ਆਇਆ। ਭੂਚਾਲ ਨਾਲ 17,000 ਤੋਂ ਵੱਧ ਲੋਕ ਮਾਰੇ ਗਏ ਸਨ।

ਸਾਲ 2011 ਵਿਚ ਪੂਰਬੀ ਸ਼ਹਿਰ ਵਾਨ ਵਿਚ ਆਏ ਇਕ ਸ਼ਕਤੀਸ਼ਾਲੀ ਭੁਚਾਲ ਨੇ ਪੰਜ ਸੌ ਲੋਕਾਂ ਦੀ ਜਾਨ ਲੈ ਲਈ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)