ਖੇਤੀ ਕਾਨੂੰਨਾਂ ਦੇ ਵਿਰੋਧ ਬਾਰੇ ਵਿਜੇ ਸਾਂਪਲਾ ਨੇ ਕਿਹਾ, 'ਕਿਸਾਨਾਂ ਨਾਲ ਭਾਜਪਾ ਨੇ ਨਹੀਂ ਅਕਾਲੀਆਂ ਨੇ ਕੀਤਾ ਧੋਖਾ' - 5 ਅਹਿਮ ਖ਼ਬਰਾਂ

ਭਾਜਪਾ ਆਗੂ ਵਿਜੇ ਸਾਂਪਲਾ ਕਹਿੰਦੇ ਹਨ ਕਿ ਉਹ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਹਨ ਤੇ ਕਿਸਾਨ ਉਨ੍ਹਾਂ ਨੂੰ ਦੱਸਣ ਕਿ ਨਵੇਂ ਖੇਤੀ ਬਿੱਲਾਂ ਵਿੱਚ ਕਮੀਆਂ ਕੀ ਹਨ?

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸਾਂਪਲਾ ਨੇ ਮੰਨਿਆ ਕਿ ਪਾਰਟੀ ਕਿਸਾਨਾਂ ਤੱਕ ਆਪਣੀ ਗੱਲ ਪਹੁੰਚਾਉਣ ਵਿਚ ਨਾਕਾਮਯਾਬ ਹੋਈ ਹੈ ਪਰ ਨਵੇਂ ਖੇਤੀ ਬਿੱਲ ਕਿਸਾਨਾਂ ਦੇ ਹਿੱਤ ਵਿਚ ਹਨ।

ਇਹ ਵੀ ਪੜ੍ਹੋ:-

ਮਾਲ ਗੱਡੀਆਂ ਦੀ ਆਵਾਜਾਈ ਠੱਪ ਹੋਣ ਕਾਰਨ ਪੰਜਾਬ ਉੱਤੇ ਕਿਹੋ ਜਿਹਾ ਅਸਰ

ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਲਈ ਰੇਲ ਟਰੈਕ ਖਾਲ੍ਹੀ ਕੀਤੇ ਤਾਂ ਰੇਲਵੇ ਵਿਭਾਗ ਨੇ ਪੰਜਾਬ ਅੰਦਰ ਰੇਲ ਆਵਾਜਾਈ 'ਤੇ ਆਰਜ਼ੀ ਬਰੇਕ ਲਗਾ ਦਿੱਤੀ।

ਰੇਲਵੇ ਵੱਲੋਂ ਪੰਜਾਬ ਅੰਦਰ ਮਾਲ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰਨ ਤੋਂ ਬਾਅਦ ਸਿਆਸੀ ਬਿਆਨਬਾਜੀਆਂ ਅਤੇ ਸੂਬੇ ਦੀ ਆਰਥਿਕਤਾ 'ਤੇ ਬੁਰਾ ਪ੍ਰਭਾਵ ਪੈਣ ਦੇ ਖਦਸ਼ੇ ਬਾਰੇ ਚਰਚਾਵਾਂ ਨੇ ਰਫ਼ਤਾਰ ਫੜ ਲਈ ਹੈ।

ਇਸ ਫੈਸਲੇ ਨੂੰ ਕੇਂਦਰ ਵੱਲੋਂ ਪੰਜਾਬ ਨਾਲ ਕਥਿਤ ਬਦਲੇ ਦੀ ਭਾਵਨਾ ਨਾਲ ਜੋੜ ਕੇ ਵੀ ਚਰਚਾਵਾਂ ਚੱਲ ਰਹੀਆਂ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

ਫਰਾਂਸ ਨੇ ਕਿਵੇਂ ਕੱਟੜਵਾਦੀ ਇਸਲਾਮ ਸਮਰਥਕਾਂ ਨੂੰ ਨਿਸ਼ਾਨਾ ਬਣਾਇਆ

ਉੱਤਰ-ਪੂਰਬੀ ਪੈਰਿਸ ਦੇ ਪੈਂਟੀਨ ਦੀ ਮਸਜਿਦ ਪਹਿਲੇ ਅਜਿਹੇ ਸੰਕੇਤਾਂ ਵਿਚੋਂ ਇਕ ਸੀ ਜੋ ਦੱਸ ਰਹੀ ਸੀ ਕਿ ਇਸ ਵਾਰ ਕੁਝ ਵੱਖਰਾ ਹੋ ਰਿਹਾ ਹੈ।

ਇਕ ਹਵਾਈ ਜਹਾਜ਼ ਦੇ ਹੈਂਗਰ ਦੀ ਸ਼ਕਲ ਵਾਲੀ ਇਹ ਇਮਾਰਤ ਬਿਲਕੁਲ ਖਾਲੀ ਅਤੇ ਬੰਦ ਹੈ।

ਬਾਹਰ ਇਕ ਅਧਿਕਾਰਤ ਨੋਟਿਸ ਹੈ, ਜਿਸ ਨੂੰ ਮੀਂਹ ਤੋਂ ਬਚਾਉਣ ਲਈ ਪਲਾਸਟਿਕ ਨਾਲ ਟੇਪ ਕੀਤਾ ਗਿਆ ਸੀ।

ਇਸ ਮਸਜਿਦ ਨੂੰ ਸਰਕਾਰ ਦੁਆਰਾ "ਇਸਲਾਮਿਕ ਲਹਿਰ ਵਿਚ ਸ਼ਾਮਲ ਹੋਣ" ਅਤੇ "ਅਧਿਆਪਕ ਸੈਮੂਅਲ ਪੈਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝਾ ਕਰਨ ਲਈ" ਜ਼ਬਰਦਸਤੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਖੇਤੀ ਕਾਨੂੰਨ: ਭਾਰਤ ਦੀਆਂ 500 ਕਿਸਾਨ ਜਥੇਬੰਦੀਆਂ ਇਕਜੁਟ, ਕਿਹਾ ਆਰ-ਪਾਰ ਦੀ ਹੋਵੇਗੀ ਲੜਾਈ

ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੇ 5 ਨਵੰਬਰ ਨੂੰ ਪੂਰੇ ਦੇਸ ਵਿਚ ਚੱਕਾ ਜਾਮ ਕਰਨ ਦਾ ਐਲਾਨ ਕਰਦਿਆਂ ਨਵੇਂ ਖੇਤੀ ਕਾਨੂੰਨ ਵਾਪਸ ਲਏ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

5 ਨਵੰਬਰ ਨੂੰ ਦੇਸ ਭਰ ਵਿਚ ਹੋਣ ਵਾਲਾ ਸੰਕੇਤਕ ਜਾਮ 4 ਘੰਟੇ ਲਈ ਰੱਖਿਆ ਜਾਵੇਗਾ।

ਬੈਠਕ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਇਹ ਕਿਸਾਨਾਂ ਲਈ ਆਰ ਪਾਰ ਦੀ ਲੜਾਈ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

ਪਾਕਿਸਤਾਨ ਦੀ ਮਸਜਿਦ 'ਚ ਧਮਾਕੇ: ਜਾਣੋ ਪੂਰਾ ਮਾਮਲਾ

ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੇ ਸਪਿਨ ਜਮਾਤ ਮਸਜਿਦ ਦੇ ਇਕ ਮਦਰੱਸੇ ਵਿਚ ਬੰਬ ਧਮਾਕਾ ਹੋਇਆ ਹੈ। ਰਿਪੋਰਟਾਂ ਅਨੁਸਾਰ ਇਸ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ।

ਪੁਲਿਸ ਅਫ਼ਸਰ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਵਿਦਿਆਰਥੀ ਵੀ ਸ਼ਾਮਲ ਹਨ। ਹਮਲਾ ਉਸ ਵੇਲੇ ਹੋਇਆ ਜਦੋਂ ਮਦਰਸੇ ਵਿੱਚ ਕਲਾਸ ਚੱਲ ਰਹੀ ਸੀ।

ਖੈਬਰ-ਪਖ਼ਤੂਨਖਵਾ ਦੇ ਵਿੱਤ ਮੰਤਰੀ ਤੈਮੂਰ ਝਾਂਗੜਾ ਨੇ ਮੀਡੀਆ ਨੂੰ ਦੱਸਿਆ ਕਿ ਬਲਾਸਟ ਵਿੱਚ 7 ਲੋਕ ਮਾਰੇ ਗਏ ਹਨ ਜਿਨ੍ਹਾਂ 'ਚ ਬੱਚੇ ਸ਼ਾਮਲ ਹਨ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਹਨ।

ਅਫ਼ਗਾਨ ਸਰਹੱਦ ਦੇ ਨੇੜੇ ਵੱਸਦੇ ਪੇਸ਼ਾਵਰ ਸ਼ਹਿਰ ਵਿੱਚ ਪਿਛਲੇ ਕਈ ਸਾਲਾਂ 'ਚ ਤਾਲੀਬਾਨ ਦੇ ਮਜ਼ਬੂਤ ਹੋਣ ਦੌਰਾਨ ਕਈ ਹਿੰਸਕ ਹਮਲੇ ਹੋਏ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)