ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਦੇ ਇਸ ਜੱਜ ਦੀ CJI ਕੋਲ ਸ਼ਿਕਾਇਤ ਕੀਤੀ

ਆਂਧਰ ਪ੍ਰਦੇਸ਼ ਸਰਕਾਰ ਨੇ ਸ਼ਨਿੱਚਰਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਐੱਨਵੀ ਰਮੰਨਾ ’ਤੇ ਸੂਬੇ ਦੀ ਹਾਈ ਕੋਰਟ ਉੱਪਰ ਜਗਨਮੋਹਨ ਰੈਡੀ ਦੀ ਅਗਵਾਈ ਵਾਲੀ ਵਾਈਐੱਸਆਰ ਕਾਂਗਰਸ ਦੀ ਸਰਕਾਰ ਨੂੰ ਅਸਥਿਰ ਕਰਨ ਅਤੇ ਡੇਗਣ ਦੀਆਂ ਕੋਸ਼ਿਸ਼ਾਂ ਕਰਨ ਦੇ ਇਲਜ਼ਾਮ ਲਾਏ ਹਨ।

ਸੂਬੇ ਦੇ ਮੁੱਖ ਮੰਤਰੀ ਵਲੋਂ ਲਿਖੇ ਪੱਤਰ ਵਿੱਚ ਇਲਜ਼ਾਮ ਲਗਾਇਆ ਹੈ ਕਿ ਅਜਿਹਾ ਵਾਈਐੱਸ ਵਿਰੋਧੀ ਪਾਰਟੀ ਤੇਲਗੂ ਦੇਸਮ ਪਾਰਟੀ ਦੇ ਆਗੂ ਐੱਨ ਚੰਦਰਬਾਬੂ ਨਾਇਡੂ ਦੇ ਇਸ਼ਾਰਿਆਂ 'ਤੇ ਕੀਤਾ ਜਾ ਰਿਹਾ ਹੈ।

ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਮੋਹਨ ਰੈਡੀ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਸ ਏ ਬੋਬੜੇ ਨੂੰ ਚਿੱਠੀ ਲਿਖ ਕੇ ਇਲਜ਼ਾਮ ਲਾਇਆ ਹੈ ਕਿ ਜਸਟਿਸ ਐੱਨ ਵੀ ਰਮੰਨਾ ਉੱਪਰ ਇਲਜ਼ਾਮ ਲਾਏ ਹਨ ਕਿ ਉਹ "ਮਾਣਯੋਗ ਜੱਜਾਂ ਦੇ ਰੋਸਟਰਾਂ ਸਮੇਤ ਹਾਈਕੋਰਟ (ਆਂਧਰਾ ਪ੍ਰਦੇਸ਼) ਸਿਟਿੰਗਸ ਨੂੰ ਪ੍ਰਭਾਵਿਤ ਕਰ ਰਹੇ ਹਨ।"

ਇਹ ਵੀ ਪੜ੍ਹੋ:

ਛੇ ਅਕਤੂਬਰ ਨੂੰ ਲਿਖੀ ਇਸ ਅੱਠ ਸਫ਼ਿਆਂ ਦੀ ਚਿੱਠੀ ਸ਼ਨਿੱਚਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਅਜੇ ਕਾਲਮ ਵੱਲੋਂ ਹੈਦਰਾਬਾਦ ਵਿੱਚ ਮੀਡੀਆ ਲਈ ਜਾਰੀ ਕੀਤੀ ਗਈ।

ਵਿੱਚ ਰੈਡੀ ਨੇ ਕਿਹਾ ਹੈ ਕਿ ਜਸਟਿਸ ਰਮੰਨਾ ਟੀਡੀਪੀ ਆਗੂ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਨਜ਼ਦੀਕੀ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਨ੍ਹਾਂ ਵਿੱਚ ਐਂਟੀ ਕਰਪਸ਼ਨ ਬਿਊਰੋ ਦੀ 'ਜ਼ਮੀਨ ਦੇ ਵਿਵਾਦਿਤ ਸੌਦਿਆਂ' ਦੀ ਜਾਂਚ ਦੇ ਇੱਕ ਮਾਮਲੇ ਦਾ ਵੀ ਜ਼ਿਕਰ ਹੈ। ਅਮਰਾਵਤੀ ਵਿੱਚ ਜ਼ਮੀਨ ਦੇ ਇਨ੍ਹਾਂ ਸੌਦਿਆਂ ਵਿੱਚ ਜਸਟਿਸ ਰੰਮਨਾ ਦੀਆਂ ਤੇ ਹੋਰ ਲੋਕ ਸ਼ਾਮਲ ਹਨ।

ਜ਼ਮੀਨ ਮਾਮਲਾ ਉਸ ਸਮੇਂ ਦਾ ਹੈ ਜਦੋਂ ਹਾਲੇ ਅਮਰਾਵਤੀ ਨੂੰ ਸੂਬੇ ਦੀ ਨਵੀਂ ਰਾਜਧਾਨੀ ਵਜੋਂ ਨਹੀਂ ਐਲਾਨਿਆ ਗਿਆ ਸੀ।

ਮੁੱਖ ਮੰਤਰੀ ਨੇ ਆਪਣੇ ਪੱਤਰ ਵਿੱਚ ਕੁਝ ਮਿਸਾਲਾਂ ਦਿੱਤੀਆਂ ਹਨ ਕਿ ਕਿਵੇਂ,"ਤੇਲਗੂ ਦੇਸਮ ਪਾਰਟੀ ਲਈ ਅਹਿਮੀਅਤ ਵਾਲੇ ਕੁਝ ਕੇਸ ਸੁਪਰੀਮ ਕੋਰਟ ਦੇ ਕੁਝ ਮਾਣਯੋਗ ਜੱਜਾਂ ਦੇ ਸਪੁਰਦ ਕੀਤੇ ਗਏ।"

ਮੁੱਖ ਮੰਤਰੀ ਨੇ ਚੀਫ਼ ਜਸਟਿਸ ਨੂੰ "ਸੂਬੇ ਦੀ ਨਿਰਪੱਖਤਾ ਬਰਕਰਾਰ ਰੱਖਣ ਲਈ ਢੁੱਕਵੇਂ ਕਦਮਾਂ ਬਾਰੇ ਵਿਚਾਰ ਕਰਨ" ਲਈ ਅਪੀਲ ਕੀਤੀ ਹੈ।

ਮੰਨਿਆ ਜਾ ਰਿਹਾ ਹੈ ਕਿ ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਮੌਜੂਦਾ ਮੁੱਖ ਮੰਤਰੀ ਨੇ ਕਿਸੇ ਸਿਟਿੰਗ ਜੱਜ ਉੱਪਰ ਸਿਆਸੀ ਪੱਖਪਾਤ ਦੇ ਇਸ ਤਰ੍ਹਾਂ ਇਲਜ਼ਾਮ ਲਾਏ ਹੋਣ। ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਰੈਡੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ।

ਅਜੇ ਕਾਲਮ ਇਸ ਤੋਂ ਪਹਿਲਾਂ ਚੰਦਰਬਾਬੂ ਸਰਕਾਰ ਦੌਰਾਨ ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਰਹੇ ਹਨ। ਪਹਿਲਾਂ ਚਰਚਾ ਸੀ ਕਿ ਚਿੱਠੀ ਜਾਰੀ ਕਰਨ ਲਈ ਮੁੱਖ ਮੰਤਰੀ ਆਪ ਪ੍ਰੈੱਸ ਕਾਨਫ਼ਰੰਸ ਕਰਨਗੇ ਪਰ ਐਨ ਵੇਲੇ ਸਿਰ ਇਹ ਕੰਮ ਕਾਲਮ ਦੇ ਹਵਾਲੇ ਕਰ ਦਿੱਤਾ ਗਿਆ।

ਵਿਰੋਧੀ ਧਿਰ ਟੀਡੀਪੀ ਦਾ ਕਹਿਣਾ ਹੈ ਕਿ ਰੈਡੀ ਨੇ ਨਿਆਂਪਾਲਿਕਾ ਖ਼ਿਲਾਫ਼ ਬੋਲਣ ਦਾ ਫ਼ੈਸਲਾ ਆਪਣੇ ਖ਼ਿਲਾਫ਼ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਸੁਣਵਾਈ ਤੋਂ ਪਹਿਲਾਂ ਗ੍ਰਿਫ਼ਤਾਰੀ ਤੋਂ ਬਚਣ ਲਈ ਕੀਤਾ ਹੈ।

ਜ਼ਿਕਰਯੋਗ ਹੈ ਕਿ ਸੀਬੀਆਈ ਨੇ ਸਾਲ 2012 ਵਿੱਚ ਰੈਡੀ ਖ਼ਿਲਾਫ਼ ਆਪਣੇ ਪਿਤਾ ਅਤੇ ਅਣਵੰਡੇ ਆਂਧਰਾ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਵਾਈ.ਐੱਸ. ਰਾਜਸ਼ੇਖ਼ਰ ਰੈਡੀ ਦੇ ਦਫ਼ਤਰ ਦੀ ਦੁਰਵਰਤੋਂ ਕਰ ਕੇ ਇੱਕ ਲੱਖ ਕਰੋੜ ਤੋਂ ਵਧੇਰੇ ਪੈਸਾ ਇਕੱਠਾ ਕਰਨ ਦੇ ਚਾਰਜ ਫਾਈਲ ਕੀਤੇ ਸਨ। ਰੈਡੀ ਨੂੰ ਮਈ 2012 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਸਤੰਬਰ 2013 ਵਿੱਚ ਰਿਹਾ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਵੀਡੀਓ: ਚੇ ਗਵੇਰਾ ਨੇ ਭਾਰਤੀਆਂ ਬਾਰੇ ਕੀ ਕਿਹਾ ਸੀ

ਵੀਡੀਓ: ਅਜ਼ਰਬਾਈਜ਼ਾਨ ਤੇ ਅਰਮੇਨੀਆ ਦੇ ਤਣਾਅ ਵਿੱਚ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਪੰਜਾਬੀ

ਵੀਡੀਓ: ਸੈਮ ਤੇ ਨਾਜ਼ ਨੇ ਵੀਡੀਓ ਬਣਾਉਣੇ ਕਿਵੇਂ ਸ਼ੁਰੂ ਕੀਤੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)