ਹਾਥਰਸ ਕਥਿਤ ਗੈਂਗਰੇਪ ਅਤੇ ਕਤਲ ਮਾਮਲੇ 'ਤੇ ਪੁਲਿਸ 'ਤੇ ਕਿਹੜੇ ਸਵਾਲ ਉੱਠ ਰਹੇ ਹਨ

- ਲੇਖਕ, ਅਨੰਤ ਪ੍ਰਕਾਸ਼
- ਰੋਲ, ਬੀਬੀਸੀ ਪੱਤਰਕਾਰ
ਹਾਥਰਸ ਦੇ ਕਥਿਤ ਸਮੂਹਿਕ ਬਲਾਤਕਾਰ ਕਾਂਡ ਦੀ ਪੀੜ੍ਹਤ ਕੁੜੀ ਦਾ ਅੱਧੀ ਰਾਤ ਨੂੰ ਸਸਕਾਰ ਕਰਨ ਦੇ ਮਾਮਲੇ 'ਚ ਦਖਲ ਦਿੰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਿਆਂ ਦੀ ਮੰਗ ਕਰਦਿਆਂ ਕਿਹਾ ਹੈ ਕਿ " ਹਾਥਰਸ ਦੀ ਨਿਰਭਿਆ ਦੀ ਮੌਤ ਨਹੀਂ ਹੋਈ ਹੈ, ਉਸ ਨੂੰ ਮਾਰਿਆ ਗਿਆ ਹੈ।"
ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕੀਤਾ ਹੈ , "ਮੌਤ ਤੋਂ ਬਾਅਦ ਵੀ ਵਿਅਕਤੀ ਦਾ ਆਪਣਾ ਸਨਮਾਨ ਕਾਇਮ ਰਹਿੰਦਾ ਹੈ। ਹਿੰਦੂ ਧਰਮ 'ਚ ਵੀ ਇਸ ਸਬੰਧੀ ਚਰਚਾ ਹੁੰਦੀ ਹੈ। ਪਰ ਉਸ ਬੱਚੀ ਨੂੰ ਪੁਲਿਸ ਦੀ ਤਾਕਤ ਦੇ ਜ਼ੋਰ 'ਤੇ ਯਤੀਮਾਂ ਦੀ ਤਰ੍ਹਾਂ ਸਾੜ੍ਹ ਦਿੱਤਾ ਗਿਆ।"
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਲੈ ਕੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਉੱਤਰ ਪ੍ਰਦੇਸ਼ ਪੁਲਿਸ ਨੂੰ ਹਾਥਰਸ ਗੈਂਗਰੇਪ ਮਾਮਲੇ ਅਤੇ ਅੱਧੀ ਰਾਤ ਨੂੰ ਹੀ ਅੰਤਿਮ ਸਸਕਾਰ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਹੈ।
ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ 'ਚ ਉੱਤਰ ਪ੍ਰਦੇਸ਼ ਪੁਲਿਸ ਨੂੰ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ।
ਯੂਪੀ ਪੁਲਿਸ ਨੂੰ ਵਿਰੋਧੀ ਧਿਰਾਂ ਤੋਂ ਲੈ ਕੇ ਸਾਬਕਾ ਪੁਲਿਸ ਅਧਿਕਾਰੀਆਂ ਦੀ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਆਈਪੀਐਸ ਅਧਿਕਾਰੀ ਵੀਐਨ ਰਾਏ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਨੇ ਜੋ ਵੀ ਕੀਤਾ ਹੈ, ਉਸ 'ਚ ਸੰਵੇਦਨਸ਼ੀਲਤਾ ਬਣਾਈ ਰੱਖਣੀ ਚਾਹੀਦੀ ਸੀ।
ਇਹ ਵੀ ਪੜ੍ਹੋ:
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦੂਜੇ ਪਾਸੇ ਯੂਪੀ ਪੁਲਿਸ ਦੇ ਸਾਬਕਾ ਡੀਜੀ ਦਿਲੀਪ ਤ੍ਰਿਵੇਦੀ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹ "ਜਿਸ ਤਰੀਕੇ ਨਾਲ ਮ੍ਰਿਤਕ ਦਾ ਸਸਕਾਰ ਕੀਤਾ ਗਿਆ, ਉਸ ਨੂੰ ਕੋਈ ਵੀ ਡਿਫੈਂਡ ਨਹੀਂ ਕਰ ਸਕਦਾ ਹੈ। ਅਜਿਹਾ ਬਿਲਕੁੱਲ ਵੀ ਨਹੀਂ ਹੋਣਾ ਚਾਹੀਦਾ ਸੀ।ਕਈ ਵਾਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਦੀ ਸੂਰਤ 'ਚ ਵੇਖਿਆ ਜਾਂਦਾ ਹੈ ਕਿ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਇਸ ਤਰ੍ਹਾਂ ਦਾ ਕੁੱਝ ਕੀਤਾ ਜਾਂਦਾ ਹੈ। ਹਾਥਰਸ ਇੱਕ ਬਹੁਤ ਹੀ ਛੋਟਾ ਕਸਬਾ ਹੈ, ਨਾ ਕਿ ਕੋਈ ਸ਼ਹਿਰ।ਇੱਥੇ ਇਹ ਸੰਭਵ ਸੀ ਕਿ ਜਦੋਂ ਪਰਿਵਾਰ ਦੀ ਮੰਗ ਸੀ ਅਤੇ ਪੁਲਿਸ ਨੂੰ ਵੀ ਮਹਿਸੂਸ ਹੋ ਰਿਹਾ ਸੀ ਕਿ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਤਾਂ ਤੁਸੀਂ ਵਾਧੂ ਪੁਲਿਸ ਬਲ ਮੰਗਵਾ ਕੇ ਉਸ ਦਾ ਬੰਦੋਬਸਤ ਕਰ ਸਕਦੇ ਸੀ।"
ਇਸ ਪੂਰੇ ਘਟਨਾਕ੍ਰਮ 'ਚ ਪੁਲਿਸ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਪੁਲਿਸ ਵੱਲੋਂ ਅੰਤਿਮ ਸਸਕਾਰ ਕਰਵਾਉਣ ਦੀਆਂ ਖ਼ਬਰਾਂ ਝੂਠੀਆਂ ਹਨ। ਮ੍ਰਿਤਕਾ ਦਾ ਅੰਤਿਮ ਸਸਕਾਰ ਪਰਿਵਾਰ ਵੱਲੋਂ ਪੁਲਿਸ ਦੀ ਨਿਗਰਾਨੀ ਹੇਠ ਕੀਤਾ ਗਿਆ ਹੈ ਨਾ ਕਿ ਪੁਲਿਸ ਵੱਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ
ਚਸ਼ਮਦੀਦ ਗਵਾਹ ਅਤੇ ਵੀਡੀਓ ਕੀ ਬਿਆਨ ਕਰਦੇ ਹਨ?
ਹਾਥਰਸ 'ਚ 30 ਸਤੰਬਰ ਨੂੰ ਤੜਕਸਾਰ 2.30 ਵਜੇ ਦੇ ਕਰੀਬ ਜਦੋਂ ਪੀੜ੍ਹਤ ਦੇ ਮ੍ਰਿਤਕ ਸਰੀਰ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਉਸ ਸਮੇਂ ਬਹੁਤ ਸਾਰੇ ਪੱਤਰਕਾਰ ਮੌਜੂਦ ਸਨ। ਅੰਤਿਮ ਸਸਕਾਰ ਤੋਂ ਪਹਿਲਾਂ ਅਤੇ ਬਾਅਦ ਦੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਮੌਜੂਦ ਹਨ।

ਤਸਵੀਰ ਸਰੋਤ, Ani
ਇਸ ਪੂਰੀ ਘਟਨਾ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਵਾਲੇ ਕਈ ਪੱਤਰਕਾਰਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਵੱਲੋਂ 'ਜ਼ਬਰਦਸਤੀ' ਹੀ ਮ੍ਰਿਤਕ ਸਰੀਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।
ਕਈ ਵੀਡੀਓ ਤਾਂ ਅਜਿਹੇ ਵੀ ਸਾਹਮਣੇ ਆਏ ਹਨ, ਜਿਸ 'ਚ ਪੁਲਿਸ ਵਾਲੇ ਲੋਕਾਂ ਨੂੰ ਡਾਂਟਦੇ, ਕੁੱਟਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਦੇ ਨਾਲ ਹੀ ਪੀੜ੍ਹਤ ਪਰਿਵਾਰ ਨੂੰ ਉਨ੍ਹਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੇ ਵੀ ਵਿਖਾਈ ਦੇ ਰਹੇ ਹਨ।
ਇੱਕ ਵੀਡੀਓ 'ਚ ਪੀੜ੍ਹਤ ਦੀ ਮਾਂ ਕਹਿੰਦੀ ਵਿਖਾਈ ਦੇ ਰਹੀ ਹੈ ਕਿ ਉਸ ਨੂੰ ਇੱਕ ਵਾਰ ਆਪਣੀ ਧੀ ਦਾ ਮ੍ਰਿਤਕ ਸਰੀਰ ਘਰ ਲਿਜਾਣ ਦਿੱਤਾ ਜਾਵੇ।ਉਹ ਪੂਰੀਆਂ ਰੀਤਾਂ ਨਾਲ ਹਲਦੀ ਚੰਦਨ ਲਗਾ ਕੇ ਆਪਣੀ ਧੀ ਨੂੰ ਅੰਤਿਮ ਵਿਦਾਈ ਦੇਣਾ ਚਾਹੁੰਦੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਪਰ ਮ੍ਰਿਤਕਾ ਦਾ ਅੰਤਿਮ ਸਸਕਾਰ ਪਰਿਵਾਰ ਵੱਲੋਂ ਦੱਸੇ ਗਏ ਰੀਤੀ ਰਿਵਾਜਾਂ ਤੋਂ ਬਿਨ੍ਹਾਂ ਹੀ ਕਰ ਦਿੱਤਾ ਗਿਆ।
ਹਾਲਾਂਕਿ ਯੂਪੀ ਪੁਲਿਸ ਦਾ ਦਾਅਵਾ ਹੈ ਕਿ ਇਹ ਅੰਤਿਮ ਸਸਕਾਰ ਪੂਰੇ ਰੀਤੀ ਰਿਵਾਜਾਂ ਨਾਲ ਕੀਤਾ ਗਿਆ ਹੈ।
ਹਾਥਰਸ ਪੁਲਿਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੱਕ ਗ੍ਰਾਫਿਕ ਪੋਸਟ ਕਰਕੇ ਲਿਖਿਆ ਹੈ, " ਹਾਥਰਸ ਪੁਲਿਸ ਇਸ ਜਾਅਲੀ ਅਤੇ ਗੁੰਮਰਾਹਕੁੰਨ ਖ਼ਬਰ ਦਾ ਖੰਡਨ ਕਰਦੀ ਹੈ। ਸੱਚਾਈ ਤਾਂ ਇਹ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਪਰਿਵਾਰ ਵਾਲਿਆਂ ਨੇ ਪੂਰੇ ਰੀਤੀ ਰਿਵਾਜ਼ਾਂ ਨਾਲ ਮ੍ਰਿਤਕਾ ਦਾ ਸਸਕਾਰ ਕੀਤਾ ਹੈ।"

ਤਸਵੀਰ ਸਰੋਤ, Ani
ਪਰਿਵਾਰ ਵਾਲਿਆਂ ਦਾ ਕੀ ਹੈ ਕਹਿਣਾ?
ਬੀਬੀਸੀ ਦੇ ਪੱਤਰਕਾਰ ਦਿਲਨਵਾਜ਼ ਪਾਸ਼ਾ ਨਾਲ ਗੱਲਬਾਤ ਕਰਦਿਆਂ ਮ੍ਰਿਤਕਾ ਦੇ ਭਰਾ ਨੇ ਦੱਸਿਆ, "ਅਸੀਂ ਰਾਤ ਦੇ 11 ਵਜੇ ਦਿੱਲੀ ਤੋਂ ਘਰ ਲਈ ਰਵਾਨਾ ਹੋਏ ਸੀ।ਇਸ ਤੋਂ ਬਾਅਦ ਚੰਡਪਾ ਵਿਖੇ ਮ੍ਰਿਤਕ ਦੇਹ ਸਾਨੂੰ ਐਂਬੂਲੈਂਸ 'ਚ ਮਿਲੀ ਸੀ।ਏਡੀਐਮ ਅਤੇ ਡੀਐਮ ਸਾਹਿਬ ਵੀ ਨਾਲ ਹੀ ਸਨ।ਉਨ੍ਹਾਂ ਕਿਹਾ ਕਿ ਕੁੜੀ ਦੇ ਸਸਕਾਰ ਲਈ ਸਿੱਧੇ ਸ਼ਮਸ਼ਾਨਘਾਟ ਹੀ ਜਾਣਾ ਹੈ, ਘਰ ਨਹੀਂ ਜਾਣਾ ਹੈ।ਅਸੀਂ ਕਿਹਾ ਕਿ ਸਰ ਇੰਝ ਨਹੀਂ ਹੋ ਸਕਦਾ ਹੈ, ਜਦੋਂ ਤੱਕ ਸਾਡੇ ਪਰਿਵਾਰ ਦੇ ਲੋਕ ਨਹੀਂ ਆ ਜਾਂਦੇ ਉਦੋਂ ਤੱਕ ਅਸੀਂ ਸਸਕਾਰ ਨਹੀਂ ਕਰਾਂਗੇ।"
"ਲਾਸ਼ ਨੂੰ ਐਂਬੂਲੈਂਸ ਰਾਹੀਂ ਜ਼ਬਰਦਸਤੀ ਸ਼ਮਸ਼ਾਨਘਾਟ ਲਿਜਾਇਆ ਗਿਆ।ਅਸੀਂ ਕਈ ਵਾਰ ਮਨਾ ਕੀਤਾ ਕਿ ਘਰ ਦੇ ਲੋਕ ਆਪਣੀ ਧੀ ਨੂੰ ਆਖਰੀ ਵਾਰ ਵੇਖਣਾ ਚਾਹੁੰਦੇ ਹਨ, ਪਰ ਉਨ੍ਹਾਂ ਸਾਡੀ ਇਕ ਨਾ ਸੁਣੀ। ਸਵੇਰੇ ਸਸਕਾਰ ਕਰਾਂਗੇ, ਪਰ ਡੀਐਮ ਅਤੇ ਏਡੀਐਮ ਕਿਸੇ ਨੇ ਵੀ ਸਾਡੀ ਗੱਲ ਨਾ ਸੁਣੀ।ਉਨ੍ਹਾਂ ਨੇ ਸਾਡੀ ਸਹਿਤਮੀ ਤੋਂ ਬਿਨ੍ਹਾਂ ਹੀ ਆਪਣੇ ਆਪ ਹੀ ਅੰਤਿਮ ਸਸਕਾਰ ਕਰ ਦਿੱਤਾ।"
ਬਹੁਤ ਸਾਰੀਆਂ ਮੀਡੀਆ ਰਿਪੋਰਟਾਂ 'ਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪੁਲਿਸ ਆਪਣੀ ਗੱਲ ਮਨਵਾਉਣ ਲਈ ਪੀੜ੍ਹਤ ਪਰਿਵਾਰ ਨਾਲ ਹੱਥੋਪਾਈ ਵੀ ਹੋਈ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਪੀੜਤ ਪੱਖ ਦੀ ਗਲਤੀ?
ਇੰਡੀਆ ਟੁਡੇ ਦੀ ਵੀਡੀਓ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਕੁੱਝ ਪੁਲਿਸ ਮੁਲਾਜ਼ਮ ਪਰਿਵਾਰ ਦੇ ਮੈਂਬਰਾਂ ਨੂੰ ਇਹ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਰਾਤ ਨੂੰ ਸਸਕਾਰ ਕੀਤੇ ਜਾਣ 'ਚ ਕੋਈ ਦਿੱਕਤ ਨਹੀਂ ਹੈ।
ਵੀਡੀਓ 'ਚ ਪੁਲਿਸ ਮੁਲਾਜ਼ਮ ਕਹਿ ਰਹੇ ਹਨ, "ਸਮਾਜ ਦੇ ਰੀਤੀ ਰਿਵਾਜ ਸਮੇਂ ਦੇ ਨਾਲ ਨਾਲ ਬਦਲਦੇ ਰਹਿੰਦੇ ਹਨ। ਇਹ ਇੱਕ ਵੱਖਰੀ ਅਸਾਧਾਰਣ ਸਥਿਤੀ ਹੈ। ਇਸ ਅਸਾਧਾਰਣ ਸਥਿਤੀ 'ਚ ਤੁਹਾਡੇ ਤੋਂ ਕੁੱਝ ਗਲਤੀਆਂ ਹੋਈਆਂ ਹਨ ਅਤੇ ਤੁਹਾਨੂੰ ਸਵੀਕਾਰ ਕਰਨੀਆਂ ਚਾਹੀਦੀਆਂ ਹਨ। ਕਿਉਂਕਿ ਹੁਣ ਸਭ ਕੁੱਝ ਹੋ ਗਿਆ ਹੈ ਮ੍ਰਿਤਕ ਦੇਹ ਵੀ ਸਾਡੇ ਕੋਲ ਆ ਗਈ ਹੈ , ਬੇਟੀ ਦਾ ਪੋਸਟ ਮਾਰਟਮ ਹੋਇਆ ਵੀ ਲਗਭਗ 12-14 ਘੰਟੇ ਹੋ ਗਏ ਹਨ। ਬਾੱਡੀ ਦਾ ਵੀ ਇੱਕ ਸਮਾਂ ਹੁੰਦਾ ਹੈ। ਉਸ ਸਥਿਤੀ 'ਤੇ ਵਿਚਾਰ ਕਰੋ। ਇੱਕ ਮਨ ਬਣਾਓ, ਬੁਜ਼ਰਗ ਲੋਕਾਂ ਨੂੰ ਵੀ ਇੱਥੇ ਬੁਲਾ ਲਓ। ਇਸ ਨੂੰ ਹੱਲ ਕਰੋ ਬਿਨ੍ਹਾਂ ਕਿਸੇ ਜ਼ਿੱਦ ਦੇ….."
ਇਸ ਤੋਂ ਬਾਅਦ ਪੀੜ੍ਹਤ ਪਰਿਵਾਰ ਨੇ ਸਮੇਂ ਸਬੰਧੀ ਸਵਾਲ ਕੀਤਾ।ਜਿਸ ਦੇ ਜਵਾਬ 'ਚ ਪੁਲਿਸ ਕਰਮਚਾਰੀ ਕਹਿੰਦੇ ਹਨ, ਇਹ ਕਿਤੇ ਵੀ ਨਹੀਂ ਲਿਖਿਆ ਹੈ ਕਿ ਅੰਤਮ ਸਸਕਾਰ ਰਾਤ ਨੂੰ ਨਹੀਂ ਹੋ ਸਕਦਾ ਹੈ।"

ਇਸ ਤੋਂ ਇਲਾਵਾ ਕੁੱਝ ਹੋਰ ਵੀਡੀਓ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਦੇ ਚਾਚੇ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਹ ਮ੍ਰਿਤਕ ਦੇਹ ਕੋਲ ਪਹੁੰਚੇ ਤਾਂ, ਉੱਥੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਜ਼ਬਰਦਸਤੀ ਉਨ੍ਹਾਂ ਦਾ ਵੀਡੀਓ ਬਣਾ ਲਿਆ।
ਇਸ ਪੂਰੇ ਮਾਮਲੇ 'ਚ ਪੁਲਿਸ 'ਤੇ ਇਲਜ਼ਾਮ ਲੱਗ ਰਿਹਾ ਹੈ ਕਿ ਉਸ ਨੇ ਅਸੰਵੇਦਨਸ਼ੀਲ ਰਵੱਈਆ ਅਖ਼ਤਿਆਰ ਕੀਤਾ ਹੈ।
ਯੂਪੀ ਪੁਲਿਸ 'ਚ ਕਈ ਉੱਚ ਅਹੁਦਿਆਂ 'ਤੇ ਸੇਵਾਵਾਂ ਨਿਭਾ ਚੁੱਕੇ, ਸਾਬਕਾ ਆਈਪੀਐਸ ਅਧਿਕਾਰੀ ਵਿਭੂਤੀ ਨਾਰਾਇਣ ਰਾਏ ਦਾ ਮੰਨਣਾ ਹੈ ਕਿ ਪੁਲਿਸ ਨੂੰ ਇਸ ਮਾਮਲੇ 'ਚ ਸੰਵੇਦਨਸ਼ੀਲਤਾ ਨਾਲ ਕੰਮ ਕਰਨਾ ਚਾਹੀਦਾ ਸੀ।
"ਕਈ ਵਾਰ ਸਥਿਤੀ ਦੀ ਮੰਗ ਹੁੰਦੀ ਹੈ ਕਿ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੁਲਿਸ ਨੂੰ ਅਜਿਹੇ ਕਦਮ ਚੁੱਕਣੇ ਪੈਂਦੇ ਹਨ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪੁਲਿਸ ਨੂੰ ਕੁੱਝ ਸੰਵੇਦਨਸ਼ੀਲ਼ਤਾ ਵਿਖਾਉਣੀ ਚਾਹੀਦੀ ਸੀ, ਕਿਉਂਕਿ ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਸੀ। ਇਹ ਵਧੇਰੇ ਚੰਗਾ ਰਹਿੰਦਾ ਕਿ ਮ੍ਰਿਤਕ ਦੇਹ ਨੂੰ ਪਹਿਲਾਂ ਘਰ ਲਿਜਾਇਆ ਜਾਂਦਾ। ਇੱਕ ਵੀਡੀਓ 'ਚ ਇਕ ਪੁਲਿਸ ਮੁਲਾਜ਼ਮ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ, " ਤੁਹਾਡੀ ਕੀ ਗਲਤੀ ਸੀ।" ਹੁਸ ਇਸ ਤਰ੍ਹਾਂ ਦੀ ਗੱਲਬਾਤ ਤੋਂ ਬਚਿਆ ਜਾ ਸਕਦਾ ਸੀ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਕੀ ਪੁਲਿਸ ਨੇ ਕਾਨੂੰਨ ਦੀ ਪਾਲਣਾ ਕੀਤੀ?
ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਯੂਪੀ ਪੁਲਿਸ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਸੂਬਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ।ਉਨ੍ਹਾਂ ਕਿਹਾ, " ਭਾਰਤ ਹਰ ਕਿਸੇ ਦਾ ਦੇਸ਼ ਹੈ।ਇੱਥੇ ਹਰ ਕਿਸੇ ਨੂੰ ਇੱਜ਼ਤ ਮਾਣ ਨਾਲ ਰਹਿਣ ਦਾ ਅਧਿਕਾਰ ਹੈ।ਸੰਵਿਧਾਨ ਨੇ ਸਾਨੂੰ ਇਹ ਅਧਿਕਾਰ ਦਿੱਤਾ ਹੈ।"
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਲਿਖਿਆ ਹੈ, " ਯੂਪੀ ਸਮੂਹਿਕ ਬਲਾਤਕਾਰ ਕਾਂਡ 'ਚ ਪੁਲਿਸ ਵੱਲੋਂ ਰਾਤ ਦੇ 2.30 ਵਜੇ ਸਸਕਾਰ ਕੀਤਾ ਗਿਆ ਅਤੇ ਪਰਿਵਾਰ ਨੂੰ ਇਸ ਸਭ ਤੋਂ ਬਾਹਰ ਰੱਖਿਆ ਗਿਆ। ਰਾਸ਼ਟਰੀ ਮਹਿਲਾ ਕਮਿਸ਼ਨ ਇਸ ਪੂਰੇ ਘਟਨਾਕ੍ਰਮ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ ਹੈ। ਆਖ਼ਰਕਾਰ ਪਰਿਵਾਰਕ ਮੈਂਬਰਾਂ ਨੂੰ ਸ਼ਮਸ਼ਾਨਘਾਟ 'ਤੇ ਕਿਉਂ ਨਹੀਂ ਆਉਣ ਦਿੱਤਾ ਗਿਆ? ਰਾਤ ਨੂੰ ਹੀ ਸਸਕਾਰ ਕਿਉਂ ਕੀਤਾ ਗਿਆ?"
ਇਸ ਦੇ ਨਾਲ ਹੀ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਯੂਪੀ ਪੁਲਿਸ ਨੂੰ ਇਸ ਮਾਮਲੇ ਅਤੇ ਉਸ ਤੋਂ ਬਾਅਦ ਰਾਤ ਨੂੰ ਕੀਤੇ ਸਸਕਾਰ ਸਬੰਧੀ ਨੋਟਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਕਮਿਸ਼ਨ ਨੇ ਆਪਣੇ ਨੋਟਿਸ 'ਚ ਕਿਹਾ ਹੈ, " ਇਸ ਘਟਨਾ ਨੇ ਸੂਬੇ ਦੀ ਕਾਨੂੰਨ ਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ ਹਨ। ਰਾਜ 'ਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਸ 'ਚ ਉੱਚ ਜਾਤੀ ਦੇ ਲੋਕਾਂ ਵੱਲੋਂ ਦਲਿਤ ਲੋਕਾਂ ਨਾਲ ਭੇਦ ਭਾਵ ਕੀਤਾ ਗਿਆ ਹੈ, ਉਨ੍ਹਾਂ ਨੂੰ ਹੱਦ ਤੋਂ ਵੱਧ ਪ੍ਰੇਸ਼ਾਨ ਕੀਤਾ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਖਿਲਾਫ ਕਈ ਦੋਸ਼ ਆਇਦ ਹੋਏ ਹਨ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਗੰਭੀਰ ਮਾਮਲਾ ਹੈ।"
ਕਮਿਸ਼ਨ ਨੇ ਸੂਬੇ ਦੇ ਡੀਜੀਪੀ ਨੂੰ ਪੀੜ੍ਹਤ ਪਰਿਵਾਰ ਨੂੰ ਸੁਰੱਖਿਆ ਦੇਣ ਲਈ ਕਿਹਾ ਹੈ ਅਤੇ ਇਸ ਮਾਮਲੇ 'ਚ ਚਾਰ ਹਫ਼ਤਿਆਂ ਦੇ ਅੰਦਰ ਆਪਣਾ ਜਵਾਬ ਦੇਣ ਲਈ ਵੀ ਕਿਹਾ ਹੈ।

ਤਸਵੀਰ ਸਰੋਤ, PRAKASH SINGH/AFP VIA GETTY IMAGES
ਲਖਨਊ ਹਾਈ ਕੋਰਟ ਦੇ ਵਕੀਲ ਪ੍ਰਿਯਾਂਸ਼ੂ ਅਵਸਥੀ ਦਾ ਮੰਨਣਾ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਜੋ ਵੀ ਕੀਤਾ ਗਿਆ ਹੈ, ਉਹ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਉਨ੍ਹਾਂ ਵੱਲੋਂ ਕੁੱਝ ਨਾ ਕੁੱਝ ਲੁਕਾਉਣ ਦਾ ਯਤਨ ਕੀਤਾ ਗਿਆ ਹੈ।
ਉਹ ਸਵਾਲ ਕਰਦੇ ਹਨ?
- ਉੱਤਰ ਪ੍ਰਦੇਸ਼ ਪੁਲਿਸ ਦਾ ਦਾਅਵਾ ਹੈ ਕਿ ਮ੍ਰਿਤਕਾ ਦਾ ਅੰਤਮ ਸਸਕਾਰ ਉਸ ਦੇ ਭਾਈਚਾਰੇ ਦੀਆਂ ਰਸਮਾਂ ਮੁਤਾਬਕ ਹੀ ਹੋਇਆ ਹੈ। ਇਸ ਦਾਅਵੇ ਨੇ ਕਈ ਸਵਾਲ ਪੈਦਾ ਕੀਤੇ ਹਨ। ਕੀ ਸਸਕਾਰ ਦੀਆਂ ਪੂਰੀਆਂ ਰਸਮਾਂ ਨੂੰ ਅਦਾ ਕੀਤਾ ਗਿਆ? ਜੇਕਰ ਅਜਿਹਾ ਹੋਇਆ ਹੈ ਤਾਂ ਉਹ ਰਸਮਾਂ ਕਿਸ ਨੇ ਨਿਭਾਈਆਂ ਹਨ, ਕਿਉਂਕਿ ਪਰਿਵਾਰ ਵਾਲੇ ਤਾਂ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਕਿ ਉਨ੍ਹਾਂ ਨੇ ਕੋਈ ਰਸਮ ਨਿਭਾਈ ਹੀ ਨਹੀਂ ਹੈ।
- ਇਸ ਦੇ ਨਾਲ ਹੀ ਪੁਲਿਸ ਨਿਯਮਾਂ ਤਹਿਤ ਪੁਲਿਸ ਨੂੰ ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਮ੍ਰਿਤਕ ਦੇ ਪਰਿਵਾਰ ਨੂੰ ਸੌਂਪਣੀ ਹੁੰਦੀ ਹੈ , ਕੀ ਪੁਲਿਸ ਨੇ ਅਜਿਹਾ ਕੀਤਾ? ਕੀ ਪੁਲਿਸ ਕੋਲ ਕੋਈ ਅਜਿਹਾ ਦਸਤਾਵੇਜ਼ ਹੈ ਜੋ ਇਸ ਗੱਲ ਦੀ ਗਵਾਹੀ ਭਰੇ ਕਿ ਪੁਲਿਸ ਨੇ ਮ੍ਰਿਤਕ ਦੀ ਦੇਹ ਉਸ ਦੇ ਪਰਿਵਾਰ ਵਾਲਿਆਂ ਨੂੰ ਫਲਾਂ ਜਗ੍ਹਾ ਅਤੇ ਫਲਾਂ ਸਮੇਂ 'ਤੇ ਸੌਂਪਿਆ ਹੈ?ਕੀ ਉਸ ਦਸਤਾਵੇਜ਼ 'ਤੇ ਮ੍ਰਿਤਕਾ ਦੇ ਪਿਤਾ ਦੇ ਦਸਤਖ਼ਤ ਹਨ?
- ਕੀ ਪੁਲਿਸ ਕੋਲ ਆਪਣੇ ਦਾਅਵੇ ਦੇ ਪੁਸ਼ਟੀਕਰਨ ਲਈ ਵੀਡੀਓ ਗ੍ਰਾਫਿਕ ਸਬੂਤ ਹਨ, ਜੋ ਇਹ ਸਾਬਤ ਕਰਨ ਕਿ ਪਰਿਵਾਰ ਵੱਲੋਂ ਸਾਰੀਆਂ ਰਸਮਾਂ ਨੂੰ ਅਦਾ ਕਰਨ ਤੋਂ ਬਾਅਧ ਹੀ ਸਸਕਾਰ ਕੀਤਾ ਗਿਆ ਹੈ…..।
ਆਉਣ ਵਾਲੇ ਸਮੇਂ 'ਚ ਪੁਲਿਸ ਨੂੰ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।ਜੇਕਰ ਪੁਲਿਸ ਦਾ ਦਾਅਵਾ ਝੂਠਾ ਨਿਕਲਦਾ ਹੈ ਤਾਂ ਇਹ ਸੰਵਿਧਾਨ ਦੀ ਧਾਰਾ 21 ਦੀ ਉਲੰਘਣਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਧਾਰਾ 21 ,ਜੋ ਕਿ ਮਾਣ ਸਨਮਾਨ ਨਾਲ ਜਿਊਣ ਦਾ ਅਧਿਕਾਰ ਦਿੰਦੀ ਹੈ, ਉਹ ਮਰਨ ਤੋਂ ਬਾਅਧ ਵੀ ਜਿਉਂ ਦੀ ਤਿਉਂ ਲਾਗੂ ਹੁੰਦੀ ਹੈ।ਮ੍ਰਿਤਕ ਦੀ ਦੇਹ ਦਾ ਅੰਤਮ ਸਸਕਾਰ ਉਸ ਦੇ ਭਾਈਚਾਰੇ ਦੀਆਂ ਰਸਮਾਂ ਅਨੁਸਾਰ ਹੀ ਹੋਣਾ ਚਾਹੀਦਾ ਹੈ।ਮਨੁੱਖੀ ਅਧਿਕਾਰਾਂ ਸਬੰਧੀ ਯੂਨੀਅਨ ਕਮਿਸ਼ਨ ਨੇ ਆਪਣੇ 2005 ਮਤੇ 'ਚ ਕਿਹਾ ਹੈ ਕਿ ਅੰਤਿਮ ਸਸਕਾਰ ਮੌਕੇ ਪਰਿਵਾਰ ਦੀਆਂ ਭਾਵਨਾਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।"
ਇਹ ਕੁੱਝ ਅਜਿਹੇ ਸਵਾਲ ਹਨ, ਜਿੰਨ੍ਹਾਂ ਦੇ ਜਵਾਬ ਉੱਤਰ ਪ੍ਰਦੇਸ਼ ਪੁਲਿਸ ਨੂੰ ਦੇਣੇ ਹੀ ਪੈਣਗੇ।ਕਿਉਂਕਿ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇਸ ਮਾਮਲੇ ਸਬੰਧੀ ਪੀਆਈਐਲ ਦਾਇਰ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ:
ਵੀਡੀਓ: ਬਾਬਰੀ ਮਸਜਿਦ ਢਾਹੇ ਜਾਣ ਬਾਰੇ ਫ਼ੈਸਲੇ 'ਤੇ ਬੋਲੇ ਜਸਟਿਸ ਲਿਬਰਾਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਵੀਡੀਓ: ਫੈਸਲੇ ਤੋਂ ਬਾਅਦ ਅਡਵਾਨੀ ਕੀ ਬੋਲੇ?
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
ਵੀਡੀਓ: ਰਾਮ ਮੰਦਿਰ ਕਾਰ ਸੇਵਾ ਵਿੱਚ ਜਾਣ ਵਾਲੇ ਦੋ ਬੰਦਿਆਂ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5












