IPL 2020 : ਪੰਜਾਬੀ ਮੁੰਡੇ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਵੇਖ ਕੇ ਕਿਉਂ ਕਿਹਾ ਜਾ ਰਿਹਾ, ‘ਗਿਲ ਹੈ ਕਿ ਮਾਨਤਾ ਨਹੀਂ’

ਸ਼ੁਭਮਨ ਗਿੱਲ

ਤਸਵੀਰ ਸਰੋਤ, BCCI/IPL

'ਗਿਲ' ਹੈ ਕਿ ਮਾਨਤਾ ਨਹੀਂ!

ਇਹ ਤੁਕਬੰਦੀ ਉਸੇ ਟੀਮ ਦੀ ਹੈ ਜਿਸ ਦਾ ਤੂਫ਼ਾਨ ਵਿੱਚ ਡੁਬਦਾ ਬੇੜਾ ਸ਼ੁਭਮਨ ਗਿੱਲ ਨੇ ਪਾਰ ਲੰਘਾਇਆ। ਟੀਮ ਦਾ ਨਾਮ ਹੈ, ਕੋਲਕਾਤਾ ਨਾਈਟ ਰਾਈਡਰਜ਼

ਸਨਰਾਈਜ਼ਰਸ ਹੈਦਰਾਬਾਦ ਦੇ ਖ਼ਿਲਾਫ਼ 143 ਦੌੜਾਂ ਦਾ ਪਿੱਛਾ ਕਰਦਿਆਂ 13ਵੇਂ ਓਵਰ ਦੀ ਤੀਜੀ ਗੇਂਦ ਨੂੰ ਪੁਆਇੰਟ ਵੱਲ ਖੇਡ ਕੇ ਗਿੱਲ ਨੇ ਚਾਰ ਰਨ ਜੋੜੇ। ਹਾਫ਼ ਸੈਂਚੁਰੀ ਕੀਤੀ। ਬੱਲਾ ਚੁੱਕਿਆ ਅਤੇ ਕੇਕੇਆਰ ਦੇ ਅਧਿਕਾਰਿਤ ਟਵਿੱਟਰ ਹੈਂਡਲ ਉੱਪਰ 'ਦਿਲ...' ਦੀ ਥਾਂ 'ਗਿਲ...' ਆ ਗਿਆ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਹ ਵੀ ਪੜ੍ਹੋ:

ਅਗਲਾ ਸਟਾਰ?

ਕੋਲਕਾਤਾ ਦੇ ਟੌਪ ਆਰਡਰ ਨੂੰ ਸਸਤਿਆਂ ਨਬੇੜ ਚੁੱਕੇ ਹੈਦਰਾਬਾਦ ਦੇ ਗੇਂਦਬਾਜ਼ ਕਾਬੂ ਤਾਂ ਗਿੱਲ ਨੂੰ ਵੀ ਕਰਨਾ ਚਾਹੁੰਦੇ ਸਨ ਪਰ ਜੇ ਉਹ ਵੀ ਹਥਿਆਰ ਸੁੱਟ ਦਿੰਦੇ ਤਾਂ ਆਬੂਧਾਬੀ ਵਿੱਚ ਮੈਚ ਦੀ ਕਹਾਣੀ 'ਕੁਝ ਹੋਰ' ਹੋ ਸਕਦੀ ਸੀ।

ਮੁੰਬਈ ਇੰਡੀਅਨਸ ਦੇ ਖ਼ਿਲਾਫ਼ ਗਿੱਲ਼ ਦੀ ਨਾਕਾਮੀ ਦੇ ਸਦਮੇ ਵਿੱਚੋਂ ਕੋਲਕਾਤਾ ਦੀ ਟੀਮ ਨਿਕਲ ਹੀ ਨਹੀਂ ਸਕੀ ਸੀ ਅਤੇ ਉਸ ਨੂੰ 49 ਦੌੜਾਂ ਦੀ ਕਰਾਰੀ ਹਾਰ ਝੱਲਣੀ ਪਈ।

ਸ਼ਨਿੱਚਰਵਾਰ ਨੂੰ ਗਿੱਲ ਕੋਈ ਕੁਤਾਹੀ ਕਰਨ ਦੇ ਮੂਡ ਵਿੱਚ ਨਹੀਂ ਸਨ। ਉਗ ਦੁਨੀਆਂ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਆਖ਼ਰ ਟੂਰਨਾਮੈਂਟ ਤੋਂ ਪਹਿਲਾਂ ਸੁਨੀਲ ਗਵਾਸਕਰ ਵਰਗੇ ਦਿਗੱਜ ਨੇ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਦਾ 'ਅਗਲਾ ਵੱਡਾ ਸਿਤਾਰਾ' ਕਿਉਂ ਕਿਹਾ ਸੀ?

ਕੇਕੇਆਰ ਨੇ ਵੀ ਗਿੱਲ ਤੇ ਵੱਡਾ ਦਾਅ ਜੂਨੀਅਰ ਕ੍ਰਿਕਿਟ ਵਿੱਚ ਉਨ੍ਹਾਂ ਦਾ ਕਮਾਲ ਦੇਖ਼ ਕੇ ਹੀ ਲਾਇਆ ਹੈ। 21 ਸਾਲਾਂ ਦੀ ਉਮਰ ਵਿੱਚ ਆਈਪੀਐੱਲ ਦੇ ਤੀਜੇ ਸੀਜ਼ਨ ਵਿੱਚ ਟੀਮ ਵਿੱਚ ਉਨ੍ਹਾਂ ਦੀ ਅਹਿਮੀਅਤ ਕੀ ਹੈ, ਇਸ ਮੈਚ ਤੋਂ ਬਾਅਦ ਕਪਤਾਨ ਦਿਨੇਸ਼ ਕਾਰਤਿਕ ਦੇ ਬਿਆਨ ਤੋਂ ਵੀ ਸਾਫ਼ ਹੋ ਗਿਆ।

ਸ਼ੁਭਮਨ ਗਿੱਲ

ਤਸਵੀਰ ਸਰੋਤ, BCCI/IPL

ਗਿੱਲ 'ਤੇ ਟੀਮ ਫਿਦਾ ਹੋਈ

ਕਾਰਤਿਕ ਨੇ ਕਿਹਾ,"ਮੈਂ ਤੈਅ ਕਰਨਾ ਚਾਹੁੰਦਾ ਹਾਂ ਕਿ ਗਿੱਲ ਦਾ ਸਫ਼ਰ ਸੌਖਾ ਰਹੇ। ਉਸ ਤੇ ਕੋਈ ਦਬਾਅ ਨਾ ਹੋਵੇ।"

ਹੈਦਰਾਬਾਦ ਦੇ ਖ਼ਿਲਾਫ਼ ਸੱਤ ਵਿਕਟਾਂ ਨਾਲ ਮਿਲੀ ਜਿੱਤ ਵਿੱਚ ਗਿੱਲ ਦੇ ਨਾਲ ਨਾਬਾਦ 92 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੇ ਇਆਨ ਮੋਗਰਨ ਵੀ ਉਨ੍ਹਾਂ ਦੀ ਸ਼ਲਾਘਾ ਕਰਨ ਵਿੱਚ ਪਿੱਛੇ ਨਹੀਂ ਰਹੇ।

ਉਨ੍ਹਾਂ ਨੇ ਕਿਹਾ,"ਈਮਾਨਦਾਰੀ ਨਾਲ ਕਹਾਂ ਤਾਂ ਮੈਂ ਗਿੱਲ ਨੂੰ ਬਹੁਤ ਕੁਝ ਨਹੀਂ ਦੱਸਿਆ। ਉਸ ਦੀ ਬੱਲੇਬਾਜ਼ੀ ਦੱਸਣ ਵਿੱਚ ਮਜ਼ਾ ਆ ਰਿਹਾ ਸੀ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮਜ਼ਾ ਆਉਂਦਾ ਕਿਵੇਂ ਨਾ? ਗਿੱਲ ਪਹਿਲੇ ਹੀ ਓਵਰ ਤੋਂ ਲੈਅ ਵਿੱਚ ਸਨ। ਭੁਵਨੇਸ਼ਵਰ ਕੁਮਾਰ ਦੀ ਗੇਂਦ ਤੇ ਚੌਕਾ ਜੜ ਕੇ ਉਨ੍ਹਾਂ ਨੇ ਇਸ਼ਾਰਾ ਵੀ ਦੇ ਦਿੱਤਾ। ਸਿਰਫ਼ 53 ਦੌੜਾਂ ਉੱਪਰ ਤਿੰਨ ਵਿਕਿਟ ਡਿੱਗ ਗਏ ਤਾਂ ਉਨ੍ਹਾਂ ਨੇ ਜ਼ਿਆਦਾ ਜ਼ਿੰਮੇਦਾਰੀ ਦਿਖਾਈ ਪਰ ਦੌੜਾਂ ਬਣਾਉਣ ਦਾ ਮੌਕ ਨਹੀਂ ਖੁੰਝਾਇਆ। 62 ਗੇਂਦਾਂ ਵਿੱਚ 70 ਦੌੜਾਂ ਬਣਾਉਣ ਵਾਲੇ ਗਿੱਲ ਨੇ ਸੱਤ ਵਾਰ ਗੇਂਦ ਬਾਊਂਡਰੀ ਤੋਂ ਪਾਰ ਭੇਜੀ। ਉਨ੍ਹਾਂ ਨੇ ਪੰਜ ਚੌਕੇ ਅਤੇ ਦੋ ਛੱਕੇ ਲਾਏ।

ਟੂਰਨਾਮੈਂਟ ਵਿੱਚ ਪਹਿਲੀ ਜਿੱਤ ਗਿੱਲ ਲਈ ਵੀ ਸਕੂਨ ਲੈ ਕੇ ਆਈ। ਉਨ੍ਹਾਂ ਨੇ ਕਿਹਾ,"ਇਹ ਜਿੱਤ ਹਾਸਲ ਕਰਨਾ ਸਾਡੀ ਟੀਮ ਲਈ ਜ਼ਰੂਰੀ ਸੀ। ਅਸੀਂ ਵਧੀਆ ਗੇਂਦਬਾਜ਼ੀ ਕੀਤੀ ਸੀ। ਇੱਕ ਓਪਨਰ ਵਜੋਂ ਮੇਰਾ ਕੰਮ ਟੀਮ ਨੂੰ ਜਿਤਾਉਣਾ ਸੀ।"

ਦਰਅਸਲ, ਕੇਕੇਆਰ ਕੋਲ ਟੌਪ ਆਰਡਰ ਵਿੱਚ ਅਜਿਹਾ ਕੋਈ ਦਮਦਾਰ ਨਾਂਅ ਨਹੀਂ ਹੈ ਜੋ ਵਿਰੋਧੀ ਟੀਮ ਨੂੰ ਦਬਾਅ ਵਿੱਚ ਲਿਆ ਸਕੇ। ਕਪਤਾਨ ਕਾਰਤਿਕ ਲੈਅ ਵਿੱਚ ਨਹੀਂ ਦਿਖ ਰਹੇ। ਅਜਿਹੇ ਵਿੱਚ ਗਿੱਲ ਹੀ ਇਸ ਟੀਮ ਦੇ ਲਈ 'ਤੁਰਪ ਦਾ ਪੱਤਾ' ਮੰਨੇ ਜਾ ਰਹੇ ਹਨ।

ਸ਼ੁਭਮਨ ਗਿੱਲ

ਤਸਵੀਰ ਸਰੋਤ, BCCI/IPL

ਕਮਿੰਸ ਵੀ ਘੱਟ ਨਹੀਂ

ਭਾਵੇਂ ਮੈਨ ਆਫ਼ ਦਿ ਮੈਚ ਤਾਂ ਸ਼ੁਭਮਨ ਗਿੱਲ ਹੀ ਰਹੇ ਪਰ ਸੋਸ਼ਲ ਮੀਡੀਆ 'ਤੇ ਮੈਚ ਦੀ ਸਮੀਖਿਆ ਕਰਨ ਵਾਲੇ ਫੈਨਜ਼ ਨੇ ਕੇਕੇਆਰ ਦੇ ਪੇਸ ਬਾਲਰ ਪੈਟ ਕਮਿੰਸ ਦੀ ਭੂਮਿਕਾ ਨੂੰ ਵੀ ਖ਼ੂਬ ਸਰਾਹਿਆ। ਕਮਿੰਸ ਹੀ ਸਨ, ਜਿਨ੍ਹਾਂ ਨੇ ਹੈਦਰਾਬਾਦ ਦੀ ਟੀਮ ਨੂੰ ਟੌਸ ਜਿੱਤਣ ਦਾ ਫ਼ਾਇਦਾ ਨਹੀਂ ਲੈਣ ਦਿੱਤਾ।

ਉਨ੍ਹਾਂ ਨੇ ਵਿਰੋਧੀ ਸਲਾਮੀ ਬੱਲੇਬਾਜ਼ ਜੌਨੀ ਬੇਯਰਸਟੋ ਨੂੰ ਸਸਤੇ ਵਿੱਚ ਆਊਟ ਕੀਤਾ ਅਤੇ ਆਪਣੇ ਕੋਟੇ ਦੇ ਚਾਰ ਓਵਰਾਂ ਵਿੱਚ ਮਹਿਜ਼ 19 ਰਨ ਖ਼ਰਚ ਕੀਤੇ।

ਦਿਨੇਸ਼ ਕਾਰਤਿਕ ਅਤੇ ਟੀਮ

ਤਸਵੀਰ ਸਰੋਤ, BCCI/IPL

ਕਪਤਾਨ ਦਾ 'ਗੇਮ ਪਲਾਨ'

ਕਪਤਾਨ ਕਾਰਤਿਕ ਬੱਲੇ ਨਾਲ ਭਾਵੇਂ ਹੀ ਨਾਕਾਮ ਰਹੇ ਹੋਣ ਪਰ ਟੀਮ ਦੀ ਅਗਵਾਈ ਵਿੱਚ ਉਨ੍ਹਾਂ ਨੇ ਸਮਝਦਾਰੀ ਦਿਖਾਈ।

ਓਹ ਨਵੇਂ ਗੇਮ ਪਲਾਨ ਨਾਲ ਮੈਦਾਨ 'ਤੇ ਉੱਤਰੇ ਸਨ।

ਉਨ੍ਹਾਂ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਸੁਨੀਲ ਨਰੇਨ ਤੋਂ ਕਰਵਾਉਂਦੇ ਹੋਏ ਹੈਦਰਾਬਾਦ ਦੇ ਬੱਲੇਬਾਜ਼ਾਂ ਨੂੰ ਹੈਰਾਨ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਗੇਂਦਬਾਜ਼ੀ ਵਿੱਚ ਜਲਦੀ-ਜਲਦੀ ਬਦਲਾਅ ਕੀਤੇ ਅਤੇ ਵਿਰੋਧ ਬੱਲੇਬਾਜ਼ਾਂ ਉੱਪਰ ਦਬਾਅ ਬਣਾ ਕੇ ਰੱਖਿਆ। ਕਾਰਤਿਕ ਨੇ ਕੁੱਲ ਸੱਤ ਗੇਂਦਬਾਜ਼ ਅਜ਼ਮਾਏ।

ਪੈਟ ਕਮਿੰਸ

ਤਸਵੀਰ ਸਰੋਤ, BCCI/IPL

ਲੈਅ ਵਿੱਚ ਮੋਰਗਨ

ਰੰਗ ਵਿੱਚ ਇਆਨ ਮੋਰਗਨ ਵੀ ਦਿਖੇ ਹਨ। ਮੁੰਬਈ ਦੇ ਖ਼ਿਲਾਫ਼ ਮੋਰਗਨ ਟੀਮ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਪਰ ਸ਼ਨਿੱਚਰਵਾਰ ਨੂੰ ਉਨ੍ਹਾਂ ਨੇ ਮੈਕਾ ਭੁਨਾਉਣ ਵਿੱਚ ਕੁਤਾਹੀ ਨਹੀਂ ਕੀਤੀ।

ਸ਼ੁਰੂ ਵਿੱਚ ਅੱਖਾਂ ਜਮਾਈਆਂ ਅਤੇ ਜਦੋਂ ਹੱਥ ਖੋਲ੍ਹੇ ਤਾਂ ਖੁਲਦੇ ਹੀ ਚਲੇ ਗਏ। 29 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਦੋ ਸ਼ਾਨਦਾਰ ਛਿੱਕਿਆਂ ਦੀ ਮਦਦ ਨਾਲ ਨਾਬਾਦ 42 ਦੌੜਾਂ ਬਣਾ ਕੇ ਉਨ੍ਹਾਂ ਨੇ ਕੇਕੇਆਰ ਦਾ ਜੋਸ਼ ਵਧਾਇਆ ਤਾਂ ਬਾਕੀ ਟੀਮਾਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ।

ਇਆਨ ਮੋਰਗਨ

ਤਸਵੀਰ ਸਰੋਤ, BCCI/IPL

ਨਿਸ਼ਾਨੇ ’ਤੇ ਸਾਹਾ

ਫੈਨਜ਼ ਨੂੰ ਕੇਕੇਆਰ ਦੀ ਜਿੱਤ ਵਿੱਚ ਰਿਧੀਮਾਨ ਸਾਹਾ ਦੀ ਭੂਮਿਕਾ ਵੀ ਦਿਖੀ।

ਹਾਲਾਂਕਿ ਸਾਹਾ, ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡ ਰਹੇ ਸਨ। ਹੈਦਰਾਬਾਦ ਦੀ ਟੀਮ ਕੇਕੇਆਰ ਉੱਪਰ ਭਾਰੀ ਦਬਾਅ ਬਣਾਉਣ ਜੋਗਾ ਵੱਡਾ ਸਕੋਰ ਖੜ੍ਹਾ ਨਹੀਂ ਕਰ ਸਕੀ। ਇਸ ਲਈ ਸਾਹਾ ਦੀ ਢਿੱਲੀ ਬੱਲੇਬਾਜ਼ੀ ਨੂੰ ਜ਼ਿੰਮੇਵਾਰ ਦੱਸਿਆ ਗਿਆ।

ਸਾਹਾ ਨੇ 31 ਦੌੜਾਂ ਦਾ ਸਾਹਮਣਾ ਕੀਤਾ ਅਤੇ ਸਿਰਫ਼ 30 ਦੌੜਾਂ ਬਣਾਈਆਂ।

ਉਨ੍ਹਾਂ ਨੇ ਪਹਿਲੀ ਬਾਊਂਡਰੀ 24ਵੀਂ ਗੇਂਦ 'ਤੇ ਲਾਈ। ਹੈਦਰਾਬਾਦ ਦੇ ਫ਼ੈਨਜ਼ ਨੇ ਉਨ੍ਹਾਂ ਉੱਪਰ ਮੀਮਸ ਸ਼ੇਅਰ ਕੀਤੇ।

ਇਹ ਵੀ ਪੜ੍ਹੋ:

ਵੀਡੀਓ: ਕਿਸਾਨਾਂ ਦਾ ਸਾਥ ਦੇਣ ਪਹੁੰਚੇ ਕਲਾਕਾਰਾਂ ਤੇ ਸਿਆਸਤ ਬਾਰੇ ਨੌਜਵਾਨ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਵੀਡੀਓ: ਕਲਾਕਾਰ ਕਿੱਥੇ-ਕਿੱਥੇ ਨਿੱਤਰੇ ਕਿਸਾਨਾਂ ਲਈ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਵੀਡੀਓ: ਕਿਸਾਨਾਂ ਤੇ ਵਰ੍ਹਿਆ ਭਾਜਪਾ ਕਾਰਕੁਨਾਂ ਦਾ ਚੱਲਿਆ ਡੰਡਾ

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)