ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਫੈਸਲਾ ਲੈਣ ਦੀ ਸ਼ਕਤੀ ਤੋਂ ਕਿੰਨੇ ਦੇਰ ਤੱਕ ਦੂਰ ਰੱਖਿਆ ਜਾਵੇਗਾ-ਮੋਦੀ

ਨਰਿੰਦਰ ਮੋਦੀ, ਪ੍ਰਧਾਨ ਮੰਤਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰਦਿਆਂ ਤਬਦੀਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ

ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੇ 75ਵੇਂ ਸਥਾਪਨਾ ਦਿਹਾੜੇ ਮੌਕੇ ਜਨਰਲ ਅਸੈਂਬਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਕਦੋਂ ਤੱਕ ਫੈਸਲਾ ਲੈਣ ਵਾਲੀ ਸ਼ਕਤੀ ਤੋਂ ਦੂਰ ਰੱਖਿਆ ਜਾਵੇਗਾ।

ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ:

  • ਸੰਯੁਕਤ ਰਾਸ਼ਟਰ ਦੀਆਂ ਕਈ ਉਪਲਬਧੀਆਂ ਦਿਖਾਈ ਦਿੱਤੀਆਂ ਹਨ ਪਰ ਕਈ ਅਜਿਹੇ ਉਦਾਹਰਨ ਹਨ ਜੋ ਆਤਮ-ਮੰਥਨ ਦੀਆਂ ਸੰਭਾਵਨਾਵਾਂ ਖੜ੍ਹੇ ਕਰਦੇ ਹਨ।
  • ਭਾਵੇਂ ਤੀਜੀ ਵਿਸ਼ਵ ਜੰਗ ਨਹੀਂ ਹੋਈ ਪਰ ਕਈ ਜੰਗਾਂ ਹੋਈਆਂ, ਕਈ ਅੱਤਵਾਦੀ ਹਮਲੇ ਹੋਏ। ਇਨ੍ਹਾਂ ਵਿੱਚ ਮਾਰੇ ਗਏ ਲੋਕ ਸਾਡੇ ਵਾਂਗ ਇਨਸਾਨ ਹੀ ਸਨ।
  • ਕਈ ਬੱਚੇ ਜਿਨ੍ਹਾਂ ਨੇ ਇਸ ਦੁਨੀਆਂ ਵਿੱਚ ਛਾ ਜਾਣਾ ਸੀ ਉਹ ਦੁਨੀਆਂ ਛੱਡ ਕੇ ਚੱਲੇ ਗਏ।
  • ਬੀਤੇ 8-9 ਮਹੀਨੀਆਂ ਵਿੱਚ ਕੋਰੋਨਾ ਵੇਲੇ ਸੰਯੁਕਤ ਰਾਸ਼ਟਰ 'ਤੇ ਪ੍ਰਭਾਵਸ਼ਾਲੀ ਪ੍ਰਤਿਕਿਰਿਆ ਕਿੱਥੇ ਹੈ? ਸੰਯੁਕਤ ਰਾਸ਼ਟਰ ਵਿੱਚ ਵੱਡਾ ਬਦਲਾਅ ਹੋਣਾ ਸਮੇਂ ਦੀ ਮੰਗ ਹੈ।
  • ਇਹ ਉੰਨੀ ਵੱਡੀ ਸੱਚਾਈ ਹੈ ਕਿ ਭਾਰਤ ਦੇ ਲੋਕ ਸੰਯੁਕਤ ਰਾਸ਼ਟਰ ਦੇ ਸੁਧਾਰ ਲਈ ਬਹੁਤ ਹੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ:

  • ਭਾਰਤ ਦੇ ਲੋਕ ਚਿੰਤਿਤ ਹਨ ਕਿ ਕੀ ਇਸ ਪ੍ਰਕਿਰਿਆ ਦਾ ਕੋਈ ਤਰਕਸੰਗਤ ਨਤੀਜਾ ਨਿਕਲ ਸਕੇਗਾ। ਕਦੋਂ ਤੱਕ ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਫੈਸਲਾ ਲੈਣ ਵਾਲੀ ਸ਼ਕਤੀ ਤੋਂ ਦੂਰ ਰੱਖਿਆ ਜਾਵੇਗਾ
  • ਜਿਸ ਦੇਸ ਵਿੱਚ ਹੋ ਰਹੇ ਬਦਲਾਅ ਦਾ ਅਸਰ ਦੁਨੀਆਂ ਦੇ ਇੱਕ ਵੱਡੇ ਹਿੱਸੇ ਉੱਤੇ ਪੈ ਰਿਹਾ ਹੈ, ਆਖਿਰ ਉਸ ਦੇਸ ਨੂੰ ਕਿੰਨੀ ਦੇਰ ਤੱਕ ਇੰਤਜ਼ਾਰ ਕਰਨਾ ਪਵੇਗਾ।
  • ਭਾਰਤ ਦੀ ਦਾਰਸ਼ਨਿਕ ਸੋਚ ਸੰਯੁਕਤ ਰਾਸ਼ਟਰ ਦੀ ਸੋਚ ਨਾਲ ਮਿਲਦੀ-ਜੁਲਦੀ ਹੈ। ਅਸੀਂ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦੇ ਹਾਂ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

  • International day of non-violence ਤੇ International Yoga Day ਦੀ ਸ਼ੁਰੂਆਤ ਭਾਰਤ ਨੇ ਹੀ ਕੀਤੀ
  • ਭਾਰਤ ਨੇ ਹਮੇਸ਼ਾ ਸਭ ਦੇ ਹਿੱਤ ਬਾਰੇ ਸੋਚਿਆ ਨਾ ਕਿ ਸਿਰਫ਼ ਆਪਣੇ ਹਿੱਤਾਂ ਬਾਰੇ ਗੱਲ ਕੀਤੀ।
  • ਭਾਰਤ ਕਿਸੇ ਨਾਲ ਦੋਸਤੀ ਦਾ ਹੱਥ ਵਧਾਉਂਦਾ ਹੈ ਤਾਂ ਕਿਸੇ ਤੀਜੇ ਖਿਲਾਫ਼ ਨਹੀਂ ਹੁੰਦੀ ਹੈ ਤੇ ਵਿਕਾਸ ਦੀ ਸਾਂਝੇਦਾਰੀ ਕਰਦਾ ਹੈ ਤਾਂ ਕਿਸੇ ਦੇਸ ਨੂੰ ਮਜਬੂਰ ਨਹੀਂ ਕਰਦਾ।
ਮੋਦੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੀਐੱਮ ਮੋਦੀ ਨੇ ਕਿਹਾ ਕਿ ਭਾਰਤ 2025 ਤੱਕ ਟੀਬੀ ਤੋਂ ਮੁਕਤ ਕਰਨ ਲਈ ਬਹੁਤ ਵੱਡੀ ਮੁਹਿੰਮ ਚਲਾ ਰਿਹਾ ਹੈ

ਮੋਦੀ ਨੇ ਕੋਰੋਨਾ ਵੈਕਸੀਨ ਸਬੰਧੀ ਕੀ ਕਿਹਾ

  • ਭਾਰਤ ਦੀ ਵੈਕਸੀਨ ਪ੍ਰੋਡਕਸ਼ਨ ਤੇ ਵੈਕਸੀਨ ਦੀ ਕਾਬਲੀਅਤ ਪੂਰੀ ਮਾਨਵ ਜਾਤੀ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣ ਵਿੱਚ ਕੰਮ ਆਏਗੀ। ਅਸੀਂ ਫੇਜ਼-3 ਕਲੀਨੀਕਲ ਟਰਾਇਲ ਵੱਲ ਵੱਧ ਰਹੇ ਹਾਂ।
  • ਅਗਲੇ ਸਾਲ ਜਨਵਰੀ ਚੋਂ ਭਾਰਤ ਸੁਰੱਖਿਆ ਪਰੀਸ਼ਦ ਦੇ ਅਸਥਾਈ ਮੈਂਬਰ ਵਜੋਂ ਵੀ ਕੰਮ ਕਰੇਗਾ।
  • ਭਾਰਤ ਦੀ ਆਵਾਜ਼ ਹਮੇਸ਼ਾ ਸ਼ਾਂਤੀ, ਸੁਰੱਖਿਆ ਤੇ ਸਮਰਿੱਧੀ, ਮਾਨਵਤਾ, ਮਾਨਵ ਜਾਤੀ ਲਈ ਉੱਠੇਗੀ ਅਤੇ ਅੱਤਵਾਦ, ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਡਰੱਗਸ, ਮਨੀ ਲਾਂਡਰਿੰਗ ਖਿਲਾਫ਼ ਉੱਠੇਗੀ।

ਪੀਐੱਮ ਮੋਦੀ ਨੇ ਪ੍ਰਾਪਤੀਆਂ ਗਿਣਵਾਈਆਂ

  • ਸਿਰਫ਼ ਚਾਰ-ਪੰਜ ਸਾਲਾਂ ਵਿੱਚ 400 ਮਿਲੀਅਨ ਤੋਂ ਵੱਧ ਲੋਕਾ ਨੂੰ ਬੈਂਕਿੰਗ ਸਿਸਟਮ ਨਾਲ ਜੋੜਨਾ ਸੌਖਾ ਨਹੀਂ ਸੀ ਪਰ ਅਸੀਂ ਕੀਤਾ।
  • ਭਾਰਤ 2025 ਤੱਕ ਟੀਬੀ ਤੋਂ ਮੁਕਤ ਕਰਨ ਲਈ ਬਹੁਤ ਵੱਡੀ ਮੁਹਿੰਮ ਚਲਾ ਰਿਹਾ ਹੈ। 6 ਲੱਖ ਪਿੰਡਾਂ ਨੂੰ ਆਪਟੀਕਲ ਫਾਈਬਰ ਨਾਲ ਜੋੜਨ ਦਾ ਕੰਮ ਕੀਤਾ ਹੈ।
  • ਭਾਰਤ ਵਿੱਚ 26 ਹਫ਼ਤਿਆਂ ਦੀ ਪੇਡ ਮੈਟਰਨਿਟੀ ਲੀਵ ਦਿੱਤੀ ਜਾ ਰਹੀ ਹੈ
  • ਟਰਾਂਸਜੈਂਡਰਜ਼ ਦੇ ਅਧਿਕਾਰਾਂ ਲਈ ਕਾਨੂੰਨੀ ਸੁਧਾਰ ਕੀਤੇ ਗਏ ਹਨ।
  • ਸੰਯੁਕਤ ਰਾਸ਼ਟਰ ਦੇ 75ਵੇਂ ਸਾਲ ਵਿੱਚ ਸਭ ਮਿਲ ਕੇ ਵਿਸ਼ਵ ਕਲਿਆਣ ਨੂੰ ਸਮਰਪਿਤ ਕਰਨ ਦਾ ਪ੍ਰਣ ਲਈਏ।

ਇਹ ਵੀ ਪੜ੍ਹੋ:

ਕਸ਼ਮੀਰ ਦਾ ਮੁੱਦਾ ਫਿਰ ਗੂੰਜਿਆ

ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਸੈਸ਼ਨ ਦੌਰਾਨ ਭਾਰਤ-ਪਾਕਿਸਤਾਨ ਵਿਚਾਲੇ ਜੰਮੂ-ਕਸ਼ਮੀਰ ਤੇ ਅੱਤਵਾਦ ਦੇ ਮਸਲੇ 'ਤੇ ਇੱਕ ਵਾਰ ਫਿਰ ਵਿਵਾਦ ਹੋ ਗਿਆ ਹੈ।

ਇਮਰਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਸੈਸ਼ਨ ਨੂੰ ਸੰਬੋਧਿਤ ਕੀਤਾ ਜਿਸ ਮਗਰੋਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਨੁਮਾਇੰਦੇ ਨੇ ਇਸ ਬਾਰੇ ਜਵਾਬ ਵੀ ਦਿੱਤਾ।

ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਪਹਿਲਾਂ ਤੋਂ ਰਿਕਾਰਡ ਕੀਤੇ ਭਾਸ਼ਣ ਵਿੱਚ ਜੰਮੂ-ਕਸ਼ਮੀਰ ਵਿਵਾਦ, ਘੱਟ ਗਿਣਤੀਆਂ ਦੇ ਨਾਲ ਮਾੜੇ ਵਤੀਰੇ ਅਤੇ ਆਰਐੱਸਐੱਸ ਦੇ ਹਿੰਦੁਤਵਾਦੀ ਏਜੰਡੇ ਨੂੰ ਲੈ ਕੇ ਭਾਰਤ ਨੂੰ ਨਿਸ਼ਾਨ 'ਤੇ ਲਿਆ।

ਉਨ੍ਹਾਂ ਨੇ ਭਾਰਤ 'ਤੇ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਘਾਣ ਤੇ ਫੌਜੀ ਇਸਤੇਮਾਲ ਨੂੰ ਲੈ ਕੇ ਇਲਜ਼ਾਮ ਲਗਾਏ।

ਇਸ ਤੋਂ ਬਾਅਦ ਭਾਰਤ ਨੇ ਜਵਾਬ ਦੇਣ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਪਾਕਿਸਤਾਨ ਨੂੰ ਜਵਾਬ ਦਿੱਤਾ।

ਭਾਰਤ ਨੇ ਪਾਕਿਸਤਾਨ 'ਤੇ ਅੱਤਵਾਦ ਨੂੰ ਵਧਾਵਾ ਦੇਣ ਦਾ ਇਲਜ਼ਾਮ ਲਗਾਇਆ ਅਤੇ ਆਪਣੇ ਹੀ ਦੇਸ ਵਿੱਚ ਘੱਟ ਗਿਣਤੀਆਂ ਸਹਿਤ ਹੋਰ ਫਿਰਕਿਆਂ ਦੇ ਮੁਸਲਮਾਨਾਂ ਉੱਤੇ ਤਸ਼ੱਦਦ ਕਰਨ ਦਾ ਇਲਜ਼ਾਮ ਲਗਾਇਆ।

ਨਰਿੰਦਰ ਮੋਦੀ ਤੇ ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਨੇ ਭਾਰਤ 'ਤੇ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਘਾਣ ਤੇ ਫੌਜੀ ਇਸਤੇਮਾਲ ਨੂੰ ਲੈ ਕੇ ਇਲਜ਼ਾਮ ਲਗਾਏ

ਇਮਰਾਨ ਖ਼ਾਨ ਨੇ ਕਸ਼ਮੀਰ ਦਾ ਮੁੱਦਾ ਚੁੱਕਦੇ ਹੋਏ ਕਿਹਾ, "ਜਦੋਂ ਤੱਕ ਕਿ ਜੰਮੂ-ਕਸ਼ਮੀਰ ਦਾ ਵਿਵਾਦ ਕੌਮਾਂਤਰੀ ਪੱਧਰ ਦੇ ਪ੍ਰਵਾਨਿਤ ਤਰੀਕਿਆਂ ਨਾਲ ਨਹੀਂ ਹੁੰਦਾ ਹੈ, ਉਦੋਂ ਤੱਕ ਦੱਖਣੀ ਏਸ਼ੀਆ ਵਿੱਚ ਸਾਂਤੀ ਸਥਾਪਿਤ ਨਹੀਂ ਹੋ ਸਕਦੀ ਹੈ।"

"ਸੁਰੱਖਿਆ ਪਰਿਸ਼ਦ ਨੂੰ ਇਸ ਖ਼ਤਰਨਾਕ ਵਿਵਾਦ ਨੂੰ ਰੋਕਣਾ ਚਾਹੀਦਾ ਹੈ ਅਤੇ ਆਪਣੇ ਦੀ ਮਤੇ ਨੂੰ ਲਾਗੂ ਕਰਨਾ ਚਾਹੀਦਾ ਹੈ ਜਿਵੇਂ ਕਿ ਪੂਰਬੀ ਤਿਮੋਰ ਵਿੱਚ ਕੀਤਾ ਗਿਆ ਸੀ।

ਇਮਰਾਨ ਖ਼ਾਨ ਦੇ ਇਸ ਬਿਆਨ ਦਾ ਭਾਰਤ ਨੇ ਸਖ਼ਤ ਸ਼ਬਦਾਂ ਵਿੱਚ ਵਿਰੋਧ ਜਤਾਇਆ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤਿਰੂਮੂਰਤੀ ਨੇ ਪਾਕਿਸਤਾਨ ਦੇ ਬਿਆਨ ਨੂੰ ਇੱਕ ਨਵੀਂ ਸਿਆਸੀ ਗਿਰਾਵਟ ਕਿਹਾ।

ਉਨ੍ਹਾਂ ਨੇ ਇਸ ਨੂੰ ਝੂਠ, ਵਿਅਕਤੀਗਤ ਹਮਲਾ, ਲੜਾਈ ਕਰਵਾਉਣ ਵਾਲਾ ਦੱਸਿਆ। ਉਨ੍ਹਾਂ ਨੇ ਇਸ ਬਿਆਨ ਨੂੰ ਆਪਣੇ ਦੇਸ ਵਿੱਚ ਘੱਟ ਗਿਣਤੀਆਂ ਦੇ ਮਾੜੇ ਹਾਲ, ਸਰਹੱਦ ਪਾਰ ਦੇ ਅੱਤਵਾਦ ਨੂੰ ਲੁਕਾਉਣ ਵਾਲੀ ਕੋਸ਼ਿਸ਼ ਵੀ ਦੱਸਿਆ।

ਇਮਰਾਨ ਖ਼ਾਨ ਦੇ ਭਾਸ਼ਣ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਭਾਰਤੀ ਮਿਸ਼ਨ ਦੇ ਸਕੱਤਰ ਮਿਜਿਤੋ ਵਿਨਿਤੋ ਸੰਯੁਕਤ ਰਾਸ਼ਟਰ ਮਹਾਸਭਾ ਛੱਡ ਕੇ ਚੱਲੇ ਗਏ ਸਨ।

ਭਾਰਤ ਵੱਲੋਂ ਮਿਜੀਤੋ ਵਿਨੀਤੋ ਨੇ ਕਿਹਾ, "ਕੇਂਦਰ-ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਹੈ। ਕੇਂਦਰ-ਸ਼ਾਸਿਤ ਵਿੱਚ ਲਿਆਏ ਗਏ ਨਿਯਮ ਪੂਰੇ ਤਰੀਕੇ ਨਾਲ ਭਾਰਤ ਦੇ ਅੰਦਰੂਣੀ ਮਾਮਲੇ ਨਾਲ ਸਬੰਧ ਰੱਖਦੇ ਹਨ।"

ਇਹ ਵੀ ਪੜ੍ਹੋ-

ਇਹ ਵੀ ਵੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)