ਕੀ ਹਾਰ-ਸਿੰਗਾਰ ਲਈ ਵਰਤਿਆ ਜਾਣ ਵਾਲਾ ਸੋਨਾ ਖ਼ਤਮ ਹੋ ਰਿਹਾ ਹੈ

ਤਸਵੀਰ ਸਰੋਤ, Getty Images
- ਲੇਖਕ, ਜਸਟਿਨ ਹਾਰਪਰ
- ਰੋਲ, ਬਿਜ਼ਨਸ ਪੱਤਰਕਾਰ, ਬੀਬੀਸੀ ਨਿਊਜ਼
ਸੋਨੇ ਦੇ ਗਹਿਣੇ ਖ਼ਰੀਦਣ ਸਮੇਂ ਸ਼ਾਇਦ ਹੀ ਸਾਡੇ ਵਿੱਚੋਂ ਕਿਸੇ ਨੇ ਸੋਚਿਆ ਹੋਵੇ ਕਿ ਇਹ ਆਉਂਦਾ ਕਿੱਥੋਂ ਹੈ ਅਤੇ ਕੀ ਇਹ ਹਮੇਸ਼ਾ ਮਿਲਦਾ ਰਹੇਗਾ ਜਾਂ ਕਦੇ ਖ਼ਤਮ ਵੀ ਹੋ ਜਾਵੇਗਾ?
ਪਿਛਲੇ ਮਹੀਨੇ ਸੋਨੇ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਹੋਇਆ। ਸੋਨੇ ਦੀ ਕੀਮਤ 2000 ਡਾਲਰ (ਲਗਭਗ 1,60,000 ਭਾਰਤੀ ਰੁਪਏ) ਪ੍ਰਤੀ ਔਂਸ ਹੋ ਗਈ ਸੀ।ਕੀਮਤਾਂ ਵਧਣ ਪਿੱਛੇ ਸੋਨੇ ਦੇ ਵਪਾਰੀਆਂ ਦਾ ਹੱਥ ਸੀ ਪਰ ਇਸ ਦੇ ਨਾਲ ਹੀ ਹੁਣ ਸੋਨੇ ਦੀ ਸਪਲਾਈ ਬਾਰੇ ਵੀ ਗੱਲਾਂ ਹੋਣ ਲੱਗ ਪਈਆਂ ਹਨ। ਸਵਾਲ ਉੱਠ ਰਹੇ ਹਨ ਕਿ ਕੀ ਸੋਨੇ ਦਾ ਭੰਡਾਰ ਖ਼ਤਮ ਹੋ ਜਾਵੇਗਾ?
ਇਹ ਵੀ ਪੜ੍ਹੋ-
ਸੋਨੇ ਦੀ ਖ਼ਰੀਦਾਰੀ ਨਿਵੇਸ਼ ਲਈ ਅਤੇ ਕਈ ਬਿਜਲਈ ਉਪਕਰਣਾਂ ਵਿੱਚ ਕੀਤੀ ਜਾਂਦੀ ਹੈ।
ਪੀਕ ਗੋਲਡ
ਮਾਹਰ 'ਪੀਕ ਗੋਲਡ' ਦੇ ਸੰਕਲਪ ਦੀ ਵੀ ਗੱਲ ਕਰਦੇ ਹਨ। ਪਿਛਲੇ ਇੱਕ ਸਾਲ ਵਿੱਚ ਲੋਕਾਂ ਨੇ ਆਪਣੀ ਸਮਰੱਥਾ ਦੇ ਮੁਤਾਬਕ ਸੋਨਾ ਕੱਢ ਲਿਆ ਹੈ। ਕਈ ਮਾਹਰਾਂ ਦੀ ਰਾਇ ਹੈ ਕਿ ਲੋਕ ਹੁਣ ਗੋਲਡ ਪੀਕ ਤੱਕ ਪਹੁੰਚ ਚੁੱਕੇ ਹਨ।
ਵਰਲਡ ਗੋਲਡ ਕਾਊਂਸਲ ਦੇ ਮੁਤਾਬਕ 2019 ਵਿੱਤ ਸੋਨੇ ਦਾ ਕੁੱਲ ਉਤਪਾਦਨ 3531 ਟਨ ਸੀ ਜੋ ਕਿ 2018 ਦੇ ਮੁਕਾਬਲੇ ਇੱਕ ਫ਼ੀਸਦੀ ਘੱਟ ਹੈ। ਸਾਲ 2008 ਤੋਂ ਬਾਅਦ ਪਹਿਲੀ ਵਾਰ ਸੋਨੇ ਦੇ ਉਤਪਾਦਨ ਵਿੱਚ ਕਮੀ ਦੇਖੀ ਗਈ ਹੈ।

ਤਸਵੀਰ ਸਰੋਤ, Getty Images
ਵਰਲਡ ਗੋਲਡ ਕਾਊਂਸਲ ਦੇ ਬੁਲਾਰੇ ਹੈਨਾ ਬ੍ਰੈਂਡਸਟੇਟਰ ਦੱਸਦੇ ਹਨ," ਖਾਨ ਤੋਂ ਹੋਣ ਵਾਲੀ ਸੋਨੇ ਦਾ ਉਤਪਾਦਨ ਭਾਵੇਂ ਘਟਿਆ ਹੈ ਜਾਂ ਆਉਣ ਵਾਲੇ ਸਾਲਾਂ ਵਿੱਚ ਘਟ ਸਕਦਾ ਹੈ।”
“ਕਿਉਂਕਿ ਫ਼ਿਲਹਾਲ ਜੋ ਖਾਨਾਂ ਹਨ ਉਨ੍ਹਾਂ ਦੀ ਪੂਰੀ ਵਰਤੋਂ ਹੋ ਰਹੀ ਹੈ ਅਤੇ ਨਵੀਆਂ ਖਾਨਾਂ ਹਾਲੇ ਘੱਟ ਮਿਲ ਰਹੀਆਂ ਹਨ ਪਰ ਇਹ ਕਹਿਣਾ ਕਿ ਸੋਨੇ ਦਾ ਉਤਪਾਦਨ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ, ਜਲਦਬਾਜ਼ੀ ਹੋਵੇਗੀ।"
ਮਾਹਰ ਮੰਨਦੇ ਹਨ ਕਿ ਜੇ ਪੀਕ ਗੋਲਡ ਆਉਂਦਾ ਵੀ ਹੈ ਤਾਂ ਅਜਿਹਾ ਨਹੀਂ ਹੋਵੇਗਾ ਕਿ ਕੁਝ ਹੀ ਸਮੇਂ ਵਿੱਚ ਸੋਨਾ ਦਾ ਉਤਪਾਦਨ ਘਟ ਜਾਵੇਗਾ। ਇਹ ਗਿਰਾਵਟ ਹੌਲੀ-ਹੌਲੀ ਕੁਝ ਦਹਾਕਿਆਂ ਵਿੱਚ ਆਵੇਗੀ।
ਮੈਟਲਸਡੇਲੀ.ਕਾਮ ਦੇ ਰੌਸ ਨਾਰਮਨ ਦੱਸਦੇ ਹਨ,"ਮਾਈਨ ਪ੍ਰੋਡਕਸ਼ਨ ਸਥਿਰ ਹੋ ਗਿਆ ਹੈ, ਇਸ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ ਪਰ ਬਹੁਤ ਤੇਜ਼ੀ ਨਾਲ ਨਹੀਂ।"
ਫਿਰ ਕਿੰਨਾ ਸੋਨਾ ਬਚਿਆ ਹੈ?
ਮਾਈਨਿੰਗ ਕੰਪਨੀਆਂ ਜ਼ਮੀਨ ਦੇ ਹੇਠਾਂ ਦੱਬੇ ਸੋਨੇ ਦੀ ਮਾਤਰਾ ਦਾ ਕਿਆਸ ਦੋ ਢੰਗਾਂ ਨਾਲ ਲਾਉਂਦੀਆਂ ਹਨ- ਰਿਜ਼ਰਵ- ਸੋਨਾ ਜਿਸ ਨੂੰ ਕੱਢਣਾ ਕਿਫ਼ਾਇਤੀ ਹੈ।
- ਰਿਸੋਰਸ- ਉਹ ਸੋਨਾ ਜਿਸ ਨੂੰ ਭਵਿੱਖ ਵਿੱਚ ਕੱਢਣਾ ਕਿਫ਼ਾਇਤੀ ਹੋਵੇਗਾ ਜਾਂ ਫਿਰ ਕੱਢਣ ਲਈ ਵਧੇਰੇ ਕੀਮਤ ਚੁਕਾਉਣੀ ਪਵੇਗੀ।
- ਅਮਰੀਕਾ ਦੇ ਜਿਓਲੌਜੀਕਲ ਸਰਵੇ ਦੇ ਮੁਤਾਬਕ ਧਰਤੀ ਵਿੱਚ ਗੋਲਡ ਰਿਜ਼ਰਵ ਹਾਲੇ 50,000 ਟਨ ਹੈ ਜਦਕਿ 1,90,000 ਟਨ ਸੋਨਾ ਕੱਢਿਆ ਜਾ ਚੁੱਕਿਆ ਹੈ।

ਤਸਵੀਰ ਸਰੋਤ, Getty Images
ਕੁਝ ਅੰਕੜਿਆਂ ਮੁਤਾਬਕ 20 ਫ਼ੀਸਦੀ ਸੋਨਾ ਕੱਢਿਆ ਜਾਣਾ ਬਾਕੀ ਹੈ। ਲੇਕਿਨ ਅੰਕੜੇ ਬਦਲਦੇ ਰਹਿੰਦੇ ਹਨ। ਨਵੀਂ ਤਕਨੀਕ ਦੀ ਮਦਦ ਨਾਲ ਕੁਝ ਨਵੇਂ ਰਿਜ਼ਰਵ ਨਾਲ ਜੁੜੀਆਂ ਜਾਣਕਾਰੀਆਂ ਵੀ ਮਿਲ ਸਕਦੀਆਂ ਹਨ ਜਿਨ੍ਹਾਂ ਤੱਕ ਪਹੁੰਚਣਾ ਹਾਲੇ ਕਿਫ਼ਾਇਤੀ ਨਹੀਂ ਹੈ।
ਆਰਟੀਫ਼ੀਸ਼ੀਅਲ ਇੰਟੈਲੀਜ਼ੈਂਸ, ਸਮਾਰਟ ਮਾਈਨਿੰਗ ਅਤੇ ਬਿਗ ਡੇਟਾ ਵਰਗੀ ਨਵੀਂ ਤਕਨੀਕ ਦੀ ਮਦਦ ਨਾਲ ਕੀਮਤਾਂ ਘੱਟ ਕੀਤੀਆਂ ਜਾ ਸਕਦੀਆਂ ਹਨ। ਕਈ ਥਾਈਂ ਰੋਬੋਟ ਵੀ ਵਰਤੇ ਜਾ ਰਹੇ ਹਨ।
ਦੱਖਣੀ ਅਫ਼ਰੀਕਾ ਦਾ ਵਿਟਵਾਟਸਰੈਂਡ ਦੁਨੀਆਂ ਵਿੱਚ ਸੋਨੇ ਦਾ ਸਭ ਤੋਂ ਵੱਡਾ ਸਰੋਤ ਹੈ। ਦੁਨੀਆਂ ਦਾ 30 ਫ਼ੀਸਦੀ ਸੋਨਾ ਇੱਥੋਂ ਹੀ ਨਿਕਲਦਾ ਹੈ।
ਚੀਨ ਸਭ ਤੋਂ ਵਧੇਰੇ ਸੋਨੇ ਦੀ ਮਾਈਨਿੰਗ ਕਰਦਾ ਹੈ। ਕਨਾਡਾ, ਰੂਸ ਅਤੇ ਪੇਰੀ ਵੀ ਵੱਡੇ ਉਤਪਾਦਕ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੋਨੇ ਦੀਆਂ ਨਵੀਆਂ ਖਾਣਾਂ ਦੀ ਭਾਲ ਜਾਰੀ ਹੈ ਪਰ ਉਹ ਬਹੁਕ ਘੱਟ ਮਾਤਰਾ ਵਿੱਚ ਮਿਲ ਰਹੀਆਂ ਹਨ ਇਸ ਲਈ ਭਵਿੱਖ ਵਿੱਚ ਵੀ ਪੁਰਾਣੀਆਂ ਖਾਣਾਂ ਉੱਪਰ ਹੀ ਵਧੇਰੇ ਨਿਰਭਰਤਾ ਰਹੇਗੀ।
ਵੱਡੇ ਪੱਧਰ ’ਤੇ ਮਾਈਨਿੰਗ ਕਰਨਾ ਮਹਿੰਗਾ ਹੈ, ਵੱਡੀਆਂ ਮਸ਼ੀਨਾਂ ਅਤੇ ਕਾਰੀਗਰਾਂ ਦੀ ਲੋੜ ਪੈਂਦੀ ਹੈ।
ਨਾਰਮਨ ਦੱਸਦੇ ਹਨ,"ਮਾਈਨਿੰਗ ਮਹਿੰਗੀ ਹੁੰਦੀ ਜਾ ਰਹੀ ਹੈ, ਕਈ ਵੱਡੀਆਂ ਖਾਣਾਂ, ਜਿੱਥੇ ਮਾਈਨਿੰਗ ਕਿਫ਼ਾਇਤੀ ਹੈ ਜਿਵੇਂ ਦੱਖਣੀ ਅਫ਼ਰੀਕਾ ਵਿੱਚ ਹੈ, ਹੁਣ ਉੱਥੇ ਸੋਨੇ ਦੇ ਭੰਡਾਰ ਖ਼ਤਮ ਹੁੰਦੇ ਜਾ ਰਹੇ ਹਨ।"
"ਚੀਨ ਦੀਆਂ ਸੋਨੇ ਦੀਆਂ ਖਾਣਾਂ ਛੋਟੀਆਂ ਹਨ ਇਸ ਲਈ ਮਹਿੰਗੀਆਂ ਵੀ ਹਨ।"
ਫ਼ਿਲਹਾਲ ਬਹੁਤ ਥੋੜ੍ਹੇ ਅਜਿਹੇ ਇਲਾਕੇ ਹਨ ਜਿੱਥੇ ਸੋਨਾ ਹੋਣ ਦੀ ਉਮੀਦ ਹੈ ਪਰ ਮਾਈਨਿੰਗ ਨਹੀਂ ਕੀਤੀ ਗਈ। ਇਨ੍ਹਾਂ ਵਿੱਚੋਂ ਕੁਝ ਅਜਿਹੇ ਇਲਾਕਿਆਂ ਹਨ ਜਿੱਥੇ ਅਨਿਸ਼ਚਿੱਤਤਾ ਬਣੀ ਰਹਿੰਦੀ ਹੈ,ਜਿਵੇਂ ਅਫ਼ਰੀਕਾ ਦੇ ਪੱਛਮੀਂ ਇਲਾਕਿਆਂ ਵਿੱਚ।
ਅਗਸਤ ਮਹੀਨੇ ਵਿੱਚ ਸੋਨੇ ਦੀਆਂ ਕੀਮਤਾਂ ਆਪਣੇ ਸਿਖਰਲੇ ਪੱਧਰ ’ਤੇ ਪਹੁੰਚ ਗਈਆਂ ਸਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਸੋਨੇ ਦੀ ਮਾਈਨਿੰਗ ਵਿੱਚ ਤੇਜ਼ੀ ਆ ਜਾਵੇਗੀ।
ਸੋਨੇ ਦੇ ਉਤਪਾਦਨ ਦਾ ਅਸਰ ਅਕਸਰ ਉਸਦੀ ਕੀਮਤ ਉੱਪਰ ਨਹੀਂ ਪੈਂਦਾ।

ਤਸਵੀਰ ਸਰੋਤ, HAZEM BADER/AFP VIA GETTY IMAGES
ਬ੍ਰੈਂਡਸਟੇਟਰ ਕਹਿੰਦੇ ਹਨ,"ਇੰਨੇ ਵੱਡੇ ਪੱਧਰ 'ਤੇ ਕੰਮ ਹੁੰਦਾ ਹੈ ਕਿ ਕੀਮਤਾਂ 'ਤੇ ਤੁਰੰਤ ਅਸਰ ਨਹੀਂ ਪੈਂਦਾ।"
ਇਸ ਤੋਂ ਇਲਾਵਾ ਇਸ ਗੱਲ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ ਕਿ ਕੋਵਿਡ-19 ਕਾਰਣ ਮਾਈਨਿੰਗ ਉੱਪਰ ਵੀ ਅਸਰ ਪਿਆ ਹੈ। ਕਈ ਖਾਣਾਂ ਬੰਦ ਸਨ। ਕੀਮਤਾਂ ਦੇ ਵਧਣ ਪਿੱਛੇ ਮਹਾਮਾਰੀ ਦਾ ਹੱਥ ਵੀ ਹੈ।
ਚੰਨ ’ਤੇ ਵੀ ਹੈ ਸੋਨਾ
ਧਰਤੀ ’ਤੇ ਕਿੰਨਾ ਸੋਨਾ ਬਚਿਆ ਹੈ। ਇਸ ਦਾ ਸਹੀ ਅੰਦਾਜ਼ਾ ਲਾ ਸਕਣਾ ਤਾਂ ਮੁਸ਼ਕਲ ਹੈ ਪਰ ਸੋਨਾ ਚੰਦ ’ਤੇ ਵੀ ਮੌਜੂਦ ਹੈ। ਹਾਂ, ਉੱਥੋਂ ਸੋਨਾ ਕੱਢਣਾ ਤੇ ਫਿਰ ਧਰਤੀ 'ਤੇ ਲਿਆਉਣਾ ਕਾਫ਼ੀ ਮਹਿੰਗਾ ਹੋਵੇਗਾ।
ਪੁਲਾੜ ਦੇ ਜਾਣਕਾਰ ਸਿਨੇਡ ਓ ਸੁਲੀਵਨ ਕਹਿੰਦੇ ਹਨ,"ਉੱਥੇ ਸੋਨਾ ਹੈ ਪਰ ਉੱਥੋਂ ਲੈ ਕੇ ਆਉਣਾ ਕਿਫ਼ਾਇਤੀ ਨਹੀਂ ਹੈ।"
ਇਸ ਤੋਂ ਇਲਾਵਾ ਅੰਟਰਾਕਟਿਕਾ ਵਿੱਚ ਵੀ ਸੋਨਾ ਹੋਣ ਦੀ ਜਾਣਕਾਰੀ ਹੈ। ਸੋਨਾ ਸਮੁੰਦਰ ਦੇ ਥੱਲੇ ਵੀ ਹੈ ਪਰ ਉੱਥੋਂ ਕੱਢਣਾ ਕਿਫ਼ਾਇਤੀ ਨਹੀਂ ਹੈ।
ਪਰ ਸੋਨੇ ਨਾਲ ਇੱਕ ਵਧੀਆ ਗੱਲ ਇਹ ਹੈ ਕਿ ਇਸ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ। ਬਿਜਲੀ ਨਾਲ ਚੱਲਣ ਵਾਲੇ ਕਈ ਉਪਕਰਣਾਂ ਵਿੱਚ ਵੀ ਸੋਨੇ ਦੀ ਵਰਤੋਂ ਹੁੰਦੀ ਹੈ। ਇੱਕ ਫ਼ੋਨ ਵਿੱਚ ਵਰਤੇ ਜਾਣ ਵਾਲੇ ਸੋਨੇ ਦੀ ਕੀਮਤ ਕੁਝ ਪੌਂਡ ਤੱਕ ਹੋ ਸਕਦੀ ਹੈ।
ਉਨ੍ਹਾਂ ਵਿੱਚੋਂ ਵੀ ਸੋਨਾ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਲਈ ਸੋਨੇ ਦੀਆਂ ਖਾਣਾਂ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਣਗੀਆਂ। ਇਹ ਵੀ ਪੜ੍ਹੋ-
ਇਹ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4