ਕਿਮ ਜੋਂਗ ਉਨ ਨੂੰ ਦੱਖਣੀ ਕੋਰੀਆ ਤੋਂ ਮੁਆਫ਼ੀ ਕਿਉਂ ਮੰਗਣੀ ਪਈ

ਉੱਤਰੀ ਕੋਰੀਆ ਦੇ ਸ਼ਾਸ਼ਕ ਕਿਮ ਜੌਂਗ ਉਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਤੋਂ ਮੁਆਫ਼ੀ ਮੰਗੀ

ਸਿਓਲ ਮੁਤਾਬਕ, ਉੱਤਰੀ ਕੋਰੀਆ ਦੇ ਸ਼ਾਸ਼ਕ ਕਿਮ ਜੋਂਗ ਉਨ ਨੇ ਦੱਖਣੀ ਕੋਰੀਆਈ ਅਧਿਕਾਰੀ ਦੇ ਕਤਲ ਲਈ ਇੱਕ ਨਿੱਜੀ ਮੁਆਫ਼ੀਨਾਮਾ ਜਾਰੀ ਕੀਤਾ ਹੈ।

ਉੱਤਰੀ ਕੋਰੀਆ ਦੇ ਇਤਿਹਾਸ ਵਿੱਚ ਇਸ ਮੁਆਫ਼ੀ ਨੂੰ ਦੁਰਲੱਭ ਮੰਨਿਆ ਜਾ ਰਿਹਾ ਹੈ।

ਕਿਮ ਜੋਂਗ ਉਨ ਨੇ ਕਥਿਤ ਤੌਰ 'ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੂੰ ਕਿਹਾ ਹੈ ਕਿ ਇੰਨਾ 'ਸ਼ਰਮਾਨਕ ਕਾਰਾ' ਨਹੀਂ ਵਾਪਰਨਾ ਚਾਹੀਦਾ ਸੀ।

ਦੱਖਣੀ ਕੋਰੀਆ ਨੇ ਕਿਹਾ ਹੈ ਫੌਜੀਆਂ ਨੂੰ ਉੱਤਰ ਵੱਲ ਪੈਂਦੀ ਨਦੀ ਵਿੱਚ 47 ਸਾਲਾ ਆਦਮੀ ਤੈਰਦੀ ਹੋਈ ਦੀ ਲਾਸ਼ ਮਿਲੀ ਸੀ।

ਇਹ ਵੀ ਪੜ੍ਹੋ-

ਦੱਖਣੀ ਕੋਰੀਆ ਮੁਤਾਬਕ ਉਸ ਨੂੰ ਗੋਲੀ ਮਾਰੀ ਗਈ ਸੀ ਅਤੇ ਉਸ ਦੀ ਲਾਸ਼ ਨੂੰ ਅੱਗ ਦੇ ਹਵਾਲੇ ਕਰਨ ਦਿੱਤਾ ਗਿਆ ਸੀ।

ਪਿਛਲੇ ਇੱਕ ਦਹਾਕੇ ਦੌਰਾਨ ਉੱਤਰੀ ਕੋਰੀਆਈ ਫੌਜ ਵੱਲੋਂ ਦੱਖਣੀ ਕੋਰੀਆ ਦੇ ਕਿਸੇ ਨਾਗਰਿਕ ਦੇ ਕਤਲ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਜਿਸ ਨਾਲ ਦੱਖਣੀ ਕੋਰੀਆ ਵਿੱਚ ਨਾਰਾਜ਼ਗੀ ਦੀ ਲਹਿਰ ਫੈਲ ਗਈ ਹੈ।

ਉੱਤਰੀ ਕੋਰੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯਿਓਂਪਯਿਓਂਗ ਆਈਲੈਂਡ ਦੱਖਣੀਕੋਰੀਆ ਦੀ ਸਰਹੱਦ ਉੱਤਰੀ ਕੋਰੀਆ ਨਾਲ ਲਗਦੀ ਹੈ

ਦੱਖਣੀ ਕੋਰੀਆ ਨਾਲ ਲਗਦੀ ਸਰਹੱਦ 'ਤੇ ਉੱਤਰੀ ਕੋਰੀਆ ਨੇ ਸਖ਼ਤੀ ਨਾਲ ਪਹਿਰਾ ਦਿੱਤਾ ਜਾਂਦਾ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਉੱਤਰੀ ਕੋਰੀਆ ਦੀ ਕੋਰੋਨਾਵਾਇਰਸ ਕਰਕੇ ਦੇਸ਼ ਵਿੱਚ ਦਖ਼ਲ ਤੋਂ ਰੋਕਣ ਲਈ "ਸ਼ੂਟ-ਟੂ-ਕਿਲ" ਦੀ ਨੀਤੀ ਵੀ ਲਾਗੂ ਹੈ।

ਕਿਮ ਨੇ ਮੁਆਫੀਨਾਮੇ ਵਿੱਚ ਕੀ ਕਿਹਾ?

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫ਼ਤਰ, ਜਿਸ ਨੂੰ ਬਲੂ ਹਾਊਸ ਵੀ ਆਖਿਆ ਜਾਂਦਾ ਹੈ, ਮੁਤਾਬਕ ਕਿਮ ਨੇ ਚਿੱਠੀ ਵਿੱਚ ਇਸ ਨੂੰ 'ਸ਼ਰਮਨਾਕ ਕਾਰਾ' ਦੱਸਿਆ ਅਤੇ ਕਿਹਾ ਕਿ ਉਹ ਰਾਸ਼ਟਰਪਤੀ ਮੂਨ ਅਤੇ ਦੱਖਣੀ ਕੋਰੀਆ ਦੇ ਲੋਕਾਂ ਨੂੰ "ਨਿਰਾਸ਼" ਕਰਨ ਲਈ "ਮੁਆਫ਼ੀ ਮੰਗਦੇ ਹਨ"।

ਵੀਡੀਓ ਕੈਪਸ਼ਨ, ਕਿਹੋ ਜਹੀ ਹੈ ਉੱਤਰੀ ਕੋਰੀਆ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ?

ਦੱਖਣੀ ਕੋਰੀਆ ਦੇ ਕੌਮੀ ਸੁਰੱਖਿਆ ਦੇ ਨਿਦੇਸ਼ਕ ਸੂਹ ਹੂਨ ਨੇ ਦੱਸਿਆ ਕਿ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨੂੰ ਕੀਤੀ ਗਈ ਜਾਂਚ ਨੇ ਸਿੱਟੇ ਵੀ ਸੌਂਪੇ ਹਨ।

ਉੱਤਰੀ ਕੋਰੀਆ ਨੇ ਆਪਣੀ ਜਾਂਚ ਦੇ ਹਵਾਲੇ ਨਾਲ ਕਿਹਾ, “ਉਹ ਵਿਅਕਤੀ ਆਪਣੀ ਪਛਾਣ ਦੱਸਣ ਵਿੱਚ ਨਾਕਾਮ ਰਿਹਾ ਸੀ ਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਵਿਅਕਤੀ 'ਤੇ 10 ਗੋਲੀਆਂ ਚਲਾਈਆਂ ਗਈਆਂ ਸਨ ਤੇ ਉਸ ਨੇ ਨਦੀ ਵਿੱਚ ਛਾਲ ਮਾਰ ਦਿੱਤੀ।”

ਹਾਲਾਂਕਿ, ਉੱਤਰੀ ਕੋਰੀਆ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਵਿਅਕਤੀ ਦੇ ਸਰੀਰ ਨੂੰ ਸਾੜਿਆ ਨਹੀਂ ਗਿਆ ਸੀ, ਬਲਕਿ ਉਹ ਤਾਂ ਪਾਣੀ ਵਿੱਚ ਸੀ।

ਉਸ ਵਿਅਕਤੀ ਨਾਲ ਕੀ ਹੋਇਆ ਸੀ?

ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਮੁਤਾਬਕ, 2 ਬੱਚਿਆਂ ਦਾ ਪਿਤਾ ਅਤੇ ਮੱਛੀ ਪਾਲਣ ਵਿਭਾਗ ਵਿੱਚ ਕੰਮ ਕਰਨ ਵਾਲਾ ਉਹ ਵਿਅਕਤੀ ਆਪਣੀ ਕਿਸ਼ਤੀ ਵਿੱਚ ਗਸ਼ਤ 'ਤੇ ਸੀ। ਉਹ ਜਦੋਂ ਸੋਮਵਾਰ ਨੂੰ ਗਾਇਬ ਹੋਇਆ ਤਾਂ ਉੱਤਰੀ ਸਰਹੱਦ ਤੋਂ 10 ਕਿਲੋਮੀਟਰ ਦੂਰ ਯਿਓਂਪਯਿਓਂਗ ਆਈਲੈਂਡ ਨੇੜੇ ਸੀ।

ਉਸ ਦੇ ਜੁੱਤੇ ਕਿਸ਼ਤੀ ਵਿੱਚ ਹੀ ਮਿਲੇ ਸਨ, ਉਸ ਨੂੰ ਉੱਤਰੀ ਕੋਰੀਆ ਵਿੱਚ ਦੀ ਕਿਸ਼ਤੀ ਵਿੱਚ ਸਥਾਨਕ ਸਮੇਂ ਅਨੁਸਾਰ 1.30 ਵਜੇ ਮੰਗਲਵਾਰ ਨੂੰ ਲਾਈਫ ਜੈਕਟ ਪਹਿਨੇ ਸਮੁੰਦਰ 'ਚ ਦੇਖਿਆ ਗਿਆ ਸੀ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਦੀ ਜਾਂਚ ਦੇ ਹਵਾਲੇ ਨਾਲ ਕਿਹਾ ਕਿ ਉਸ ਆਦਮੀ ਨੂੰ ਮਾਰਨ ਦੇ ਆਦੇਸ਼ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਉਸ 'ਤੇ ਗੈਸ ਵਾਲਾ ਮਾਸਕ ਪਾਇਆ ਤੇ ਉਚਿਤ ਦੂਰੀ ਤੋਂ ਉਸ ਕੋਲੋਂ ਪੁੱਛਗਿੱਛ ਕੀਤੀ। ਉਸ ਨੂੰ ਪਾਣੀ ਵਿੱਚ ਗੋਲੀ ਮਾਰ ਦਿੱਤੀ ਗਈ।

ਦੱਖਣੀ ਕੋਰੀਆ ਦੇ ਸੈਨਿਕਾਂ ਦੇ ਕਹਿਣਾ ਹੈ ਕਿ ਉੱਤਰੀ ਕੋਰੀਆ ਦੇ ਸੈਨਿਕਾਂ ਦੇ ਇਸ ਦੀ ਲਾਸ਼ ਨੂੰ ਸਮੁੰਦਰ 'ਤੇ ਸਾੜ ਦਿੱਤਾ ਸੀ।

ਕੀ ਹੈ ਪਿਛੋਕੜ

ਉੱਤਰੀ ਕੋਰੀਆ ਦੇ ਸ਼ਾਸ਼ਕ ਕਿਮ ਜੋਂਗ ਉਨ ਦਾ ਮੁਆਫ਼ੀਨਾਮਾ ਉਸ ਵੇਲੇ ਸਾਹਮਣੇ ਆਇਆ ਜਦੋਂ ਉੱਤਰੀ ਅਤੇ ਦੱਖਣੀ ਕੋਰੀਆ ਦੇ ਰਿਸ਼ਤੇ ਕਾਫੀ ਨਾਜ਼ੁਰ ਦੌਰ ਤੋਂ ਲੰਘ ਰਹੇ ਹਨ। ਦੋਵਾਂ ਵਿਚਾਲੇ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਅਤੇ ਅਮਰੀਕਾ ਨੂੰ ਲੈ ਕੇ ਮਤਭੇਦ ਹਨ।

ਦੱਖਣੀ ਕੋਰੀਆਈ ਰਾਸ਼ਟਰਪਤੀ ਮੁਨ ਜੇ-ਇਨ ਅਤੇ ਉੱਤਰੀ ਕੋਰੀਆਈ ਨੇਤਾ ਮਿਕ ਜੋਂਗ-ਉਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੱਖਣੀ ਕੋਰੀਆਈ ਰਾਸ਼ਟਰਪਤੀ ਮੁਨ ਜੇ-ਇਨ ਅਤੇ ਉੱਤਰੀ ਕੋਰੀਆਈ ਨੇਤਾ ਮਿਕ ਜੋਂਗ-ਉਨ

ਦੱਖਣੀ ਕੋਰੀਆ ਨੇ ਪਹਿਲਾਂ ਵੀ ਉੱਤਰੀ ਕੋਰੀਆ ਕੋਲੋਂ ਮੁਆਫ਼ੀ ਦੀ ਦਰਕਾਰ ਰੱਖੀ ਸੀ ਪਰ ਇਹ ਕਦੇ ਹੋਇਆ ਨਹੀਂ ਸੀ।

ਉੱਤਰੀ ਕੋਰੀਆ ਨੇ 2010 ਵਿੱਚ ਦੱਖਣੀ ਕੋਰੀਆ ਦੇ ਜੰਗੀ ਸਮੁੰਦਰੀ ਜਹਾਜ਼ ਦੇ ਡੁੱਬਣ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਜਹਾਜ਼ ਵਿੱਚ 46 ਮਲਾਹਾਂ ਦੀ ਮੌਤ ਹੋ ਗਈ ਸੀ ਅਤੇ ਉਸ ਨੇ ਜ਼ਿੰਮੇਵਾਰੀ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਇਸੇ ਸਾਲ ਉੱਤਰੀ ਕੋਰੀਆ ਨੇ ਦੱਖਣੀ ਕੋਰੀਆਈ ਦੀਪ 'ਤੇ ਹਮਲਾ ਕਰਨ ਨੂੰ ਲੈ ਕੇ ਵੀ ਮੁਆਫ਼ੀ ਤੋਂ ਇਨਕਾਰੀ ਕੀਤਾ ਸੀ, ਇਸ ਹਮਲੇ ਵਿੱਚ ਦੋ ਸੈਨਿਕਾਂ ਅਤੇ ਦੋ ਉਸਾਰੀ ਮਜ਼ਦੂਰਾਂ ਦੀ ਮੌਤ ਹੋਈ ਸੀ।

ਇਹ ਵੀ ਪੜ੍ਹੋ-

ਇਹ ਵੀ ਵੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)