ਕੋਰੋਨਾਵਾਇਰਸ ਦਾ ਇਲਾਜ ਦੱਸੀ ਜਾ ਰਹੀ ਡੈਕਸਾਮੀਥੇਸੋਨ ਦਵਾਈ ਕੀ ਹੈ - 5 ਅਹਿਮ ਖ਼ਬਰਾਂ

ਡੈਕਸਾਮੀਥੇਸੋਨ ਨਾਮ ਦੀ ਇੱਕ ਐਂਟੀ-ਇਨਫਲਾਮੈਟਰੀ ਦਵਾਈ ਹਸਪਤਾਲ ਵਿੱਚ ਗੰਭੀਰ ਤੌਰ 'ਤੇ ਬਿਮਾਰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ।

ਬਰਤਾਨੀਆ ਵਿੱਚ ਕੀਤੇ ਗਏ ਟ੍ਰਾਇਲ ਵਿੱਚ ਦੇਖਿਆ ਗਿਆ ਹੈ ਕਿ ਇਹ ਦਵਾਈ ਜਾਨਾਂ ਬਚਾ ਸਕਦੀ ਹੈ, ਕੌਮਾਂਤਰੀ ਪੱਧਰ 'ਤੇ ਇਸ ਦੀ ਵਰਤੋਂ ਪਹਿਲਾਂ ਇਸ ਨੂੰ ਤੁਰੰਤ ਨੈਸ਼ਨਲ ਹੈਲਥ ਸਰਵਿਸ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਡੈਕਸਾਮੀਥੇਸੋਨ ਇੱਕ ਸਟੈਰੌਆਇਡ ਹੈ ਯਾਨਿ ਅਜਿਹੀ ਦਵਾਈ ਜੋ ਸਰੀਰ ਵੱਲੋਂ ਪੈਦਾ ਕੀਤੇ ਗਏ ਸੋਜਿਸ਼ ਵਿਰੋਧੀ ਹਾਰਮੋਨਜ਼ ਦੀ ਨਕਲ ਕਰਕੇ ਸੋਜ ਘੱਟ ਕਰਦੀ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ ਦਾ ਇਲਾਜ: ਜ਼ਿੰਦਗੀ ਬਚਾਉਣ ਵਾਲੀ ਯੂਕੇ ਨੇ ਲੱਭੀ ਦਵਾਈ

ਡੈਕਸਾਮੀਥੇਸੋਨ ਇੱਕ ਅਜਿਹੀ ਦਵਾਈ ਹੈ ਜੋ ਕਿ ਕੋਰੋਨਾਵਾਇਰਸ ਨਾਲ ਗੰਭੀਰ ਰੂਪ 'ਚ ਬਿਮਾਰ ਮਰੀਜ਼ਾਂ ਲਈ ਵਰਦਾਨ ਸਿੱਧ ਹੋ ਸਕਦੀ ਹੈ। ਡੈਕਸਾਮੀਥੇਸੋਨ ਬਹੁਤ ਹੀ ਕਿਫਾਇਤੀ ਅਤੇ ਅਸਾਨੀ ਨਾਲ ਹਾਸਲ ਹੋਣ ਵਾਲੀ ਦਵਾਈ ਹੈ।

ਯੂਕੇ ਦਾ ਮਾਹਰਾਂ ਦਾ ਕਹਿਣਾ ਹੈ ਕਿ ਸਟੀਰੌਆਇਡ ਦੀ ਘੱਟ ਮਾਤਰਾ ਵਾਲੀ ਖੁਰਾਕ ਇਸ ਵਿਸ਼ਵਵਿਆਪੀ ਮਾਰੂ ਵਾਇਰਸ ਨਾਲ ਨਜਿੱਠਣ ਲਈ ਬਹੁਤ ਲਾਭਦਾਇਕ ਹੈ।

ਵੈਂਟੀਲੇਟਰ 'ਤੇ ਪਏ ਹਰ ਤੀਜੇ ਮਰੀਜ਼ ਦੀ ਮੌਤ ਦੇ ਜ਼ੋਖਮ ਨੂੰ ਘਟਾਉਂਦਾ ਹੈ ਅਤੇ ਨਾਲ ਹੀ ਆਕਸੀਜਨ ਦੀ ਘਾਟ ਝੱਲ ਰਹੇ ਹਰ ਪੰਜਵੇਂ ਮਰੀਜ਼ ਦੀ ਜਾਨ ਬਚਾਉਣ 'ਚ ਮਦਦਗਾਰ ਹੋ ਸਕਦਾ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਲੌਕਡਾਊਨ ਖੁੱਲ੍ਹਣ ਦੀ ਖੁਸ਼ੀ 'ਚ ਪਾਰਟੀ, 180 ਲੋਕ ਹੋਏ ਕੋਰੋਨਾ ਦੇ ਸ਼ਿਕਾਰ

ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇੱਕ ਸ਼ਖ਼ਸ ਨੇ ਆਪਣੇ ਦੋਸਤਾਂ ਨੂੰ ਸੱਦ ਕੇ ਲੌਕਡਾਊਨ ਖੁੱਲ੍ਹਣ ਦੀ ਖ਼ੁਸ਼ੀ ਵਿੱਚ ਇੱਕ ਪਾਰਟੀ ਕੀਤੀ।

ਪਰ ਇਸ ਪਾਰਟੀ ਕਰਕੇ 180 ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਏ।

ਇਸੇ ਪਾਰਟੀ ਦੇ ਕਾਰਨ ਨਾਗਪੁਰ ਦੇ ਨਾਇਕ ਤਾਲਾਵ ਇਲਾਕੇ ਵਿੱਚ 700 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਨਾਗਪੁਰ ਦੇ ਮਿਊਂਸਿਪਲ ਕਮੀਸ਼ਰ ਤੁਕਾਰਾਮ ਮੁੰਡੇ ਨੇ ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਕਿਹਾ ਕਿ ਇੱਕ ਸ਼ਖ਼ਸ ਦੁਆਰਾ ਰੱਖੀ ਪਾਰਟੀ ਕਰਕੇ 180 ਲੋਕ ਕੋਰੋਨਾਵਾਇਰਸ ਦੇ ਸ਼ਿਕਾਰ ਹੋਏ ਹਨ। ਪੂਰੀ ਖ਼ਬਰ ਪੜ੍ਹਨ ਲਈ ਕਲਿਕ ਕਰੋ।

ਕੋਰੋਨਾਵਾਇਰਸ: ਖਾਣੇ ਦੀ ਹੋਮ ਡਲਿਵਰੀ ਕਿੰਨੀ ਸੁਰੱਖਿਅਤ ਤੇ ਕਿਵੇਂ ਕਰੀਏ ਖ਼ਰੀਦਦਾਰੀ

ਦੁਨੀਆਂ ਭਰ ਵਿਚ ਭਾਵੇਂ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਪਰ ਹੁਣ ਸਰਕਾਰਾਂ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਛੋਟ ਦੇ ਰਹੀਆਂ ਹਨ।

ਲੌਕਡਾਊਨ ਪਾਬੰਦੀਆਂ ਵਿੱਚ ਢਿੱਲ ਮਿਲਣ ਤੋਂ ਬਾਅਦ ਜਨਤਕ ਥਾਵਾਂ ਉੱਤੇ ਚਹਿਲ-ਪਹਿਲ ਦਿਖਣੀ ਸ਼ੁਰੂ ਹੋ ਗਈ ਹੈ। ਲੋਕਾਂ ਦੇ ਜਨਤਕ ਥਾਵਾਂ ਉੱਤੇ ਆਉਣ ਤੋਂ ਬਾਅਦ ਕੇਸਾਂ ਦੀ ਗਿਣਤੀ ਵਿਚ ਵੀ ਇਜ਼ਾਫ਼ਾ ਦਰਜ ਕੀਤਾ ਗਿਆ ਹੈ।

ਅਜਿਹੇ ਵਿੱਚ ਇਹ ਸਵਾਲ ਮਨ ਵਿੱਚ ਆਉਂਦਾ ਹੈ ਕਿ ਖਾਣੇ ਦਾ ਸਮਾਨ ਖਰੀਦਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਕੀ ਹੈ।

ਕੀ ਬਾਹਰੋਂ ਭੋਜਨ ਮੰਗਾਉਣਾ ਸਹੀ ਜਾਂ ਲੈ ਕੇ ਆਉਣਾ ਕਿੰਨਾ ਕੁ ਸੁਰੱਖਿਅਤ ਹੈ? ਪੂਰਾ ਪੜ੍ਹਨ ਲਈ ਕਲਿਕ ਕਰੋ।

ਕੋਰੋਨਾਵਾਇਰਸ ਨਾਲ ਜੰਗ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ

ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਹੀ ਕੋਰੋਨਾਵਾਇਰਸ ਦੀ ਵੈਕਸੀਨ ਤਲਾਸ਼ਣ ਦੀ ਦੌੜ ਲੱਗੀ ਹੋਈ ਹੈ। ਸਾਇੰਸਦਾਨ ਇਸ ਕੰਮ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨੀ ਲਰਨਿੰਗ (ਐੱਮਐੱਲ) ਦੇ ਮਾਹਰਾਂ ਨਾਲ ਵੀ ਮਿਲ ਕੇ ਕੰਮ ਕਰ ਰਹੇ ਹਨ।

ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਪਹਿਲਾਂ ਕਿਸੇ ਦਵਾਈ ਦੇ ਵਿਕਾਸ ਵਿੱਚ ਕਈ ਸਾਲ ਲੱਗ ਜਾਂਦੇ ਸਨ। ਨਿਊਯਾਰਕ ਵਿੱਚ ਰਹਿ ਰਹੇ ਯੋਗੇਸ਼ ਸ਼ਰਮਾ ਏਆਈ ਅਤੇ ਐੱਮਐੱਲ ਦੇ ਸਿਹਤ ਖੇਤਰ ਵਿੱਚ ਪ੍ਰੋਡਕਟ ਮੈਨੇਜਰ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਕਿਸੇ ਦਵਾਈ ਦੇ ਜਾਨਵਰਾਂ ਉੱਪਰ ਟਰਾਇਲ ਤੱਕ ਪਹੁੰਚਣ ਤੋਂ ਪਹਿਲਾਂ ਰਸਾਇਣਕ ਤਿਆਰੀ ਵਿੱਚ ਕਈ ਸਾਲ ਲੱਗ ਜਾਂਦੇ ਸਨ।ਪੂਰਾ ਪੜ੍ਹਨ ਵਈ ਕਲਿਕ ਕਰੋ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)