ਕੋਰੋਨਾਵਾਇਰਸ ਦਾ ਸਿਖ਼ਰ : ਕੀ ਜੂਨ -ਜੁਲਾਈ ਵਾਕਈ ਭਾਰਤ ਵਿਚ ਸੰਕਟ ਦੇ ਸਿਖ਼ਰ ਹੋਣਗੇ

ਤਸਵੀਰ ਸਰੋਤ, EPA
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਕੋਰੋਨਾ ਜੂਨ-ਜੁਲਾਈ ਵਿੱਚ ਆਪਣੇ ਸਿਖਰ 'ਤੇ ਹੋਵੇਗਾ - ਡਾ. ਰਣਦੀਪ ਗੁਲੇਰੀਆ।"
ਕੁਝ ਦਿਨ ਪਹਿਲਾਂ ਏਮਜ਼ ਦੇ ਨਿਰਦੇਸ਼ਕ ਦੇ ਹਵਾਲੇ ਨਾਲ ਇਹ ਬਿਆਨ ਦੇਸ ਦੇ ਸਾਰੇ ਮੀਡੀਆ ਚੈਨਲਾਂ ਅਤੇ ਸੋਸ਼ਲ ਮੀਡੀਆ ਵਿੱਚ ਰਿਹਾ ਸੀ।
ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੋਰੋਨਾ ਆਪਣੇ ਸਿਖਰ 'ਤੇ ਪਹੁੰਚਣ ਵਾਲਾ ਹੈ।

ਜਦੋਂ ਰਾਹੁਲ ਨੂੰ ਇਸ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਮੈਂ ਮਾਹਰ ਨਹੀਂ ਹਾਂ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਥੋੜ੍ਹੀ ਦੇਰ ਵਿੱਚ ਹੀ ਸਿਖਰ 'ਤੇ ਪਹੁੰਚ ਜਾਵਾਂਗੇ।”
“ਪਰ ਜਦੋਂ ਵੀ ਕੋਰੋਨਾ ਦਾ ਇਹ ਸਿਖਰ ਆਵੇਗਾ, ਜੂਨ ਵਿੱਚ ਆਏ ਜਾਂ ਜੁਲਾਈ ਜਾਂ ਫਿਰ ਅਗਸਤ ਵਿੱਚ ਆਵੇ, ਸਾਨੂੰ ਲੌਕਡਾਊਨ ਤੋਂ ਟਰਾਂਸਜੈਕਸ਼ਨ (ਬਦਲਾਅ) ਲਈ ਤਿਆਰ ਰਹਿਣਾ ਚਾਹੀਦਾ ਹੈ।”
ਸ਼ੁੱਕਰਵਾਰ ਨੂੰ, ਕੇਂਦਰੀ ਸਿਹਤ ਵਿਭਾਗ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਹੈ ਕਿ ਜੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ, ਤਾਂ ਹੋ ਸਕਦਾ ਹੈ ਕਿ ਕੋਰੋਨਾ ਆਪਣੇ ਸਿਖਰ 'ਤੇ ਪਹੁੰਚੇ ਹੀ ਨਾ।
ਪਰ ਇਹ ਸਿਖਰ ਹੈ ਕੀ- ਇਸ ਦਾ ਮਤਲਬ ਕੀਤੇ ਵੀ ਸਮਝਾਇਆ ਨਹੀਂ ਜਾ ਰਿਹਾ। ਉਸ ਸਿਖਰ ਵਾਲੇ ਹਾਲਾਤਾਂ 'ਚ ਹਰ ਰੋਜ਼ ਕਿੰਨੇ ਮਾਮਲੇ ਸਾਹਮਣੇ ਆਉਣਗੇ ਇਸ' ਤੇ ਕੋਈ ਗੱਲ ਨਹੀਂ ਕਰ ਰਿਹਾ।
ਹਰ ਕੋਈ ਇਸ ਬਿਆਨ ਨੂੰ ਆਪਣੇ ਹਿਸਾਬ ਨਾਲ ਸਮਝ ਰਿਹਾ ਹੈ। ਕੋਈ ਕਹਿ ਰਿਹਾ ਹੈ ਕਿ ਹੁਣ ਲੌਕਡਾਊਨ ਹੋਰ ਅੱਗੇ ਵਧਾਇਆ ਜਾਵੇਗਾ, ਹੁਣ ਦੁਕਾਨਾਂ ਦੁਬਾਰਾ ਬੰਦ ਕਰਨੀਆਂ ਪੈਣਗੀਆਂ…ਵਗੈਰਾ ਵਗੈਰਾ…
ਡਾਕਟਰ ਰਣਦੀਪ ਗੁਲੇਰੀਆ ਨੇ ਕੀ ਕਿਹਾ?
ਇਨ੍ਹਾਂ ਸਾਰੇ ਪ੍ਰਸ਼ਨਾਂ ਦੇ ਨਾਲ ਬੀਬੀਸੀ ਨੇ ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਦੇ ਪੂਰੇ ਬਿਆਨ ਨੂੰ ਦੁਬਾਰਾ ਸੁਣਿਆ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਸ ਬਿਆਨ ਦਾ ਅਧਾਰ ਕੀ ਸੀ।
ਦਰਅਸਲ, ਰਣਦੀਪ ਗੁਲੇਰੀਆ ਨੂੰ ਇਹ ਸਵਾਲ ਪੁੱਛਿਆ ਗਿਆ ਸੀ- "ਕੀ ਭਾਰਤ ਵਿੱਚ ਕੋਰੋਨਾ ਦਾ ਸਿਖਰ ਆਉਣਾ ਅਜੇ ਬਾਕੀ ਹੈ?"
ਰਣਦੀਪ ਗੁਲੇਰੀਆ ਦਾ ਜਵਾਬ ਸੀ, "ਅਜੇ ਤਾਂ ਮਾਮਲੇ ਵੱਧ ਰਹੇ ਹਨ। ਸਿਖਰ ਤਾਂ ਆਵੇਗਾ ਹੀ। ਇਹ ਸਿਖਰ ਕਦੋ ਆਵੇਗਾ ਇਹ ਮਾਡਲਿੰਗ ਡਾਟਾ 'ਤੇ ਨਿਰਭਰ ਕਰਦਾ ਹੈ। ਬਹੁਤ ਸਾਰੇ ਮਾਹਰਾਂ ਨੇ ਇਸ ਦੀ ਡਾਟਾ ਮਾਡਲਿੰਗ ਕੀਤੀ ਹੈ। ਭਾਰਤੀ ਮਾਹਰਾਂ ਨੇ ਵੀ ਕੀਤੀ ਹੈ ਅਤੇ ਵਿਦੇਸ਼ੀ ਮਾਹਰਾਂ ਨੇ ਵੀ ਕੀਤੀ ਹੈ।"
"ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਸਿਖਰ ਜੂਨ-ਜੁਲਾਈ ਵਿੱਚ ਆ ਸਕਦਾ ਹੈ। ਕੁਝ ਮਾਹਰਾਂ ਨੇ ਇਸ ਤੋਂ ਪਹਿਲਾਂ ਵੀ ਸਿਖਰ ਆਉਣ ਦੀ ਗੱਲ ਕਹੀ ਹੈ। ਕੁਝ ਮਾਹਰਾਂ ਨੇ ਕਿਹਾ ਹੈ ਕਿ ਇਸ ਤੋਂ ਅੱਗੇ ਅਗਸਤ ਤੱਕ ਵੀ ਸਿਖਰ ਆ ਸਕਦਾ ਹੈ।”
ਇਸ ਤੋਂ ਅੱਗੇ ਰਣਦੀਪ ਗੁਲੇਰੀਆ ਨੇ ਕਿਹਾ, "ਮਾਡਲਿੰਗ ਡਾਟਾ ਬਹੁਤ ਸਾਰੇ ਵੇਰੀਏਬਲ (ਫੈਕਟਰਾਂ) 'ਤੇ ਨਿਰਭਰ ਕਰਦਾ ਹੈ। ਜੇ ਤੁਸੀਂ ਪਹਿਲੇ ਮਾਡਲਿੰਗ ਦੇ ਅੰਕੜਿਆਂ' ਤੇ ਨਜ਼ਰ ਮਾਰੋ ਤਾਂ ਇਹ ਕਿਹਾ ਗਿਆ ਸੀ ਕਿ ਕੋਰੋਨਾ ਦਾ ਸਿਖਰ ਮਈ ਵਿੱਚ ਆਵੇਗਾ। ਉਸ ਮਾਡਲਿੰਗ ਡਾਟਾ ਵਿੱਚ ਉਸ ਵੇਲੇ ਲੌਕਡਾਊਨ ਵਧੇਗਾ, ਇਹ ਫੈਕਟਰ ਸ਼ਾਮਲ ਨਹੀਂ ਸੀ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਜਿਵੇਂ ਹੀ ਇਸ ਫੈਕਟਰ ਨੂੰ ਜੋੜਿਆ ਗਿਆ, ਤਾਂ ਸਿਖਰ ਦਾ ਸਮਾਂ ਅੱਗੇ ਵਧ ਗਿਆ। ਇਹ ਇੱਕ ਡਾਇਨੈਮਿਕ ਪ੍ਰੋਸੈੱਸ ਹੈ ਭਾਵ ਇੱਕ ਨਿਰੰਤਰ ਬਦਲ ਰਹੀ ਪ੍ਰਕਿਰਿਆ ਹੈ। ਹੋ ਸਕਦਾ ਹੈ ਕਿ ਇਕ ਹਫ਼ਤੇ ਬਾਅਦ ਸਥਿਤੀ ਨੂੰ ਵੇਖਦੇ ਹੋਏ, ਮਾਡਲਿੰਗ ਡਾਟਾ ਦੇਣ ਵਾਲਾ ਆਪਣੀ ਭਵਿੱਖਬਾਣੀ ਬਦਲ ਦੇਵੇ।"
ਦਰਅਸਲ, ਡਾ. ਰਣਦੀਪ ਗੁਲੇਰੀਆ ਦਾ ਪੂਰਾ ਬਿਆਨ ਸੁਣ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਬਿਆਨ ਗਣਿਤ ਦੇ ਆਧਾਰ 'ਤੇ ਹੋਈ ਡਾਟਾ ਮਾਡਲਿੰਗ ਨਾਲ ਜੁੜਿਆ ਹੋਇਆ ਹੈ।
ਪਰ ਉਹ ਕਿਹੜੀ ਡਾਟਾ ਮਾਡਲਿੰਗ ਹੈ, ਕਿੱਥੇ ਦੇ ਮਾਹਰਾਂ ਨੇ ਕੀਤੀ ਹੈ? ਕੀ ਇਹ ਉਨ੍ਹਾਂ ਨੇ ਆਪ ਕੀਤੀ ਹੈ? ਇਸ ਬਾਰੇ ਨਾ ਤਾਂ ਉਨ੍ਹਾਂ ਨੂੰ ਕੋਈ ਸਵਾਲ ਪੁੱਛਿਆ ਗਿਆ ਤੇ ਨਾ ਹੀ ਉਨ੍ਹਾਂ ਨੇ ਕੋਈ ਜਵਾਬ ਦਿੱਤਾ।
ਹਾਂ, ਇੱਕ ਥਾਂ 'ਤੇ ਡਾ. ਗੁਲੇਰੀਆ ਨੇ ਨਿਸ਼ਚਤ ਤੌਰ 'ਤੇ ਕਿਹਾ ਕਿ ਕਈ ਵਾਰ ਅਜਿਹੀ ਭਵਿੱਖਬਾਣੀ ਜ਼ਮੀਨੀ ਸਥਿਤੀਆਂ ਨੂੰ ਵੇਖ ਕੇ ਵੀ ਬਦਲ ਜਾਂਦੀ ਹੈ।
ਡਾ. ਰਣਦੀਪ ਗੁਲੇਰੀਆ ਨੂੰ ਇਹ ਸਵਾਲ ਪੁੱਛਣ ਲਈ ਬੀਬੀਸੀ ਵੀਰਵਾਰ ਸ਼ਾਮ ਤੋਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਇਸ ਖ਼ਬਰ ਦੇ ਲਿਖੇ ਜਾਣ ਤੱਕ ਉਨ੍ਹਾਂ ਤੋਂ ਕੋਈ ਜਵਾਬ ਨਹੀਂ ਮਿਲਿਆ।
ਡਾਟਾ ਮਾਡਲਿੰਗ ਕਿਵੇਂ ਕੀਤੀ ਜਾਂਦੀ ਹੈ?
ਇਸ ਨੂੰ ਸਮਝਣ ਲਈ ਬੀਬੀਸੀ ਨੇ ਪ੍ਰੋਫੈਸਰ ਸ਼ਮਿਕਾ ਰਵੀ ਨਾਲ ਸੰਪਰਕ ਕੀਤਾ।
ਪ੍ਰੋਫੈਸਰ ਸ਼ਮਿਕਾ ਰਵੀ ਇੱਕ ਅਰਥਸ਼ਾਸਤਰੀ ਹਨ ਅਤੇ ਸਰਕਾਰੀ ਨੀਤੀਆਂ 'ਤੇ ਖੋਜ ਕਰਦੇ ਹਨ। ਉਹ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੀ ਮੈਂਬਰ ਵੀ ਰਹਿ ਚੁੱਕੇ ਹਨ।
ਕੋਰੋਨਾ ਸਮੇਂ ਦੌਰਾਨ ਉਹ ਹਰ ਦਿਨ, ਕੋਰੋਨਾ ਦੇ ਗ੍ਰਾਫਜ਼ ਦਾ ਅਧਿਐਨ ਕਰਕੇ ਆਪਣੇ ਨਤੀਜਿਆਂ ਨੂੰ ਟਵਿੱਟਰ 'ਤੇ ਸਾਂਝਾ ਕਰਦੇ ਰਹੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਸ਼ਮਿਕਾ ਰਵੀ ਨੇ ਬੀਬੀਸੀ ਨੂੰ ਦੱਸਿਆ, "ਇਸ ਤਰ੍ਹਾਂ ਦੇ ਡਾਟਾ ਮਾਡਲਿੰਗ ਅਧਿਐਨ ਦੋ ਤਰ੍ਹਾਂ ਦੇ ਜਾਣਕਾਰ ਕਰਦੇ ਹਨ।”
“ਪਹਿਲੇ, ਮੈਡੀਕਲ ਖੇਤਰ ਨਾਲ ਜੁੜੇ ਮਹਾਮਾਰੀ ਵਿਗਿਆਨੀ (ਐਪਿਡੇਮੇਲੋਜਿਸਟ) ਇਸ ਤਰ੍ਹਾਂ ਦੇ ਅਧਿਐਨ ਕਰਦੇ ਹਨ।"
"ਇਹ ਮਾਹਰ ਲਾਗ ਦਰ ਦੇ ਅੰਕੜਿਆਂ ਦੇ ਅਧਾਰ ’ਤੇ ਆਪਣਾ ਅਨੁਮਾਨ ਲਗਾਉਂਦੇ ਹਨ। ਇਹ ਜ਼ਿਆਦਾਤਰ ਸਿਧਾਂਤਕ ਮਾਡਲ ਹੁੰਦੇ ਹਨ।”
"ਦੂਜੇ ਅਰਥਸ਼ਾਸਤਰੀ ਵਰਤਮਾਨ ਦੇ ਅੰਕੜਿਆਂ ਨੂੰ ਵੇਖ ਕੇ ਰੁਝਾਨਾਂ ਨੂੰ ਸਮਝਣ ਅਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਆਪਣਾ ਵਿਸ਼ਲੇਸ਼ਣ ਦੇਸ਼ ਵਿੱਚ ਅਪਣਾਈਆਂ ਜਾ ਰਹੀਆਂ ਨੀਤੀਆਂ ਦੇ ਅਧਾਰ 'ਤੇ ਕਰਦੇ ਹਨ ਜੋ ਕਿ ਜ਼ਿਆਦਾਤਰ ਸਬੂਤ ਦੇ ਅਧਾਰ 'ਤੇ ਹੁੰਦਾ ਹੈ।
ਹਾਲਾਂਕਿ, ਸ਼ਮਿਕਾ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ ਡਾ. ਗੁਲੇਰੀਆ ਦਾ ਬਿਆਨ ਨਹੀਂ ਸੁਣਿਆ ਹੈ। ਇਸ ਲਈ ਉਹ ਨਹੀਂ ਜਾਣਦੇ ਕਿ ਡਾ. ਗੁਲੇਰੀਆ ਕਿਸ ਮਾਡਲ ਦੀ ਗੱਲ ਕਰ ਰਹੇ ਹਨ।
ਉਨ੍ਹਾਂ ਦੇ ਅਨੁਸਾਰ, "ਐਪਿਡੇਮੇਲੋਜਿਕਲ (ਮਹਾਮਾਰੀ ਵਿਗਿਆਨੀ ਦੁਆਰਾ ਵਰਤਿਆ ਜਾਣ ਵਾਲਾ ਮਾਡਲ) ਅੰਕੜਿਆਂ ਵਿੱਚ ਇਹ ਦਿੱਕਤ ਹੁੰਦੀ ਹੈ ਕਿ ਕਈ ਵਾਰ ਅਧਿਐਨ 2 ਮਹੀਨੇ ਪਹਿਲਾਂ ਕੀਤਾ ਜਾਂਦਾ ਹੈ ਤੇ ਨਤੀਜੇ ਵੱਖਰੇ ਆਉਂਦੇ ਹਨ। ਪਰ ਵਰਤਮਾਨ ਹਾਲਾਤਾਂ ਵਿੱਚ ਇਹ ਨਤੀਜੇ ਬਦਲ ਜਾਂਦੇ ਹਨ।”
"ਉਦਾਹਰਣ ਦੇ ਲਈ, ਜੇ ਮਾਰਚ 'ਚ ਹੋਣ ਵਾਲੇ ਅਧਿਐਨ ਵਿੱਚ ਕਿਹਾ ਗਿਆ ਹੋਵੇ ਕਿ ਬਿਮਾਰੀ ਦਾ ਸਿਖਰ ਮਈ ਵਿੱਚ ਆਵੇਗਾ, ਤਾਂ ਹੋ ਸਕਦਾ ਹੈ ਕਿ ਉਸ ਅਧਿਐਨ ਵਿੱਚ ਨਿਜ਼ਾਮੂਦੀਨ ਦਾ ਮਰਕਜ਼ ਮਾਮਲਾ, ਜਾਂ ਲੌਕਡਾਊਨ ਵਧਾਉਣ ਦੀ ਗੱਲ, ਜਾਂ ਲੌਕਡਾਊਨ ਦੇ ਤੀਜੇ ਪੜਾਅ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੁਲ੍ਹਣ ਦੀ ਗੱਲ ਨਾ ਜੋੜੀ ਗਈ ਹੋਵੇ।”

ਸ਼ਮਿਕਾ ਕਹਿੰਦੇ ਹਨ, "ਐਪਿਡੇਮੇਲੋਜਿਕਲ ਮਾਡਲ ਦੇ ਬਹੁਤ ਸਾਰੇ ਮਾਪਦੰਡ ਹਨ ਜਿਨ੍ਹਾਂ 'ਤੇ ਡਾਟਾ ਨਿਰਭਰ ਕਰਦਾ ਹੈ।”
“ਇਸ ਲਈ ਜੇ ਤੁਸੀਂ ਭਾਰਤ ਦੇ ਅੰਕੜੇ ਨਹੀਂ ਲੈਂਦੇ, ਸ਼ਹਿਰੀ-ਪੇਂਡੂ ਅੰਕੜੇ ਨਹੀਂ ਦੇਖਦੇ, ਭਾਰਤੀਆਂ ਦੀ ਉਮਰ ਨਹੀੰ ਦੇਖਦੇ, ਸਾਂਝੇ ਪਰਿਵਾਰ ਵਿੱਚ ਰਹਿਣ ਵਾਲਾ ਸੰਕਲਪ ਨੂੰ ਨਹੀਂ ਲੈਂਦੇ ਤਾਂ ਤੁਹਾਡੇ ਅਧਿਐਨ ਦੇ ਨਤੀਜੇ ਬਹੁਤ ਸਟੀਕ ਨਹੀਂ ਹੋਣਗੇ। ਬਹੁਤੇ ਅਧਿਐਨਾਂ ਵਿੱਚ ਯੂਰੋਪ ਦੇ ਮਾਪਦੰਡ ਲਏ ਜਾ ਰਹੇ ਹਨ। ਇਸ ਲਈ ਹਰ ਹਫ਼ਤੇ ਇਹ ਮਾਡਲਿੰਗ ਡਾਟਾ ਇੱਕ ਨਵਾਂ ਸਿਖਰ ਦਿਖਾਉਂਦਾ ਹੈ।”
ਤਾਜ਼ੇ ਸਿਖਰ ਦੀ ਤਾਰੀਖ 'ਤੇ ਕਿੰਨਾ ਭਰੋਸਾ ਕਰੀਏ
ਸ਼ਮਿਕਾ ਰਵੀ ਦੱਸਦੇ ਹਨ ਕਿ ਜਦੋਂ ਤੱਕ ਡਾਕਟਰ ਮਾਡਲਿੰਗ ਡਾਟਾ ਦੇ ਮਾਪਦੰਡਾਂ ਬਾਰੇ ਸਹੀ ਤਰ੍ਹਾਂ ਨਹੀਂ ਦੱਸਦੇ, ਭਾਰਤ ਲਈ ਇਸ ਦੀ ਵੈਧਤਾ ਬਹੁਤ ਸੀਮਤ ਹੈ।
ਪਿਛਲੇ 3 ਦਿਨਾਂ ਤੋਂ, ਭਾਰਤ ਵਿੱਚ ਹਰ ਰੋਜ਼ 3000 ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਦਕਿ 10 ਦਿਨ ਪਹਿਲਾਂ ਨਵੇਂ ਆ ਰਹੇ ਮਾਮਲਿਆਂ ਦਾ ਇਹ ਅੰਕੜਾ 1500 ਤੋਂ 2000 ਦੇ ਵਿਚਕਾਰ ਸੀ।
ਇੰਨਾ ਹੀ ਨਹੀਂ, ਜਿਸ ਡਬਲਿੰਗ ਰੇਟ ਨੂੰ ਲੈ ਕੇ ਸਰਕਾਰ ਪਹਿਲਾਂ ਆਪਣੀ ਪਿੱਠ ਥਪਥਪਾ ਰਹੀ ਸੀ, ਉਹ ਵੀ ਘਟਣਾ ਸ਼ੁਰੂ ਹੋ ਗਿਆ ਹੈ। ਇਹ ਦਰ ਪਹਿਲਾਂ 12 ਦਿਨ ਪਹੁੰਚ ਗਿਆ ਸੀ ਤੇ ਹੁਣ ਲਗਭਗ 10 ਦਿਨ ਹੋ ਗਿਆ ਹੈ। ਡਬਲਿੰਗ ਰੇਟ ਉਹ ਦਰ ਹੈ ਜਿਸ ਨਾਲ ਪਤਾ ਲੱਗਦਾ ਹੈ ਕਿ ਕੋਰੋਨਾਵਾਇਰਸ ਦੇ ਮਾਮਲੇ ਕਿੰਨੇ ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ।
ਪਹਿਲੇ ਅਤੇ ਦੂਜੇ ਲੌਕਡਾਊਨ ਦੌਰਾਨ, ਕੁਝ ਮਾਮਲਿਆਂ ਨੂੰ ਛੱਡ ਕੇ, ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ।
ਪਰ ਲੌਕਡਾਊਨ 3.0 ਵਿੱਚ ਕਈ ਇਲਾਕਿਆਂ ਵਿੱਚ ਢਿੱਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਦੇ ਵਿੱਚ ਲਗੀ ਭੀੜ ਬਾਰੇ ਤਾਂ ਅਸੀੰ ਸਾਰੇ ਜਾਣਦੇ ਹੀ ਹਨ।
ਇਸ ਤੋਂ ਇਲਾਵਾ ਹੁਣ ਲੱਖਾਂ ਦੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਟਰੇਨਾਂ ਰਾਹੀਂ ਇੱਕ ਜਗ੍ਹਾ ਤੋਂ ਦੂਜੀ ਥਾਂ 'ਤੇ ਲਿਜਾਇਆ ਜਾ ਰਿਹਾ ਹੈ। ਹੁਣ ਲੋਕਾਂ ਨੂੰ ਵਿਦੇਸ਼ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੇ ਵੱਧਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਸ਼ਮਿਕਾ ਰਵੀ ਕਹਿੰਦੇ ਹਨ, "ਇਕ ਵਾਰ ਲੌਕਡਾਊਨ ਖ਼ਤਮ ਹੋਣ ਮਗਰੋਂ, ਦੂਜਾ ਲੌਕਡਾਊਨ ਵੀ ਨਹੀਂ ਲਾਇਆ ਜਾ ਸਕਦਾ। ਕੋਰੋਨਾਵਾਇਰਸ ਅਜਿਹੀ ਬਿਮਾਰੀ ਤਾਂ ਨਹੀਂ ਹੈ ਜਿਸਦਾ ਸਾਡੇ ਕੋਲ ਇਲਾਜ਼ ਹੋਵੇ।”
"ਇਸ ਲਈ ਹੁਣ ਤਾਂ ਸਾਨੂੰ ਮੈਨੇਜ ਹੀ ਕਰਨਾ ਪਵੇਗਾ। ਤੁਸੀਂ ਸਿਰਫ਼ ਲਾਗ ਦੀ ਦਰ ਨੂੰ ਘਟਾ ਸਕਦੇ ਹੋ। ਅਸੀਂ ਇਸ ਸਮੇਂ ਇਸ ਨੂੰ ਪੂਰਾ ਖ਼ਤਮ ਨਹੀਂ ਕਰ ਸਕਦੇ। ਸਰਕਾਰ ਨੂੰ ਤਿਆਰੀ ਕਰਨ ਲਈ ਲੋੜੀਂਦਾ ਸਮਾਂ ਮਿਲ ਗਿਆ ਹੈ। ਪਰ ਹੁਣ ਅਜਿਹਾ ਹੀ ਨਹੀਂ ਚਲ ਸਕਦਾ। ਦੇਸ਼ ਦੇ ਡਾਕਟਰਾਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ।”

ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3

End of YouTube post, 4

End of YouTube post, 5