You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਟਰੰਪ ਨਿਊ ਯੌਰਕ ਨੂੰ ਕੁਆਰੰਟੀਨ ਕਰਨ ਦੇ ਬਿਆਨ ਤੋਂ ਪਲਟੇ- 5 ਅਹਿਮ ਖ਼ਬਰਾਂ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਿਊ ਯੌਰਕ ਨੂੰ ਕੁਆਰੰਟੀਨ ਕਰਨ ਦੇ ਬਿਆਨ ਤੋਂ ਪਲਟ ਗਏ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਪੂਰੇ ਨਿਊ ਯੌਰਕ ਨੂੰ ਕੁਆਰੰਟੀਨ ਕਰਨ ਬਾਰੇ ਸੋਚ ਰਿਹਾ ਹਨ।
ਉਨ੍ਹਾਂ ਨੇ ਕਿਹਾ ਹੈ ਇਹ ਫ਼ੈਸਲਾ ਵ੍ਹਾਈਟ ਹਾਊਸ ਕੋਰੋਨਾਵਾਇਰਸ ਦੀ ਟਾਸਕ ਫੋਰਸ ਦੀ ਸਿਫ਼ਾਰਿਸ਼ ਉੱਤੇ ਲਿਆ ਗਿਆ ਹੈ।
ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਕੁਆਰੰਟੀਨ ਕਰਨ ਦੀ ਬਜਾਇ ਨਿਊ ਯੌਰਕ, ਨਿਊ ਜਰਸੀ ਅਤੇ ਕਨੈਕਟੀਕਚ ਨੂੰ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (CDC) ਵੱਲੋਂ "ਸਖ਼ਤ ਯਾਤਰਾ ਹਦਾਇਤਾਂ" ਜਾਰੀ ਕੀਤੀਆਂ ਜਾਣਗੀਆਂ।
ਉਨ੍ਹਾਂ ਨੇ ਕਿਹਾ ਸੀ, "ਕਿਉਂਕਿ ਨਿਊ ਯੌਰਕ ਲਾਗ ਦਾ ਹੌਟਸਪੋਟ ਹੈ ਇਸ ਲਈ ਮੈਂ ਇਸ ਨੂੰ ਘੱਟੋ-ਘੱਟ ਦੋ ਹਫ਼ਤਿਆਂ ਲਈ ਕੁਆਰੰਟੀਨ ਕਰਨ ਬਾਰੇ ਸੋਚ ਰਿਹਾ ਹਾਂ।"
"ਨਿਊ ਯੌਰਕ ਤੋਂ ਇਲਾਵਾ ਨਿਊਜਰਸੀ ਅਤੇ ਕੁਝ ਹੋਰਨਾਂ ਥਾਵਾਂ ਨੂੰ ਕੁਆਰੰਟੀਨ ਕੀਤਾ ਜਾ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਇਸ ਦੀ ਲੋੜ ਨਾ ਵੀ ਪਵੇ ਪਰ ਇਸ ਦੀ ਸੰਭਾਵਨਾ ਹੈ।"
ਅਮਰੀਕਾ ਵਿੱਚ ਇਸ ਵੇਲੇ ਕੋਰੋਨਾਵਾਇਰਸ ਦੇ ਇੱਕ ਲੱਖ ਤੋਂ ਵੱਧ ਮਾਮਲੇ ਅਤੇ ਨਿਊ ਯੌਰਕ ਵਿੱਚ ਹੀ 52,000 ਤੋਂ ਵੱਧ ਕੇਸ ਹਨ।
ਕੋਰੋਨਾਵਾਇਰਸ: ਇਟਲੀ 'ਚ 10 ਹਜ਼ਾਰ ਤੋਂ ਵੱਧ ਤੇ ਵਿਸ਼ਵ 'ਚ 30 ਹਜ਼ਾਰ ਤੋਂ ਵੱਧ ਮੌਤਾਂ
ਕੋਰੋਨਾਵਾਇਰਸ ਦੇ ਵਧਦੇ ਕਹਿਰ ਕਰਕੇ ਪੂਰੀ ਦੁਨੀਆਂ ਵਿੱਚ ਕਰੀਬ 30 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ।
ਜੌਨਸ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 6 ਲੱਖ ਤੋਂ ਵੱਧ ਹੋ ਗਈ ਹੈ।
ਅਮਰੀਕਾ, ਇਟਲੀ, ਚੀਨ, ਸਪੇਨ ਅਤੇ ਜਰਮਨੀ ਵਿੱਚ ਇਸ ਦਾ ਸਭ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲਿਆ ਹੈ।
ਇਟਲੀ ਵਿੱਚ 24 ਘੰਟਿਆਂ ਵਿੱਚ 889 ਮੌਤਾਂ ਦਰਜ ਕੀਤੀਆਂ ਗਈਆਂ ਜਿਸ ਕਾਰਨ ਕੁੱਲ ਮੌਤਾਂ 10,000 ਤੋਂ ਵੱਧ ਹੋ ਗਈਆਂ। ਹਾਲਾਂਕਿ ਇਨਫੈਕਸ਼ਨ ਦੀ ਦਰ ਕੁਝ ਘਟੀ ਹੈ ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ।
ਸਭ ਤੋਂ ਵੱਧ ਪ੍ਰਭਾਵਿਤ ਸੂਬਾ ਲੋਮਬਾਰਡੀ ਹੀ ਹੈ ਜਿੱਥੇ ਮੌਤਾਂ ਦੀ ਗਿਣਤੀ 6000 ਤੋਂ ਵੱਧ ਹੈ।
ਸਪੇਨ ਦੀ ਗੱਲ ਕਾਰੀਏ ਤਾਂ, ਕੋਰੋਨਾਵਾਇਰਸ 24 ਘੰਟਿਆਂ ਵਿੱਚ 832 ਲੋਕਾਂ ਲਈ ਘਾਤਕ ਸਾਬਿਤ ਹੋਇਆ। ਯੂਕੇ ਵਿੱਚ ਮਰਨ ਵਾਲੇ ਲੋਕਾਂ ਦਾ ਅੰਕੜਾ 1000 ਤੋਂ ਪਾਰ ਹੋ ਗਿਆ ਹੈ। ਕੋਰੋਨਾ ਸਬੰਧੀ ਦੇਸ-ਵਿਦੇਸ਼ ਦੀਆਂ ਤਾਜ਼ਾਂ ਜਾਣਕਾਰੀਆਂ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਗਰੀਬਾਂ ਲਈ ਮੋਦੀ ਸਰਕਾਰ ਦੇ ਐਲਾਨਾਂ ਦੀ ਜ਼ਮੀਨੀ ਹਕੀਕਤ
26 ਮਾਰਚ ਨੂੰ ਕੇਂਦਰ ਸਰਕਾਰ ਨੇ ਇੱਕ ਅਜਿਹੇ ਵਿੱਤੀ ਪੈਕੇਜ ਦਾ ਐਲਾਨ ਕੀਤਾ ਸੀ ਜੋ 21 ਦਿਨਾਂ ਦੇ ਲੰਬੇ ਲੌਕਡਾਊਨ ਦੌਰਾਨ ਵਿਗੜਨ ਵਾਲੀ ਆਰਥਿਕ ਸਥਿਤੀ ਨੂੰ ਸੁਧਾਰਨ ਵਿੱਚ ਮਦਦਗਾਰ ਸਾਬਤ ਹੋਵੇ।
ਸਰਕਾਰ ਵੱਲੋਂ ਐਲਾਨੀ ਇਹ ਵਿੱਤੀ ਮਦਦ, ਹਾਲਾਤ ਨੂੰ ਦੇਖਦੇ ਹੋਏ ਉਮੀਦ ਤੋਂ ਬਹੁਤ ਘੱਟ ਅਤੇ ਨਾਕਾਫ਼ੀ ਹੈ।
ਇਹ ਰਕਮ ਉਨ੍ਹਾਂ ਲੋਕਾਂ ਦੀ ਮਦਦ ਲਈ ਬਹੁਤ ਥੋੜ੍ਹੀ ਹੋਵੇਗੀ ਜਿਨ੍ਹਾਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਇਸ ਸਹਾਇਤਾ ਦੀ ਸਭ ਤੋਂ ਜ਼ਿਆਦਾ ਲੋੜ ਪੈਣ ਵਾਲੀ ਹੈ। ਸਰਕਾਰ ਨੇ ਇਸ ਪੈਕੇਜ ਦੇ ਐਲਾਨ ਵਿੱਚ ਬਹੁਤ ਕੰਜੂਸੀ ਨਾਲ ਕੰਮ ਕੀਤਾ ਹੈ।
ਜਿਹੜੇ 90 ਫ਼ੀਸਦੀ ਨਾਗਰਿਕ ਦੇਸ਼ ਦੇ ਗ਼ੈਰ-ਸੰਗਠਿਤ ਖੇਤਰ ਵਿੱਚ ਕੰਮ ਕਰਦੇ ਹਨ। ਉਨ੍ਹਾਂ ਲਈ ਨਾ ਤਾਂ ਕੋਈ ਕਾਨੂੰਨੀ ਉਪਾਅ ਹੈ ਅਤੇ ਨਾ ਹੀ ਉਨ੍ਹਾਂ ਦੀ ਜੀਵਕਾ ਨੂੰ ਨਿਯਮਤ ਕਰਨ ਦੀ ਕੋਈ ਕਾਨੂੰਨ ਸੁਰੱਖਿਆ ਹੈ। ਇਸ ਬਾਰੇ ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: 'ਵਿਆਹ ਲਈ ਮੌਤ ਨੂੰ ਗਲੇ ਨਹੀਂ ਲਗਾ ਸਕਦੇ'
ਫਰਵਰੀ ਅਤੇ ਮਾਰਚ ਵਿੱਚ ਵਿਆਹਾਂ ਦਾ ਸੀਜ਼ਨ ਹੋਣ ਕਰਕੇ ਵਿਆਹ ਸਮਾਗਮਾਂ ਨਾਲ ਸਬੰਧਿਤ ਕਿੱਤਿਆਂ ਉੱਤੇ ਵੱਡਾ ਅਸਰ ਪਿਆ ਹੈ। ਪਾਬੰਦੀਆਂ ਕਾਰਨ ਵਿਆਹ ਰੱਦ ਕਰਨੇ ਪੈ ਰਹੇ ਹਨ।
ਰੋਹਤਕ ਦੀ ਇੱਕ ਕਲੋਨੀ ਵਿੱਚ ਰਹਿੰਦੇ ਇੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ 29 ਮਾਰਚ ਦਾ ਵਿਆਹ ਸੀ ਜਿਸ ਨੂੰ ਹੁਣ ਉਨ੍ਹਾਂ ਨੂੰ ਰੱਦ ਕਰਨਾ ਪਿਆ ਕਿਉਂਕਿ ਬਾਹਰ ਆਉਣ 'ਤੇ ਪਾਬੰਦੀ ਲੱਗੀ ਹੋਈ ਹੈ।
ਉਨ੍ਹਾਂ ਕਿਹਾ, "ਵਿਆਹ ਦੇ ਮਾਮਲੇ ਵਿੱਚ ਮੌਤ ਨੂੰ ਗਲੇ ਨਹੀਂ ਲਗਾਇਆ ਜਾ ਸਕਦਾ, ਇਸੇ ਲਈ ਅਸੀਂ ਵਿਆਹ ਰੱਦ ਕਰਨ ਦਾ ਫੈਸਲਾ ਕੀਤਾ ਹੈ।"
ਉਧਰ ਰੋਹਤਕ ਵਿੱਚ ਸ਼ਾਂਗਰੀਲਾ ਮੈਰਿਜ ਪੈਲੇਸ ਚਲਾਉਣ ਵਾਲੇ ਅਸ਼ੋਕ ਹੁੱਡਾ ਨੇ ਦੱਸਿਆ ਕਿ ਉਨ੍ਹਾਂ ਦੇ ਪੈਲੇਸ ਵਿੱਚ ਤਕਰੀਬਨ 10 ਤੋਂ 12 ਵਿਆਹ ਹੋਣੇ ਸਨ ਜੋ ਹੁਣ ਰੱਦ ਕਰ ਦਿੱਤੇ ਗਏ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਸਮਾਨ ਘਰੇ ਮੰਗਾਈਏ ਜਾਂ ਆਪ ਖਰੀਦਣ ਜਾਈਏ
ਪੰਜਾਬ ਵਿੱਚ ਸੂਬਾ ਪੁਲਿਸ ਨੇ ਘਰੋ-ਘਰੀ ਖਾਣਾ ਪਹੁੰਚਾਉਣ ਵਾਲੀਆਂ ਕੰਪਨੀਆਂ ਸਵੀਗੀ, ਜ਼ਮੈਟੋ ਤੋਂ ਇਲਾਵਾ ਵੇਰਕਾ ਤੇ ਅਮੂਲ ਨਾਲ ਹੱਥ ਮਿਲਾਇਆ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਨ।
ਅਜਿਹੇ ਵਿੱਚ ਇਹ ਸਵਾਲ ਮਨ ਵਿੱਚ ਆਉਂਦਾ ਹੈ ਕਿ ਖਾਣੇ ਦਾ ਸਮਾਨ ਖਰੀਦਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਕੀ ਹੈ।
ਇਸ ਲਈ ਖ਼ਰੀਦਦਾਰੀ ਕਰਨ ਜਾਣ ਅਤੇ ਲੋਕਾਂ ਨਾਲ ਘੁਲਣ-ਮਿਲਣ ਕਾਰਨ ਤੁਹਾਨੂੰ ਖ਼ਤਰਾ ਹੋ ਸਕਦਾ ਹੈ। ਇਸੇ ਕਾਰਨ ਸੋਸ਼ਲ ਡਿਸਟੈਂਸਿੰਗ- ਦੂਜਿਆਂ ਤੋਂ ਲਗਭਗ ਦੋ ਮੀਟਰ ਦੂਰ ਰਹਿਣਾ ਮਹੱਤਵਪੂਰਣ ਹੈ।
ਉਧਰ ਪ੍ਰੋਫ਼ੈਸਰ ਬਲੂਮਫ਼ੀਲਡ ਦਾ ਇਹ ਵੀ ਕਹਿਣਾ ਹੈ ਕਿ ਇਸ ਸਮੇਂ "ਸਿਫ਼ਰ ਖ਼ਤਰੇ" ਵਾਲੀ ਕੋਈ ਚੀਜ਼ ਨਹੀਂ ਹੈ। ਪੈਕਿਜਿੰਗ ਨੂੰ ਬਹੁਤ ਸਾਰੇ ਲੋਕਾਂ ਨੇ ਛੂਹਿਆ ਹੋ ਸਕਦਾ ਹੈ। ਇਹ ਸਭ ਤੋਂ ਮੁੱਖ ਚਿੰਤਾ ਹੈ।
ਭੋਜਨ ਕਾਰੋਬਾਰ ਨਾਲ ਇੰਟਰਨੈੱਟ 'ਤੇ ਉਪਲਬਧ ਸਲਾਹ ਮੁਤਾਬਕ, ਭੋਜਨ ਦੀ ਪੈਕਜਿੰਗ ਵਿੱਚ ਕੋਈ ਖ਼ਾਸ ਖਤਰਾ ਨਹੀਂ ਹੈ। ਹਾਲਾਂਕਿ ਕੁਝ ਸੁਤੰਤਰ ਮਾਹਰਾਂ ਦੀ ਰਾਇ ਇਸ ਤੋਂ ਜੁਦਾ ਵੀ ਹੈ। ਇਸ ਬਾਰੇ ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।